ਬਿਹਤਰ ਸੇਵਾਵਾਂ

ਇਸ ਮਹਾਮਾਰੀ ਅਤੇ ਜਲਵਾਯੂ-ਸਬੰਧਤ ਹਾਲੀਆ ਆਫ਼ਤਾਂ ਦੌਰਾਨ ਸਿਹਤ ਸੰਭਾਲ, ਬਾਲ ਸੰਭਾਲ ਅਤੇ ਰਿਹਾਇਸ਼ਾਂ ਵਰਗੀਆਂ ਉਹ ਸੇਵਾਵਾਂ ਜਿਨ੍ਹਾਂ 'ਤੇ ਲੋਕ ਨਿਰਭਰ ਕਰਦੇ ਹਨ, ਰਾਹੀਂ ਲੋਕਾਂ ਨੂੰ ਸਹਾਇਤਾ ਮਿਲੀ ਹੈ। ਅਸੀਂ ਸੇਵਾਵਾਂ ਨੂੰ ਬਿਹਤਰ ਬਣਾਉਣ ਲਈ ਅਤੇ ਲੋਕਾਂ ਨੂੰ ਪਹਿਲ ਦੇਣ ਲਈ ਕੰਮ ਕਰ ਰਹੇ ਹਾਂ।

ਵਧੇਰੇ ਬਾਲ ਸੰਭਾਲ ਥਾਂਵਾਂ ਨਾਲ ਪਰਿਵਾਰਾਂ ਦੀ ਸਹਾਇਤਾ

ਅਸੀਂ ਛੇ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਵਧੇਰੇ ਉਪਲਬਧ ਬਾਲ ਸੰਭਾਲ ਥਾਂਵਾਂ ਬਣਾ ਰਹੇ ਹਾਂ, ਸਕੂਲ ਦੇ ਸਮੇਂ ਤੋਂ ਪਹਿਲਾਂ ਅਤੇ ਬਾਅਦ ਦੀ ਦੇਖਭਾਲ ਲਈ ਥਾਂਵਾਂ ਵਿੱਚ ਵਾਧਾ ਕਰ ਰਹੇ ਹਾਂ ਅਤੇ ਸੀਮਲੈੱਸ ਡੇ ਪ੍ਰੋਗਰਾਮ ਮੁਹੱਈਆ ਕਰਾਉਣ ਵਾਲੇ ਸਕੂਲ ਡਿਸਟ੍ਰਿਕਟਾਂ ਦੀ ਗਿਣਤੀ ਲਗਭਗ ਦੁੱਗਣੀ ਕਰ ਰਹੇ ਹਾਂ।

ਹੋਰ ਜਾਣੋ

ਸਿਹਤ ਸੰਭਾਲ ਸੇਵਾਵਾਂ ਨੂੰ ਸਰਲ ਅਤੇ ਕਾਰਗਰ ਬਣਾਉਣਾ

ਉਪਰੇਸ਼ਨਾਂ ਲਈ ਉਡੀਕ ਦਾ ਸਮਾਂ ਘੱਟ ਕਰਕੇ, ਐੱਮ ਆਰ ਆਈ ਅਤੇ ਕੈਂਸਰ ਸਕਰੀਨਿੰਗ ਸੇਵਾਵਾਂ ਦੀ ਉਪਲਬਧਤਾ ਵਿੱਚ ਵਾਧਾ ਕਰਕੇ ਅਤੇ ਵਧੇਰੇ ਤੇਜ਼ੀ ਨਾਲ ਨਤੀਜੇ ਪ੍ਰਦਾਨ ਕਰਕੇ ਅਸੀਂ, ਤੇਜ਼ੀ ਨਾਲ ਲੋਕਾਂ ਤੱਕ ਉਨ੍ਹਾਂ ਨੂੰ ਲੋੜੀਂਦੀ ਦੇਖਭਾਲ ਅਤੇ ਇਲਾਜ ਪਹੁੰਚਾ ਰਹੇ ਹਾਂ।

ਹੋਰ ਜਾਣੋ

ਜ਼ਿਆਦਾ ਵੱਡੇ ਪਾਰਕ, ਵਧੇਰੇ ਕੈਂਪਸਾਈਟਾਂ

2022 ਤੋਂ ਸ਼ੁਰੂ ਕਰਕੇ, ਅਸੀਂ ਹਰ ਸਾਲ ਬੀ ਸੀ ਪਾਰਕਸ ਵਿੱਚ 100 ਤੱਕ ਨਵੀਆਂ ਕੈਂਪਸਸਾਈਟਾਂ ਦਾ ਵਾਧਾ ਕਰ ਰਹੇ ਹਾਂ। ਅਸੀਂ ਆਪਣੇ ਕੈਂਪਗਰਾਂਊਂਡ ਰਿਜ਼ਰਵੇਸ਼ਨ ਸਿਸਟਮ ਵਿੱਚ ਵੀ ਸੁਧਾਰ ਕਰ ਰਹੇ ਹਾਂ, ਆਪਣੇ ਪਾਰਕਾਂ ਦਾ ਆਕਾਰ ਵਧਾਉਣ ਲਈ ਨਵੀਂ ਜ਼ਮੀਨ ਹਾਸਲ ਕਰ ਰਹੇ ਹਾਂ, ਅਤੇ ਟ੍ਰੇਲਾਂ ਅਤੇ ਪਾਰਕ ਨਾਲ ਸਬੰਧਤ ਬੁਨਿਆਦੀ ਢਾਂਚੇ ਵਿੱਚ ਸੁਧਾਰ ਕਰ ਰਹੇ ਹਾਂ।

ਹੋਰ ਜਾਣੋ

ਬਜ਼ੁਰਗਾਂ ਲਈ ਗੁਣਵੱਤਾਪੂਰਣ ਦੇਖਭਾਲ ਮੁਹੱਈਆ ਕਰਾਉਣਾ

ਜਿਵੇਂ ਜਿਵੇਂ ਅਸੀਂ ਇਸ ਮਹਾਮਾਰੀ ਵਿੱਚੋਂ ਗੁਜ਼ਰ ਰਹੇ ਹਾਂ, ਅਸੀਂ ਅਸਿਸਟਿਡ-ਲਿਵਿੰਗ ਅਤੇ ਲੌਂਗ-ਟਰਮ ਦੇਖਭਾਲ ਸਹੂਲਤਾਂ ਵਿੱਚ ਵਸਨੀਕਾਂ ਅਤੇ ਸਟਾਫ਼ ਨੂੰ ਸੁਰੱਖਿਅਤ ਅਤੇ ਬਚਾ ਕੇ ਰੱਖਣਾ ਜਾਰੀ ਰੱਖ ਰਹੇ ਹਾਂ।

ਅਸੀਂ ਕੇਅਰ ਏਡ ਅਤੇ ਭਾਈਚਾਰਕ ਦੇਖਭਾਲ ਪ੍ਰਦਾਨਕਰਤਾ, ਜੋ ਬਜ਼ੁਰਗਾਂ ਨੂੰ ਘਰਾਂ ਵਿੱਚ ਗੁਣਵੱਤਾਪੂਰਣ ਦੇਖਭਾਲ ਮੁਹੱਈਆ ਕਰਾਉਂਦੇ ਹਨ, ਦੀ ਗਿਣਤੀ ਵੀ ਵਧਾ ਰਹੇ ਹਾਂ।

ਹੋਰ ਜਾਣੋ

ਕਾਮੁਕ ਹਮਲਿਆਂ ਤੋਂ ਬਚੇ ਲੋਕਾਂ ਲਈ ਵਧੇਰੇ ਮਜ਼ਬੂਤ ਸਹਾਇਤਾ ਸਾਧਨਾਂ ਦਾ ਨਿਰਮਾਣ

ਪੂਰੇ ਬੀ ਸੀ ਵਿੱਚ ਲੋਕਾਂ ਨੂੰ ਸੇਵਾ ਕੇਂਦਰਾਂ ਤੱਕ ਬਿਹਤਰ ਪਹੁੰਚ ਹਾਸਲ ਹੋਵੇਗੀ ਜੋ ਸੰਕਟਕਾਲੀਨ ਕਾਰਵਾਈ, ਕਾਉਂਸਲਿੰਗ, ਜਾਂਚ, ਸੂਚਿਤ ਕਰਨ ਦੇ ਸਾਧਨ ਅਤੇ ਬਾਲ ਸੁਰੱਖਿਆ ਸੇਵਾਵਾਂ ਪ੍ਰਦਾਨ ਕਰਦੇ ਹਨ।

ਤਿੰਨ ਸਾਲਾਂ ਦੌਰਾਨ, $22 ਮਿਲੀਅਨ ਨਾਲ, ਅਸੀਂ ਕਾਮੁਕ ਹਮਲਿਆਂ ਪ੍ਰਤੀ ਕਾਰਵਾਈ ਕਰਨ ਵਾਲੀਆਂ ਭਾਈਚਾਰਾ-ਅਧਾਰਤ ਸੇਵਾਵਾਂ ਲਈ ਸਥਿਰ ਮਾਲੀ ਸਹਾਇਤਾ ਬਹਾਲ ਕਰ ਰਹੇ ਹਾਂ।

ਹੋਰ ਜਾਣੋ

ਪਹੁੰਚਯੋਗ ਅਤੇ ਸੱਭਿਆਚਾਰਕ ਪੱਖੋਂ ਸੁਰੱਖਿਅਤ ਸਿਹਤ ਸੰਭਾਲ ਸੇਵਾਵਾਂ

ਅਸੀਂ ਸਿਖਲਾਈ ਅਤੇ ਸਿੱਖਿਆ ਰਾਹੀਂ ਬੀ ਸੀ ਦੇ ਸਿਹਤ ਸੰਭਾਲ ਸਿਸਟਮ ਵਿੱਚ ਵਿਵਸਥਾਗਤ ਨਸਲਵਾਦ ਨਾਲ ਨਜਿੱਠ ਰਹੇ ਹਾਂ।

ਅਸੀਂ ਪੂਰੇ ਸੂਬੇ ਵਿੱਚ ਨਵੇਂ ਅਰਜੈਂਟ ਅਤੇ ਪ੍ਰਾਇਮਰੀ ਕੇਅਰ ਸੈਂਟਰ ਬਣਾ ਰਹੇ ਹਾਂ ਅਤੇ ਫ਼ਸਟ ਨੇਸ਼ਨਜ਼ ਪ੍ਰਾਇਮਰੀ ਹੈਲਥ ਕੇਅਰ ਸੈਂਟਰਾਂ ਨੂੰ ਮਦਦ ਦੇ ਰਹੇ ਹਾਂ ਜਦ ਕਿ ਬੀ ਸੀ ਵਿੱਚ ਹਰ ਕਿਸੇ ਲਈ ਅਸੀਂ ਇੱਕ ਵਧੇਰੇ ਨਿਆਂਸੰਗਤ ਸਿਹਤ ਸੰਭਾਲ ਸਿਸਟਮ ਦਾ ਨਿਰਮਾਣ ਕਰ ਰਹੇ ਹਾਂ।

ਹੋਰ ਜਾਣੋ

ਸਾਡੇ ਸਿਹਤ ਸੰਭਾਲ ਕਾਰਜਬਲ ਦਾ ਵਿਕਾਸ ਕਰਨਾ

ਅਸੀਂ ਜਾਣਦੇ ਹਾਂ ਕਿ ਬੀ ਸੀ ਵਿੱਚ ਲੋਕਾਂ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਲੋੜੀਂਦੇ ਸਿਹਤ ਸੰਭਾਲ ਕਾਮਿਆਂ ਦਾ ਵਿਕਾਸ ਕਰਨਾ, ਉਨ੍ਹਾਂ ਦੀ ਭਰਤੀ ਕਰਨਾ ਅਤੇ ਉਨ੍ਹਾਂ ਨੂੰ ਨੌਕਰੀ 'ਤੇ ਲੱਗੇ ਰਹਿਣ ਲਈ ਪ੍ਰੇਰਿਤ ਕਰਨਾ ਕਿੰਨਾ ਮਹੱਤਵਪੂਰਣ ਹੈ। ਇੱਕ ਬਿਹਤਰ, ਵਧੇਰੇ ਮਜ਼ਬੂਤ ਸਿਹਤ ਸੰਭਾਲ ਸਿਸਟਮ ਦਾ ਨਿਰਮਾਣ ਕਰਨ ਲਈ 600 ਤੋਂ ਵੱਧ ਨਵੀਆਂ ਨਰਸਾਂ ਦੀ ਸਿਖਲਾਈ ਲਈ ਸੀਟਾਂ ਦਾ ਵਾਧਾ ਕਰਨ ਦੇ ਨਾਲ ਨਾਲ, ਅਸੀਂ ਲਾਭਕਾਰੀ, ਚਿਰਕਾਲੀ ਅਤੇ ਪਰਿਵਾਰਾਂ ਲਈ ਸਹਾਈ ਕਿੱਤੇ ਵੀ ਪ੍ਰਦਾਨ ਕਰ ਰਹੇ ਹਾਂ।

ਹੋਰ ਜਾਣੋ

ਨਸ਼ਾਖ਼ੋਰੀ ਨਾਲ ਸੰਘਰਸ਼ ਕਰ ਰਹੇ ਲੋਕਾਂ ਲਈ ਸਿਹਤਯਾਬੀ ਦੇ ਰਾਹ ਤਿਆਰ ਕਰਨਾ

ਹਰੇਕ ਵਿਅਕਤੀ ਦਾ ਸਿਹਤਯਾਬੀ ਅਤੇ ਤੰਦਰੁਸਤੀ ਵੱਲ ਜਾਂਦਾ ਰਸਤਾ ਵੱਖਰਾ ਦਿਖਾਈ ਦਿੰਦਾ ਹੈ। ਇਹੀ ਕਾਰਣ ਹੈ ਕਿ ਅਸੀਂ ਬੀ ਸੀ ਦੇ ਇਤਿਹਾਸ ਵਿੱਚ ਮਾਨਸਕ ਸਿਹਤ ਅਤੇ ਨਸ਼ਾਖ਼ੋਰੀ ਨਾਲ ਸਬੰਧਤ ਸੇਵਾਵਾਂ ਵਿੱਚ ਸਭ ਤੋਂ ਵੱਡਾ ਨਿਵੇਸ਼ ਕਰ ਰਹੇ ਹਾਂ।

$500 ਮਿਲੀਅਨ ਦੇ ਨਿਵੇਸ਼ ਨਾਲ, ਅਸੀਂ ਨਸ਼ੀਲੇ ਪਦਾਰਥਾਂ ਦੀ ਵਰਤੋਂ ਦੇ ਇਲਾਜ ਅਤੇ ਸਿਹਤਯਾਬੀ ਨਾਲ ਸਬੰਧਤ ਸੇਵਾਵਾਂ ਦੀ ਇੱਕ ਮੁਕੰਮਲ ਵੰਨਗੀ ਤਿਆਰ ਕਰਾਂਗੇ।

ਹੋਰ ਜਾਣੋ

ਬੀ ਸੀ ਦੇ ਭਾਈਚਾਰਿਆਂ ਲਈ ਵਧੇਰੇ ਤੇਜ਼ ਸੰਪਰਕ

ਅਸੀਂ ਹੋਰ ਜ਼ਿਆਦਾ ਫ਼ਸਟ ਨੇਸ਼ਨਜ਼, ਗ੍ਰਾਮੀਣ ਅਤੇ ਦੂਰ-ਦੁਰਾਡੇ ਦੇ ਭਾਈਚਾਰਿਆਂ ਨੂੰ ਹਾਈਸਪੀਡ ਇੰਟਰਨੈੱਟ ਨਾਲ ਜੋੜ ਰਹੇ ਹਾਂ, ਅਤੇ ਵੱਡੀਆਂ ਸੜਕਾਂ ਅਤੇ ਮੁੱਖ ਮਾਰਗਾਂ ਦੇ ਨਾਲ-ਨਾਲ ਸੈਲੂਲਰ ਪਹੁੰਚ ਦਾ ਦਾਇਰਾ ਵਧਾ ਰਹੇ ਹਾਂ- ਜਿਸ ਨਾਲ ਡਿਜਿਟਲ ਮਾਰਕਿਟਾਂ ਤੱਕ ਪਹੁੰਚ ਵਧੇਗੀ, ਅਤੇ ਵਧੇਰੇ ਲੋਕਾਂ, ਭਾਈਚਾਰਿਆਂ ਅਤੇ ਸਥਾਨਕ ਕਾਰੋਬਾਰਾਂ ਨੂੰ ਸਫ਼ਲ ਹੋਣ ਵਿੱਚ ਮਦਦ ਮਿਲੇਗੀ।

ਹੋਰ ਜਾਣੋ

ਨਵੇਂ ਹਸਪਤਾਲਾਂ, ਸਕੂਲਾਂ ਅਤੇ ਸੜਕਾਂ ਦਾ ਨਿਰਮਾਣ

ਉਹ ਸੇਵਾਵਾਂ ਜਿਨ੍ਹਾਂ ਦੇ ਲੋਕ ਭਰੋਸਾ ਕਰਦੇ ਹਨ, ਨੂੰ ਬਿਹਤਰ ਢੰਗ ਨਾਲ ਮੁਹੱਈਆ ਕਰਾਉਣ ਲਈ, ਅਸੀਂ ਨਵੇਂ ਅਤੇ ਵਿਸਤ੍ਰਿਤ ਹਸਪਤਾਲਾਂ ਅਤੇ ਸਿਹਤ ਸਹੂਲਤਾਂ ਦਾ ਨਿਰਮਾਣ ਕਰ ਰਹੇ ਹਾਂ-ਜਿਵੇਂ ਕਿ ਨਵਾਂ ਸਰੀ ਹਸਪਤਾਲ ਅਤੇ ਕੈਂਸਰ ਸੈਂਟਰ, ਅਤੇ ਕੈਮਲੂਪਸ ਅਤੇ ਨਨਾਈਮੋ ਵਿੱਚ ਨਵੇਂ ਕੈਂਸਰ ਸੈਂਟਰ।

ਅਸੀਂ ਸਕੂਲਾਂ, ਮੁੱਖ ਮਾਰਗਾਂ ਪਾਣੀ ਅਤੇ ਵੇਸਟ ਵਾਟਰ ਸਹੂਲਤਾਂ, ਮਨੋਰੰਜਨ ਸੈਂਟਰਾਂ ਦਾ ਵੀ ਨਿਰਮਾਣ ਅਤੇ ਸੁਧਾਰ ਕਰ ਰਹੇ ਹਾਂ, ਅਤੇ ਟ੍ਰਾਂਜ਼ਿਟ ਪ੍ਰੋਜੈਕਟਾਂ ਵਿੱਚ ਨਿਵੇਸ਼ ਕਰ ਰਹੇ ਹਾਂ।

ਹੋਰ ਜਾਣੋ

ਨੌਜਵਾਨਾਂ ਅਤੇ ਛੋਟੀ ਉਮਰ ਦੇ ਲੋਕਾਂ ਲਈ ਮਾਨਸਕ ਸਿਹਤ ਸਹਾਇਤਾ ਵਿੱਚ ਸੁਧਾਰ

ਸਕਾਰਾਤਮਕ ਮਾਨਸਕ ਸਿਹਤ ਹਰ ਇੱਕ ਉਮਰ ਲਈ ਮਹੱਤਵਪੂਰਣ ਹੁੰਦੀ ਹੈ। ਬੀ ਸੀ ਵਿੱਚ ਨੌਜਵਾਨਾਂ ਅਤੇ ਛੋਟੀ ਉਮਰ ਦੇ ਲੋਕਾਂ ਨੂੰ ਪਹੁੰਚ-ਯੋਗ ਸਹਾਇਤਾ ਸਾਧਨਾਂ ਅਤੇ ਵਰਚੁਅਲ ਢੰਗ ਨਾਲ ਮਦਦ ਹਾਸਲ ਕਰਨ ਦੀ ਸਮਰੱਥਾ ਦੀ ਜ਼ਰੂਰਤ ਹੈ।

ਇਹੀ ਕਾਰਣ ਹੈ ਕਿ ਅਸੀਂ ਫਾਊਂਡਰੀ ਸੈਂਟਰਾਂ ਦਾ ਦਾਇਰਾ ਕੁੱਲ ਮਿਲਾ ਕੇ ਬੀ ਸੀ ਦੇ 23 ਭਾਈਚਾਰਿਆਂ ਤੱਕ ਵਧਾ ਰਹੇ ਹਾਂ, ਅਤੇ 15 ਅਤਿਰਿਕਤ ਸਕੂਲ ਡਿਸਟ੍ਰਿਕਟਾਂ ਵਿੱਚ ਸਮੁੱਚੇ ਸਹਾਇਤਾ ਸਾਧਨ ਸ਼ਾਮਲ ਕਰ ਰਹੇ ਹਾਂ।

ਹੋਰ ਜਾਣੋ

ਬ੍ਰਿਟਿਸ਼ ਕੋਲੰਬੀਆ ਨਿਵਾਸੀਆਂ ਨੂੰ ਮੌਜੂਦਾ ਸਮੇਂ ਲੋੜੀਂਦੇ ਸਿਹਤ ਸੰਭਾਲ ਸਿਸਟਮਾਂ ਦਾ ਨਿਰਮਾਣ

ਬੀ ਸੀ ਦੀ ਪ੍ਰਾਇਮਰੀ ਕੇਅਰ ਰਣਨੀਤੀ ਦੇ ਹਿੱਸੇ ਵਜੋਂ, ਅਸੀਂ ਪੂਰੇ ਸੂਬੇ ਵਿੱਚ 53 ਨਵੇਂ ਪ੍ਰਾਇਮਰੀ ਕੇਅਰ ਨੈੱਟਵਰਕਾਂ ਦਾ ਵਾਧਾ ਕੀਤਾ ਹੈ।

ਅਸੀਂ 26 ਨਵੇਂ ਅਰਜੈਂਟ ਅਤੇ ਪ੍ਰਾਇਮਰੀ ਕੇਅਰ ਸੈਂਟਰ ਵੀ ਖੋਲ੍ਹੇ ਹਨ, ਅਤੇ 14 ਹੋਰ ਸੈਂਟਰ 2022/23 ਵਿੱਚ ਖੁੱਲ੍ਹ ਰਹੇ ਹਨ।

ਹੋਰ ਜਾਣੋ

ਪੂਰਾ ਸਾਲ ਚੱਲਣ ਵਾਲੀਆਂ ਬੀ ਸੀ ਵਾਈਲਡ ਫ਼ਾਇਰ ਸੇਵਾਵਾਂ

ਬੀ ਸੀ ਵਾਈਲਡ ਫ਼ਾਇਰ ਸਰਵਿਸ ਨੂੰ ਅਗੇਤਰੀ ਕਿਰਿਆਸ਼ੀਲ, ਪੂਰੇ ਸਾਲ ਚੱਲਣ ਵਾਲੀ ਸਰਵਿਸ ਵਿੱਚ ਤਬਦੀਲ ਕਰਨ ਨਾਲ, ਅਸੀਂ ਜ਼ਮੀਨੀ ਪੱਧਰ 'ਤੇ ਲੋਕਾਂ ਨੂੰ ਭਵਿੱਖ ਦੀਆਂ ਜੰਗਲੀ ਅੱਗਾਂ ਲਈ ਬਿਹਤਰ ਤਿਆਰੀ ਕਰਨ ਵਿੱਚ ਮਦਦ ਦੇਣ ਲਈ ਕੰਮ ਕਰ ਰਹੇ ਹਾਂ, ਅਤੇ ਰੋਕਥਾਮ ਅਤੇ ਖ਼ਤਰੇ ਨੂੰ ਘਟਾਉਣ, ਤਿਆਰੀ, ਕਾਰਵਾਈ, ਅਤੇ ਮੁੜ-ਬਹਾਲੀ ਤੇ ਵਧੇਰੇ ਜ਼ੋਰ ਦੇ ਰਹੇ ਹਾਂ।

ਹੋਰ ਜਾਣੋ