ਕਿਫ਼ਾਇਤ

ਅਸੀਂ ਹੋਰ ਜ਼ਿਆਦਾ ਲੋਕਾਂ ਅਤੇ ਪਰਿਵਾਰਾਂ ਲਈ ਜ਼ਿੰਦਗੀ ਨੂੰ ਵਧੇਰੇ ਕਿਫ਼ਾਇਤੀ ਬਣਾਉਣ ਲਈ ਬਾਲ ਸੰਭਾਲ, ਰਿਹਾਇਸ਼ਾਂ ਅਤੇ ਢੋਆ-ਢੁਆਈ ਦੇ ਖੇਤਰ ਵਿੱਚ ਵੱਡੇ ਨਿਵੇਸ਼ ਕਰ ਰਹੇ ਹਾਂ।

ਹੋਮਜ਼ ਫਾਰ ਬੀ ਸੀ

ਅਸੀਂ ਆਪਣੀ 10-ਸਾਲਾ ਹੋਮਜ਼ ਫ਼ਾਰ ਬੀ ਸੀ ਯੋਜਨਾ- ਜੋ ਕਿ 2018 ਵਿੱਚ ਆਰੰਭ ਕੀਤੀ ਗਈ ਸੀ- ਨੂੰ ਕਿਫ਼ਾਇਤੀ ਰਿਹਾਇਸ਼ਾਂ ਲਈ ਰਿਕਾਰਡ ਪੱਧਰ 'ਤੇ ਮਾਲੀ ਮਦਦ ਦੇ ਕੇ ਜਾਰੀ ਰੱਖ ਰਹੇ ਹਾਂ।

ਪੂਰੇ ਸੂਬੇ ਵਿੱਚ ਵਿਚਲੇ ਭਾਈਚਾਰਿਆਂ ਵਿੱਚ ਲਗਭਗ 32,000 ਘਰ ਮੁਕੰਮਲ ਹੋ ਚੁੱਕੇ ਹਨ ਜਾਂ ਬਣ ਰਹੇ ਹਨ।

ਹੋਰ ਜਾਣੋ

12 ਅਤੇ ਉਸ ਤੋਂ ਘੱਟ ਉਮਰ ਦੇ ਬੱਚਿਆਂ ਲਈ ਮੁਫ਼ਤ ਟ੍ਰਾਂਜ਼ਿਟ

ਅਸੀਂ ਬੱਚਿਆਂ ਨੂੰ ਸਕੂਲ ਜਾਣ ਅਤੇ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਲਈ ਮਦਦ ਦੇਣ ਦੇ ਨਾਲ-ਨਾਲ ਪਰਿਵਾਰਾਂ ਲਈ ਆਵਾਜਾਈ ਦੇ ਖ਼ਰਚਿਆਂ ਵਿੱਚ ਕਮੀ ਕਰ ਰਹੇ ਹਾਂ।

12 ਸਾਲ ਜਾਂ ਉਸ ਤੋਂ ਘੱਟ ਉਮਰ ਦੇ 34,000 ਤੋਂ ਜ਼ਿਆਦਾ ਬੱਚੇ ਹੁਣ ਬੀ ਸੀ ਦੀਆਂ ਬਸਾਂ ਵਿੱਚ ਮੁਫ਼ਤ ਸਫ਼ਰ ਕਰ ਸਕਦੇ ਹਨ।

ਹੋਰ ਜਾਣੋ

ਮਿਲੀ-ਜੁਲੀ ਆਮਦਨ ਵਾਲੀਆਂ ਵਧੇਰੇ ਰਿਹਾਇਸ਼ਾਂ

ਅਸੀਂ ਬੀ ਸੀ ਹਾਊਸਿੰਗ ਦੇ ਕਮਿਉਨਿਟੀ ਹਾਊਸਿੰਗ ਫੰਡ ਰਾਹੀਂ ਮਿਲੀ-ਜੁਲੀ ਆਮਦਨ ਵਾਲੀਆਂ ਰਿਹਾਇਸ਼ਾਂ ਦੀ ਉਸਾਰੀ ਵਿੱਚ ਤੇਜ਼ੀ ਲਿਆ ਰਹੇ ਹਾਂ, ਅਤੇ ਹਾਊਸਿੰਗ ਹਬ ਲਈ ਨਵੇਂ ਸ੍ਰੋਤਾਂ ਵਿੱਚ ਵਾਧਾ ਕਰ ਰਹੇ ਹਾਂ, ਤਾਂ ਕਿ ਦਰਮਿਆਨੀ ਆਮਦਨ ਵਾਲੇ ਲੋਕਾਂ ਨੂੰ ਕਿਰਾਏ 'ਤੇ ਲੈਣ ਲਈ ਜਾਂ ਘਰਾਂ ਦੀ ਮਾਲਕੀ ਹਾਸਲ ਕਰਨ ਲਈ ਵਧੇਰੇ ਕਿਫ਼ਾਇਤੀ ਮੌਕੇ ਦਿੱਤੇ ਜਾ ਸਕਣ।

ਹੋਰ ਜਾਣੋ

ਬੇਘਰੀ ਨਾਲ ਨਜਿੱਠਣਾ

ਅਸੀਂ ਬੇਘਰੀ ਦਾ ਸਾਹਮਣਾ ਕਰ ਰਹੇ ਜਾਂ ਇਸ ਦੇ ਖ਼ਤਰੇ ਅਧੀਨ ਲੋਕਾਂ ਲਈ ਸਹਾਇਤਾ ਸਾਧਨਾਂ ਅਤੇ ਸੇਵਾਵਾਂ ਵਿੱਚ ਵਾਧਾ ਕਰ ਰਹੇ ਹਾਂ, ਅਤੇ ਪੱਕੀ ਸਹਾਇਕ ਰਿਹਾਇਸ਼ ਦੇ ਵਧੇਰੇ ਵਿਕਲਪ ਮੁਹੱਈਆ ਕਰਾ ਰਹੇ ਹਾਂ।

ਮਾਨਸਕ ਸਿਹਤ, ਨਸ਼ੀਲੇ ਪਦਾਰਥਾਂ ਦੀ ਵਰਤੋਂ ਅਤੇ ਹੋਰ ਵੱਡੀਆਂ ਪੇਚੀਦਾ ਚੁਣੌਤੀਆਂ ਵਾਲੇ ਲੋਕਾਂ ਲਈ ਕੰਪਲੈਕਸ ਕੇਅਰ ਰਿਹਾਇਸ਼ਾਂ ਵਿੱਚ ਵੀ ਅਸੀਂ ਨਿਵੇਸ਼ ਕਰ ਰਹੇ ਹਾਂ।

ਹੋਰ ਜਾਣੋ

ਉਹ ਲੋਕ ਜੋ ਆਮਦਨੀ ਅਤੇ ਡਿਸੇਬਿਲਿਟੀ ਸਬੰਧਤ ਸਹਾਇਤਾ ਪ੍ਰਾਪਤ ਕਰ ਰਹੇ ਹਨ, ਦੀ ਮਦਦ ਕਰਨਾ

ਰੇਟ ਵਿੱਚ ਹੁਣ ਤੱਕ ਦਾ ਸਭ ਤੋਂ ਵੱਡਾ ਵਾਧਾ ਮੁਹੱਈਆ ਕਰਾ ਕੇ, ਅਸੀਂ ਆਮਦਨੀ ਅਤੇ ਡਿਸੇਬਿਲਿਟੀ ਸਹਾਇਤਾ ਪ੍ਰਾਪਤ ਕਰ ਰਹੇ ਲੋਕਾਂ ਦੇ ਜੀਵਨ ਦੀ ਗੁਣਵੱਤਾ ਨੂੰ ਬਿਹਤਰ ਬਣਾ ਰਹੇ ਹਾਂ।

ਹੋਰ ਜਾਣੋ

ਬੀ ਸੀ ਦੀ ਭੋਜਨ ਸਪਲਾਈ ਨੂੰ ਵਧੇਰੇ ਸੁਰੱਖਿਅਤ ਬਣਾਉਣਾ

ਬੀ ਸੀ ਦੇ ਸਥਾਨਕ ਭੋਜਨ ਸਪਲਾਇਰਾਂ ਅਤੇ ਭੋਜਨ ਉਤਪਾਦਕਾਂ ਨੂੰ ਸਹਾਇਤਾ ਦੇਣ ਨਾਲ ਇਹ ਯਕੀਨੀ ਬਣਾਇਆ ਜਾ ਰਿਹਾ ਹੈ ਕਿ ਲੋਕਾਂ ਨੂੰ ਗਰੋ ਬੀ ਸੀ, ਫ਼ੀਡ ਬੀ ਸੀ ਅਤੇ ਬਾਈ ਬੀ ਸੀ ਰਾਹੀਂ, ਆਉਣ ਵਾਲੇ ਵਰ੍ਹਿਆਂ ਤੀਕ ਸਥਾਨਕ ਭੋਜਨ ਸੁਰੱਖਿਆ ਪ੍ਰਾਪਤ ਰਹੇ।

ਸਥਾਨਕ ਭੋਜਨ ਉਤਪਾਦਨ ਵਿੱਚ ਵਾਧਾ ਕਰਨ ਲਈ ਅਸੀਂ ਨਵੇਂ ਅਤੇ ਛੋਟੇ ਕਿਸਾਨਾਂ ਦੀ ਵੀ ਮਦਦ ਕਰ ਰਹੇ ਹਾਂ, ਜਿਸ ਲਈ ਇੱਕ ਖੇਤਰੀ ਫ਼ੂਡ ਹਬ ਨੈੱਟਵਰਕ ਬਣਾਇਆ ਜਾ ਰਿਹਾ ਹੈ, ਅਤੇ ਬੀ ਸੀ ਵਿੱਚ ਲੋਕਾਂ ਨੂੰ ਸਥਾਨਕ ਕਾਰੋਬਾਰਾਂ ਅਤੇ ਰੁਜ਼ਗਾਰ ਦੀ ਸਹਾਇਤਾ ਕਰਨ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ।

ਹੋਰ ਜਾਣੋ

ਗੁਣਵੱਤਾਪੂਰਣ, ਕਿਫ਼ਾਇਤੀ ਬਾਲ ਸੰਭਾਲ ਵਿੱਚ ਨਿਵੇਸ਼

ਬੀ ਸੀ ਦੇ ਪਰਿਵਾਰਾਂ ਲਈ ਕਿਫ਼ਾਇਤੀ ਬਾਲ ਸੰਭਾਲ ਬੇਹੱਦ ਜ਼ਰੂਰੀ ਹੈ। ਇਹੀ ਕਾਰਣ ਹੈ ਕਿ 2022 ਦੇ ਅੰਤ ਤੱਕ, ਅਸੀਂ ਛੇ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਬਾਲ ਸੰਭਾਲ ਦੀਆਂ ਔਸਤ ਫ਼ੀਸਾਂ ਵਿੱਚ 50% ਦੀ ਕਟੌਤੀ ਕਰ ਰਹੇ ਹਾਂ, ਜਿਸ ਨਾਲ ਹਜ਼ਾਰਾਂ ਹੀ ਪਰਿਵਾਰਾਂ ਨੂੰ ਬਾਲ ਸੰਭਾਲ ਲਈ ਘੱਟ ਅਦਾਇਗੀ ਕਰਦੇ ਰਹਿਣ ਵਿੱਚ ਮਦਦ ਮਿਲੇਗੀ।

2018 ਤੋਂ ਲੈ ਕੇ, ਅਸੀਂ ਪਹਿਲਾਂ ਹੀ 26,000 ਨਵੀਆਂ ਬਾਲ ਸੰਭਾਲ ਥਾਂਵਾਂ ਨੂੰ ਮਾਲੀ ਮਦਦ ਦੇ ਚੁੱਕੇ ਹਾਂ, ਅਤੇ ਫ਼ੈਡਰਲ ਸਰਕਾਰ ਨਾਲ ਮਿਲ ਕੇ, ਮਾਰਚ 2028 ਤੱਕ, 40,000 ਥਾਂਵਾਂ ਨੂੰ ਮਾਲੀ ਮਦਦ ਦਿੱਤੀ ਜਾਵੇਗੀ। ਅਤੇ ਅਸੀਂ ਆਪਣੇ ਅਰਲੀ ਚਾਈਲਡਹੁਡ ਐਜੂਕੇਸ਼ਨ ਕਾਰਜਬਲ ਵਿੱਚ ਨਿਵੇਸ਼ ਕਰ ਰਹੇ ਹਾਂ- 2018 ਤੋਂ ਲੈ ਕੇ ਅਸੀਂ ਪਹਿਲਾਂ ਹੀ ਸਿਖਲਾਈ ਲਈ ਮੌਕਿਆਂ ਦੀ ਗਿਣਤੀ ਦੁੱਗਣੀ ਕਰ ਦਿੱਤੀ ਹੈ ਅਤੇ ਅਗਲੇ ਤਿੰਨ ਸਾਲਾਂ ਦੌਰਾਨ, ਹਰ ਸਾਲ 130 ਹੋਰ ਸਿਖਲਾਈ ਸੀਟਾਂ ਦਾ ਵਾਧਾ ਕਰ ਰਹੇ ਹਾਂ।

ਹੋਰ ਜਾਣੋ

ਬਜ਼ੁਰਗਾਂ ਨੂੰ ਆਪਣੇ ਘਰਾਂ ਵਿੱਚ ਵਧੇਰੇ ਸਮੇਂ ਲਈ ਰੱਖਣਾ

ਅਸੀਂ ਇਹ ਨਿਸ਼ਚਿਤ ਕਰ ਰਹੇ ਹਾਂ ਕਿ ਬਜ਼ੁਰਗਾਂ ਕੋਲ ਕਿਰਾਏ 'ਤੇ ਲੈਣ ਲਈ ਜਾਂ ਮਾਲਕੀ ਵਾਲੀ ਵਧੇਰੇ ਕਿਫ਼ਾਇਤੀ ਰਿਹਾਇਸ਼ ਹੋਵੇ; ਘਰਾਂ ਨੂੰ ਬਿਹਤਰ ਬਣਾਉਣ ਅਤੇ ਕਿਰਾਏ ਵਿੱਚ ਸਹਾਇਤਾ ਸਬੰਧੀ ਪ੍ਰੋਗਰਾਮਾਂ ਤੱਕ ਪਹੁੰਚ ਹੋਵੇ, ਜਿਵੇਂ ਕਿ ਸੇਫਰ; ਅਤੇ ਘਰਾਂ ਵਿੱਚ ਮਿਲਣ ਵਾਲੀ ਦੇਖਭਾਲ ਮਜ਼ਬੂਤ ਬਣ ਸਕੇ।

ਹੋਰ ਜਾਣੋ

ਪੁਲਾਂ 'ਤੇ ਟੋਲ ਖ਼ਤਮ ਕਰਨਾ, ਜੀਵਨ ਨੂੰ ਵਧੇਰੇ ਕਿਫ਼ਾਇਤੀ ਬਣਾਉਣਾ

ਪੋਰਟਮਾਨ ਅਤੇ ਗੋਲਡਨ ਈਅਰਜ਼ ਬ੍ਰਿੱਜ 'ਤੇ ਨਾਵਾਜਬ ਟੋਲਾਂ ਨੂੰ ਖ਼ਤਮ ਕਰਨ ਨਾਲ, ਪਰਿਵਾਰਾਂ ਅਤੇ ਵਪਾਰਕ ਡਰਾਈਵਰਾਂ ਨੂੰ ਉਨ੍ਹਾਂ ਦੇ ਆਵਾਜਾਈ ਦੇ ਖ਼ਰਚਿਆਂ ਵਿੱਚ ਅਸੀਂ ਹਰ ਸਾਲ ਹਜ਼ਾਰਾਂ ਹੀ ਡਾਲਰਾਂ ਦੀ ਬੱਚਤ ਕਰਾ ਰਹੇ ਹਾਂ।

ਹੋਰ ਜਾਣੋ

ਹੋਰ ਜ਼ਿਆਦਾ ਪਰਿਵਾਰਾਂ ਲਈ ਬਾਲ ਸੰਭਾਲ ਦੇ ਖ਼ਰਚੇ ਨੂੰ ਘਟਾਉਣਾ

ਅਸੀਂ ਇਹ ਨਿਸ਼ਚਿਤ ਕਰ ਰਹੇ ਹਾਂ ਕਿ ਮਾਪੇ ਬਾਲ ਸੰਭਾਲ ਦੇ ਖ਼ਰਚਿਆਂ ਨੂੰ ਪੂਰਾ ਕਰ ਸਕਣ ਜਿਸ ਲਈ ਯੋਗ ਪਰਿਵਾਰਾਂ ਨੂੰ ਅਫ਼ੋਰਡੇਬਲ ਚਾਈਲਡ ਕੇਅਰ ਬੈਨੀਫ਼ਿਟ ਰਾਹੀਂ ਮਹੀਨਾਵਾਰ ਅਦਾਇਗੀਆਂ ਮੁਹੱਈਆ ਕਰਾਈਆਂ ਜਾ ਰਹੀਆਂ ਹਨ।

ਹੋਰ ਜਾਣੋ

ਵਧੇਰੇ ਲੋਕਾਂ ਲਈ ਡਰਾਈਵਿੰਗ ਨੂੰ ਵਧੇਰੇ ਕਿਫ਼ਾਇਤੀ ਬਣਾਉਣਾ

ਅਸੀਂ ਆਈ ਸੀ ਬੀ ਸੀ ਦੇ ਇਤਿਹਾਸ ਵਿੱਚ ਦਰਾਂ ਵਿੱਚ ਸਭ ਤੋਂ ਵੱਡੀ ਕਮੀ ਕੀਤੀ ਹੈ, ਜਿਸ ਨਾਲ ਲੋਕਾਂ ਨੂੰ ਉਨ੍ਹਾਂ ਦੇ ਕਾਰਾਂ ਦੇ ਬੀਮਿਆਂ 'ਤੇ 2021 ਵਿੱਚ ਔਸਤਨ 20% ਦੀ ਬੱਚਤ ਹੋਈ ਅਤੇ ਬੀ ਸੀ ਵਿੱਚ ਰੋਜ਼ਾਨਾ ਜ਼ਿੰਦਗੀ ਦੇ ਖ਼ਰਚਿਆਂ ਨੂੰ ਘੱਟ ਕਰਨ ਵਿੱਚ ਮਦਦ ਮਿਲੀ।

ਹੋਰ ਜਾਣੋ

ਲੋਕਾਂ ਨੂੰ ਵਧੇਰੇ ਸ਼ੁੱਧ ਊਰਜਾ ਵੱਲ ਤਬਦੀਲ ਹੋਣ ਵਿੱਚ ਮਦਦ ਕਰਨਾ

ਅਸੀਂ ਰਿਹਾਇਸ਼ੀ ਛੋਟਾਂ ਵਿੱਚ ਵਾਧਾ ਕੀਤਾ ਹੈ ਤਾਂ ਕਿ ਲੋਕ ਉੱਚ ਕੁਸ਼ਲਤਾ ਵਾਲੇ ਹੀਟਿੰਗ ਉਪਕਰਣਾਂ ਵੱਲ ਤਬਦੀਲ ਹੋ ਸਕਣ, ਜਿਵੇਂ ਕਿ ਹੀਟ ਪੰਪ, ਜਿਸ ਨਾਲ ਉਹਨਾਂ ਨੂੰ ਪੈਸੇ, ਊਰਜਾ ਦੀ ਬੱਚਤ ਹੋਵੇਗੀ ਅਤੇ ਗ੍ਰੀਨ ਹਾਊਸ ਗੈਸਾਂ ਨੂੰ ਘੱਟ ਕਰਨ ਵਿੱਚ ਮਦਦ ਮਿਲੇਗੀ।

ਹੋਰ ਜਾਣੋ

ਐੱਮ ਐੱਸ ਪੀ ਪ੍ਰੀਮੀਅਮ ਖ਼ਤਮ ਕਰਨਾ

ਦਸੰਬਰ 2019 ਵਿੱਚ ਮੈਡੀਕਲ ਸਰਵਿਸਜ਼ ਪਲੈਨ ਦੀਆਂ ਕਿਸ਼ਤਾਂ ਦੇ ਖ਼ਤਮ ਹੋ ਜਾਣ ਨਾਲ, ਬੀ ਸੀ ਵਿੱਚ ਪਰਿਵਾਰ $1800 ਪ੍ਰਤੀ ਸਾਲ ਤੱਕ, ਅਤੇ ਇਕੱਲੇ ਵਿਅਕਤੀ $900 ਪ੍ਰਤੀ ਸਾਲ ਤੱਕ ਬਚਾ ਰਹੇ ਹਨ।

ਹੋਰ ਜਾਣੋ

ਬਾਲਗ਼ ਬੁਨਿਆਦੀ ਸਿੱਖਿਆ ਅਤੇ ਅੰਗਰੇਜ਼ੀ ਭਾਸ਼ਾ ਦੀ ਸਿੱਖਿਆ ਤੱਕ ਪਹੁੰਚ

ਘਰੇਲੂ ਵਿਦਿਆਰਥੀ ਬੀ ਸੀ ਵਿੱਚ 18 ਪਬਲਿਕ ਪੋਸਟ ਸੈਕੰਡਰੀ ਸੰਸਥਾਵਾਂ ਵਿੱਚ ਟਿਊਸ਼ਨ-ਮੁਕਤ ਐਡਲਟ ਬੇਸਿਕ ਐਜੂਕੇਸ਼ਨ (ਏ ਬੀ ਈ) ਅਤੇ ਇੰਗਲਿਸ਼ ਲੈਂਗੂਏਜ ਪ੍ਰੋਗਰਾਮਾਂ ਤੱਕ ਪਹੁੰਚ ਕਰ ਸਕਦੇ ਹਨ। ਸਕੂਲ ਡਿਸਟ੍ਰਿਕਟ ਵੀ ਟਿਊਸ਼ਨ-ਮੁਕਤ ਏ ਬੀ ਈ ਪ੍ਰੋਗਰਾਮ ਮੁਹੱਈਆ ਕਰਾਉਂਦੇ ਹਨ।

ਹੋਰ ਜਾਣੋ

$10 ਪ੍ਰਤੀ ਦਿਨ ਵਾਲੀਆਂ ਬਾਲ ਸੰਭਾਲ ਥਾਂਵਾਂ ਦੀ ਗਿਣਤੀ ਦੁੱਗਣੀ ਕਰਨਾ

ਪੂਰੇ ਬੀ ਸੀ ਵਿੱਚ ਅਸੀਂ ਪਰਿਵਾਰਾਂ ਦੀ ਕਿਫ਼ਾਇਤ ਵਿੱਚ ਸੁਧਾਰ ਕਰ ਰਹੇ ਹਾਂ- ਅਤੇ ਇਹ ਨਿਸ਼ਚਿਤ ਕਰ ਰਹੇ ਹਾਂ ਕਿ ਆਉਣ ਵਾਲੇ ਵਰ੍ਹਿਆਂ ਤੀਕ ਗੁਣਵੱਤਾਪੂਰਣ ਅਰਲੀ ਚਾਈਲਡਹੁਡ ਐਜੂਕੇਸ਼ਨ ਹਾਸਲ ਹੋਣ ਦੀ ਗਰੰਟੀ ਰਹੇ। ਬੀ ਸੀ ਵਿੱਚ $10 ਪ੍ਰਤੀ ਦਿਨ ਵਾਲੀਆਂ ਬਾਲ ਸੰਭਾਲ ਥਾਂਵਾਂ ਦੀ ਗਿਣਤੀ 2022 ਦੇ ਅੰਤ ਤੱਕ ਵੱਧ ਕੇ 12,500 ਹੋ ਜਾਵੇਗੀ।

ਹੋਰ ਜਾਣੋ

ਟੈਕਸ-ਮੁਕਤ ਬੀ ਸੀ ਚਾਈਲਡ ਅਪਰਚਿਉਨਿਟੀ ਬੈਨਿਫ਼ਿਟ ਨੂੰ ਜਾਰੀ ਰੱਖਣਾ

ਅਸੀਂ ਬੀ ਸੀ ਵਿੱਚ ਪਰਿਵਾਰਾਂ ਲਈ ਚੀਜ਼ਾਂ ਅਸਾਨ ਕਰਨ ਵਿੱਚ ਮਦਦ ਕਰ ਰਹੇ ਹਾਂ ਜਿਸ ਲਈ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਮਾਪਿਆਂ ਨੂੰ ਬੀ ਸੀ ਚਾਈਲਡ ਅਪਰਚਿਉਨਿਟੀ ਬੈਨਿਫ਼ਿਟ ਰਾਹੀਂ ਟੈਕਸ-ਮੁਕਤ ਮਹੀਨਾਵਾਰ ਅਦਾਇਗੀਆਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ।

ਹੋਰ ਜਾਣੋ