ਰਹਿਣ-ਸਹਿਣ ਦੇ ਖ਼ਰਚੇ

ਵਿਸ਼ਵ ਭਰ ਵਿੱਚ ਵਧ ਰਹੀ ਮਹਿੰਗਾਈ ਦੀ ਲਾਗਤ ਨੂੰ ਪੂਰਾ ਕਰਨ ਵਿੱਚ ਤੁਹਾਡੀ ਮਦਦ ਕਰਨ ਲਈ ਮੁਫਤ ਜਾਂ ਘੱਟ ਲਾਗਤ ਵਾਲੀਆਂ ਸੇਵਾਵਾਂ, ਆਮਦਨੀ ਸਹਾਇਤਾ, ਸਿੱਧੀ ਫੰਡਿੰਗ ਅਤੇ ਟੈਕਸ ਰਾਹਤ ਤੱਕ ਪਹੁੰਚ ਕਰੋ।

ਤਾਜ਼ੇ, ਸਥਾਨਕ ਭੋਜਨ ਤੱਕ ਪਹੁੰਚ ਵਿੱਚ ਸੁਧਾਰ ਕਰਨਾ

ਬੀ.ਸੀ. ਦੇ ਸਾਰੇ ਲੋਕ ਪੌਸ਼ਟਿਕ, ਕਿਫ਼ਾਇਤੀ, ਅਤੇ ਸਥਾਨਕ ਭੋਜਨ ਦੇ ਹੱਕਦਾਰ ਹਨ। ਨਵੀਂ ਫੰਡਿੰਗ ਬੀ.ਸੀ. ਵਿੱਚ, ਖਾਸ ਤੌਰ 'ਤੇ ਦੂਰ-ਦੁਰਾਡੇ, ਨੌਰਦਰਨ ਅਤੇ ਇੰਡੀਜਨਸ ਭਾਈਚਾਰਿਆਂ ਵਿੱਚ, ਭੋਜਨ ਦੇ ਉਤਪਾਦਨ ਅਤੇ ਉਪਲਬਧਤਾ ਨੂੰ ਵਧਾਉਣ ਵਿੱਚ ਮਦਦ ਕਰੇਗੀ। ਅਸੀਂ ਸਥਾਨਕ ਫੂਡ ਬੈਂਕਾਂ ਨੂੰ ਵੀ ਵਾਧੂ ਸਹਾਇਤਾ ਦੇ ਰਹੇ ਹਾਂ, ਤਾਂ ਜੋ ਹਰ ਕਿਸੇ ਨੂੰ ਚੰਗਾ ਭੋਜਨ ਉਪਲਬਧ ਕਰਾਉਣ ਵਿੱਚ ਮਦਦ ਕੀਤੀ ਜਾ ਸਕੇ।

ਹੋਰ ਜਾਣੋ

ਬੀ ਸੀ ਫੈਮਿਲੀ ਬੈਨੇਫਿਟ ਵਿੱਚ ਵਾਧਾ

ਵਿਸ਼ਵ ਭਰ ਵਿੱਚ ਵਧ ਰਹੀ ਮਹਿੰਗਾਈ ਦੇ ਕਾਰਨ ਰਹਿਣ-ਸਹਿਣ ਦੇ ਵਧ ਰਹੇ ਖਰਚਿਆਂ ਵਾਲੇ ਲੋਕਾਂ ਦੀ ਮਦਦ ਕਰਨ ਲਈ, ਬੀ ਸੀ ਫੈਮਿਲੀ ਬੈਨੇਫਿਟ ਵਿੱਚ 10% ਦਾ ਵਾਧਾ ਹੋਵੇਗਾ। ਦੋ ਬੱਚਿਆਂ ਵਾਲੇ, ਦੋ-ਮਾਪਿਆਂ ਵਾਲੇ ਪਰਿਵਾਰ ਨੂੰ ਪ੍ਰਤੀ ਸਾਲ $250 ਤੱਕ ਵਧੇਰੇ ਮਿਲ ਸਕਦਾ ਹੈ। ਇੱਕ ਮਾਪੇ, ਇੱਕ ਬੱਚੇ ਵਾਲੇ ਪਰਿਵਾਰ ਨੂੰ ਪ੍ਰਤੀ ਸਾਲ $650 ਤੱਕ ਵਧੇਰੇ ਮਿਲ ਸਕਦਾ ਹੈ। ਬੈਨੇਫਿਟ ਵਿੱਚ ਵਾਧਾ ਜੁਲਾਈ 2023 ਵਿੱਚ ਸ਼ੁਰੂ ਹੋਵੇਗਾ।

ਹੋਰ ਜਾਣੋ

ਸਕੂਲੀ ਭੋਜਨ ਪ੍ਰੋਗਰਾਮਾਂ ਦਾ ਵਿਸਤਾਰ

ਜਦੋਂ ਬੱਚਿਆਂ ਨੂੰ ਲੋੜੀਂਦਾ ਪੌਸ਼ਟਿਕ ਭੋਜਨ ਮਿਲਦਾ ਹੈ, ਤਾਂ ਉਹ ਪੜ੍ਹਾਈ 'ਤੇ ਧਿਆਨ ਦੇ ਸਕਦੇ ਹਨ। ਤਿੰਨ ਸਾਲਾਂ ਵਿੱਚ $214 ਮਿਲੀਅਨ ਦਾ ਨਿਵੇਸ਼ ਸਕੂਲੀ ਭੋਜਨ ਪ੍ਰੋਗਰਾਮਾਂ ਦਾ ਵਿਸਤਾਰ ਕਰਨ ਵਿੱਚ ਮਦਦ ਕਰੇਗਾ ਅਤੇ ਬੀ.ਸੀ. ਭਰ ਵਿੱਚ ਵਿਦਿਆਰਥੀਆਂ ਦੀ ਭੁੱਖ ਦੇ ਮਸਲੇ ਨੂੰ ਹੱਲ ਕਰੇਗਾ।

ਹੋਰ ਜਾਣੋ

ਕਲਾਈਮੇਟ ਐਕਸ਼ਨ ਟੈਕਸ ਕ੍ਰੈਡਿਟ ਵਿੱਚ ਵਾਧਾ

ਜਲਵਾਯੂ ਤਬਦੀਲੀ ਅਤੇ ਵਧ ਰਹੇ ਫੈਡਰਲ ਕਾਰਬਨ ਟੈਕਸ ਦੇ ਪ੍ਰਭਾਵਾਂ ਲਈ ਮਦਦ ਕਰਨ ਲਈ, ਲੋਕਾਂ ਨੂੰ ਵਧੇ ਹੋਏ ‘ਬੀ.ਸੀ. ਕਲਾਈਮੇਟ ਐਕਸ਼ਨ ਟੈਕਸ ਕ੍ਰੈਡਿਟ’ ਤੋਂ ਲਾਭ ਹੋਵੇਗਾ। ਇੱਕ ਇਕੱਲੇ ਵਿਅਕਤੀ ਨੂੰ ਪ੍ਰਤੀ ਸਾਲ $447 ਤੱਕ ਮਿਲ ਸਕਦਾ ਹੈ, ਜਦੋਂ ਕਿ ਦੋ-ਮਾਪਿਆਂ ਵਾਲੇ ਪਰਿਵਾਰ ਨੂੰ ਪ੍ਰਤੀ ਸਾਲ ਲਗਭਗ $900 ਤੱਕ ਮਿਲ ਸਕਣਗੇ। 2030 ਤੱਕ, ਬੀ.ਸੀ. ਵਿੱਚ 80% ਪਰਿਵਾਰਾਂ ਤੱਕ ਪਹੁੰਚਣ ਦੇ ਟੀਚੇ ਦੇ ਨਾਲ, ਕ੍ਰੈਡਿਟ ਲਈ ਆਮਦਨ ਦੀ ਸੀਮਾ ਹਰ ਸਾਲ ਵਧੇਗੀ।

ਹੋਰ ਜਾਣੋ

ਰਿਹਾਇਸ਼ੀ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਲੋਕਾਂ ਲਈ ਵਧੇਰੇ ਮਦਦ

33,000 ਬੱਚਿਆਂ ਸਮੇਤ, ਲੱਗਭਗ 160,000 ਲੋਕਾਂ ਨੂੰ ਇਨਕਮ ਅਤੇ ਡਿਸਏਬਿਲਿਟੀ ਅਸਿਸਟੈਂਸ ਦੁਆਰਾ ਵਧੇਰੇ ਸਹਾਇਤਾ ਦੀ ਲੋੜ ਹੈ। 2007 ਤੋਂ ਬਾਅਦ ਪਹਿਲੀ ਵਾਰ, ਸ਼ੈਲਟਰ ਦਾ ਰੇਟ, ਜੋ ਅਸਿਸਟੈਂਸ ਪ੍ਰੋਗਰਾਮਾਂ ਦਾ ਇੱਕ ਹਿੱਸਾ ਹੈ, ਪ੍ਰਤੀ ਮਹੀਨਾ $125 ਵਧੇਗਾ। ਵਿਸਤ੍ਰਿਤ ਭੁਗਤਾਨ 1 ਜੁਲਾਈ, 2023 ਤੋਂ ਸ਼ੁਰੂ ਹੋਣਗੇ।

ਹੋਰ ਜਾਣੋ

ਫੈਰੀ ਦੇ ਕਿਰਾਏ ਨੂੰ ਕਿਫ਼ਾਇਤੀ ਰੱਖਣਾ

ਕੰਮ 'ਤੇ ਜਾਣ ਲਈ, ਛੋਟੇ-ਮੋਟੇ ਕੰਮ ਕਰਨ ਲਈ ਅਤੇ ਆਪਣੇ ਅਜ਼ੀਜ਼ਾਂ ਨੂੰ ਮਿਲਣ ਜਾਣ ਲਈ ਲੋਕ ਬੀ.ਸੀ. ਫੈਰੀਜ਼ 'ਤੇ ਨਿਰਭਰ ਕਰਦੇ ਹਨ। ਅਸੀਂ ਇਹ ਯਕੀਨੀ ਬਣਾ ਰਹੇ ਹਾਂ ਕਿ ਕਿਰਾਏ ਵਿੱਚ ਵਾਧੇ ਨੂੰ ਘੱਟ ਰੱਖਣ ਲਈ $500 ਮਿਲੀਅਨ ਦਾ ਨਿਵੇਸ਼ ਕਰਕੇ ਫੈਰੀ ਦਾ ਕਿਰਾਇਆ ਕਿਫ਼ਾਇਤੀ ਬਣਿਆ ਰਹੇ।

ਹੋਰ ਜਾਣੋ

ਬੀ ਸੀ ਅਫੋਰਡੇਬਿਲਿਟੀ ਕ੍ਰੈਡਿਟ

ਬ੍ਰਿਟਿਸ਼ ਕੋਲੰਬੀਆ ਦੇ ਲੋਕ ਵਿਸ਼ਵ ਭਰ ਦੀ ਮਹਿੰਗਾਈ ਦੇ ਕਾਰਨ ਅਸਲ ਚੁਣੌਤੀਆਂ ਦਾ ਸਾਹਮਣਾ ਕਰਨਾ ਜਾਰੀ ਰੱਖ ਰਹੇ ਹਨ। ਲੋਕਾਂ ਨੂੰ ਅਪਰੈਲ ਵਿੱਚ ਬੀ ਸੀ ਅਫੋਰਡੇਬਿਲਿਟੀ ਕ੍ਰੈਡਿਟ (BC Affordability Credit) ਤੋਂ ਹੋਰ ਮਦਦ ਮਿਲੇਗੀ। ਇਕੱਲੇ ਵਿਅਕਤੀ $164 ਤੱਕ ਅਤੇ ਚਾਰ ਵਿਅਕਤੀਆਂ ਦਾ ਪਰਿਵਾਰ $410 ਤੱਕ ਮਿਲਣ ਦੀ ਉਮੀਦ ਕਰ ਸਕਦਾ ਹੈ। ਬੀ.ਸੀ. ਦੇ 85% ਲੋਕਾਂ ਨੂੰ ਇਹ ਕ੍ਰੈਡਿਟ ਮਿਲੇਗਾ, ਅਰਜ਼ੀ ਦੇਣ ਦੀ ਕੋਈ ਲੋੜ ਨਹੀਂ ਹੈ।

ਹੋਰ ਜਾਣੋ

ICBC ਦੀਆਂ ਦਰਾਂ ਵਿੱਚ ਕੋਈ ਵਾਧਾ ਨਹੀਂ

2025 ਤੱਕ ICBC ਦਰਾਂ ਵਿੱਚ 0% ਵਾਧਾ ਹੋਵੇਗਾ। ਇਸ ਦਾ ਮਤਲਬ ਹੈ ਕਿ ਬ੍ਰਿਟਿਸ਼ ਕੋਲੰਬੀਆ ਦੇ ਲੋਕਾਂ ਲਈ ਮੂਲ ਦਰਾਂ ਵਿੱਚ ਕੁੱਲ ਪੰਜ ਸਾਲ ਕੋਈ ਵਾਧਾ ਨਹੀਂ ਹੋਵੇਗਾ। ਡਰਾਈਵਰਾਂ ਨੂੰ ਇਹ ਜਾਣ ਕੇ ਸੁਰੱਖਿਆ ਮਹਿਸੂਸ ਹੋਵੇਗੀ ਕਿ ਉਹਨਾਂ ਦੀਆਂ ਮੂਲ ਔਟੋ ਇੰਸ਼ਿਊਰੈਂਸ ਦਰਾਂ, ਬਿਨਾਂ ਕਿਸੇ ਅਚਾਨਕ ਵਾਧੇ ਦੇ ਸਥਿਰ ਰਹਿਣਗੀਆਂ।

ਹੋਰ ਜਾਣੋ

ਚਾਈਲਡ ਕੇਅਰ (ਬਾਲ ਸੰਭਾਲ) ਦੇ ਖ਼ਰਚਿਆਂ 'ਤੇ ਨਵੀਂਆਂ ਬੱਚਤਾਂ

1 ਦਸੰਬਰ, 2022 ਤੋਂ, ਪਰਿਵਾਰ ਲਾਇਸੰਸਸ਼ੁਦਾ ਚਾਈਲਡ ਕੇਅਰ ਫੀਸਾਂ 'ਤੇ ਪ੍ਰਤੀ ਮਹੀਨਾ $550 ਤੱਕ ਦੀ ਬੱਚਤ ਕਰਨਗੇ।

ਹੋਰ ਜਾਣੋ

ਡਿਸਏਬਿਲਿਟੀ ਅਤੇ ਇਨਕਮ ਅਸਿਸਟੈਂਸ (ਅਪਾਹਜਤਾ ਅਤੇ ਆਮਦਨੀ ਸਹਾਇਤਾ)

ਡਿਸਏਬਿਲਿਟੀ ਅਸਿਸਟੈਂਸ ਨਾਲ ਅਪਾਹਜਤਾਵਾਂ ਵਾਲੇ ਵਿਅਕਤੀ ਵਜੋਂ ਮਨੋਨੀਤ ਲੋਕਾਂ ਨੂੰ ਵਿੱਤੀ ਜਾਂ ਸਿਹਤ ਸਹਾਇਤਾ ਦੀ ਲੋੜ ਵਿੱਚ ਮਦਦ ਮਿਲ ਸਕਦੀ ਹੈ। ਅਤੇ ਜੇਕਰ ਤੁਹਾਨੂੰ ਲੋੜ ਹੈ ਅਤੇ ਤੁਹਾਡੇ ਕੋਲ ਕੋਈ ਹੋਰ ਸਰੋਤ ਨਹੀਂ ਹਨ, ਤਾਂ ਕੰਮ 'ਤੇ ਵਾਪਸ ਜਾਣ ਵਿੱਚ ਸਹਾਇਤਾ ਲਈ ਤੁਸੀਂ ਇਨਕਮ ਅਸਿਸਟੈਂਸ ਦੇ ਯੋਗ ਹੋ ਸਕਦੇ ਹੋ।

ਹੋਰ ਜਾਣੋ

ਸਟੂਡੈਂਟ ਲੋਨਾਂ ‘ਤੇ ਕੋਈ ਵਿਆਜ ਨਹੀਂ

ਬੀ.ਸੀ. ਦੇ ਸਟੂਡੈਂਟ ਲੋਨਾਂ ‘ਤੇ ਹੁਣ ਕੋਈ ਵਿਆਜ ਨਹੀਂ ਹੈ।

ਹੋਰ ਜਾਣੋ

ਤੁਹਾਡੇ ਊਰਜਾ ਬਿੱਲ 'ਤੇ $100 ਦੀ ਛੋਟ

ਦਸੰਬਰ ਦੇ ਸ਼ੁਰੂ ਤੋਂ, ਤੁਸੀਂ ਆਪਣੇ ਬਿਜਲੀ ਦੇ ਬਿੱਲ 'ਤੇ ਸਿੱਧਾ ਲਾਗੂ ਕੀਤਾ $100 ਦਾ ਕ੍ਰੈਡਿਟ (ਭੱਤਾ) ਦੇਖੋਗੇ। ਕਾਰੋਬਾਰਾਂ ਦੇ ਮਾਲਕ ਆਪਣੇ ਬਿੱਲ 'ਤੇ $500 ਦਾ ਕ੍ਰੈਡਿਟ (ਔਸਤਨ) ਦੇਖਣਗੇ।

ਇਹ ਵਾਧੂ ਪੈਸਾ ਹਰ ਉਸ ਵਿਅਕਤੀ ਨੂੰ ਜਾਵੇਗਾ ਜੋ ਬੀ ਸੀ ਹਾਈਡਰੋ, ਫੋਰਟਿਸ, ਜਾਂ ਮਿਊਂਸੀਪਲ ਸਹੂਲਤ ਰਾਹੀਂ ਆਪਣੀ ਬਿਜਲੀ ਪ੍ਰਾਪਤ ਕਰਦਾ ਹੈ।

ਹੋਰ ਜਾਣੋ

MSP ਪ੍ਰੀਮੀਅਮ ਖਤਮ ਕਰ ਦਿੱਤੇ ਗਏ ਹਨ

ਹੁਣ ਬੀ.ਸੀ. ਦੇ ਲੋਕਾਂ ਤੋਂ MSP ਪ੍ਰੀਮੀਅਮ ਨਹੀਂ ਲਏ ਜਾਂਦੇ, ਜਿਸ ਨਾਲ ਇੱਕ ਵਿਅਕਤੀ ਨੂੰ $900 ਪ੍ਰਤੀ ਸਾਲ ਤੱਕ ਦੀ ਬੱਚਤ ਹੁੰਦੀ ਹੈ।

ਹੋਰ ਜਾਣੋ

ਘੱਟ ਕੀਮਤ ਵਾਲੀ ਅਤੇ ਮੁਫਤ ਕਮਿਊਨਿਟੀ ਕਾਊਂਸਲਿੰਗ

ਤੁਸੀਂ ਬੀ.ਸੀ. ਦੀਆਂ 49 ਕਮਿਊਨਿਟੀ ਸੰਸਥਾਵਾਂ ਰਾਹੀਂ ਮੁਫਤ ਅਤੇ ਕਿਫਾਇਤੀ ਕਾਊਂਸਲਿੰਗ ਤੱਕ ਪਹੁੰਚ ਕਰ ਸਕਦੇ ਹੋ।

ਹੋਰ ਜਾਣੋ

ਬਜ਼ੁਰਗ ਕਿਰਾਏਦਾਰਾਂ ਲਈ ਰਿਹਾਇਸ਼ ਦੀ ਸਹਾਇਤਾ

ਜੇ ਤੁਸੀਂ ਘੱਟ ਆਮਦਨੀ ਵਾਲੇ ਸੀਨੀਅਰ ਹੋ ਤਾਂ ਪ੍ਰਾਈਵੇਟ ਮਾਰਕਿਟ ਵਿੱਚ ਕਿਰਾਏ 'ਤੇ ਮਕਾਨ ਲੈਣ ਲਈ ਕਿਰਾਏ ਦੇ ਸਪਲੀਮੈਂਟ ਲਈ ਯੋਗ ਹੋ ਸਕਦੇ ਹੋ।

ਹੋਰ ਜਾਣੋ

ਅਸੀਂ ਇੰਡਿਜੀਨਸ (ਮੂਲਵਾਸੀ) ਸਹਾਇਤਾ ਪ੍ਰੋਗਰਾਮ ਹਾਂ

ਇੰਡਿਜੀਨਸ-ਕੇਂਦ੍ਰਿਤ ਅਭਿਆਸਾਂ ਅਤੇ ਰਣਨੀਤੀਆਂ ਜੋ ਬੱਚਿਆਂ ਦੀ ਸਟਰੌਂਗ-ਸਪਿਰਿਟੇਡਨੈਸ (ਮਜ਼ਬੂਤ ਮਨੋ-ਭਾਵਨਾ) ਨੂੰ ਵਧਾਉਣ ਵਿੱਚ ਮਦਦ ਕਰਦੀਆਂ ਹਨ।

ਹੋਰ ਜਾਣੋ

ਹੈਲਥੀ ਕਿੱਡਸ ਪ੍ਰੋਗਰਾਮ (ਬੱਚਿਆਂ ਦੀ ਤੰਦਰੁਸਤੀ ਲਈ ਪ੍ਰੋਗਰਾਮ)

ਘੱਟ ਆਮਦਨੀ ਵਾਲੇ ਪਰਿਵਾਰਾਂ ਦੇ ਬੱਚੇ ਦੰਦਾਂ ਦੀ ਮੁੱਢਲੀ ਦੇਖਭਾਲ, ਪ੍ਰਿਸਕ੍ਰਿਪਸ਼ਨ ਵਾਲੀਆਂ ਐਨਕਾਂ ਅਤੇ ਸੁਣਨ ਲਈ ਲੋੜੀਂਦੀ ਦੇਖਭਾਲ ਦੇ ਖ਼ਰਚਿਆਂ ਵਿੱਚ ਮਦਦ ਪ੍ਰਾਪਤ ਕਰ ਸਕਦੇ ਹਨ।

ਹੋਰ ਜਾਣੋ

ਫਾਰਮਰਸ’ ਮਾਰਕਿਟ ਕੂਪਨ ਪ੍ਰੋਗਰਾਮ

ਜੇਕਰ ਤੁਸੀਂ ਯੋਗ ਹੋ, ਤਾਂ ਤੁਸੀਂ ਸਥਾਨਕ ਭੋਜਨ ਖਰੀਦਣ ਵਿੱਚ ਮਦਦ ਲਈ 16 ਹਫ਼ਤਿਆਂ ਲਈ ਪ੍ਰਤੀ ਹਫ਼ਤੇ $27 ਦੇ ਕੂਪਨ ਪ੍ਰਾਪਤ ਕਰ ਸਕਦੇ ਹੋ।

ਹੋਰ ਜਾਣੋ

ਬਾਲਗਾਂ ਲਈ ਮੁੱਢਲੀ ਸਿੱਖਿਆ ਅਤੇ ਅੰਗਰੇਜ਼ੀ ਭਾਸ਼ਾ ਦੀ ਸਿੱਖਿਆ (ELL)

ਬੀ.ਸੀ. ਵਿੱਚ ਸਥਾਨਕ ਵਿਦਿਆਰਥੀ 18 ਪਬਲਿਕ ਪੋਸਟ-ਸੈਕੰਡਰੀ ਸਕੂਲਾਂ ਵਿੱਚ ਟਿਊਸ਼ਨ-ਰਹਿਤ ਪ੍ਰੋਗਰਾਮਾਂ ਤੱਕ ਪਹੁੰਚ ਕਰ ਸਕਦੇ ਹਨ।

ਹੋਰ ਜਾਣੋ