
ਹਾਊਸਿੰਗ

ਲੋਕਾਂ ਲਈ ਘਰ
ਅੱਜ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਅਤੇ ਲੋਕਾਂ ਵਾਸਤੇ ਵਧੇਰੇ ਘਰਾਂ ਦੀ ਅਦਾਇਗੀ ਹੋਰ ਤੇਜ਼ੀ ਨਾਲ ਕਰਨ ਲਈ, ਇੱਕ ਕਾਰਜ ਯੋਜਨਾ
ਬੀ.ਸੀ. ਇਹ ਯਕੀਨੀ ਬਣਾਉਣ ਲਈ ਜ਼ੋਰਦਾਰ ਕਾਰਵਾਈ ਕਰ ਰਿਹਾ ਹੈ ਕਿ ਹਾਊਸਿੰਗ (ਰਿਹਾਇਸ਼) ਲੋਕਾਂ ਲਈ ਵਧੇਰੇ ਪਹੁੰਚਯੋਗ ਅਤੇ ਵਧੇਰੇ ਕਿਫਾਇਤੀ ਹੋਵੇ।

ਲੋਕਾਂ ਲਈ ਵਧੇਰੇ ਘਰ ਉਪਲਬਧ ਕਰਨਾ
ਬੀ.ਸੀ. ਨਵੇਂ ਘਰ ਬਣਾਉਣ ਲਈ ਸੂਬਾਈ ਪਰਮਿਟ ਪ੍ਰਾਪਤ ਕਰਨਾ ਹੋਰ ਅਸਾਨ ਅਤੇ ਤੇਜ਼ ਬਣਾ ਰਿਹਾ ਹੈ, ਅਤੇ ਉਨ੍ਹਾਂ ਲੋਕਾਂ ਲਈ ਵਿੱਤੀ ਸਹਾਇਤਾ ਦੀ ਪੇਸ਼ਕਸ਼ ਕਰ ਰਿਹਾ ਹੈ ਜੋ ਇੱਕ ਅਜਿਹਾ ਸਵੀਟ ਬਣਾ ਸਕਦੇ ਹਨ ਜੋ ਉਹ ਵਧੇਰੇ ਕਿਫਾਇਤੀ ਦਰਾਂ ‘ਤੇ ਕਿਰਾਏ ‘ਤੇ ਦੇ ਸਕਣ।

55+ ਇਮਾਰਤਾਂ ਵਿੱਚ ਰਹਿ ਰਹੇ ਲੋਕਾਂ ਦੀ ਸੁਰੱਖਿਆ
ਪਰਿਵਾਰਕ ਢਾਂਚਾ ਬਦਲਣ ਦੇ ਬਾਵਜੂਦ, 55+ ਸਟ੍ਰੈਟਾ ਇਮਾਰਤਾਂ ਵਿੱਚ ਲੋਕ ਹੁਣ ਆਪਣੇ ਘਰਾਂ ਵਿੱਚ ਰਹਿ ਸਕਦੇ ਹਨ। ਤੁਰੰਤ ਸ਼ੁਰੂ ਹੋਕੇ, ਭਵਿੱਖ ਦੇ ਬੱਚਿਆਂ ਅਤੇ ਸਾਥੀਆਂ ਨੂੰ 55+ ਸਟ੍ਰੈਟਾ ਬਾਇਲਾਅ ਤੋਂ ਛੋਟ ਹੈ। ਬਾਲਗ ਬੱਚੇ ਵੀ ਹੁਣ ਆਪਣੇ ਪਰਿਵਾਰ ਕੋਲ ਵਾਪਸ ਜਾ ਸਕਦੇ ਹਨ।

ਕਮਿਊਨਿਟੀਆਂ ਵਿੱਚ ਹੋਰ ਟਾਊਨਹਾਊਸ , ਡੁਪਲੈਕਸ, ਅਤੇ ਟ੍ਰਿਪਲੈਕਸ ਸ਼ਾਮਲ ਕਰਨਾ
ਬੀ.ਸੀ. ਨੂੰ ਰਿਹਾਇਸ਼ਾਂ ਦੇ ਵਧੇਰੇ ਵਿਕਲਪਾਂ ਦੀ ਲੋੜ ਹੈ, ਪਰ ਪੁਰਾਣੇ ਹੋ ਚੁੱਕੇ ਜ਼ੋਨਿੰਗ ਕਨੂੰਨ ਬਹੁਤ ਸਾਰੇ ਭਾਈਚਾਰਿਆਂ ਨੂੰ ਕੇਵਲ ਕੌਂਡੋ ਟਾਵਰਾਂ ਅਤੇ ਸਿਰਫ਼ ਇੱਕ ਪਰਿਵਾਰ ਵਾਸਤੇ ਮਕਾਨਾਂ ਤੱਕ ਹੀ ਸੀਮਤ ਕਰ ਰਹੇ ਹਨ।
ਇਹ ਹਰ ਕਿਸੇ ਵਾਸਤੇ ਕੰਮ ਨਹੀਂ ਕਰਦਾ – ਲੋਕ ਰਿਹਾਇਸ਼ਾਂ ਦੀਆਂ ਵਧੇਰੇ ਚੋਣਾਂ ਅਤੇ ਅਜਿਹੇ ਵਿਕਲਪ ਚਾਹੁੰਦੇ ਹਨ ਜੋ ਵਧ ਰਹੇ ਪਰਿਵਾਰਾਂ ਦੀਆਂ ਲੋੜਾਂ ਨੂੰ ਪੂਰਾ ਕਰ ਸਕਣ। ਇਸੇ ਕਰਕੇ ਅਸੀਂ ਕਾਰਵਾਈ ਕਰ ਰਹੇ ਹਾਂ ਅਤੇ ਵਧੇਰੇ ਡੁਪਲੈਕਸ, ਰੋਅ ਹੋਮ ਅਤੇ ਟਾਊਨਹਾਊਸਾਂ ਦਾ ਨਿਰਮਾਣ ਕਰਨਾ ਵਧੇਰੇ ਆਸਾਨ ਬਣਾ ਰਹੇ ਹਾਂ।
ਇਸ ਦਾ ਮਤਲਬ ਹੈ ਕਿ ਮੌਜੂਦਾ ਕਮਿਊਨਿਟੀਆਂ ਵਿੱਚ ਹੋਰ ਘਰ ਅਤੇ ਪਹੁੰਚ ਦੇ ਅੰਦਰ ਵਧੇਰੇ ਘਰ।

ਕਿਰਾਏ ਦੇ ਘਰਾਂ ਦੀ ਸਪਲਾਈ ਵਿੱਚ ਵਧੇਰੇ ਤੇਜ਼ੀ ਨਾਲ ਵਾਧਾ ਕਰਨਾ
ਬੀ.ਸੀ. ਨੂੰ ਕਿਰਾਏ ਦੀ ਸਪਲਾਈ ਨੂੰ ਤੇਜ਼ੀ ਨਾਲ ਵਧਾਉਣ ਦੀ ਲੋੜ ਹੈ। ਉਹ ਘਰ-ਮਾਲਕ ਜੋ ਆਪਣਾ ਯੋਗਦਾਨ ਪਾਉਣਾ ਚਾਹੁੰਦੇ ਹਨ ਅਤੇ ਹਾਊਸਿੰਗ ਦੇ ਸੰਕਟ ਵਿੱਚ ਮਦਦ ਕਰਨਾ ਚਾਹੁੰਦੇ ਹਨ, ਉਹ ਸੈਕੰਡਰੀ ਸਵੀਟਾਂ ਦਾ ਨਿਰਮਾਣ ਕਰਨ ਅਤੇ ਕਿਰਾਏ ‘ਤੇ ਦੇਣ ਲਈ ਕਰਜ਼ਿਆਂ ਵਾਸਤੇ ਅਰਜ਼ੀ ਦੇਣ ਦੇ ਯੋਗ ਹੋਣਗੇ – ਜੋ ਸਾਡੇ ਵਾਸਤੇ ਨਵੀਂ ਹਾਊਸਿੰਗ ਸਪਲਾਈ ਵਿੱਚ ਵਾਧਾ ਕਰਨ ਦੇ ਸਭ ਤੋਂ ਤੇਜ਼ ਤਰੀਕਿਆਂ ਵਿੱਚੋਂ ਇੱਕ ਹੈ।
2024 ਦੀ ਸ਼ੁਰੂਆਤ ਤੋਂ, ਜੇ ਘਰ-ਮਾਲਕ ਪ੍ਰੋਗਰਾਮ ਵਿੱਚ ਨਿਰਧਾਰਤ ਸਾਰੀਆਂ ਸ਼ਰਤਾਂ ਨੂੰ ਪੂਰਾ ਕਰਦਾ ਹੈ, ਜਿਸ ਵਿੱਚ ਆਪਣੇ ਯੂਨਿਟ ਨੂੰ ਘੱਟੋ ਘੱਟ ਪੰਜ ਸਾਲਾਂ ਵਾਸਤੇ ਮਾਰਕਿਟ ਦੀਆਂ ਦਰਾਂ ਤੋਂ ਹੇਠਾਂ ਕਿਰਾਏ ‘ਤੇ ਦੇਣਾ ਵੀ ਸ਼ਾਮਲ ਹੈ, ਤਾਂ ਲੋਕ ਰੈਨੋਵੇਸ਼ਨ ਦੀ ਲਾਗਤ ਦੇ 50% ਤੱਕ, ਪੰਜ ਸਾਲਾਂ ਦੌਰਾਨ ਵੱਧ ਤੋਂ ਵੱਧ $40,000 ਤੱਕ ਦੇ ਮਾਫ਼ ਕਰਨਯੋਗ ਕਰਜ਼ੇ ਤੱਕ ਲਈ ਪਹੁੰਚ ਕਰ ਸਕਦੇ ਹਨ।

ਬਿਲੌਂਗਿੰਗ ਇਨ ਬੀ ਸੀ
ਬੇਘਰੀ ਨਾਲ ਨਜਿੱਠਣ ਦੀ ਯੋਜਨਾ, ਜਿਸ ਵਿੱਚ ਸੱਭਿਆਚਾਰਕ ਸੁਰੱਖਿਆ, ਇੰਡੀਜਨਸ (ਮੂਲਵਾਸੀ) ਅਤੇ ਭਾਈਚਾਰਕ ਭਾਈਵਾਲੀਆਂ, ਅਤੇ ਵਿਲੱਖਣ ਪਛਾਣਾਂ ਅਤੇ ਲੋੜਾਂ ਵਾਲੇ ਲੋਕਾਂ ਨੂੰ ਸ਼ਾਮਲ ਕਰਨ ਨੂੰ ਤਰਜੀਹ ਦਿੱਤੀ ਜਾਂਦੀ ਹੈ।
ਯੋਜਨਾ ਦੀ ਦੂਰਦ੍ਰਿਸ਼ਟੀ ਇਹ ਹੈ ਕਿ ਬੀ.ਸੀ. ਇੱਕ ਅਜਿਹੀ ਥਾਂ ਹੋਵੇ ਜਿੱਥੇ ਹਰ ਕਿਸੇ ਦਾ ਇੱਕ ਘਰ ਅਤੇ ਕਮਿਊਨਿਟੀ ਹੈ, ਅਤੇ ਵਿਆਪਕ ਟੀਚੇ ਬੇਘਰੀ ਨੂੰ ਰੋਕਣਾ ਅਤੇ ਘਟਾਉਣਾ ਹਨ; ਅਤੇ ਇਹ ਯਕੀਨੀ ਬਣਾਉਣਾ ਹੈ ਕਿ ਜਦ ਬੇਘਰੀ ਵਾਪਰਦੀ ਹੈ, ਤਾਂ ਇਹ ਬਹੁਤ ਹੀ ਘੱਟ, ਥੋੜ੍ਹੇ ਸਮੇਂ ਲਈ ਅਤੇ ਇੱਕ-ਵਾਰ ਹੋਵੇ।

ਲੋਕਾਂ ਨੂੰ ਅਜਿਹਾ ਕਿਫ਼ਾਇਤੀ ਘਰ ਲੱਭਣ ਵਿੱਚ ਮਦਦ ਕਰਨਾ ਜੋ ਟ੍ਰਾਂਜ਼ਿਟ ਦੇ ਨੇੜੇ ਹੋਵੇ
ਬੀ.ਸੀ. ਵਿੱਚ ਲੋਕਾਂ ਨੂੰ ਉਹਨਾਂ ਦੀਆਂ ਨੌਕਰੀਆਂ ਅਤੇ ਟ੍ਰਾਂਜ਼ਿਟ (ਪਬਲਿਕ ਆਵਾਜਾਈ) ਦੇ ਨੇੜੇ ਘਰਾਂ ਦੀ ਲੋੜ ਹੈ। ਅਸੀਂ ਅਜਿਹੀਆਂ ਕਮਿਊਨਿਟੀਆਂ ਦੀ ਸਿਰਜਣਾ ਕਰ ਰਹੇ ਹਾਂ ਜਿੱਥੇ ਵਧੇਰੇ ਲੋਕਾਂ ਵਾਸਤੇ ਆਪਣੀ ਗੱਡੀ ‘ਤੇ ਨਿਰਭਰਤਾ ਅਤੇ ਖ਼ਰਚਿਆਂ ਨੂੰ ਘੱਟ ਕਰਨ ਵਿੱਚ ਮਦਦ ਕਰਦੇ ਹੋਏ, ਕੰਮ ਜਾਂ ਸਕੂਲ ਜਾਣਾ ਵਧੇਰੇ ਆਸਾਨ ਹੋਵੇ।

ਹੋਰ ਘਰਾਂ ਨੂੰ ਵਧੇਰੇ ਤੇਜ਼ੀ ਨਾਲ ਬਣਾਉਣ ਲਈ ਮਨਜ਼ੂਰੀਆਂ ਵਿੱਚ ਤੇਜ਼ੀ ਲਿਆਉਣਾ
ਬੀ.ਸੀ. ਨੂੰ ਤੇਜ਼ੀ ਨਾਲ, ਵਧੇਰੇ ਘਰ ਬਣਾਉਣ ਦੀ ਲੋੜ ਹੈ। ਅਸੀਂ ਘਰਾਂ ਦੇ ਬਿਲਡਰਾਂ ਵਾਸਤੇ ਵਨ ਸਟੌਪ ਸ਼ੌਪ (ਇੱਕੋ ਛੱਤ ਹੇਠ ਸੁਵਿਧਾਵਾਂ) ਰਾਹੀਂ, ਮਨਜ਼ੂਰੀਆਂ ਵਿੱਚ ਤੇਜ਼ੀ ਲਿਆਉਣ ਦੁਆਰਾ ਹਾਊਸਿੰਗ ਦੇ ਵਿਕਾਸਾਂ ਨੂੰ ਵਧੇਰੇ ਤੇਜ਼ੀ ਨਾਲ ਬਣਾਉਣ ਅਤੇ ਮਨਜ਼ੂਰ ਕਰਨ ਲਈ ਮਿਊਂਨਿਸੀਪੈਲਟੀਆਂ ਦੇ ਨਾਲ ਕੰਮ ਕਰ ਰਹੇ ਹਾਂ।
ਮਨਜ਼ੂਰੀ ਦੇਣ ਵਾਲਾ ਨਵਾਂ ਮਾਡਲ ਉਹਨਾਂ ਹਾਊਸਿੰਗ ਪ੍ਰੋਜੈਕਟਾਂ ‘ਤੇ ਧਿਆਨ ਕੇਂਦਰਤ ਕਰੇਗਾ ਜਿੰਨ੍ਹਾਂ ਨੂੰ ਸਾਨੂੰ ਤੁਰੰਤ ਬਣਾਉਣ ਦੀ ਲੋੜ ਹੈ, ਜਿਵੇਂ ਕਿ ਇੰਡੀਜਨਸ-ਅਗਵਾਈ ਵਾਲੇ ਪ੍ਰੋਜੈਕਟ, ਬੀ ਸੀ ਹਾਊਸਿੰਗ ਐਪਲੀਕੇਸ਼ਨਾਂ ਅਤੇ ਮਲਟੀਪਲ ਯੂਨੀਟਾਂ ਦਾ ਵਿਕਾਸ।

ਹਿੰਸਾ ਛੱਡ ਕੇ ਆਉਣ ਵਾਲੀਆਂ ਔਰਤਾਂ ਅਤੇ ਬੱਚਿਆਂ ਲਈ ਵਧੇਰੇ ਸੁਰੱਖਿਅਤ, ਸਹਾਇਕ ਰਿਹਾਇਸ਼ਾਂ
ਹਿੰਸਕ ਸਥਿਤੀਆਂ ਨੂੰ ਛੱਡ ਕੇ ਆਉਣ ਵਾਲੇ ਔਰਤਾਂ ਅਤੇ ਬੱਚਿਆਂ ਸਮੇਤ ਵਧੇਰੇ ਲੋਕਾਂ ਕੋਲ, ਰਹਿਣ ਲਈ ਇੱਕ ਕਿਫ਼ਾਇਤੀ, ਸੁਰੱਖਿਅਤ ਅਤੇ ਭਰੋਸੇਯੋਗ ਜਗ੍ਹਾ ਹੋਵੇਗੀ, ਕਿਉਂਕਿ ਬੀ.ਸੀ. ਵਿੱਚ ਗੈਰ-ਮੁਨਾਫ਼ਾ ਸੰਸਥਾਵਾਂ ਵੱਲੋਂ ਚਲਾਏ ਜਾਣ ਵਾਲੇ ਨਵੇਂ, ਸੁਰੱਖਿਅਤ ਘਰ ਜਲਦੀ ਹੀ ਤਿਆਰ ਹੋ ਰਹੇ ਹਨ। ਇਹਨਾਂ ਵਿੱਚੋਂ ਬਹੁਤ ਸਾਰੇ ਘਰਾਂ ਵਿੱਚ ਹਿੰਸਾ ਦਾ ਅਨੁਭਵ ਕਰ ਰਹੀਆਂ ਜਾਂ ਉਸ ਦੇ ਜੋਖਮ ਵਾਲੀਆਂ ਔਰਤਾਂ, ਟ੍ਰਾਂਸਜੈਂਡਰ ਔਰਤਾਂ, ਟੂ ਸਪਿਰਿਟ (Two-Spirit), ਅਤੇ ਗੈਰ-ਬਾਈਨਰੀ ਲੋਕਾਂ, ਅਤੇ ਉਹਨਾਂ ‘ਤੇ ਨਿਰਭਰ ਕਰਦੇ ਬੱਚਿਆਂ ਲਈ ਸਹਾਇਤਾਵਾਂ ਉਪਲਬਧ ਹੋਣਗੀਆਂ।

ਨਵਾਂ ਰੈਂਟਰਜ਼ ਟੈਕਸ ਕ੍ਰੈਡਿਟ
2024 ਤੋਂ ਸ਼ੁਰੂ ਹੋਕੇ, ਬੀ.ਸੀ. ਵਿੱਚ ਮੱਧ ਅਤੇ ਘੱਟ ਆਮਦਨ ਵਾਲੇ ਕਿਰਾਏਦਾਰਾਂ ਨੂੰ ਇੱਕ ਨਵੇਂ ਇਨਕਮ-ਟੈਸਟਿਡ ‘ਰੈਂਟਰਜ਼ ਟੈਕਸ ਕ੍ਰੈਡਿਟ’ ਨਾਲ $400 ਤੱਕ ਮਿਲ ਸਕਣਗੇ। ਇਹ ਕ੍ਰੈਡਿਟ ਬੀ.ਸੀ. ਦੇ 80% ਤੋਂ ਵੱਧ ਕਿਰਾਏਦਾਰਾਂ ਦੀ ਮਦਦ ਕਰੇਗਾ।

ਵਧੇਰੇ ਕਿਫ਼ਾਇਤੀ ਅਤੇ ਪਹੁੰਚਯੋਗ ਰਿਹਾਇਸ਼ਾਂ
ਬੀ.ਸੀ. ਬੇਘਰੀ ਨਾਲ ਨਜਿੱਠਣ ਅਤੇ ਲੋਕਾਂ ਨੂੰ ਉਹ ਘਰ ਉਪਲਬਧ ਕਰਾਉਣ ਲਈ ਕਾਰਵਾਈ ਕਰ ਰਿਹਾ ਹੈ, ਜੋ ਉਹ, ਬੀ.ਸੀ. ਦੇ ਇਤਿਹਾਸ ਵਿੱਚ, ਤਿੰਨ ਸਾਲਾਂ ਦੇ ਸਭ ਤੋਂ ਵੱਧ ਨਿਵੇਸ਼ ਨਾਲ ਲੈ ਸਕਣ ਦੇ ਯੋਗ ਹੋ ਸਕਦੇ ਹਨ। ਕਿਰਾਏ ‘ਤੇ ਰਹਿਣ ਵਾਲੇ ਲੋਕਾਂ, ਇੰਡੀਜਨਸ ਲੋਕਾਂ, ਅਤੇ ਮੱਧ-ਆਮਦਨ ਵਾਲੇ ਪਰਿਵਾਰਾਂ ਲਈ ਵਧੇਰੇ ਘਰ ਹੋਣਗੇ।

ਲੋਕਾਂ ਲਈ ਵਧੇਰੇ ਘਰ, ਹੋਰ ਜਲਦੀ ਤਿਆਰ
ਇੱਕ ਨਵੀਂ, ਸੁਚਾਰੂ ਪਰਮਿਟ ਲੈਣ ਦੀ ਪਰਕਿਰਿਆ ਮਨਜ਼ੂਰੀ ਲੈਣਾ ਹੋਰ ਅਸਾਨ ਬਣਾ ਦੇਵੇਗੀ, ਤਾਂ ਜੋ ਲੋਕਾਂ ਲਈ ਨਵੇਂ ਘਰਾਂ ਦੀ ਉਸਾਰੀ ਹੋਰ ਤੇਜ਼ੀ ਨਾਲ ਸ਼ੁਰੂ ਹੋ ਸਕੇ।

ਕਿਰਾਏ ਦੇ ਕਿਫ਼ਾਇਤੀ ਘਰਾਂ ਦੀ ਸੁਰੱਖਿਆ
ਇੱਕ ਨਵਾਂ $500 ਮਿਲੀਅਨ ਦਾ ਫ਼ੰਡ ਜਲਦੀ ਹੀ ਹਾਊਸਿੰਗ ਦੀਆਂ ਗੈਰ-ਮੁਨਾਫ਼ਾ ਸੰਸਥਾਵਾਂ ਲਈ ਕਿਰਾਏ ਦੀਆਂ ਕਿਫ਼ਾਇਤੀ ਇਮਾਰਤਾਂ ਅਤੇ ਕੋ-ਔਪਸ ਖਰੀਦਣ ਲਈ ਉਪਲਬਧ ਹੋਵੇਗਾ। ਇਸ ਨਾਲ ਇਹ ਯਕੀਨੀ ਬਣਾਉਣ ਵਿੱਚ ਮਦਦ ਮਿਲੇਗੀ, ਕਿ ਇਹ ਕਿਰਾਏ ਦੇ ਘਰ ਮਾਰਕਿਟ ਵਿੱਚ ਉਪਲਬਧ ਰਹਿਣ ਅਤੇ ਲੋਕ ‘ਰੈਨੋਵਿਕਸ਼ਨਜ਼’ (ਮੁਰੰਮਤ ਲਈ ਘਰ ਖਾਲੀ ਕਰਵਾਉਣਾ) ਤੋਂ ਅਤੇ ਕਿਰਾਏ ਵਿੱਚ ਵੱਡੇ ਵਾਧਿਆਂ ਤੋਂ ਬੇਹਤਰ ਸੁਰੱਖਿਅਤ ਰਹਿਣ।

ਨਵਾਂ ਹੋਮਬਾਇਅਰ ਪ੍ਰੋਟੈਕਸ਼ਨ ਪੀਰੀਅਡ (ਘਰਾਂ ਦੇ ਖਰੀਦਦਾਰਾਂ ਲਈ ਸੁਰੱਖਿਆ ਮਿਆਦ)
ਤਿੰਨ-ਕਾਰੋਬਾਰੀ-ਦਿਨਾਂ ਦੀ ਸੁਰੱਖਿਆ ਮਿਆਦ, ਫਾਇਨੈਂਨਸਿੰਗ ਪੱਕੀ ਕਰਨ ਅਤੇ ਘਰਾਂ ਦੀ ਇੰਸਪੈਕਸ਼ਨ ਦਾ ਪ੍ਰਬੰਧ ਕਰਨ ਲਈ ਵਧੇਰੇ ਸਮਾਂ ਦੇਵੇਗੀ, ਜਿਸ ਨਾਲ ਤੁਹਾਨੂੰ ਆਪਣੀ ਪਹੁੰਚ ਤੋਂ ਬਾਹਰ ਵਿੱਤੀ ਸ਼ਰਤਾਂ ਵਿੱਚ ਬੰਧ ਜਾਣ ਜਾਂ ਘਰਾਂ ਦੀ ਇੰਸਪੈਕਸ਼ਨ ਨੂੰ ਛੱਡਣ ਅਤੇ ਭਵਿੱਖ ਵਿੱਚ ਘਰ ਦੀ ਮੁਰੰਮਤ ਲਈ ਕਿਸੇ ਕਿਸਮ ਦੇ ਦਬਾਅ ਨੂੰ ਮਹਿਸੂਸ ਕਰਨ ਦੀ ਲੋੜ ਨਹੀਂ ਹੈ।

ਕਿਰਾਏ ਦੇ ਵਿਵਾਦਾਂ ਨੂੰ ਹੋਰ ਤੇਜ਼ੀ ਨਾਲ ਹੱਲ ਕਰਨ ਵਿੱਚ ਮਦਦ ਕਰਨਾ
ਬੀ.ਸੀ. ਕਿਰਾਏ ਦੇ ਵਿਵਾਦਾਂ ਨੂੰ ਹੋਰ ਤੇਜ਼ੀ ਨਾਲ ਹੱਲ ਕਰਨ ਨੂੰ ਯਕੀਨੀ ਬਣਾਉਣ ਲਈ ਹੋਰ ਸਟਾਫ ਅਤੇ ਸਰੋਤ ਉਪਲਭਦ ਕਰਾਉਣ ਲਈ ਕੰਮ ਕਰ ਰਿਹਾ ਹੈ ਅਤੇ ਗੈਰ-ਕਾਨੂੰਨੀ ਬੇਦਖਲੀ ਵਰਗੇ ਗੰਭੀਰ ਅਪਰਾਧਾਂ ‘ਤੇ ਕਾਰਵਾਈ ਕਰ ਰਿਹਾ ਹੈ। ਇਸ ਦਾ ਮਤਲਬ ਹੈ ਕਿ ਕਿਰਾਏਦਾਰਾਂ ਅਤੇ ਮਕਾਨ ਮਾਲਕਾਂ ਨੂੰ ਉਹਨਾਂ ਸੁਰੱਖਿਆਵਾਂ, ਸੇਵਾਵਾਂ ਅਤੇ ਹੱਲਾਂ ਤੱਕ ਪਹੁੰਚ ਪ੍ਰਾਪਤ ਹੋਵੇਗੀ ਜਿਹਨਾਂ ਦੀ ਉਹਨਾਂ ਨੂੰ ਲੋੜ ਹੈ।

ਵੈਨਕੂਵਰ ਦੇ ਡਾਊਨਟਾਊਨ ਈਸਟਸਾਈਡ (DTES) ਵਿੱਚ ਬੇਘਰੇ ਹੋਣ ਦਾ ਅਨੁਭਵ ਕਰ ਰਹੇ ਲੋਕਾਂ ਲਈ ਵਧੇਰੇ ਰਿਹਾਇਸ਼
ਡਾਊਨਟਾਊਨ ਈਸਟਸਾਈਡ ਵਿਖੇ ਨਵੇਂ ਮੌਜੂਲਰ ਸਹਾਇਕ ਘਰ ਬਣਾਏ ਜਾਂ ਰਹੇ ਹਨ। ਲਗਭਗ 100 ਲੋਕ ਜਲਦ ਹੀ ਸ਼ੈਲਟਰਾਂ ਤੋਂ ਇੱਕ ਅਜਿਹੇ ਸਥਿਰ ਅਤੇ ਸੁਖਦਾਇਕ ਘਰ ਵਿੱਚ ਜਾ ਸਕਣਗੇ ਜਿੱਥੇ 24/7 ਸਹਾਇਤਾ ਉਪਲਬਧ ਹੋਵੇਗੀ।

ਹਾਊਸਿੰਗ ਸਪਲਾਈ ਐਕਟ
ਹਾਊਸਿੰਗ ਸਪਲਾਈ ਐਕਟ ਕਾਨੂੰਨ ਸਭ ਤੋਂ ਵੱਧ ਵਿਕਾਸ ਅਤੇ ਸਭ ਤੋਂ ਵੱਧ ਅਨੁਮਾਨਿਤ ਲੋੜਾਂ ਵਾਲੀਆਂ ਮਿਉਂਸਪੈਲਟੀਆਂ ਦੇ ਨਾਲ ਕੰਮ ਕਰਕੇ, ਨਵੀਆਂ ਰਿਹਾਇਸ਼ਾਂ ਲਈ ਟੀਚੇ ਸਥਾਪਤ ਕਰਨ ਅਤੇ ਉਹਨਾਂ ਤੱਕ ਪਹੁੰਚਣ ਲਈ ਮਿਉਂਸਪੈਲਟੀਆਂ ਨੂੰ ਸਹਿਯੋਗ ਦੇਕੇ ਬੀ.ਸੀ. ਵਿੱਚ ਘਰਾਂ ਦੀ ਗਿਣਤੀ ਵਧਾਉਣ ਵਿੱਚ ਮਦਦ ਕਰੇਗਾ।
ਇਸ ਕਾਰਵਾਈ ਰਾਹੀਂ ਲੋਕਾਂ ਲਈ ਤੇਜ਼ੀ ਨਾਲ ਹੋਰ ਘਰ ਬਣਾਏ ਜਾਣਗੇ।

ਸਟ੍ਰੈਟਾ ‘ਤੇ 18+ ਉਮਰ ਦੀਆਂ ਪਾਬੰਦੀਆਂ ਹਟਾ ਦਿੱਤੀਆਂ ਗਈਆਂ ਹਨ
ਸਟ੍ਰੈਟਾ ਪ੍ਰਾਪਰਟੀ ਐਕਟ ਵਿੱਚ ਨਵੇਂ ਬਦਲਾਅ ਬੀ.ਸੀ. ਦੀਆਂ ਜ਼ਿਆਦਾਤਰ ਇਮਾਰਤਾਂ ਵਿੱਚ ਉਮਰ ਸੰਬੰਧੀ ਪਾਬੰਦੀਆਂ ਨੂੰ ਹਟਾ ਦੇਣਗੇ। (55+ ਇਮਾਰਤਾਂ ਰਹਿਣਗੀਆਂ)।
ਇਸ ਦਾ ਮਤਲਬ ਹੈ ਕਿ ਹਜ਼ਾਰਾਂ ਹੋਰ ਪਰਿਵਾਰ ਚੰਗੇ ਘਰ ਲੱਭ ਸਕਦੇ ਹਨ ਅਤੇ ਜਿਹੜੇ ਲੋਕ ਬੱਚੇ/ਬੱਚਿਆਂ ਨਾਲ ਆਪਣੇ ਪਰਿਵਾਰ ਨੂੰ ਵਧਾਉਣ ਦਾ ਫੈਸਲਾ ਕਰਦੇ ਹਨ, ਉਨ੍ਹਾਂ ਨੂੰ ਆਪਣਾ ਘਰ ਛੱਡਣਾ ਨਹੀਂ ਪਵੇਗਾ।

ਰਿਹਾਇਸ਼ੀ ਸੰਕਟ ਨਾਲ ਨਜਿੱਠਣ ਲਈ ਨਵਾਂ ਹਾਊਸਿੰਗ ਮੰਤਰਾਲਾ
ਬੀ.ਸੀ. ਵਿੱਚ ਰਿਹਾਇਸ਼ੀ ਸੰਕਟ ਨੂੰ ਹੱਲ ਕਰਨ ਲਈ ਹਾਊਸਿੰਗ ਆਪਣੇ ਆਪ ਵਿੱਚ ਇੱਕ ਵੱਖਰਾ ਮੰਤਰਾਲਾ ਬਣ ਜਾਵੇਗਾ।

ਸਟ੍ਰੈਟਾ ਰੈਂਟਲ ਬੈਨ: ਹਟਾਏ ਗਏ
ਸਟ੍ਰੈਟਾ ਹੁਣ ਕੌਂਡੋ ਮਾਲਕਾਂ ਨੂੰ ਉਨ੍ਹਾਂ ਦੇ ਘਰ ਕਿਰਾਏ ‘ਤੇ ਦੇਣ ਤੋਂ ਨਹੀਂ ਰੋਕ ਸਕਣਗੇ।
ਇਸ ਨਾਲ ਖਾਲੀ ਯੂਨਿਟ ਕਿਰਾਏ ਲਈ ਖੁੱਲ੍ਹ ਜਾਣਗੇ ਅਤੇ ਇਸ ਦਾ ਮਤਲਬ ਹੈ ਕਿ ਪੂਰੇ ਬੀ.ਸੀ. ਵਿੱਚ ਕਿਰਾਏ ਲਈ ਹੋਰ ਘਰ ਹੋਣਗੇ। ਸਟ੍ਰੈਟਾ ਦੀਆਂ ਪਾਬੰਦੀਆਂ ਥੋੜ੍ਹੇ ਸਮੇਂ ਲਈ ਕਿਰਾਏ ‘ਤੇ ਦੇਣ ਵਾਲੀਆਂ ਥਾਂਵਾਂ, ਜਿਵੇਂ ਕਿ Airbnb, ‘ਤੇ ਕਾਇਮ ਰਹਿਣਗੀਆਂ।

ਖਾਲੀ ਘਰਾਂ ‘ਤੇ ਟੈਕਸ
ਸਪੈਕਿਉਲੇਸ਼ਨ ਅਤੇ ਵੇਕੈਂਸੀ ਟੈਕਸ ਮਾਲਕਾਂ ਨੂੰ ਆਪਣੇ ਘਰ ਕਿਰਾਏ ‘ਤੇ ਦੇਣ ਲਈ ਉਤਸ਼ਾਹਤ ਕਰਕੇ ਇਹ ਯਕੀਨੀ ਬਣਾਉਂਦਾ ਹੈ ਕਿ ਬਹੁਤ ਜ਼ਿਆਦਾ ਲੋੜੀਂਦੇ ਘਰ ਉਨ੍ਹਾਂ ਖੇਤਰਾਂ ਵਿੱਚ ਖਾਲੀ ਨਾ ਪਏ ਰਹਿਣ, ਜਿਹੜੇ ਖੇਤਰ ਹਾਊਸਿੰਗ ਸੰਕਟ ਨਾਲ ਸਭ ਤੋਂ ਵੱਧ ਪ੍ਰਭਾਵਿਤ ਹਨ।
ਤੁਸੀਂ ਟੈਕਸ ਦਾ ਭੁਗਤਾਨ ਸਿਰਫ਼ ਤਾਂ ਹੀ ਕਰਦੇ ਹੋ ਜੇਕਰ ਤੁਸੀਂ ਘਰ ਦੇ ਮਾਲਕ ਹੋ, ਪਰ ਇਸ ਵਿੱਚ ਰਹਿੰਦੇ ਨਹੀਂ ਜਾਂ ਕਿਰਾਏ ‘ਤੇ ਨਹੀਂ ਦਿੰਦੇ। ਹਰ ਘਰ ਦੇ ਮਾਲਕ ਨੂੰ ਘੋਸ਼ਿਤ ਕਰਨ ਦੀ ਲੋੜ ਹੈ, ਪਰ ਬੀ.ਸੀ. ਵਿੱਚ 99% ਲੋਕਾਂ ਨੂੰ ਛੋਟ ਹੈ।

ਕਿਰਾਏ ਵਿੱਚ ਵਾਧੇ ‘ਤੇ ਸੀਮਾ
2023 ਵਿੱਚ ਕਿਰਾਏ ਵਿੱਚ ਵਾਧੇ ਨੂੰ ਮਹਿੰਗਾਈ ਦਰ ਦੇ 2% ਤੋਂ ਹੇਠਾਂ ਸੀਮਤ ਕੀਤਾ ਗਿਆ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਕਿਰਾਏਦਾਰਾਂ ਲਈ ਆਪਣੇ ਘਰਾਂ ਵਿੱਚ ਰਹਿਣ ਦੀ ਸਮਰੱਥਾ ਬਣੀ ਰਹੇ, ਖਾਸ ਤੌਰ ‘ਤੇ ਅਜਿਹੇ ਸਮੇਂ ‘ਤੇ ਜਦੋਂ ਹੋਰ ਖਰਚਿਆਂ ਦਾ ਵਧਣਾ ਜਾਰੀ ਹੈ।

ਵਧੇਰੇ ਸਟੂਡੈਂਟ ਹਾਊਸਿੰਗ
ਜਦੋਂ ਤੁਹਾਡੇ ਦਿਮਾਗ ਵਿੱਚ ਇਮਤਿਹਾਨ ਹੁੰਦੇ ਹਨ, ਤਾਂ ਉਸ ਸਮੇਂ ਦਿਮਾਗ ਵਿੱਚ ਕਿਫਾਇਤੀ ਰਿਹਾਇਸ਼ ਤੱਕ ਪਹੁੰਚ ਦਾ ਖਿਆਲ ਨਹੀਂ ਹੋਣਾ ਚਾਹੀਦਾ। ਨਵੀਂ ਸਟੂਡੈਂਟ ਹਾਊਸਿੰਗ ਇਹ ਯਕੀਨੀ ਬਣਾਏਗੀ ਕਿ ਸਟੂਡੈਂਟ ਆਪਣੇ ਭਵਿੱਖ ਨੂੰ ਬਣਾਉਣ ਅਤੇ ਭਵਿੱਖ ਲਈ ਬੱਚਤ ਕਰਨ ‘ਤੇ ਧਿਆਨ ਦੇ ਸਕਣ।

ਹਰ ਕੋਈ ਇੱਕ ਸੁਰੱਖਿਅਤ ਅਤੇ ਕਿਫਾਇਤੀ ਜਗ੍ਹਾ ਦਾ ਹੱਕਦਾਰ ਹੈ, ਜਿਸ ਨੂੰ ਉਹ ਘਰ ਕਹਿ ਸਕੇ।
ਬਹੁਤ ਲੰਬੇ ਸਮੇਂ ਤੋਂ, ਬੀ.ਸੀ. ਭਰ ਦੇ ਲੋਕ ਦੇਖ ਰਹੇ ਹਨ ਕਿ ਘਰਾਂ ਦੀਆਂ ਕੀਮਤਾਂ ਅਸਮਾਨ ਨੂੰ ਛੂਹ ਰਹੀਆਂ ਹਨ, ਉਹਨਾਂ ਦੇ ਬਜਟ ‘ਤੇ ਦਬਾਅ ਪੈ ਰਿਹਾ ਹੈ ਅਤੇ ਕੀਮਤਾਂ ਜ਼ਿਆਦਾਤਰ ਲੋਕਾਂ ਦੀ ਪਹੁੰਚ ਤੋਂ ਬਾਹਰ ਹਨ।
ਅਸੀਂ ਤੁਰੰਤ ਕਾਰਵਾਈ ਕਰ ਰਹੇ ਹਾਂ। ਜਦੋਂ ਤੋਂ ਅਸੀਂ ਹੋਮਜ਼ ਫੌਰ ਬੀ ਸੀ 30-ਪੁਆਇੰਟ ਹਾਊਸਿੰਗ ਯੋਜਨਾ ਅਤੇ ਸਪੈਕਿਉਲੇਸ਼ਨ ਅਤੇ ਵੇਕੈਂਸੀ ਟੈਕਸ ਲਿਆਂਦਾ ਹੈ, ਉਦੋਂ ਤੋਂ ਅਸੀਂ ਰਿਕਾਰਡ ਬਣਾਉਣ ਵਾਲੀ ਸੰਖਿਆ ਵਿੱਚ ਨਵੇਂ ਘਰਾਂ ਦਾ ਨਿਰਮਾਣ ਕਰ ਰਹੇ ਹਾਂ ਅਤੇ ਇਕੱਲੇ ਮੈਟਰੋ ਵੈਨਕੂਵਰ ਵਿੱਚ ਹੀ ਲੋਕਾਂ ਲਈ ਅਸੀਂ 20,000 ਤੋਂ ਵੱਧ ਖਾਲੀ ਯੂਨਿਟਾਂ ਨੂੰ ਘਰਾਂ ਵਿੱਚ ਬਦਲਦੇ ਦੇਖਿਆ ਹੈ।
ਪਰ ਅਜੇ ਹੋਰ ਕੰਮ ਕਰਨਾ ਬਾਕੀ ਹੈ।
ਹੁਣ ਉੱਚ ਵਿਆਜ ਦਰਾਂ ਅਤੇ ਆਬਾਦੀ ਵਿੱਚ ਵਾਧੇ ਦੇ ਰਿਕਾਰਡ ਵੀ ਰਿਹਾਇਸ਼ ਦੀ ਸਮਰੱਥਾ ਨੂੰ ਪ੍ਰਭਾਵਿਤ ਕਰ ਰਹੇ ਹਨ – ਲਾਗਤਾਂ ਨੂੰ ਹੋਰ ਵੀ ਵਧਾ ਰਹੇ ਹਨ।
ਨਤੀਜੇ ਵਜੋਂ, ਅਸੀਂ ਬੀ.ਸੀ. ਵਿੱਚ ਲੋਕਾਂ ਲਈ ਹੋਰ ਵਧੀਆ ਘਰ ਬਣਾਉਣ ਲਈ ਜ਼ੋਰਦਾਰ ਨਵੀਂ ਕਾਰਵਾਈ ਕਰ ਰਹੇ ਹਾਂ।