ਸਟਰੋਂਗਰ ਬੀ ਸੀ ਆਰਥਿਕ ਯੋਜਨਾ
ਇਹ ਯੋਜਨਾ ਲੋਕਾਂ ਅਤੇ ਪਰਿਵਾਰਾਂ ਲਈ ਜੀਵਨ ਨੂੰ ਬਿਹਤਰ ਬਣਾਉਣ ਲਈ ਸਾਡੀ ਤਰੱਕੀ 'ਤੇ ਆਧਾਰਿਤ ਹੈ। ਇਹ ਅੱਜ ਦੀਆਂ ਚੁਣੌਤੀਆਂ ਨਾਲ ਨਜਿੱਠਣ ਦੁਆਰਾ ਬੀ ਸੀ ਦੀ ਆਰਥਿਕਤਾ ਨੂੰ ਵਧਾਉਣ ਲਈ ਇੱਕ ਲੰਬੀ-ਅਵਧੀ ਦੀ ਯੋਜਨਾ ਤਿਆਰ ਕਰਦਾ ਹੈ।
ਸਟਰੋਂਗਰ ਬੀ ਸੀ ਆਰਥਿਕ ਯੋਜਨਾ ਲੰਮੀ ਮਿਆਦ ਵਿੱਚ ਪੂਰਾ ਕਰਨ ਲਈ ਬੀ ਸੀ ਲਈ ਦੋ ਵੱਡੇ ਟੀਚੇ ਨਿਰਧਾਰਤ ਕਰਦੀ ਹੈ— ਸਮਾਵੇਸ਼ੀ ਅਤੇ ਸਾਫ਼ ਵਿਕਾਸ — ਅਤੇ ਸਾਨੂੰ ਟਰੈਕ 'ਤੇ ਰੱਖਣ ਲਈ ਛੇ ਮੁੱਖ ਮਿਸ਼ਨ।
ਸਮਾਵੇਸ਼ੀ ਵਾਧਾ

ਜੀਵਨ ਨੂੰ ਬਿਹਤਰ ਬਣਾਉਣਾ, ਰਹਿਣ-ਸਹਿਣ ਦੀ ਲਾਗਤ ਘਟਾਉਣ ਤੋਂ ਲੈ ਕੇ ਕੱਲ੍ਹ ਦੀਆਂ ਨੌਕਰੀਆਂ ਲਈ ਲੋਕਾਂ ਨੂੰ ਟਰੇਨਿੰਗ ਦੇਣ ਤੱਕ।
ਸਾਫ ਵਿਕਾਸ

ਜਲਵਾਯੂ ਤਬਦੀਲੀ ਨਾਲ ਨਜਿੱਠਣਾ, ਘੱਟ-ਕਾਰਬਨ ਵਾਲੀ ਆਰਥਿਕਤਾ ਵਿੱਚ ਅਗਵਾਈ ਕਰਨ ਲਈ ਬੀ.ਸੀ. ਦੀ ਸਥਿਤੀ ਵਿੱਚ ਨਵੀਨਤਾ ਨੂੰ ਉਤਸ਼ਾਹਿਤ ਕਰਨਾ।
ਬੀ ਸੀ ਸਭ ਨੂੰ ਫਾਇਦਾ ਦੇਣ ਵਾਲੀ ਸਮਾਵੇਸ਼ੀ ਅਰਥਵਿਵਸਥਾ ਦਾ ਨਿਰਮਾਣ ਕਿਵੇਂ ਕਰੇਗਾ

ਲੋਕਾਂ ਅਤੇ ਪਰਿਵਾਰਾਂ ਦੀ ਸਹਾਇਤਾ
- ਜੀਵਨ ਨੂੰ ਹੋਰ ਕਿਫਾਇਤੀ ਬਣਾਉਣ ਲਈ ਲੋਕਾਂ ਅਤੇ ਪਰਿਵਾਰਾਂ ਵਿੱਚ ਨਿਵੇਸ਼ ਕਰਨਾ
- ਸੇਵਾਵਾਂ ਪ੍ਰਦਾਨ ਕਰਨਾ — ਜਿਵੇਂ ਸਿਹਤ ਦੇਖਭਾਲ ਅਤੇ ਬਾਲ ਦੇਖਭਾਲ — ਜਿਹਨਾਂ ‘ਤੇ ਤੁਸੀਂ ਭਰੋਸਾ ਕਰ ਸਕਦੇ ਹੋ
- ਸਿੱਖਿਆ ਅਤੇ ਸਿਖਲਾਈ ਦੇ ਮੌਕਿਆਂ ਦਾ ਵਿਸਤਾਰ ਕਰਨਾ

ਲਚਕੀਲੇ ਭਾਈਚਾਰਿਆ ਦਾ ਨਿਰਮਾਣ
- ਜਲਵਾਯੂ ਅਤੇ ਆਰਥਿਕਤਾ ਵਿੱਚ ਤਬਦੀਲੀਆਂ ਲਈ ਲਚਕੀਲੇ ਆਧੁਨਿਕ ਬੁਨਿਆਦੀ ਢਾਂਚੇ ਦੇ ਨਾਲ ਪ੍ਰਫੁੱਲਤ ਹੋਣ ਵਿੱਚ ਭਾਈਚਾਰਿਆਂ ਦੀ ਮਦਦ ਕਰਨਾ
- ਕਿਫਾਇਤੀ ਰਿਹਾਇਸ਼, ਨਵੇਂ ਸਕੂਲ ਅਤੇ ਹਸਪਤਾਲ ਬਣਾਉਣਾ
- ਇਹ ਯਕੀਨੀ ਬਣਾਉਣਾ ਕਿ ਬੀ.ਸੀ. ਦੇ ਹਰ ਘਰ ਅਤੇ ਭਾਈਚਾਰੇ ਨੂੰ ਹਾਈ-ਸਪੀਡ ਇੰਟਰਨੈੱਟ ਤੱਕ ਪਹੁੰਚ ਹੈ

ਮੂਲਵਾਸੀ ਲੋਕਾਂ ਨਾਲ ਸੱਚੇ, ਸਥਾਈ ਅਤੇ ਅਰਥਪੂਰਨ ਮੇਲ-ਮਿਲਾਪ ਨੂੰ ਅੱਗੇ ਵਧਾਉਣਾ
- ਮੂਲਵਾਸੀ ਲੋਕਾਂ ਨਾਲ ਮੇਲ-ਮਿਲਾਪ ਲਈ ਸਾਡੀਆਂ ਵਚਨਬੱਧਤਾਵਾਂ ਨੂੰ ਅੱਗੇ ਵਧਾਉਣ ਲਈ ਕੰਮ ਕਰਨਾ
- ਨਵੀਆਂ ਆਰਥਿਕ ਪਹਿਲਕਦਮੀਆਂ ਨੂੰ ਸਹਿਯੋਗ ਦੇਣ ਲਈ ਫਸਟ ਨੇਸ਼ਨਜ਼ ਅਤੇ ਮੂਲਵਾਸੀ ਭਾਈਚਾਰਿਆਂ ਨਾਲ ਸਾਂਝੇਦਾਰੀ
- ਮੂਲਵਾਸੀ ਅਧਿਕਾਰਾਂ ਅਤੇ ਫਸਟ ਨੇਸ਼ਨਜ਼ ਟਾਈਟਲ ਨੂੰ ਸਵੀਕਾਰ ਕਰਨਾ, ਉਹਨਾਂ ਦਾ ਸਤਿਕਾਰ ਕਰਨਾ ਅਤੇ ਉਨ੍ਹਾਂ ਦੀ ਜ਼ਮੀਨ ਅਤੇ ਸਰੋਤਾਂ 'ਤੇ ਮੂਲਵਾਸੀ ਨਿਯੰਤਰਣ ਨੂੰ ਬਰਕਰਾਰ ਰੱਖਣਾ
ਬੀ.ਸੀ. ਜਲਵਾਯੂ ਪਰਿਵਰਤਨ ਨਾਲ ਨਜਿੱਠਣ ਵਾਲੀ ਸਾਫ਼ ਅਰਥਵਿਵਸਥਾ ਨੂੰ ਕਿਵੇਂ ਵਿਕਸਿਤ ਕਰੇਗੀ

ਬੀ ਸੀ ਦੀਆਂ ਜਲਵਾਯੂ ਪ੍ਰਤੀਬੱਧਤਾਵਾਂ ਨੂੰ ਪੂਰਾ ਕਰਨਾ
- ਜਲਵਾਯੂ ਪ੍ਰਦੂਸ਼ਣ ਨੂੰ ਘਟਾਉਣ ਅਤੇ ਸਾਫ਼-ਸੁਥਰਾ ਬੀ.ਸੀ. ਬਣਾਉਣ ਲਈ ਬੀ.ਸੀ. ਦੀ ਵਚਨਬੱਧਤਾ ਨੂੰ ਪੂਰਾ ਕਰਨਾ।
- ਸਾਫ ਊਰਜਾ ਹੱਲਾਂ ਲਈ ਲੋਕਾਂ ਅਤੇ ਵਪਾਰਾਂ ਨੂੰ ਤਬਦੀਲੀ ਵਿੱਚ ਮਦਦ ਕਰਨਾ
- ਘੱਟ ਕਾਰਬਨ ਬਣਨ ਵਾਸਤੇ ਉਦਯੋਗਾਂ ਨੂੰ ਸਹਿਯੋਗ ਦੇਣਾ

ਵਾਤਾਵਰਣ ਅਤੇ ਸਮਾਜਿਕ ਜ਼ਿੰਮੇਵਾਰੀ ਵਿੱਚ ਮੋਹਰੀ
- ਵਾਤਾਵਰਣ ਅਤੇ ਸਮਾਜਿਕ ਤੌਰ 'ਤੇ ਜ਼ਿੰਮੇਵਾਰ ਵਸਤੂਆਂ ਅਤੇ ਸੇਵਾਵਾਂ ਦੇ ਵਿਕਾਸ, ਪ੍ਰਚਾਰ ਅਤੇ ਮਾਰਕਿਟ ਵਿੱਚ ਮਦਦ ਕਰਨਾ
- ਵਿਸ਼ਵ ਅਰਥਵਿਵਸਥਾ ਵਿੱਚ ਮੁਕਾਬਲਾ ਕਰਨ ਅਤੇ ਜਿੱਤਣ ਲਈ ਬੀ ਸੀ ਦੀ ਸਥਿਤੀ ਜੋ ਵਾਤਾਵਰਣ ਅਤੇ ਸਮਾਜਿਕ ਸਾਸ਼ਨ ਲਈ ਪੀ੍ਰਮੀਅਮ ਰੱਖਦੀ ਹੈ
- ਘੱਟ-ਕਾਰਬਨ ਵਸਤੂਆਂ ਅਤੇ ਤਕਨਾਲੋਜੀ ਦੇ ਵਿਕਾਸ ਵਿੱਚ ਨਿਵੇਸ਼ ਕਰਨਾ

ਸਾਡੀ ਆਰਥਿਕਤਾ ਵਿੱਚ ਨਵੀਨਤਾ ਨੂੰ ਉਤਸ਼ਾਹਿਤ ਕਰਨਾ
- ਬੀ.ਸੀ. ਦੇ ਉੱਚ-ਤਕਨੀਕੀ ਖੇਤਰ ਦੀ ਪ੍ਰਤਿਭਾ ਅਤੇ ਉਸਦਾ ਸਤਰ ਵਧਾਉਣਵਿੱਚ ਮਦਦ ਕਰਨਾ
- ਨਵੀਨਤਾਕਾਰੀ ਅਰਥਵਿਵਸਥਾ ਵਿੱਚ ਨਿਰਮਾਣ ਦੇ ਨਵੇਂ ਮੌਕੇ ਪੈਦਾ ਕਰਨਾ
- ਕੁਦਰਤੀ ਸਰੋਤਾਂ ਵਿੱਚ ਮੁੱਲ ਜੋੜਨਾ