
ਹੁਨਰਮੰਦ ਕਿੱਤਿਆਂ ਲਈ ਸਿਖਲਾਈ
ਬ੍ਰਿਟਿਸ਼ ਕੋਲੰਬੀਆ ਦੇ ਲੋਕ ਹੁਨਰਮੰਦ ਕਿੱਤਿਆਂ ਵਿੱਚ ਵਧੀਆ ਤਨਖ਼ਾਹ ਵਾਲਾ, ਪਰਿਵਾਰ ਦੀ ਸਹਾਇਤਾ ਕਰਨ ਵਾਲਾ ਕੰਮ ਲੱਭ ਸਕਦੇ ਹਨ।
ਹੁਨਰਮੰਦ ਕਿੱਤਿਆਂ ਵਿੱਚ ਕੰਮ ਕਰਨ ਲਈ ਇਹ ਸਭ ਤੋਂ ਵਧੀਆ ਸਮਾਂ ਹੈ। ਅਗਲੇ ਦਹਾਕੇ ਦੌਰਾਨ ਬੀ.ਸੀ. ਵਿੱਚ 100 ਹੁਨਰਮੰਦ ਕਿੱਤਿਆਂ ਵਿੱਚ ਲਗਭਗ 100,000 ਨੌਕਰੀਆਂ ਉਪਲਬਧ ਹੋਣ ਦੀ ਉਮੀਦ ਹੈ।
ਬੀ.ਸੀ. ਆਪਣੀ ‘ਲੁੱਕ ਵੈਸਟ’ ਰੁਜ਼ਗਾਰ ਅਤੇ ਆਰਥਿਕ ਵਿਕਾਸ ਕਾਰਜਨੀਤੀ ਦੇ ਤਹਿਤ ਹੁਨਰਮੰਦ ਕਿੱਤਿਆਂ ਦੀ ਸਿਖਲਾਈ ਲਈ ਆਰਥਿਕ ਸਹਾਇਤਾ ਦੁੱਗਣੀ ਕਰ ਰਿਹਾ ਹੈ। ਇਸ ਨਾਲ ਲੋਕਾਂ ਲਈ ਵਧੀਆ ਤਨਖ਼ਾਹ ਵਾਲੀਆਂ ਅਤੇ ਉੱਚ-ਮੰਗ ਵਾਲੀਆਂ ਨੌਕਰੀਆਂ ਵਿੱਚ ਸਿਖਲਾਈ ਅਤੇ ਪ੍ਰਮਾਣੀਕਰਣ ਪ੍ਰਾਪਤ ਕਰਨ ਦੇ ਹੋਰ ਮੌਕੇ ਮੁਹੱਈਆ ਹੋਣਗੇ।

ਲੁੱਕ ਵੈਸਟ: ਵਧੇਰੇ ਮਜ਼ਬੂਤ ਬੀ.ਸੀ. ਅਤੇ ਕੈਨੇਡਾ ਲਈ ਨੌਕਰੀਆਂ ਅਤੇ ਖੁਸ਼ਹਾਲੀ
‘ਲੁੱਕ ਵੈਸਟ’ ਬੀ.ਸੀ. ਦੀ ਉਸ ਪਹੁੰਚ ਨੂੰ ਦਰਸਾਉਂਦਾ ਹੈ ਜੋ ਟਰੰਪ ਦੇ ਟੈਰਿਫ਼ਾਂ ਅਤੇ ਵੱਧ ਰਹੀ ਵਿਸ਼ਵ-ਪੱਧਰੀ ਅਸਥਿਰਤਾ ਨਾਲ ਆਈਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਅਪਣਾਈ ਗਈ ਹੈ।
ਇਹ ਇੱਕ ਟੀਚਾਬੱਧ ਕਾਰਜਨੀਤੀ ਹੈ ਜੋ ਮੁੱਖ ਪ੍ਰੋਜੈਕਟਾਂ ਨੂੰ ਹੋਰ ਤੇਜ਼ੀ ਨਾਲ ਪੂਰਾ ਕਰਨ, ਹੁਨਰ ਸਿਖਲਾਈ ਦਾ ਵਿਸਤਾਰ ਕਰਨ ਅਤੇ ਮੁੱਖ ਖੇਤਰਾਂ ਨੂੰ ਮਜ਼ਬੂਤ ਕਰਨ ਲਈ ਤਿਆਰ ਕੀਤੀ ਗਈ ਹੈ।
ਇਹ ਬੀ.ਸੀ. ਦੀਆਂ ਵਿਸ਼ੇਸ਼ਤਾਵਾਂ ‘ਤੇ ਅਧਾਰਿਤ ਹੈ ਅਤੇ ਅੱਗੇ ਦੇ ਰਸਤੇ ਲਈ ਤਰਜੀਹਾਂ ਦਰਸਾਉਂਦੀ ਹੈ – ਤਾਂ ਜੋ ਬੀ.ਸੀ. ਨੂੰ ਕੈਨੇਡਾ ਦੀ ਆਰਥਿਕਤਾ ਵਿੱਚ ਪ੍ਰਮੁੱਖ ਯੋਗਦਾਨ ਪਾਉਣ ਵਾਲੇ ਸੂਬੇ ਵਜੋਂ ਸਥਾਪਤ ਕੀਤਾ ਜਾ ਸਕੇ ਅਤੇ ਲੋਕਾਂ ਲਈ ਨੌਕਰੀਆਂ ਅਤੇ ਮੌਕੇ ਮੁਹੱਈਆ ਕੀਤੇ ਜਾ ਸਕਣ।







