
ਸੁਰੱਖਿਅਤ ਭਾਈਚਾਰੇ
ਲੋਕਾਂ ਨੂੰ ਸੁਰੱਖਿਅਤ ਅਤੇ ਭਾਈਚਾਰਿਆਂ ਨੂੰ ਮਜ਼ਬੂਤ ਰੱਖਣਾ
ਬ੍ਰਿਟਿਸ਼ ਕੋਲੰਬੀਆ ਵਧ ਰਹੇ ਅਤੇ ਜੀਵੰਤ ਸੈਂਕੜਿਆਂ ਭਾਈਚਾਰਿਆਂ ਦਾ ਘਰ ਹੈ – ਪਰ ਹੋਰ ਕਈ ਥਾਵਾਂ ਵਾਂਗ, ਅਸੀਂ ਵੀ ਵੱਡੀਆਂ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਹਾਂ। ਲੋਕਾਂ ਨੂੰ ਆਪਣੇ ਰਹਿਣ ਵਾਲੇ ਇਲਾਕਿਆਂ ਵਿੱਚ ਸੁਰੱਖਿਅਤ ਮਹਿਸੂਸ ਕਰਨ ਦਾ ਹੱਕ ਹੈ – ਅਤੇ ਅਸੀਂ ਭਾਈਚਾਰਿਆਂ ਦੀ ਸੁਰੱਖਿਆ ਸੁਧਾਰਨ ਅਤੇ ਲੋਕਾਂ ਨੂੰ ਉਨ੍ਹਾਂ ਲਈ ਲੋੜੀਂਦੀ ਸਹਾਇਤਾ ਨਾਲ ਜੋੜਨ ਲਈ ਅਸਲ ਤੌਰ ‘ਤੇ ਕੰਮ ਕਰ ਰਹੇ ਹਾਂ।
ਇਹ ਬਦਲਾਅ ਲਿਆ ਰਿਹਾ ਹੈ। ਜਿੱਥੇ ਲੋੜ ਹੈ ਉੱਥੇ ਹੋਰ ਪੁਲਿਸ ਮੌਜੂਦ ਹੈ, ਹੋਰ ਲੋਕ ਸਥਿਰ ਘਰਾਂ ਵਿੱਚ ਰਹਿ ਰਹੇ ਹਨ, ਹੋਰ ਲੋਕਾਂ ਨੂੰ ਮਾਨਸਿਕ ਸਿਹਤ ਅਤੇ ਨਸ਼ਾਖੋਰੀ ਸੰਬੰਧਤ ਸੰਭਾਲ ਤੱਕ ਪਹੁੰਚ ਮਿਲ ਰਹੀ ਹੈ – ਅਤੇ ਬ੍ਰਿਟਿਸ਼ ਕੋਲੰਬੀਆ ਭਰ ਦੇ ਭਾਈਚਾਰਿਆਂ ਵਿੱਚ ਅਪਰਾਧ ਘੱਟ ਰਿਹਾ ਹੈ।
ਅਸੀਂ ਜਾਣਦੇ ਹਾਂ ਕਿ ਹਾਲੇ ਵੀ ਕੁਝ ਲੋਕ ਸਹਾਇਤਾ ਪ੍ਰਣਾਲੀ ਵਿੱਚ ਨਜ਼ਰਅੰਦਾਜ਼ ਹੋ ਰਹੇ ਹਨ ਅਤੇ ਅਜੇ ਹੋਰ ਕੰਮ ਕਰਨ ਦੀ ਲੋੜ ਹੈ। ਅਸੀਂ ਹਰ ਪਾਸਿਓਂ ਕੰਮ ਕਰ ਰਹੇ ਹਾਂ – ਕਾਨੂੰਨੀ ਲਾਗੂਕਰਨ, ਰਿਹਾਇਸ਼ਾਂ, ਸਿਹਤ ਅਤੇ ਨਿਆਂ – ਤਾਂ ਜੋ ਅਪਰਾਧ ਦੇ ਸਿਲਸਿਲੇ ਨੂੰ ਖਤਮ ਕੀਤਾ ਜਾ ਸਕੇ, ਲੋਕਾਂ ਨੂੰ ਉਨ੍ਹਾਂ ਲਈ ਲੋੜੀਂਦੀ ਮਦਦ ਮਿਲ ਸਕੇ, ਅਤੇ ਹਰ ਕਿਸੇ ਲਈ ਭਾਈਚਾਰਿਆਂ ਨੂੰ ਹੋਰ ਮਜ਼ਬੂਤ ਅਤੇ ਸੁਰੱਖਿਅਤ ਬਣਾਇਆ ਜਾ ਸਕੇ।








