ਜਲਵਾਯੂ ਤਬਦੀਲੀ ਦੇ ਪ੍ਰਭਾਵਾਂ ਤੋਂ ਬਚਾਅ

ਹਰ ਕੋਈ ਬੀ.ਸੀ. ਵਿੱਚ ਇੱਕ ਚੰਗੀ ਜ਼ਿੰਦਗੀ ਬਣਾਉਣਾ ਚਾਹੁੰਦਾ ਹੈ। ਪਰ ਅਸੀਂ ਵੱਧ ਤੋਂ ਵੱਧ ਅਤਿਅੰਤ ਮੌਸਮ ਅਤੇ ਲਗਾਤਾਰ ਹੋਣ ਵਾਲੇ ਅਚਨਚੇਤ ਪ੍ਰਭਾਵਾਂ ਵਾਲੀਆਂ ਜਲਵਾਯੂ ਤਬਦੀਲੀਆਂ ਦਾ ਸਾਹਮਣਾ ਕਰ ਰਹੇ ਹਾਂ।

ਜੰਗਲੀ ਅੱਗਾਂ, ਅਤਿਅੰਤ ਗਰਮੀ, ਸੋਕਾ, ਅਤੇ ਹੜ੍ਹ ਸਾਡੇ ਘਰਾਂ, ਰੋਜ਼ੀ-ਰੋਟੀ ਅਤੇ ਸਿਹਤ ਲਈ ਖਤਰਾ ਹਨ। ਬੀ.ਸੀ. ਦੇ ਲੋਕ ਜਲਵਾਯੂ ਤਬਦੀਲੀ ਦੇ ਪ੍ਰਭਾਵਾਂ ਤੋਂ ਬਚਾਅ ਕਰਨ ਅਤੇ ਲੋਕਾਂ, ਕਾਰੋਬਾਰਾਂ ਅਤੇ ਭਾਈਚਾਰਿਆਂ ਨੂੰ ਸਥਿਰ ਰੱਖਣ ਵਿੱਚ ਮਦਦ ਕਰਨ ਲਈ ਕਾਰਵਾਈ ਕਰਨ ਦੀ ਮੰਗ ਕਰ ਰਹੇ ਹਨ।

ਇਸ ਲਈ ਅਸੀਂ ਬੀ.ਸੀ. ਦੇ ਭਾਈਚਾਰਿਆਂ ਨੂੰ ਵਧੇਰੇ ਮਜ਼ਬੂਤ, ਵਾਤਾਵਰਨ ਪੱਖੋਂ ਸਾਫ਼, ਵਧੇਰੇ ਟਿਕਾਊ ਅਤੇ ਅਤਿਅੰਤ ਮੌਸਮ ਅਤੇ ਜਲਵਾਯੂ ਤਬਦੀਲੀ ਦੇ ਪ੍ਰਭਾਵਾਂ ਤੋਂ ਸੁਰੱਖਿਅਤ ਬਣਾਉਣ ਲਈ ਸਖਤ ਕਾਰਵਾਈ ਕਰ ਰਹੇ ਹਾਂ।

ਸਹਾਇਤਾ ਨਾਲ ਜੁੜੋ

ਜਲਵਾਯੂ ਤਬਦੀਲੀ ਦੇ ਪ੍ਰਭਾਵਾਂ ਨੂੰ ਘਟਾਉਣ ਅਤੇ ਉਨ੍ਹਾਂ ਲਈ ਤਿਆਰੀ ਕਰਨ ਵਿੱਚ ਮਦਦ ਲਓ

‘ਕਲਾਈਮੇਟ ਰੈਡੀ ਬੀ ਸੀ’ (ClimateReadyBC) ਇੱਕ ਔਨਲਾਈਨ ਪਲੈਟਫ਼ਾਰਮ ਹੈ ਜੋ ਇੱਕੋ ਥਾਂ ‘ਤੇ ਭਾਈਚਾਰਿਆਂ, ਸੰਸਥਾਵਾਂ ਅਤੇ ਲੋਕਾਂ ਨੂੰ ਕੁਦਰਤੀ ਆਫ਼ਤਾਂ ਅਤੇ ਜਲਵਾਯੂ ਤਬਦੀਲੀ ਦੇ ਜੋਖਮਾਂ ਨੂੰ ਘਟਾਉਣ ਅਤੇ ਉਨ੍ਹਾਂ ਲਈ ਤਿਆਰੀ ਕਰਨ ਵਿੱਚ ਮਦਦ ਕਰਦਾ ਹੈ।

ਅਤਿਅੰਤ ਮੌਸਮ ਅਤੇ ਜਲਵਾਯੂ ਸੰਬੰਧੀ ਐਮਰਜੈਂਸੀਆਂ ਲਈ ਤਿਆਰੀ ਕਰਨ ਵਿੱਚ ਮਦਦ ਲਓ

‘ਪ੍ਰਿਪੇਅਰਡ ਬੀ ਸੀ’ (PreparedBC) ਤੁਹਾਨੂੰ ਬਿਹਤਰ ਤਿਆਰੀ ਕਰਨ ਵਿੱਚ ਮਦਦ ਕਰਨ ਲਈ ਜਾਣਕਾਰੀ ਅਤੇ ਸਰੋਤਾਂ ਦੀ ਪੇਸ਼ਕਸ਼ ਕਰਦਾ ਹੈ, ਜਿਵੇਂ ਕਿ ਘਰੇਲੂ ਐਮਰਜੈਂਸੀ ਯੋਜਨਾ ਕਿਵੇਂ ਬਣਾਉਣੀ ਹੈ ਅਤੇ ਐਮਰਜੈਂਸੀ ਕਿੱਟ ਕਿਵੇਂ ਤਿਆਰ ਕਰਨੀ ਹੈ। ਡਾਊਨਲੋਡ ਕਰਨ ਲਈ ਅਤੇ ਪੜ੍ਹਨ ਵਿੱਚ ਸਰਲ ਗਾਈਡਾਂ ਉਪਲਬਧ ਹਨ ਜੋ ਤੁਹਾਨੂੰ ਹੜ੍ਹ, ਜੰਗਲੀ ਅੱਗਾਂ, ਭੂਚਾਲ ਅਤੇ ਸੁਨਾਮੀ, ਗੰਭੀਰ ਮੌਸਮ ਅਤੇ ਬਿਜਲੀ ਜਾਣ (ਪਾਵਰ ਆਊਟੇਜ) ਸਮੇਤ ਵੱਖ-ਵੱਖ ਕਿਸਮਾਂ ਦੇ ਖਤਰਿਆਂ ਲਈ ਤਿਆਰੀ ਕਰਨ ਵਿੱਚ ਮਦਦ ਕਰਨਗੀਆਂ।

ਵਾਤਾਵਰਨ ਪੱਖੋਂ ਸਾਫ਼ ਅਤੇ ਕੁਸ਼ਲ ਘਰੇਲੂ ਊਰਜਾ ਲਾਗਤਾਂ ਵਿੱਚ ਮਦਦ ਲਓ

ਬੀ.ਸੀ. ਦੇ ‘ਕਲਾਈਮੇਟ ਐਕਸ਼ਨ ਟੈਕਸ ਕ੍ਰੈਡਿਟ’ ਰਾਹੀਂ ਹਰ ਤਿੰਨ ਮਹੀਨਿਆਂ ਵਿੱਚ ਦੋ ਮਿਲੀਅਨ ਤੋਂ ਵੱਧ ਵਿਅਕਤੀਆਂ ਅਤੇ ਪਰਿਵਾਰਾਂ ਨੂੰ ਸੈਂਕੜੇ ਡਾਲਰ ਮਿਲ ਰਹੇ ਹਨ। ਆਪਣੇ ਘਰ ਨੂੰ ਵਧੇਰੇ ਕੁਸ਼ਲ ਬਣਾਉਣ ਲਈ ਪ੍ਰੋਗਰਾਮਾਂ ਨਾਲ ਹੋਰ ਵੀ ਬਚਤ ਕਰੋ।

ਵਾਤਾਵਰਨ ਪੱਖੋਂ ਸਾਫ਼ ਭਵਿੱਖ ਲਈ ਆਪਣੇ ਪਰਿਵਾਰ ਦੀ ‘ਗੋ ਇਲੈਕਟ੍ਰਿਕ’ (Go Electric) ਹੋਣ ਵਿੱਚ ਮਦਦ ਲਓ

‘ਗੋ ਇਲੈਕਟ੍ਰਿਕ’ (Go Electric/ਇਲੈਕਟ੍ਰਿਕ ਵਾਹਨਾਂ ਦੀ ਵਰਤੋਂ ਕਰਨਾ) ਲੋਕਾਂ ਅਤੇ ਕਾਰੋਬਾਰਾਂ ਲਈ ਹਰ ਕਿਸਮ ਦੇ ਜ਼ੀਰੋ ਨਿਕਾਸ ਵਾਹਨ (Zero-emission vehicles, ZEVs) ਖਰੀਦਣਾ ਅਤੇ ਉਨ੍ਹਾਂ ਨੂੰ ਆਪਣੇ ਕੋਲ ਰੱਖਣਾ ਆਸਾਨ ਬਣਾ ਰਿਹਾ ਹੈ। ਇਹ ਪ੍ਰੋਗਰਾਮ ਪੈਸੈਂਜਰ, ਫਲੀਟ, ਕਮਰਸ਼ੀਅਲ ਅਤੇ ਹੋਰ ZEVs ਦੀਆਂ ਕੀਮਤਾਂ ਨੂੰ ਘਟਾ ਰਿਹਾ ਹੈ। ਇਹ ਇਲੈਕਟ੍ਰਿਕ ਅਤੇ ਹਾਈਡ੍ਰੋਜਨ ZEVs ਨੂੰ ਚਾਰਜ ਕਰਨਾ ਜਾਂ ਇਨ੍ਹਾਂ ਵਿੱਚ ਫ਼ਿਊਲ ਭਰਨਾ ਆਸਾਨ ਬਣਾ ਰਿਹਾ ਹੈ। ਅਤੇ ਇਹ ਬੀ.ਸੀ. ਦੇ ZEV ਸੈਕਟਰ ਵਿੱਚ ਖੋਜ, ਨੌਕਰੀ ਲਈ ਸਿਖਲਾਈ ਅਤੇ ਆਰਥਿਕ ਵਿਕਾਸ ਵਿੱਚ ਯੋਗਦਾਨ ਪਾ ਰਿਹਾ ਹੈ।

ਵਾਤਾਵਰਨ ਪੱਖੋਂ ਵਧੇਰੇ ਸਾਫ਼ ਭਵਿੱਖ ਲਈ ‘ਗੋ ਇਲੈਕਟ੍ਰਿਕ’ ਹੋਣ ਵਿੱਚ ਆਪਣੀ ਸੰਸਥਾ ਲਈ ਮਦਦ ਲਓ

‘ਗੋ ਇਲੈਕਟ੍ਰਿਕ’ ਪ੍ਰੋਗਰਾਮ ਤੁਹਾਡੇ ਕਾਰੋਬਾਰ, ਸੰਸਥਾ ਜਾਂ ਸਥਾਨਕ ਸਰਕਾਰ ਨੂੰ ਇਲੈਕਟ੍ਰਿਕ ਵਾਹਨਾਂ ਵਿੱਚ ਤਬਦੀਲ ਕਰਨ ਵਿੱਚ ਮਦਦ ਕਰ ਸਕਦੇ ਹਨ।

ਹੀਟ ਪੰਪ ਛੋਟਾਂ ਨਾਲ ਸਾਲ ਭਰ ਆਰਾਮ ਦਾ ਅਨੰਦ ਲਓ

ਅਸੀਂ ਹੀਟ ਪੰਪਾਂ ਅਤੇ ਊਰਜਾ-ਕੁਸ਼ਲ ਘਰਾਂ ਨੂੰ ਵਧੇਰੇ ਕਿਫ਼ਾਇਤੀ ਬਣਾਉਣਾ ਜਾਰੀ ਰੱਖ ਰਹੇ ਹਾਂ, ਜਿਸ ਵਿੱਚ ਹੀਟ ਪੰਪ ਛੋਟਾਂ ਵਿੱਚ $19,000 ਤੱਕ ਅਤੇ ‘ਊਰਜਾ ਬਚਤ ਪ੍ਰੋਗਰਾਮ’ (Energy Savings Program) ਵਿੱਚ ਕੁੱਲ $44,900 ਤੱਕ ਦੀ ਛੋਟ ਸ਼ਾਮਲ ਹੈ।

Budget 2024 – Taking action for you

Helping respond to climate emergencies

More rebates on heat pumps

Expanding public electric vehicle charging stations

ਜੀਵਨ ਨੂੰ ਹੋਰ ਸਿਹਤਮੰਦ ਬਣਾਉਣਾ ਅਤੇ ਲੋਕਾਂ ਨੂੰ ਅਜਿਹੇ ਢੰਗ ਨਾਲ ਸਫ਼ਰ ਕਰਨ ਵਿੱਚ ਮਦਦ ਕਰਨਾ ਜੋ ਵਾਤਾਵਰਨ ਨੂੰ ਹੋਰ ਸਾਫ਼ ਰੱਖੇ

ਪ੍ਰਦੂਸ਼ਣ ਅਤੇ ਜਲਵਾਯੂ ਸੰਬੰਧਤ ਐਮਰਜੈਂਸੀਆਂ ਸਾਡੀ ਸਿਹਤ ਨੂੰ ਕਈ ਤਰੀਕਿਆਂ ਨਾਲ ਪ੍ਰਭਾਵਿਤ ਕਰ ਸਕਦੀਆਂ ਹਨ। ਇਸ ਲਈ ਅਸੀਂ ਹਾਨੀਕਾਰਕ ਪ੍ਰਦੂਸ਼ਣ, ਨਿਕਾਸ ਅਤੇ ਭੀੜ ਨੂੰ ਘਟਾ ਕੇ ਅਤੇ ਲੋਕਾਂ ਨੂੰ ਵਾਤਾਵਰਨ ਪੱਖੋਂ ਹੋਰ ਸਾਫ਼ ਢੰਗ ਨਾਲ ਅਤੇ ਵਧੇਰੇ ਕਿਫ਼ਾਇਤੀ ਸਫ਼ਰ ਕਰਨ ਵਿੱਚ ਮਦਦ ਕਰਕੇ ਜੀਵਨ ਨੂੰ ਵਧੇਰੇ ਸਿਹਤਮੰਦ ਬਣਾਉਣ ਲਈ ਕਾਰਵਾਈ ਕਰ ਰਹੇ ਹਾਂ।

ਬੀ.ਸੀ. ਦੇ ਪਾਰਕਾਂ ਤੱਕ ਪਹੁੰਚ ਦਾ ਵਿਸਤਾਰ ਕਰਨਾ

2017 ਤੋਂ 1,900 ਨਵੀਆਂ ਕੈਂਪਸਾਈਟਾਂ ਸ਼ਾਮਲ ਕਰ ਕੇ ਅਸੀਂ ਕਾਰਵਾਈ ਕੀਤੀ ਹੈ ਤਾਂ ਜੋ ਵਧੇਰੇ ਲੋਕ ਬੀ.ਸੀ. ਦੇ ਪਾਰਕਾਂ (BC Parks) ਦੀ ਸੁੰਦਰਤਾ ਦਾ ਅਨੁਭਵ ਕਰ ਸਕਣ।

ਆਵਾਜਾਈ ਦੇ ਵਧੇਰੇ ਕਿਫ਼ਾਇਤੀ ਅਤੇ ਟਿਕਾਊ ਨੈਟਵਰਕ

ਜਦੋਂ ਲੋਕ ਕਿਸੇ ਜਗ੍ਹਾ ਤੁਰ ਕੇ ਜਾਣ ਦੀ ਚੋਣ ਕਰਦੇ ਹਨ, ਸਾਈਕਲ ਚਲਾ ਕੇ ਜਾਂਦੇ ਹਨ ਜਾਂ ਆਵਾਜਾਈ ਦੀ ਵਰਤੋਂ ਕਰਦੇ ਹਨ, ਤਾਂ ਉਹ ਬਾਹਰ ਬਿਹਤਰ ਜਲਵਾਯੂ ਦੇ ਨਾਲ-ਨਾਲ ਤੰਦਰੁਸਤ ਰਹਿਣ ਦਾ ਲਾਭ ਉਠਾ ਸਕਦੇ ਹਨ। ਅਸੀਂ 2023 ਵਿੱਚ ‘ਐਕਟਿਵ ਟ੍ਰਾਂਸਪੋਰਟੇਸ਼ਨ’ (ਅਜਿਹੀ ਆਵਾਜਾਈ ਜਿਸ ਵਿੱਚ ਇੱਕ ਥਾਂ ਤੋਂ ਦੂਜੀ ਥਾਂ ਜਾਣ ਲਈ ਆਪਣੀ ਸ਼ਕਤੀ ਦੀ ਵਰਤੋਂ ਕੀਤੀ ਜਾਂਦੀ ਹੈ ਜਿਵੇਂ ਕਿ ਪੈਦਲ ਤੁਰਨਾ, ਸਾਈਕਲ ਚਲਾਉਣਾ ਆਦਿ) ਵਿੱਚ ਬੀ.ਸੀ. ਦੇ ਇਤਿਹਾਸ ਵਿੱਚ $100 ਮਿਲੀਅਨ ਦਾ ਅੱਜ ਤੱਕ ਦਾ ਸਭ ਤੋਂ ਵੱਡਾ ਇਕੱਲਾ ਨਿਵੇਸ਼ ਕੀਤਾ, ਤਾਂ ਜੋ ‘ਐਕਟਿਵ ਟ੍ਰਾਂਸਪੋਰਟੇਸ਼ਨ’ ਨੈਟਵਰਕਾਂ ਦਾ ਵਿਸਤਾਰ ਕੀਤਾ ਜਾ ਸਕੇ। 2024 ਵਿੱਚ ਹੋਰ ਨਿਵੇਸ਼ ਕੀਤਾ ਗਿਆ ਹੈ, ਜਿਸ ਵਿੱਚ ਵਧੇਰੇ $40 ਮਿਲੀਅਨ ਵੀ ਸ਼ਾਮਲ ਹਨ ਜੋ ਇਲੈਕਟ੍ਰਿਕ ਵਾਹਨ ਪ੍ਰੋਜੈਕਟਾਂ ਨੂੰ ਸਹਿਯੋਗ ਦੇਣਗੇ, ਕਿਉਂਕਿ ਵਧੇਰੇ ਲੋਕ ਅਤੇ ਕਾਰੋਬਾਰ ਜ਼ੀਰੋ-ਨਿਕਾਸ ਵਾਹਨਾਂ ਵੱਲ ਤਬਦੀਲ ਹੋ ਰਹੇ ਹਨ।

ਸਰ੍ਹੀ ਲੈਂਗਲੀ ਸਕਾਈਟ੍ਰੇਨ ਪ੍ਰੋਜੈਕਟ ਨਾਲ ਭਾਈਚਾਰਿਆਂ ਨੂੰ ਜੋੜਨਾ

ਸੂਬੇ ਨੇ ਸਰ੍ਹੀ ਲੈਂਗਲੀ ਸਕਾਈਟ੍ਰੇਨ ਪ੍ਰੋਜੈਕਟ ਲਈ ਫੰਡਿੰਗ ਸਮੇਤ ਟ੍ਰਾਂਜ਼ਿਟ ਦੇ ਬੁਨਿਆਦੀ ਢਾਂਚੇ ਲਈ ਆਪਣੀ ਮਹੱਤਵਪੂਰਨ ਵਚਨਬੱਧਤਾ ਅਤੇ ਫੰਡਿੰਗ ਜਾਰੀ ਰੱਖੀ ਹੈ।

ਮੈਟਰੋ ਵੈਨਕੂਵਰ ਵਿੱਚ ਵਧੇਰੇ ਬੱਸਾਂ

ਟਰਾਂਸਲਿੰਕ (TransLink) ਦੁਆਰਾ ਤੁਰੰਤ ਲੋੜੀਂਦੇ ਟ੍ਰਾਂਜ਼ਿਟ ਦੇ ਵਿਸਤਾਰ ਨੂੰ ਪੂਰਾ ਕਰਨ ਲਈ, ਸੂਬੇ ਨੇ ਟ੍ਰਾਂਸਲਿੰਕ ਲਈ ਬੱਸਾਂ ਖਰੀਦਣ ਵਿੱਚ ਸਹਿਯੋਗ ਦੇਣ ਲਈ $300 ਮਿਲੀਅਨ ਤੱਕ ਦੀ ਨਵੀਂ ਕੈਪੀਟਲ ਫੰਡਿੰਗ ਵਚਨਬੱਧਤਾ ਪ੍ਰਦਾਨ ਕਰਨ ਲਈ ਕਦਮ ਚੁੱਕਿਆ ਹੈ।

ਮੈਟਰੋ ਵੈਨਕੂਵਰ ਵਿੱਚ ਹੋਰ ਤੇਜ਼ ਅਤੇ ਵਧੇਰੇ ਸੁਵਿਧਾਜਨਕ ਪਬਲਿਕ ਟ੍ਰਾਂਜ਼ਿਟ

ਮੈਟਰੋ ਵੈਨਕੂਵਰ ਇਲਾਕੇ ਦੇ ਲੋਕ ਜਲਦੀ ਹੀ ਲਗਭਗ 60 ਬੱਸ ਰੂਟਾਂ ‘ਤੇ ਜ਼ਿਆਦਾ ਬੱਸਾਂ ਅਤੇ ਬੱਸ ਸੇਵਾ ਦੇ ਵਧੇਰੇ ਘੰਟੇ, ਵੀਕਡੇਅਜ਼ (ਸੋਮਵਾਰ ਤੋਂ ਸ਼ੁੱਕਰਵਾਰ) ਦੌਰਾਨ ਸੀਬੱਸ ਦੀ ਵਧੇਰੇ ਸੇਵਾ ਅਤੇ ਸਤੰਬਰ 2024 ਤੋਂ ਹੈਂਡੀਡਾਰਟ (HandyDART) ਦੇ ਗਾਹਕਾਂ ਲਈ ਦੇਰ ਸ਼ਾਮ ਤੱਕ ਸੇਵਾ ਉਪਲਬਧ ਹੁੰਦੀ ਵੇਖਣਗੇ।

ਬੀ.ਸੀ. ਭਰ ਵਿੱਚ ਹੋਰ ਤੇਜ਼ ਅਤੇ ਵਧੇਰੇ ਸੁਵਿਧਾਜਨਕ ਪਬਲਿਕ ਟ੍ਰਾਂਜ਼ਿਟ

ਅਗਲੇ ਤਿੰਨ ਸਾਲਾਂ ਵਿੱਚ, ਸਰਕਾਰ ਸੂਬੇ ਭਰ ਵਿੱਚ ਬੀ.ਸੀ. ਟ੍ਰਾਂਜ਼ਿਟ ਕੈਪੀਟਲ ਪ੍ਰੋਜੈਕਟਾਂ ਦਾ ਸਮਰਥਨ ਕਰਨ ਲਈ $618 ਮਿਲੀਅਨ ਦਾ ਨਿਵੇਸ਼ ਕਰ ਰਹੀ ਹੈ – ਪਬਲਿਕ ਟ੍ਰਾਂਜ਼ਿਟ ਹੱਲ ਪ੍ਰਦਾਨ ਕਰਨ ਲਈ ਕਾਰਵਾਈ ਕਰ ਰਹੀ ਹੈ ਜੋ ਲੋਕਾਂ ਨੂੰ ਉਨ੍ਹਾਂ ਦੇ ਭਾਈਚਾਰਿਆਂ ਨਾਲ ਜੋੜਦੀ ਹੈ।

ਵਾਤਾਵਰਨ ਪੱਖੋਂ ਸਾਫ਼, ਵਧੇਰੇ ਊਰਜਾ ਕੁਸ਼ਲ ਘਰਾਂ ਅਤੇ ਕਾਰੋਬਾਰਾਂ ਨੂੰ ਸਹਿਯੋਗ ਦੇਣਾ

ਹਰ ਕੋਈ ਕੂੜਾ-ਕੱਟਾ ਅਤੇ ਪ੍ਰਦੂਸ਼ਣ ਨੂੰ ਘਟਾਉਣ ਲਈ ਆਪਣਾ ਯੋਗਦਾਨ ਪਾ ਸਕਦਾ ਹੈ। ਪਰ ਤੁਹਾਨੂੰ ਪੁਰਾਣੀਆਂ, ਫ਼ੀਜ਼ੂਲ ਤਕਨਾਲੋਜੀਆਂ ਨਾਲ ਵਾਤਾਵਰਨ ਨੂੰ ਨੁਕਸਾਨ ਪਹੁੰਚਾਉਣ ਅਤੇ ਕੁਸ਼ਲ ਤਕਨਾਲੋਜੀ ਵਿੱਚ ਅਪਗ੍ਰੇਡ ਕਰਨ ਲਈ ਫ਼ੀਜ਼ੂਲ ਪੈਸਾ ਖ਼ਰਚ ਕਰਨ ਵਿਚਕਾਰ ਚੋਣ ਕਰਨ ਦੀ ਜ਼ਰੂਰਤ ਨਹੀਂ ਹੋਣੀ ਚਾਹੀਦੀ। ਇਸ ਲਈ ਅਸੀਂ ਘਰਾਂ ਅਤੇ ਕਾਰੋਬਾਰਾਂ ਨੂੰ ਵਾਤਾਵਰਨ ਪੱਖੋਂ ਹੋਰ ਸਾਫ਼ ਅਤੇ ਵਧੇਰੇ ਕੁਸ਼ਲ ਬਣਾਉਣ ਅਤੇ ਊਰਜਾ ਬਿੱਲਾਂ ਨੂੰ ਘਟਾਉਣ ਵਿੱਚ ਸਹਾਇਤਾ ਕਰ ਰਹੇ ਹਾਂ।

ਬੀ ਸੀ ਹਾਇਡਰੋ ਦੇ ਰੇਟਾਂ ਨੂੰ ਘੱਟ ਰੱਖਣਾ

ਕਲਾਈਮੇਟ ਐਕਸ਼ਨ ਟੈਕਸ ਕ੍ਰੈਡਿਟ ਵਿੱਚ ਵਾਧਾ ਕਰਨਾ

ਅਸੀਂ ਵੱਡੇ ਪ੍ਰਦੂਸ਼ਕਾਂ ਤੋਂ ਉਨ੍ਹਾਂ ਦੇ ਨਿਕਾਸ ਨੂੰ ਘਟਾਉਣ ਲਈ ਕੰਮ ਕਰ ਰਹੇ ਹਾਂ ਅਤੇ ਲੋਕਾਂ ਅਤੇ ਕਾਰੋਬਾਰਾਂ ਨੂੰ ਵਧੇਰੇ ਊਰਜਾ ਕੁਸ਼ਲ ਬਣਨ ਵਿੱਚ ਸਹਾਇਤਾ ਕਰਨ ਵਿੱਚ ਨਿਵੇਸ਼ ਕਰ ਰਹੇ ਹਾਂ। 2024 ਵਿੱਚ, ਵਿਅਕਤੀਆਂ ਅਤੇ ਪਰਿਵਾਰਾਂ ਨੇ ਆਪਣੇ ਤਿਮਾਹੀ ਕਲਾਈਮੇਟ ਐਕਸ਼ਨ ਟੈਕਸ ਕ੍ਰੈਡਿਟ ਵਿੱਚ ਵੀ ਵਾਧਾ ਵੇਖਿਆ। ਜੇ ਚਾਰ ਮੈਂਬਰਾਂ ਦੇ ਪਰਿਵਾਰ ਨੂੰ ਪਿਛਲੇ ਸਾਲ $890 ਮਿਲੇ ਸਨ, ਤਾਂ ਉਨ੍ਹਾਂ ਨੂੰ $1,005 ਮਿਲਣਗੇ, ਅਤੇ ਇੱਕ ਵਿਅਕਤੀ ਜਿਸ ਨੂੰ ਪਿਛਲੇ ਸਾਲ $447 ਮਿਲੇ ਸਨ, ਜੁਲਾਈ 2024 ਤੋਂ $504 ਮਿਲਣਗੇ।

ਛੋਟੇ ਪੈਮਾਨੇ ਦੇ ਕਾਰੋਬਾਰਾਂ ਲਈ ਨਵਾਂ ‘ਬੀ ਸੀ ਇਲੈਕਟ੍ਰੀਸਿਟੀ ਅਫੋਰਡੇਬਿਲਿਟੀ ਕ੍ਰੈਡਿਟ’

ਅਸੀਂ ਬਿਜਲੀ ਦੇ ਰੇਟਾਂ ਨੂੰ ਘੱਟ ਰੱਖ ਰਹੇ ਹਾਂ ਅਤੇ ਛੋਟੇ ਪੈਮਾਨੇ ਦੇ ਕਾਰੋਬਾਰਾਂ ਲਈ $400 ਦੇ ਔਸਤ ਕ੍ਰੈਡਿਟ ਦੇ ਨਾਲ, ‘ਬੀ ਸੀ ਇਲੈਕਟ੍ਰੀਸਿਟੀ ਅਫੋਰਡੇਬਿਲਟੀ ਕ੍ਰੈਡਿਟ’ ਰਾਹੀਂ ਕਾਰੋਬਾਰਾਂ ਨੂੰ ਬਚਤ ਪ੍ਰਦਾਨ ਕਰ ਰਹੇ ਹਾਂ।

ਵਧੇਰੇ ਮਜ਼ਬੂਤ, ਅਤੇ ਮੌਕੇ ਮੁਤਾਬਕ ਢਲਣ ਵਾਲੇ ਬੁਨਿਆਦੀ ਢਾਂਚੇ ਦਾ ਨਿਰਮਾਣ

ਜੰਗਲੀ ਅੱਗਾਂ ਅਤੇ ਹੜ੍ਹਾਂ ਵਰਗੇ ਅਤਿਅੰਤ ਮੌਸਮ ਅਤੇ ਜਲਵਾਯੂ ਤਬਦੀਲੀ ਸੰਬੰਧਤ ਪ੍ਰਭਾਵ, ਸਾਡੇ ਘਰਾਂ, ਰੋਜ਼ੀ-ਰੋਟੀ ਅਤੇ ਸਿਹਤ ਲਈ ਖਤਰਾ ਹਨ। ਇਸ ਲਈ ਅਸੀਂ ਵਧੇਰੇ ਮਜ਼ਬੂਤ, ਅਤੇ ਮੌਕੇ ਮੁਤਾਬਕ ਢਲਣ ਵਾਲੇ ਘਰਾਂ, ਪੁਲਾਂ, ਸੜਕਾਂ, ਹਵਾਈ ਅੱਡਿਆਂ, ਬੰਦਰਗਾਹਾਂ ਅਤੇ ਆਵਾਜਾਈ ਦੇ ਨਿਰਮਾਣ ਲਈ ਕਾਰਵਾਈ ਕਰ ਰਹੇ ਹਾਂ।

A family of four goes over their emergency plan together.

ਜਲਵਾਯੂ ਤਬਦੀਲੀਆਂ ਲਈ ਤਿਆਰ ਭਾਈਚਾਰਿਆਂ ਦੀ ਸਹਾਇਤਾ ਕਰਨਾ

ਜਲਵਾਯੂ ਤਬਦੀਲੀਆਂ ਮੁਤਾਬਕ ਢਲਣ ਵਾਲੇ ਭਾਈਚਾਰਿਆਂ ਵਿੱਚ ਨਿਵੇਸ਼ ਕਰਨ ਦਾ ਮਤਲਬ ਹੈ ਲੋਕਾਂ ਲਈ ਐਮਰਜੈਂਸੀ ਸੇਵਾਵਾਂ ਅਤੇ ਟਿਕਾਊ ਬੁਨਿਆਦੀ ਢਾਂਚਾ ਉਪਲਬਧ ਕਰਵਾਉਣਾ, ਜਿਨ੍ਹਾਂ ਦੀ ਉਨ੍ਹਾਂ ਨੂੰ ਜਲਵਾਯੂ ਤਬਦੀਲੀ ਦੇ ਪ੍ਰਭਾਵਾਂ ਦਾ ਸਾਹਮਣਾ ਕਰਨ ਲਈ ਲੋੜ ਹੈ। $1.1 ਬਿਲੀਅਨ ਦਾ ਨਿਵੇਸ਼ ਲੋਕਾਂ ਨੂੰ ਮੁੜ ਉੱਭਰਨ ਅਤੇ ਭਵਿੱਖ ਦੀਆਂ ਜਲਵਾਯੂ ਸੰਬੰਧੀ ਘਟਨਾਵਾਂ ਲਈ ਭਾਈਚਾਰਿਆਂ ਨੂੰ ਸੁਰੱਖਿਅਤ ਕਰਨ ਵਿੱਚ ਸਹਾਇਤਾ ਕਰੇਗਾ।

ਜਲਵਾਯੂ ਸੰਬੰਧਤ ਐਮਰਜੈਂਸੀਆਂ ਨਾਲ ਨਜਿੱਠਣ ਵਿੱਚ ਮਦਦ ਕਰਨਾ

ਬੀ.ਸੀ. ਵਿੱਚ ਲੋਕਾਂ ਦੀ ਜ਼ਿੰਦਗੀ ‘ਤੇ ਹੁਣ ਹਰ ਸਾਲ, ਜਲਵਾਯੂ ਤਬਦੀਲੀ ਸੰਬੰਧੀ ਪ੍ਰਭਾਵਾਂ ਦਾ ਅਸਰ ਪੈਂਦਾ ਹੈ। ਅਸੀਂ ਐਮਰਜੈਂਸੀਆਂ ਨੂੰ ਘਟਾਉਣ ਅਤੇ ਉਨ੍ਹਾਂ ਨਾਲ ਬਿਹਤਰ ਨਜਿੱਠਣ ਲਈ ਕਾਰਵਾਈ ਕਰ ਰਹੇ ਹਾਂ। ਨਵੀਂ ਫੰਡਿੰਗ ਹੜ੍ਹਾਂ ਨੂੰ ਘਟਾਉਣ, ਜਲ ਸਰੋਤਾਂ ਦਾ ਪ੍ਰਬੰਧਨ ਕਰਨ, ਕੁਦਰਤੀ ਆਫ਼ਤ ਕਾਰਨ ਘਰ ਛੱਡ ਕੇ ਆਏ ਲੋਕਾਂ ਲਈ ਸਹਾਇਤਾ ਵਧਾਉਣ, ਜੰਗਲੀ ਅੱਗਾਂ ਦੀ ਰੋਕਥਾਮ ਅਤੇ ਪ੍ਰਤੀਕਿਰਿਆ ਵਿੱਚ ਸੁਧਾਰ ਕਰਨ ਅਤੇ ਲੋਕਾਂ ਦੇ ਘਰਾਂ ਅਤੇ ਰੋਜ਼ੀ-ਰੋਟੀ ਦੀ ਰੱਖਿਆ ਕਰਨ ਵਿੱਚ ਸਹਾਇਤਾ ਕਰੇਗੀ। ਅਸੀਂ ਸਾਲ ਭਰ ਪ੍ਰਤੀਕਿਰਿਆ ਅਤੇ ਰਿਕਵਰੀ ਪ੍ਰੋਗਰਾਮਾਂ ਅਤੇ ਮਹੱਤਵਪੂਰਨ ਸੰਚਾਰਾਂ ਦੇ ਬਿਹਤਰ ਤਾਲਮੇਲ ਦਾ ਸਮਰਥਨ ਕਰ ਰਹੇ ਹਾਂ ਤਾਂ ਜੋ ਵਸਨੀਕਾਂ ਨੂੰ ਖਤਰਿਆਂ ਅਤੇ ਨਿਕਾਸੀ ਦੇ ਆਦੇਸ਼ਾਂ ਪ੍ਰਤੀ ਸੁਚੇਤ ਕੀਤਾ ਜਾ ਸਕੇ।

ਪਾਣੀ ਲਈ ਬਿਹਤਰ ਬੁਨਿਆਦੀ ਢਾਂਚੇ ਦਾ ਨਿਰਮਾਣ

ਬੱਜਟ 2024 ਵਿੱਚ ਹੜ੍ਹਾਂ ਦੇ ਜੋਖਮਾਂ ਨੂੰ ਘਟਾਉਣ ਅਤੇ ਸੋਕੇ ਪ੍ਰਤੀ ਸਹਿਣਸ਼ੀਲਤਾ ਨੂੰ ਮਜ਼ਬੂਤ ਕਰਨ ਲਈ ਤਰਜੀਹੀ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਅਤੇ ਪ੍ਰੋਗਰਾਮਾਂ ਲਈ $234 ਮਿਲੀਅਨ ਦਾ ਨਿਵੇਸ਼ ਕੀਤਾ ਗਿਆ ਹੈ। ਅਸੀਂ ‘ਐਗਰੀਕਲਚਰਲ ਵਾਟਰ ਇੰਫ੍ਰਾਸਟ੍ਰਕਚਰ ਪ੍ਰੋਗਰਾਮ’ (Agricultural Water Infrastructure Program) ਦਾ ਵਿਸਤਾਰ ਕਰ ਰਹੇ ਹਾਂ ਤਾਂ ਜੋ ਵਧੇਰੇ ਕਿਸਾਨਾਂ ਅਤੇ ਪਸ਼ੂ ਪਾਲਕਾਂ (ranchers) ਨੂੰ ਪਾਣੀ ਦੀ ਕੁਸ਼ਲਤਾ ਨਾਲ ਵਰਤੋਂ ਕਰਨ ਵਿੱਚ ਮਦਦ ਕੀਤੀ ਜਾ ਸਕੇ; 21 ਕਮਿਊਨਿਟੀ ਵਾਟਰ ਕੰਜ਼ਰਵੇਸ਼ਨ ਪਾਇਲਟ ਪ੍ਰੋਜੈਕਟਾਂ ਲਈ ਫੰਡਿੰਗ; ਐਬਟਸਫੋਰਡ ਵਿੱਚ ਬੈਰੋਟਾਊਨ ਪੰਪ ਸਟੇਸ਼ਨ ਨੂੰ ਅਪਗ੍ਰੇਡ ਕਰਨਾ; 50 ਸਾਲ ਪੁਰਾਣੀ ਕੋਵਿਚਨ ਲੇਕ ਵੀਅਰ (weir) ਨੂੰ ਬਦਲਣਾ; ਅਤੇ ਸਾਲਟ ਸਪਰਿੰਗ ਆਇਲੈਂਡ ‘ਤੇ ਪਾਣੀ ਦੀ ਸਟੋਰੇਜ ਸਮਰੱਥਾ ਵਿੱਚ ਵਾਧਾ ਕਰਨਾ।

ਪੀਣ ਵਾਲੇ ਪਾਣੀ ਲਈ ਬਿਹਤਰ ਬੁਨਿਆਦੀ ਢਾਂਚੇ ਦਾ ਨਿਰਮਾਣ

ਅਸੀਂ 43 ਭਾਈਚਾਰਿਆਂ ਵਿੱਚ ਪੀਣ ਵਾਲੇ ਪਾਣੀ ਦੇ ਨਵੇਂ ਬੁਨਿਆਦੀ ਢਾਂਚੇ ਦਾ ਨਿਰਮਾਣ ਕਰ ਰਹੇ ਹਾਂ ਅਤੇ ਪਾਣੀ ਦੀ ਵਰਤੋਂ ਨੂੰ ਬਿਹਤਰ ਤਰੀਕੇ ਨਾਲ ਮਾਪਣ, ਲੀਕ ਦਾ ਪਤਾ ਲਗਾਉਣ ਅਤੇ ਪਾਣੀ ਬਚਾਉਣ ਦੇ ਤਰੀਕਿਆਂ ਦੀ ਪਛਾਣ ਕਰਨ ਲਈ ਨਵੇਂ ਸਾਧਨ ਵਰਤ ਰਹੇ ਹਾਂ।

ਸੋਕੇ ਤੋਂ ਪ੍ਰਭਾਵਿਤ ਭਾਈਚਾਰਿਆਂ ਦੀ ਸਹਾਇਤਾ ਕਰਨਾ

ਬੀ.ਸੀ. ਸੋਕੇ ਦੀ ਤਿਆਰੀ ਵਿੱਚ ਇੱਕ ਮਹੱਤਵਪੂਰਨ ਕਦਮ ਚੁੱਕ ਕੇ, ਅੱਗੇ ਵਧਾ ਰਿਹਾ ਹੈ ਜਿਸ ਵਿੱਚ ਇੱਕ ਨਵੀਂ ਕੋਵਿਚਨ ਲੇਕ ਵੀਅਰ ਨੂੰ ਸਹਿਯੋਗ ਦੇਣਾ ਸ਼ਾਮਲ ਹੈ, ਇਹ ਯਕੀਨੀ ਬਣਾਉਣ ਲਈ ਕਿ ਕੋਵਿਚਨ ਨਦੀ ਵਗਦੀ ਰਹੇ ਅਤੇ ਲੋਕਾਂ, ਕਾਰੋਬਾਰਾਂ, ਵਾਤਾਵਰਨ ਅਤੇ ਜੰਗਲੀ ਜੀਵਾਂ ਲਈ ਸੁਰੱਖਿਅਤ ਅਤੇ ਭਰੋਸੇਯੋਗ ਪਾਣੀ ਦੀ ਸਪਲਾਈ ਪ੍ਰਦਾਨ ਕਰਦੀ ਰਹੇ।

ਚੰਗੀਆਂ ਨੌਕਰੀਆਂ ਪੈਦਾ ਕਰਨ ਲਈ ਬੀ.ਸੀ. ਦੀ ਵਾਤਾਵਰਨ ਪੱਖੋਂ ਸਾਫ਼ ਊਰਜਾ ਦੀ ਵਿਸ਼ੇਸ਼ਤਾ ਦੀ ਵਰਤੋਂ ਕਰਨਾ

ਸਾਡੇ ਕੁਦਰਤੀ ਸਰੋਤਾਂ ਅਤੇ ਵਿਸ਼ਵ-ਪੱਧਰੀ ਮਾਰਕਿਟਾਂ ਤੱਕ ਪਹੁੰਚ ਦੇ ਨਾਲ, ਬੀ.ਸੀ. ਵਾਤਾਵਰਨ ਪੱਖੋਂ ਸਾਫ਼ ਊਰਜਾ ਵਾਲੀ ਆਰਥਿਕਤਾ ਵਿੱਚ ਮੋਹਰੀ ਬਣਨ ਲਈ ਚੰਗੀ ਸਥਿਤੀ ਵਿੱਚ ਹੈ। ਪਰ ਸਾਨੂੰ ਮੌਕਿਆਂ ਦਾ ਲਾਭ ਉਠਾਉਣ ਅਤੇ ਆਪਣੇ ਭਵਿੱਖ ਨੂੰ ਸੁਰੱਖਿਅਤ ਕਰਨ ਲਈ ਤੇਜ਼ੀ ਨਾਲ ਅੱਗੇ ਵਧਣ ਦੀ ਜ਼ਰੂਰਤ ਹੈ। ਇਸ ਲਈ ਅਸੀਂ ਹਰ ਭਾਈਚਾਰੇ ਵਿੱਚ ਚੰਗੀਆਂ ਨੌਕਰੀਆਂ ਅਤੇ ਮੌਕੇ ਪੈਦਾ ਕਰਨ ਲਈ ਬੀ.ਸੀ. ਦੀ ਵਾਤਾਵਰਨ ਪੱਖੋਂ ਸਾਫ਼ ਊਰਜਾ ਦੀ ਵਿਸ਼ੇਸ਼ਤਾ ਦਾ ਲਾਭ ਉਠਾ ਰਹੇ ਹਾਂ।

ਵਾਤਾਵਰਨ ਪੱਖੋਂ ਸਾਫ਼ ਹਾਈਡ੍ਰੋਜਨ ਊਰਜਾ ਪ੍ਰੋਜੈਕਟ ਹਜ਼ਾਰਾਂ ਚੰਗੀਆਂ ਨੌਕਰੀਆਂ ਪੈਦਾ ਕਰੇਗਾ

ਵਾਤਾਵਰਨ ਪੱਖੋਂ ਸਾਫ਼ ਆਵਾਜਾਈ ਉਦਯੋਗਾਂ ਨੂੰ ਉਤਸ਼ਾਹਤ ਕਰਨਾ

ਮੇਪਲ ਰਿੱਜ ਵਿੱਚ E1-ਮੋਲੀ (E1-Moli) ਦਾ ਨਵਾਂ $1 ਬਿਲੀਅਨ ਦਾ ਲਿਥੀਅਮ-ਆਇਨ ਬੈਟਰੀ ਪਲਾਂਟ ਸਥਿਤ ਹੋਵੇਗਾ ਅਤੇ ਇਸ ਦੇ 450 ਸਥਾਈ ਨੌਕਰੀਆਂ ਪੈਦਾ ਕਰਨ ਦਾ ਅਨੁਮਾਨ ਹੈ।

ਵਾਤਾਵਰਨ ਪੱਖੋਂ ਸਾਫ਼ ਆਵਾਜਾਈ ਨੈਟਵਰਕ ਵਿੱਚ ਪ੍ਰਾਈਵੇਟ ਨਿਵੇਸ਼ ਸੁਰੱਖਿਅਤ ਕਰਨਾ

ਬਰਨਬੀ, ਨਨਾਇਮੋ, ਪ੍ਰਿੰਸ ਜੌਰਜ ਅਤੇ ਨੌਰਥ ਵੈਨਕੂਵਰ ਵਿੱਚ ਹੱਬਜ਼ ਦੇ ਨਾਲ 18 ਹਾਈਡ੍ਰੋਜਨ ਰਿਫਿਊਲਿੰਗ ਸਟੇਸ਼ਨਾਂ ਦੇ ਸੂਬਾਈ ਨੈਟਵਰਕ ਦੇ ਨਿਰਮਾਣ ਅਤੇ ਸੰਚਾਲਨ ਲਈ HTEC ਦਾ $900 ਮਿਲੀਅਨ ਦਾ H2 ਗੇਟਵੇ ਪ੍ਰੋਜੈਕਟ, ਬੀ.ਸੀ. ਭਰ ਵਿੱਚ 280 ਤੋਂ ਵੱਧ ਫੁੱਲ-ਟਾਈਮ ਨੌਕਰੀਆਂ ਪੈਦਾ ਕਰੇਗਾ।

ਉੱਤਰੀ ਇਲਾਕੇ ਦੇ ਸਰੋਤਾਂ ਦੀ ਆਰਥਿਕਤਾ ਨੂੰ ਮਜ਼ਬੂਤ ਕਰਨਾ

ਬੀ.ਸੀ. ਨੂੰ ਵਾਤਾਵਰਨ ਪੱਖੋਂ ਸਾਫ਼ ਤਕਨਾਲੋਜੀ ਉਦਯੋਗਾਂ ਦੀ ਸਪਲਾਈ ਲਈ ਤਿਆਰ ਕਰਨਾ

ਅਸੀਂ ਬੀ.ਸੀ. ਮਾਈਨਿੰਗ ਸੈਕਟਰ ਦੇ ਪ੍ਰੋਜੈਕਟਾਂ ਨੂੰ ਅੱਗੇ ਵਧਾ ਰਹੇ ਹਾਂ ਜੋ ਭਵਿੱਖ ਵਿੱਚ ਊਰਜਾ ਪੈਦਾ ਕਰਨ ਲਈ ਲੋੜੀਂਦੇ ਬਹੁਤ ਸਾਰੇ ਮਹੱਤਵਪੂਰਨ ਖਣਿਜ (minerals) ਅਤੇ ਧਾਤ (metals) ਪ੍ਰਦਾਨ ਕਰਦੇ ਹਨ, ਜਿਵੇਂ ਕਿ ਇਲੈਕਟ੍ਰਿਕ ਕਾਰਾਂ, ਹਵਾ ਲਈ ਟਰਬਾਈਨਾਂ ਅਤੇ ਸੋਲਰ ਪਾਵਰ ਵਰਗੀਆਂ ਤਕਨਾਲੋਜੀਆਂ ਦੇ ਮਹੱਤਵਪੂਰਨ ਹਿੱਸੇ।

ਇਲੈਕਟ੍ਰਿਕ ਵਾਹਨ ਖੇਤਰ ਵਿੱਚ ਨੌਕਰੀਆਂ ਅਤੇ ਮੌਕੇ

ਬੀ.ਸੀ. ਵਿੱਚ ਵੇਚੇ ਗਏ ਸਾਰੇ ਨਵੇਂ ਲਾਈਟ-ਡਿਊਟੀ ਪੈਸੈਂਜਰ ਵਾਹਨਾਂ ਦਾ ਲਗਭਗ 21% ਹਿੱਸਾ ਇਲੈਕਟ੍ਰਿਕ ਵਾਹਨ ਸਨ, ਜੋ ਕਿ ਕੈਨੇਡਾ ਦੇ ਕਿਸੇ ਵੀ ਸੂਬੇ ਜਾਂ ਟੈਰੀਟੋਰੀ ਲਈ ਸਭ ਤੋਂ ਵੱਧ ਹਿੱਸਾ ਹੈ, ਜਿਸ ਨਾਲ ਹੁਣ $2 ਬਿਲੀਅਨ ਦੇ ਸੂਬਾਈ ਈ ਵੀ (EV) ਸੈਕਟਰ ਨੂੰ 11,000 ਨੌਕਰੀਆਂ ਤੱਕ ਵਧਣ ਦੇ ਸਮਰੱਥ ਬਣਾਇਆ ਗਿਆ ਹੈ।

ਵਾਤਾਵਰਨ ਪੱਖੋਂ ਸਾਫ਼ ਬਿਜਲੀ ਨਾਲ ਸਾਡੀ ਆਰਥਿਕਤਾ ਨੂੰ ਉਤਸ਼ਾਹਤ ਕਰਨਾ

ਕੈਨੇਡਾ ਦੀ ਵਾਤਾਵਰਨ ਪੱਖੋਂ ਸਾਫ਼ ਊਰਜਾ ਵਾਲੀ ਆਰਥਿਕਤਾ ਦੀ ਅਗਵਾਈ

ਬੀ.ਸੀ. ਦੀ ਵਾਤਾਵਰਨ ਪੱਖੋਂ ਸਾਫ਼ ਊਰਜਾ ਦੀ ਵਿਸ਼ੇਸ਼ਤਾ ਨੇ ਕੈਨੇਡਾ ਦੀਆਂ 50% ਤੋਂ ਵੱਧ ਹਾਈਡ੍ਰੋਜਨ ਅਤੇ ਫ਼ਿਊਲ-ਸੈੱਲ ਕੰਪਨੀਆਂ ਨੂੰ ਆਕਰਸ਼ਿਤ ਕੀਤਾ ਹੈ, ਨਾਲ ਹੀ ਵਧੇਰੇ ਕੰਪਨੀਆਂ ਨਿਵੇਸ਼ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ, ਤਾਂ ਜੋ ਕਾਰੋਬਾਰਾਂ ਅਤੇ ਭਾਈਚਾਰਿਆਂ ਨੂੰ ਕਿਫ਼ਾਇਤੀ, ਵਾਤਾਵਰਨ ਪੱਖੋਂ ਸਾਫ਼ ਬਿਜਲੀ ਤੱਕ ਪਹੁੰਚ ਹੋਵੇ।

ਨਵਾਂ ਊਰਜਾ ਕਾਰਵਾਈ ਢਾਂਚਾ

ਬੀ.ਸੀ. ਨੇ ਇਹ ਯਕੀਨੀ ਬਣਾਉਣ ਲਈ ਇੱਕ ਨਵਾਂ ਊਰਜਾ ਕਾਰਵਾਈ ਢਾਂਚਾ ਤਿਆਰ ਕੀਤਾ ਹੈ ਕਿ ਤੇਲ ਅਤੇ ਗੈਸ ਖੇਤਰ ਦੇ ਪ੍ਰੋਜੈਕਟ, ਬੀ.ਸੀ. ਦੀਆਂ ਜਲਵਾਯੂ ਵਚਨਬੱਧਤਾਵਾਂ ਦੇ ਨਾਲ ਮੇਲ ਖਾਣ ਅਤੇ ਵਾਤਾਵਰਨ ਪੱਖੋਂ ਸਾਫ਼ ਊਰਜਾ ਅਤੇ ਤਕਨਾਲੋਜੀ ਵਿੱਚ ਲੋਕਾਂ ਲਈ ਨਵੇਂ ਮੌਕੇ ਪੈਦਾ ਕਰਨ। ਇਸ ਵਿੱਚ ਸਾਰੀਆਂ ਪ੍ਰਸਤਾਵਿਤ ਜਾਂ ਵਾਤਾਵਰਨ ਮੁਲਾਂਕਣ ਪ੍ਰਕਿਰਿਆ ਵਿੱਚ ਸ਼ਾਮਲ ਹੋ ਚੁੱਕੀਆਂ ਜਾਂ ਹੋਣ ਜਾ ਰਹੀਆਂ LNG ਫੈਸਿਲਿਟੀਆਂ ਲਈ 2030 ਤੱਕ ਨੈਟ-ਜ਼ੀਰੋ ਹੋਣ ਲਈ ਨਿਕਾਸ ਟੈਸਟ ਪਾਸ ਕਰਨਾ ਅਤੇ ਨਿਵੇਸ਼ ਨੂੰ ਤੇਜ਼ ਕਰਨ ਅਤੇ ਵਧੀਆ, ਟਿਕਾਊ ਨੌਕਰੀਆਂ ਪੈਦਾ ਕਰਨ ਲਈ ਵਾਤਾਵਰਨ ਪੱਖੋਂ ਸਾਫ਼ ਊਰਜਾ ਅਤੇ ਵੱਡੇ ਪ੍ਰੋਜੈਕਟਾਂ ਲਈ ਦਫ਼ਤਰ ਸਥਾਪਤ ਕਰਨ ਲਈ ਭਰੋਸੇਯੋਗ ਯੋਜਨਾ ਦੀ ਲੋੜ ਸ਼ਾਮਲ ਹੈ।

ਵਾਤਾਵਰਨ ਪੱਖੋਂ ਸਾਫ਼ ਊਰਜਾ ਹੱਲਾਂ ਲਈ ਭਾਈਵਾਲੀ

ਭਾਈਚਾਰਿਆਂ ਨੂੰ ਜਲਵਾਯੂ ਤਬਦੀਲੀ ਦੇ ਪ੍ਰਭਾਵਾਂ ਤੋਂ ਬਚਾਉਣਾ

ਅਸੀਂ ਲੋਕਾਂ ਦੇ ਘਰਾਂ, ਸਿਹਤ, ਭਾਈਚਾਰਿਆਂ, ਭੋਜਨ, ਪਾਣੀ ਅਤੇ ਰੋਜ਼ੀ-ਰੋਟੀ ਨੂੰ ਅਤਿਅੰਤ ਮੌਸਮ ਅਤੇ ਜਲਵਾਯੂ ਤਬਦੀਲੀ ਦੇ ਪ੍ਰਭਾਵਾਂ ਤੋਂ ਬਚਾਉਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੇ ਹਾਂ।

ਕਿਸਾਨਾਂ, ਪਸ਼ੂ ਪਾਲਕਾਂ ਅਤੇ ਉਤਪਾਦਕਾਂ ਲਈ ਆਮਦਨੀ ਨੂੰ ਸਥਿਰ ਕਰਨਾ

ਅਸੀਂ ਕਿਸਾਨਾਂ, ਪਸ਼ੂ ਪਾਲਕਾਂ ਅਤੇ ਉਤਪਾਦਕਾਂ ਦੀ ਸਹਾਇਤਾ ਕਰਨ ਲਈ ‘ਐਗਰੀ ਸਟੇਬਿਲਿਟੀ ਪ੍ਰੋਗਰਾਮ’ (AgriStability Program) ਵਿੱਚ ਤਬਦੀਲੀਆਂ ਕੀਤੀਆਂ ਹਨ ਜੋ ਅਤਿਅੰਤ ਮੌਸਮ ਅਤੇ ਮਾਰਕਿਟ ਅਸਥਿਰਤਾ ਤੋਂ ਆਮਦਨੀ ਵਿੱਚ ਘਾਟੇ ਦਾ ਸਾਹਮਣਾ ਕਰ ਰਹੇ ਹਨ, ਦੇਰੀ ਨਾਲ ਦਾਖਲੇ ਦੀ ਆਗਿਆ ਦੇਣ ਲਈ ਇਸ ਦਾ ਵਿਸਤਾਰ ਕਰ ਰਹੇ ਹਾਂ, ਮੁਆਵਜ਼ੇ ਦੀ ਦਰ ਨੂੰ 90% ਤੱਕ ਵਧਾ ਰਹੇ ਹਾਂ ਅਤੇ 2024 ਵਿੱਚ ਮੁਆਵਜ਼ੇ ਦੀ ਸੀਮਾ ਨੂੰ ਦੁੱਗਣਾ ਕਰ ਰਹੇ ਹਾਂ।

ਸਾਡੇ ਭੋਜਨ ਅਤੇ ਉਤਪਾਦਕਾਂ ਦੀ ਰੱਖਿਆ ਕਰਨਾ: ਸੋਕੇ ਦੀ ਤਿਆਰੀ ਨੂੰ ਮਜ਼ਬੂਤ ਕਰਨਾ

ਜਲਵਾਯੂ ਤਬਦੀਲੀ – ਅਤੇ ਖਾਸ ਤੌਰ ‘ਤੇ ਸੋਕਾ – ਜਾਨਵਰਾਂ, ਫਸਲਾਂ ਅਤੇ ਫੀਡ ਲਈ ਪਾਣੀ ਨੂੰ ਸੁਰੱਖਿਅਤ ਕਰਨਾ ਮੁਸ਼ਕਲ ਬਣਾ ਦਿੰਦਾ ਹੈ, ਅਤੇ ਇਹ ਹਰ ਕਿਸੇ ਲਈ ਭੋਜਨ ਨੂੰ ਵਧੇਰੇ ਮਹਿੰਗਾ ਬਣਾ ਦਿੰਦਾ ਹੈ। ਸਾਡੀ ਸਰਕਾਰ ਨੇ ਕਿਸਾਨਾਂ ਤੋਂ ਮਦਦ ਦੀ ਮੰਗ ਸੁਣੀ। ਇਹ ਪੈਸਾ ਪਾਣੀ ਦੀ ਸਟੋਰੇਜ ਦੇ ਨਿਰਮਾਣ ਅਤੇ ਉਨ੍ਹਾਂ ਉਪਕਰਣਾਂ ਨੂੰ ਖਰੀਦਣ ਵਿੱਚ ਮਦਦ ਕਰੇਗਾ ਜਿਸਦੀ ਕਿਸਾਨਾਂ ਨੂੰ ਉਹ ਭੋਜਨ ਪ੍ਰਦਾਨ ਕਰਦੇ ਰਹਿਣ ਲਈ ਜ਼ਰੂਰਤ ਹੈ ਜਿਸ ‘ਤੇ ਅਸੀਂ ਸਾਰੇ ਨਿਰਭਰ ਕਰਦੇ ਹਾਂ। ਬੀ.ਸੀ. ਦੇ ਕਿਸਾਨ ਸਿੰਚਾਈ ਨੂੰ ਵਧੇਰੇ ਕੁਸ਼ਲ ਬਣਾਉਣ ਲਈ ਜਾਂ ਪਾਣੀ ਦੀ ਉਪਲਬਧਤਾ ਅਤੇ ਸਟੋਰੇਜ ਵਿੱਚ ਸੁਧਾਰ ਕਰਨ ਲਈ ਬੁਨਿਆਦੀ ਢਾਂਚੇ ਦੇ ਨਿਰਮਾਣ ਲਈ ‘ਐਗਰੀਕਲਚਰਲ ਵਾਟਰ ਇੰਫ੍ਰਾਸਟ੍ਰਕਚਰ ਪ੍ਰੋਗਰਾਮ’ ਰਾਹੀਂ ਵਧੇਰੇ $80 ਮਿਲੀਅਨ ਦੀ ਫੰਡਿੰਗ ਪ੍ਰਾਪਤ ਕਰਨ ਦੇ ਯੋਗ ਹੋਣਗੇ। ਇਹ ਕਾਰਵਾਈਆਂ ਸਟ੍ਰੀਮ ਪ੍ਰਵਾਹ, ਅਤੇ ਮੱਛੀਆਂ ਦੀ ਆਬਾਦੀ ਨੂੰ ਲਾਭ ਪਹੁੰਚਾਉਣਗੀਆਂ ਅਤੇ ਵਧੇਰੇ ਟਿਕਾਊ ਭੋਜਨ ਉਤਪਾਦਨ ਦਾ ਸਮਰਥਨ ਕਰਨਗੀਆਂ।

ਸਾਡੇ ਭੋਜਨ ਅਤੇ ਉਤਪਾਦਕਾਂ ਦੀ ਰੱਖਿਆ ਕਰਨਾ: ਟਿਕਾਊ ਖੇਤ ਅਤੇ ਪਸ਼ੂ ਫ਼ਾਰਮ

‘ਬੈਨਿਫ਼ਿਸ਼ੀਅਲ ਮੈਨੇਜਮੈਂਟ ਪ੍ਰੈਕਟਿਸਿਸ ਪ੍ਰੋਗਰਾਮ’ (Beneficial Management Practices Program) ਵਿੱਚ ਨਵੇਂ ਨਿਵੇਸ਼ਾਂ ਨੇ ਫੰਡਿੰਗ ‘ਤੇ ਜੀਵਨ ਭਰ ਦੀ ਸੀਮਾ ਨੂੰ ਖਤਮ ਕਰ ਦਿੱਤਾ ਅਤੇ 2018 ਅਤੇ 2023 ਦੇ ਵਿਚਕਾਰ ਬੀ.ਸੀ. ਦੇ ਫ਼ਾਰਮਾਂ ਅਤੇ ਪਸ਼ੂ ਫ਼ਾਰਮਾਂ ਵਿੱਚ 1,750 ਤੋਂ ਵੱਧ ਪ੍ਰੋਜੈਕਟਾਂ ਦਾ ਸਮਰਥਨ ਕੀਤਾ, ਤਾਂ ਜੋ ਉਨ੍ਹਾਂ ਨੂੰ ਜਲਵਾਯੂ ਤਬਦੀਲੀ ਦੇ ਪ੍ਰਭਾਵਾਂ ਤੋਂ ਬਚਾਇਆ ਜਾ ਸਕੇ; ਕੂੜੇ-ਕੱਟੇ ਦੇ ਪ੍ਰਬੰਧਨ ਰਾਹੀਂ, ਹਵਾ ਦੀ ਗੁਣਵੱਤਾ ਦੇ ਨਿਯੰਤਰਣ ਰਾਹੀਂ; ਪ੍ਰਦੂਸ਼ਣ ‘ਤੇ ਕਾਬੂ ਪਾਉਣ ਰਾਹੀਂ; ਮਿੱਟੀ ਅਤੇ ਰਿਪੇਰੀਅਨ ਅਖੰਡਤਾ ਰਾਹੀਂ; ਅਤੇ ਪਾਣੀ ਦੀ ਗੁਣਵੱਤਾ ਰਾਹੀਂ।

ਸਾਡੇ ਭੋਜਨ ਅਤੇ ਉਤਪਾਦਕਾਂ ਦੀ ਰੱਖਿਆ ਕਰਨਾ: ਨਵੀਂ ‘ਫਰੇਜ਼ਰ ਵੈਲੀ ਫਲੱਡ ਮਿਟੀਗੇਸ਼ਨ’

ਨਵਾਂ $20 ਮਿਲੀਅਨ ਦਾ ‘ਫਰੇਜ਼ਰ ਵੈਲੀ ਫਲੱਡ ਮਿਟੀਗੇਸ਼ਨ’ (ਹੜ੍ਹ ਦੇ ਪ੍ਰਭਾਵਾਂ ਨੂੰ ਘਟਾਉਣ ਲਈ) ਪ੍ਰੋਗਰਾਮ, ਕਿਸੇ ਇੱਕ ਵਿਅਕਤੀ ਜਾਂ ਪਰਿਵਾਰ ਦੇ ਫਾਰਮਾਂ ਨੂੰ ਹੜ੍ਹਾਂ ਦੀ ਤਿਆਰੀ ਅਤੇ ਉਨ੍ਹਾਂ ਦੇ ਪ੍ਰਭਾਵਾਂ ਨੂੰ ਘਟਾਉਣ ਦੇ ਪ੍ਰੋਜੈਕਟਾਂ ਲਈ 90% ਤੱਕ, $200,000 ਤੱਕ ਦੀ ਫੰਡਿੰਗ ਲਈ ਯੋਗ ਬਣਾਉਂਦਾ ਹੈ, ਅਤੇ ਗਲੈਨ ਵੈਲੀ ਅਤੇ ਸੈਲਮਨ ਨਦੀ, ਹੈਟਜ਼ਿਕ ਅਤੇ ਐਥੇ ਰੋਡ ‘ਤੇ ਪ੍ਰਭਾਵਾਂ ਨੂੰ ਘਟਾਉਣ ਦੇ ਪ੍ਰਮੁੱਖ ਪ੍ਰੋਜੈਕਟਾਂ ਦਾ ਸਮਰਥਨ ਕਰ ਰਿਹਾ ਹੈ।

ਸਾਡੇ ਭੋਜਨ ਅਤੇ ਉਤਪਾਦਕਾਂ ਦੀ ਰੱਖਿਆ ਕਰਨਾ: ਅਤਿਅੰਤ ਮੌਸਮ ਲਈ ਤਿਆਰੀ

‘ਐਕਸਟ੍ਰੀਮ ਵੈਦਰ ਪ੍ਰੀਪੇਅਰਡਨੈਸ ਫ਼ੌਰ ਐਗਰੀਕਲਚਰ ਪ੍ਰੋਗਰਾਮ’ (ਖੇਤੀਬਾੜੀ ਲਈ ਅਤਿਅੰਤ ਮੌਸਮ ਦੀ ਤਿਆਰੀ ਲਈ ਪ੍ਰੋਗਰਾਮ) ਦਾ ਉਦੇਸ਼ ਭਵਿੱਖ ਦੀਆਂ ਜਲਵਾਯੂ ਘਟਨਾਵਾਂ, ਜਿਵੇਂ ਕਿ ਜੰਗਲੀ ਅੱਗਾਂ, ਹੜ੍ਹ ਅਤੇ ਹੀਟਵੇਵਜ਼ (ਅਤਿਅੰਤ ਗਰਮੀ ਦੀਆਂ ਲਹਿਰਾਂ) ਲਈ ਤਿਆਰੀ ਵਿੱਚ ਸਹਾਇਤਾ ਕਰਕੇ ਖੇਤੀਬਾੜੀ ਅਤੇ ਭੋਜਨ ਦੇ ਵਧੇਰੇ ਮਜ਼ਬੂਤ ਅਤੇ ਟਿਕਾਊ ਖੇਤਰ ਦਾ ਨਿਰਮਾਣ ਕਰਨਾ ਹੈ।

ਸਾਡੇ ਭੋਜਨ ਅਤੇ ਉਤਪਾਦਕਾਂ ਦੀ ਰੱਖਿਆ ਕਰਨਾ: ਫੂਡ ਪ੍ਰੋਸੈਸਿੰਗ ਉਤਪਾਦਨ ਵਿੱਚ ਵਾਧਾ

ਬੀ.ਸੀ. ਦਾ ‘ਫ਼ੂਡ ਪ੍ਰੋਸੈਸਿੰਗ ਗ੍ਰੋਥ ਫੰਡ’ (Food Processing Growth Fund) ਕੰਪਨੀਆਂ, ਜਿਵੇਂ ਕਿ ਕੋਕੁਇਟਲਮ ਵਿੱਚ ਟੀ-ਬ੍ਰਦਰਜ਼ (T-Brothers) ਅਤੇ ਵਿਕਟੋਰੀਆ ਵਿੱਚ ‘ਬੈਟਰ ਸੀਫ਼ੂਡ ਸਪਲਾਈ’ (Better Seafood Supply) ਦੀ ਉਤਪਾਦਕਤਾ ਵਧਾਉਣ, ਮੁਕਾਬਲੇਬਾਜ਼ੀ ਨੂੰ ਮਜ਼ਬੂਤ ਕਰਨ ਅਤੇ ਨਵੇਂ ਆਰਥਿਕ ਮੌਕੇ ਪ੍ਰਾਪਤ ਕਰਨ ਵਿੱਚ ਮਦਦ ਕਰ ਰਿਹਾ ਹੈ। ਬਾਰਾਂ ਫੂਡ ਪ੍ਰੋਸੈਸਿੰਗ ਕੰਪਨੀਆਂ ਨੂੰ ਆਪਣੇ ਕਾਰੋਬਾਰਾਂ ਨੂੰ ਵਧਾਉਣ ਅਤੇ ਉਨ੍ਹਾਂ ਦਾ ਵਿਸਤਾਰ ਕਰਨ ਲਈ ਲਗਭਗ $8.4 ਮਿਲੀਅਨ ਪ੍ਰਾਪਤ ਹੋਏ ਹਨ, ਅਤੇ ਅਜੇ ਹੋਰ ਕੰਪਨੀਆਂ ਅਤੇ ਪ੍ਰੋਜੈਕਟਾਂ ਨੂੰ ਫੰਡ ਤੋਂ ਸਹਾਇਤਾ ਮਿਲਣੀ ਬਾਕੀ ਹੈ। ਇਸ ਤੋਂ ਇਲਾਵਾ, ਫੰਡ ਵਿੱਚੋਂ $2.7 ਮਿਲੀਅਨ ਦੀ ਵਚਨਬੱਧਤਾ ‘ਬੀ.ਸੀ. ਫੂਡ ਐਂਡ ਬੈਵਰੇਜ ਐਸੋਸੀਏਸ਼ਨ’(B.C. Food and Beverage Association) ਨੂੰ ਇੱਕ ਸਿਖਲਾਈ ਪਾਠਕ੍ਰਮ ਵਿਕਸਤ ਕਰਨ ਲਈ ਦਿੱਤੀ ਗਈ, ਤਾਂ ਜੋ ਬੀ.ਸੀ. ਫੂਡ ਪ੍ਰੋਸੈਸਰਾਂ ਨੂੰ ਉਨ੍ਹਾਂ ਦੇ ਵਿਕਾਸ, ਉਤਪਾਦਨ ਅਤੇ ਕੁਸ਼ਲਤਾ ਨੂੰ ਵਧਾਉਣ ਵਿੱਚ ਸਹਾਇਤਾ ਕੀਤੀ ਜਾ ਸਕੇ।

ਸਾਡੇ ਭੋਜਨ ਅਤੇ ਉਤਪਾਦਕਾਂ ਦੀ ਰੱਖਿਆ ਕਰਨਾ: ਬੀ.ਸੀ. ਫ਼ਰੂਟ ਅਤੇ ਵਾਈਨ ਦੀ ਰੱਖਿਆ ਕਰਨਾ

ਅੰਗੂਰ, ਚੈਰੀ, ਟ੍ਰੀ-ਫ਼ਰੂਟ ਅਤੇ ਬੈਰੀ ਪੈਦਾ ਕਰਨ ਵਾਲੇ ਬੀ.ਸੀ. ਦੇ ਵਧੇਰੇ ਕਿਸਾਨਾਂ ਨੂੰ ਆਪਣੇ ਅੰਗੂਰਾਂ ਦੇ ਬਾਗਾਂ (vineyards), ਖੇਤਾਂ ਅਤੇ ਫਲਾਂ ਦੇ ਬਾਗਾਂ (orchards) ਨੂੰ ਦੁਬਾਰਾ ਲਗਾਉਣ ਲਈ ਸਹਾਇਤਾ ਮਿਲੇਗੀ ਤਾਂ ਜੋ ਉਨ੍ਹਾਂ ਨੂੰ ਜਲਵਾਯੂ ਤਬਦੀਲੀ ਦੇ ਪ੍ਰਭਾਵਾਂ ਪ੍ਰਤੀ ਵਧੇਰੇ ਮਜ਼ਬੂਤ ਬਣਾਇਆ ਜਾ ਸਕੇ। ਇਹ ਸਾਡੀ ਆਰਥਿਕਤਾ ਨੂੰ ਮਜ਼ਬੂਤ ਕਰੇਗਾ ਅਤੇ ਇਹ ਯਕੀਨੀ ਬਣਾਏਗਾ ਕਿ ਲੋਕ ਭਵਿੱਖ ਵਿੱਚ ਸਥਾਨਕ ਫਲ ਅਤੇ ਵਾਈਨ ਦਾ ਅਨੰਦ ਲੈ ਸਕਣ।

A man crouches and smiles at the camera while picking tomatoes in a greenhouse.

ਭੋਜਨ ਸੁਰੱਖਿਆ ਪੈਦਾ ਕਰਨਾ: ਕਿਸਾਨਾਂ ਨੂੰ ਵਧੇਰੇ ਵਿਕਾਸ ਕਰਨ ਵਿੱਚ ਮਦਦ ਕਰਨ ਲਈ $200 ਮਿਲੀਅਨ

ਭੋਜਨ ਸੁਰੱਖਿਆ ਵਿੱਚ $200 ਮਿਲੀਅਨ ਦਾ ਇਤਿਹਾਸਕ ਨਿਵੇਸ਼ ਇਹ ਯਕੀਨੀ ਬਣਾ ਰਿਹਾ ਹੈ ਕਿ ਲੋਕਾਂ ਨੂੰ ਬੀ.ਸੀ. ਵਿੱਚ ਕਿਫ਼ਾਇਤੀ, ਸਥਾਨਕ ਭੋਜਨ ਦੀ ਵਧੀ ਹੋਈ ਸਪਲਾਈ ਤੱਕ ਬਿਹਤਰ ਪਹੁੰਚ ਹੋਵੇ।

ਭੋਜਨ ਸੁਰੱਖਿਆ ਪੈਦਾ ਕਰਨਾ: ਬਾਏ ਬੀ ਸੀ (Buy BC) ਨੂੰ ਦੁਬਾਰਾ ਲਾਂਚ ਕਰਨਾ

2017 ਵਿੱਚ ਦੁਬਾਰਾ ਸ਼ੁਰੂ ਹੋਣ ਤੋਂ ਬਾਅਦ, ‘ਬਾਏ ਬੀ ਸੀ ਪਾਰਟਨਰਸ਼ਿਪ ਪ੍ਰੋਗਰਾਮ’ ਨੇ ਬੀ.ਸੀ. ਵਿੱਚ ਭੋਜਨ ਦੀ ਵਿਕਰੀ, ਉਤਪਾਦਾਂ ਨੂੰ ਉਤਸ਼ਾਹਤ ਕਰਨ ਅਤੇ ਭੋਜਨ ਸੁਰੱਖਿਆ ਵਧਾਉਣ ਦੀਆਂ ਕੋਸ਼ਿਸ਼ਾਂ ਵਿੱਚ $12 ਮਿਲੀਅਨ ਦੇ ਨਾਲ 400 ਤੋਂ ਵੱਧ ਬੀ.ਸੀ. ਉਤਪਾਦਕਾਂ, ਪ੍ਰੋਸੈਸਰਾਂ ਅਤੇ ਐਸੋਸੀਏਸ਼ਨਾਂ ਦਾ ਸਮਰਥਨ ਕੀਤਾ ਹੈ, ਅਤੇ ਬੀ.ਸੀ. ਦੇ 1,000 ਤੋਂ ਵੱਧ ਕਾਰੋਬਾਰਾਂ ਨੇ 5,000 ਤੋਂ ਵੱਧ ਬੀ.ਸੀ. ਦੇ ਭੋਜਨ ਅਤੇ ਪੀਣ ਵਾਲੇ ਉਤਪਾਦਾਂ ਲਈ ਬਾਏ ਬੀ ਸੀ ਲੋਗੋ ਦੀ ਵਰਤੋਂ ਕਰਨ ਲਈ ਰਜਿਸਟਰ ਕੀਤਾ ਹੈ।

ਭੋਜਨ ਸੁਰੱਖਿਆ ਪੈਦਾ ਕਰਨਾ: ਫ਼ੂਡ ਅਫੋਰਡੇਬਿਲਿਟੀ ਐਂਡ ਇਨੋਵੇਸ਼ਨ ਫੰਡ

‘ਫ਼ੂਡ ਅਫੋਰਡੇਬਿਲਟੀ ਐਂਡ ਇਨੋਵੇਸ਼ਨ ਫੰਡ’ (Food Affordability and Innovation Fund) ਨਵੇਂ ‘ਬੀ.ਸੀ. ਫ਼ੂਡ ਸਟੋਰੇਜ, ਡਿਸਟ੍ਰੀਬਿਊਸ਼ਨ ਐਂਡ ਰਿਟੇਲ ਪ੍ਰੋਗਰਾਮ’ (B.C. Food Storage, Distribution and Retail Program) ਲਈ $15.5 ਮਿਲੀਅਨ ਤੱਕ ਪ੍ਰਦਾਨ ਕਰ ਰਿਹਾ ਹੈ, ਜਿਸ ਨਾਲ ਪ੍ਰਾਪਤਕਰਤਾਵਾਂ ਨੂੰ ਖੇਤਰੀ ਡਿਸਟ੍ਰੀਬਿਊਸ਼ਨ ਨੈਟਵਰਕ ਅਤੇ ਸਾਂਝੀ ਸਟੋਰੇਜ ਸਮਰੱਥਾ ਵਿੱਚ ਸੁਧਾਰ ਕਰਨ ਵਿੱਚ ਮਦਦ ਮਿਲ ਰਹੀ ਹੈ।

ਭੋਜਨ ਸੁਰੱਖਿਆ ਪੈਦਾ ਕਰਨਾ: ਨਵਾਂ ਐਮਰਜੈਂਸੀ ਯੋਜਨਾਬੰਦੀ ਅਤੇ ਤਿਆਰੀ ਫੰਡ

ਨਵੇਂ ਭੋਜਨ ਸੁਰੱਖਿਆ ਐਮਰਜੈਂਸੀ ਯੋਜਨਾਬੰਦੀ ਅਤੇ ਤਿਆਰੀ ਫੰਡ ਵਿੱਚ ਸਥਾਨਕ ਸਰਕਾਰਾਂ, ਫਰਸਟ ਨੇਸ਼ਨਜ਼, ਖੇਤੀਬਾੜੀ, ਐਗਰੀਫ਼ੂਡ ਅਤੇ ਸੀਫ਼ੂਡ ਐਸੋਸੀਏਸ਼ਨਾਂ ਲਈ $20 ਮਿਲੀਅਨ ਤੱਕ ਦੀ ਫੰਡਿੰਗ ਉਪਲਬਧ ਹੈ ਤਾਂ ਜੋ ਉਨ੍ਹਾਂ ਲੋਕਾਂ ਦੁਆਰਾ ਉਪਕਰਣਾਂ ਅਤੇ ਬੁਨਿਆਦੀ ਢਾਂਚੇ ਦੀ ਖਰੀਦ, ਅਪਗ੍ਰੇਡਿੰਗ ਅਤੇ ਸਥਾਪਨਾ ਦਾ ਸਮਰਥਨ ਕੀਤਾ ਜਾ ਸਕੇ, ਜੋ ਖੇਤੀਬਾੜੀ ਸੰਬੰਧਤ ਐਮਰਜੈਂਸੀਆਂ ਦੀ ਤਿਆਰੀ ਅਤੇ ਇਨ੍ਹਾਂ ਨਾਲ ਨਜਿੱਠਣ ਵਿੱਚ ਸਿੱਧੀ ਭੂਮਿਕਾ ਨਿਭਾਉਂਦੀਆਂ ਹਨ।

ਭੋਜਨ ਸੁਰੱਖਿਆ ਪੈਦਾ ਕਰਨਾ: ਫ਼ੂਡ ਅਫੋਰਡੇਬਿਲਿਟੀ ਐਂਡ ਇਨੋਵੇਸ਼ਨ ਫੰਡ

‘ਬੀ.ਸੀ. ਔਨ-ਫਾਰਮ ਤਕਨਾਲੋਜੀ ਅਡੌਪਸ਼ਨ ਪ੍ਰੋਗਰਾਮ’ (B.C. On-Farm Technology Adoption) ਕਿਸਾਨਾਂ ਨੂੰ ਮੁਨਾਫਾ, ਉਤਪਾਦਕਤਾ ਅਤੇ ਕੁਸ਼ਲਤਾ ਵਧਾਉਣ ਲਈ ਤਕਨਾਲੋਜੀ ਖਰੀਦਣ ਲਈ $150,000 ਤੱਕ ਦੀ ਫੰਡਿੰਗ ਪ੍ਰਦਾਨ ਕਰਦਾ ਹੈ, ਅਤੇ ਉਪਕਰਣ ਖਰੀਦਣ ਅਤੇ ਸਥਾਪਤ ਕਰਨ ਲਈ ਸੂਬੇ ਭਰ ਵਿੱਚ ਪਹਿਲੇ ਫੰਡ ਪ੍ਰਾਪਤ 54 ਪ੍ਰੋਜੈਕਟ, ਜਿਵੇਂ ਕਿ ਅੰਗੂਰ ਦੇ ਬਾਗ (vineyard) ਵਿੱਚ ਮਿੱਟੀ ਦੀ ਨਮੀ ਅਤੇ ਪੱਤਿਆਂ ਦੇ -ਗਿੱਲੇਪਣ ਲਈ ਸੈਂਸਰ, ਖੇਤ ਦੀਆਂ ਫਸਲਾਂ ਲਈ ਔਟੋਮੇਟਿਡ (ਸਵੈਚਾਲਿਤ) ਕੰਪੋਸਟਰ ਅਤੇ ਬੈਰੀ ਫਾਰਮ ਲਈ ਪਾਣੀ ਦਾ ਇੱਕ ਔਟੋਮੇਟਿਡ ਪੰਪ।

ਭੋਜਨ ਸੁਰੱਖਿਆ ਪੈਦਾ ਕਰਨਾ: ਇੰਡੀਜਨਸ ਭੋਜਨ ਸੁਰੱਖਿਆ

ਜੁਲਾਈ 2023 ਵਿੱਚ ਸ਼ੁਰੂ ਕੀਤਾ ਗਿਆ, ‘ਇੰਡੀਜਨਸ ਫ਼ੂਡ ਸਿਕਿਉਰਿਟੀ ਐਂਡ ਸੋਵਰੇਨਿਟੀ ਪ੍ਰੋਗਰਾਮ’ (Indigenous Food Security and Sovereignty Program) ਭਾਈਚਾਰਕ ਭੋਜਨ ਸੁਰੱਖਿਆ ਤੋਂ ਜਲਵਾਯੂ ਤਬਦੀਲੀ ਲਈ ਅਨੁਕੂਲਤਾ ਤੋਂ ਲੈ ਕੇ ਰਵਾਇਤੀ ਭੋਜਨ ਉਤਪਾਦਨ ਨੂੰ ਮੁੜ ਉਤਸ਼ਾਹਤ ਕਰਨ ਤੱਕ 60 ਤੋਂ ਵੱਧ ਪ੍ਰੋਜੈਕਟਾਂ ਨੂੰ ਸਹਿਯੋਗ ਦੇ ਰਿਹਾ ਹੈ।

A new bridge construction is seen over a mudslide zone.

ਜਲਵਾਯੂ-ਸੰਬੰਧਤ ਕੁਦਰਤੀ ਆਫ਼ਤਾਂ ਤੋਂ ਲੋਕਾਂ ਅਤੇ ਭਾਈਚਾਰਿਆਂ ਦੀ ਰੱਖਿਆ ਕਰਨਾ

ਅੱਗਾਂ ਅਤੇ ਹੜ੍ਹਾਂ ਤੋਂ ਬਿਹਤਰ ਢੰਗ ਨਾਲ ਉੱਭਰਨ ਵਿੱਚ ਨਿਵੇਸ਼ ਕਰਨਾ, ਅਤੇ ਭਵਿੱਖ ਵਿੱਚ ਜਲਵਾਯੂ ਨਾਲ ਸੰਬੰਧਤ ਕੁਦਰਤੀ ਆਫ਼ਤਾਂ ਤੋਂ ਲੋਕਾਂ ਅਤੇ ਭਾਈਚਾਰਿਆਂ ਦੀ ਰੱਖਿਆ ਕਰਨਾ।

A close up of an electric vehicle's charging port while plugged in.

ਜਲਵਾਯੂ ਤਬਦੀਲੀ ਦੇ ਪ੍ਰਭਾਵਾਂ ਦੌਰਾਨ ਸੁਰੱਖਿਆ ਬਣਾਈ ਰੱਖਣ ਵਿੱਚ ਸਥਾਨਕ ਸਰਕਾਰ ਦੀ ਮਦਦ ਕਰਨਾ

ਬੀ.ਸੀ. ਭਾਈਚਾਰਿਆਂ ਨੂੰ ਜਲਵਾਯੂ ਤਬਦੀਲੀ ਦੇ ਪ੍ਰਭਾਵਾਂ ਤੋਂ ਸੁਰੱਖਿਅਤ ਰਹਿਣ ਵਿੱਚ ਮਦਦ ਕਰਨਾ ਅਤੇ ਜਲਵਾਯੂ ਸੰਬੰਧਤ ਕਾਰਵਾਈ ਨੂੰ ਵਧਾਉਣ ਲਈ ਸਥਾਨਕ ਸਰਕਾਰਾਂ ਲਈ ਫੰਡ ਅਤੇ ਸਹਾਇਤਾ ਦੁਆਰਾ ਲੋਕਾਂ ਲਈ ਇੱਕ ਵਾਤਾਵਰਨ ਪੱਖੋਂ ਸਾਫ਼, ਅਤੇ ਮਜ਼ਬੂਤ ਆਰਥਿਕਤਾ ਦਾ ਨਿਰਮਾਣ ਕਰਨਾ।

A group of people are seen working together to shovel sand into sandbags for flood protection.

ਭਾਈਚਾਰਿਆਂ ਦੀ ਆਫ਼ਤਾਂ ਦੇ ਜੋਖਮ ਨੂੰ ਘਟਾਉਣ ਵਿੱਚ ਮਦਦ ਕਰਨਾ

‘ਫਾਇਰਸਮਾਰਟ ਪ੍ਰੋਗਰਾਮ’ (FireSmart Program), ‘ਕਮਿਊਨਿਟੀ ਐਮਰਜੈਂਸੀ ਪ੍ਰੀਪੇਅਰਡਨੈਸ ਫੰਡ’ ਅਤੇ ਇੰਡੀਜਨਸ ਅਗਵਾਈ ਵਾਲੀਆਂ ਐਮਰਜੈਂਸੀ ਪ੍ਰਬੰਧਨ ਤਰਜੀਹਾਂ ਲਈ ਸਹਾਇਤਾ ਸਮੇਤ ਆਫ਼ਤ ਦੇ ਜੋਖਮ ਲਈ ਯੋਜਨਾ ਬਣਾਉਣ ਅਤੇ ਜੋਖਮ ਘਟਾਉਣ ਵਿੱਚ ਸਥਾਨਕ ਸਰਕਾਰਾਂ ਅਤੇ ਫਰਸਟ ਨੇਸ਼ਨਜ਼ ਦੀ ਮਦਦ ਕਰਨ ਲਈ ਫੰਡ ਪ੍ਰਦਾਨ ਕਰਨਾ।

ਜੰਗਲੀ ਅੱਗਾਂ ਨਾਲ ਲੜਨ ਦੀ ਸਾਡੀ ਸਮਰੱਥਾ ਨੂੰ ਵਧਾਉਣਾ: ਵਧੇਰੇ ਉਪਕਰਣ ਅਤੇ ਹਵਾਈ-ਜਹਾਜ਼

ਇਸ ਸਾਲ, ‘ਬੀ ਸੀ ਵਾਈਲਡਫਾਇਰ ਸਰਵਿਸ’ (BC Wildfire Service) ਆਪਣੇ ਮੌਜੂਦਾ ਏਵਿਏਸ਼ਨ ਫਲੀਟ ਨੂੰ ਅਪਗ੍ਰੇਡ ਕਰਨਾ ਜਾਰੀ ਰੱਖੇਗੀ ਤਾਂ ਜੋ ਵਧੇਰੇ ਹਵਾਈ-ਜਹਾਜ਼ ਅਤੇ ਹੈਲੀਕੌਪਟਰ ਸਮਝੌਤੇ ਸ਼ਾਮਲ ਕੀਤੇ ਜਾ ਸਕਣ। ਇਸ ਨੂੰ ਬੱਜਟ 2024 ਰਾਹੀਂ $56 ਮਿਲੀਅਨ ਦਾ ਸਮਰਥਨ ਪ੍ਰਾਪਤ ਹੈ। ਵਿਭਿੰਨ ਅਤੇ ਆਧੁਨਿਕ ਹਵਾਈ-ਜਹਾਜ਼ਾਂ ‘ਤੇ ਜ਼ੋਰ ਦਿੱਤਾ ਜਾਵੇਗਾ ਜੋ ਬੀ.ਸੀ. ਦੇ ਵਿਸ਼ਾਲ ਅਤੇ ਅਣਪੱਧਰੇ ਖੇਤਰ ਦੀਆਂ ਚੁਣੌਤੀਆਂ ਦਾ ਸਾਹਮਣਾ ਕਰ ਸਕਦੇ ਹਨ।

ਜੰਗਲੀ ਅੱਗਾਂ ਨਾਲ ਲੜਨ ਦੀ ਸਾਡੀ ਸਮਰੱਥਾ ਨੂੰ ਵਧਾਉਣਾ: ਨਵੀਂ ਤਕਨਾਲੋਜੀ ਅਤੇ ਨਵੀਨਤਾ

ਅਸੀਂ ਜੰਗਲੀ ਅੱਗਾਂ ਦੀ ਭਵਿੱਖਬਾਣੀ ਕਰਨ ਵਾਲੀ ਤਕਨਾਲੋਜੀ ਪੇਸ਼ ਕੀਤੀ ਹੈ ਜੋ ਖੇਤਰ ਤੋਂ ਆਉਣ ਵਾਲੀ ਜਾਣਕਾਰੀ ਦੇ ਅਧਾਰ ‘ਤੇ ਜੰਗਲੀ ਅੱਗਾਂ ਦੇ ਵਿਵਹਾਰ ਦੀਆਂ ਅਸਲ ਅਤੇ ਮੌਜੂਦਾ (real-time) ਭਵਿੱਖਬਾਣੀਆਂ ਤਿਆਰ ਕਰ ਸਕਦੀ ਹੈ।

ਅਸੀਂ ਨਵੀਂ ਨਾਈਟ-ਵਿਯਨ ਤਕਨਾਲੋਜੀ ਦਾ ਪਰੀਖਿਅਣ ਕਰਨਾ ਜਾਰੀ ਰੱਖ ਰਹੇ ਹਾਂ ਅਤੇ ਵਾਈਲਡਫਾਇਰ ਏਵਿਏਸ਼ਨ ਸਟਾਫ਼ ਨੂੰ ਸਿਖਲਾਈ ਪ੍ਰਦਾਨ ਕਰ ਰਹੇ ਹਾਂ ਤਾਂ ਜੋ BCWS (BC Wildfire Service) ਦੇ ਰਾਤ ਦੇ ਸਮੇਂ ਅੱਗ ਬੁਝਾਉਣ ਦੇ ਸਰਗਰਮ ਕਾਰਜਾਂ ਲਈ ਵਧੇਰੇ ਸਾਧਨ ਪ੍ਰਦਾਨ ਕੀਤੇ ਜਾ ਸਕਣ। ਅਤੇ ਅਸੀਂ ਤਿਆਰੀ, ਪਛਾਣ ਅਤੇ ਪ੍ਰਤੀਕਿਰਿਆ ਵਿੱਚ ਸਹਾਇਤਾ ਲਈ ਵਧੇਰੇ ਡਰੋਨ ਅਤੇ ਰਿਮੋਟ ਕੈਮਰੇ ਪ੍ਰਾਪਤ ਕੀਤੇ ਹਨ।

ਜੰਗਲੀ ਅੱਗਾਂ ਨਾਲ ਲੜਨ ਦੀ ਸਾਡੀ ਸਮਰੱਥਾ ਨੂੰ ਵਧਾਉਣਾ: ਰੋਕਥਾਮ ਨੂੰ ਵਧਾਉਣਾ

ਕੁੱਲ ਮਿਲਾ ਕੇ ਅਤੇ 2017 ਤੋਂ ਲੈ ਕੇ ਹੁਣ ਤੱਕ, ਰੋਕਥਾਮ ਦੇ ਕੰਮ ਵਿੱਚ $400 ਮਿਲੀਅਨ ਤੋਂ ਵੱਧ ਦਾ ਨਿਵੇਸ਼ ਕੀਤਾ ਗਿਆ ਹੈ। ਅਸੀਂ ਉਨ੍ਹਾਂ ਪ੍ਰੋਜੈਕਟਾਂ ਨੂੰ ਫੰਡ ਦੇ ਰਹੇ ਹਾਂ ਜੋ ਭਾਈਚਾਰਿਆਂ ਅਤੇ ਮਹੱਤਵਪੂਰਨ ਬੁਨਿਆਦੀ ਢਾਂਚੇ ਦੇ ਨੇੜੇ ਜੰਗਲੀ ਅੱਗਾਂ ਦੇ ਜੋਖਮਾਂ ਨੂੰ ਘਟਾਉਂਦੇ ਹਨ; ਜ਼ਮੀਨ ਦੀ ਸੰਭਾਲ ਅਤੇ ਜੰਗਲੀ ਅੱਗ ਨੂੰ ਘਟਾਉਣ ਲਈ ਇੱਕ ਸਾਧਨ ਵਜੋਂ ਸਹਾਇਤਾ ਕਰਦੇ ਹਨ; ਅਤੇ ਬੱਜਟ 2024 ਵਿੱਚ ਐਲਾਨੇ ਗਏ ਵਧੇਰੇ ਫੰਡਾਂ ਦੇ ਨਾਲ ਸੂਬੇ ਭਰ ਵਿੱਚ ਜੰਗਲੀ ਅੱਗਾਂ ਦੇ ਜੋਖਮ ਨੂੰ ਘਟਾਉਣ ਦੇ ਨਵੇਂ ਪ੍ਰੋਜੈਕਟ ਪ੍ਰਦਾਨ ਕਰਦੇ ਹਨ।

ਜੰਗਲੀ ਅੱਗਾਂ ਨਾਲ ਲੜਨ ਦੀ ਸਾਡੀ ਸਮਰੱਥਾ ਨੂੰ ਵਧਾਉਣਾ: ਸਾਰਾ ਸਾਲ ਫਾਇਰ ਫਾਈਟਰਾਂ ਨੂੰ ਸਿਖਲਾਈ ਦੇਣਾ

ਅਸੀਂ ਬੀ ਸੀ ਵਾਈਲਡਫਾਇਰ ਸਰਵਿਸ ਦਾ ਸਾਲ ਭਰ ਕੰਮ ਕਰਦੇ ਰਹਿਣ ਲਈ ਵਿਸਤਾਰ ਕੀਤਾ, ਅਤੇ ਸਥਾਈ ਫੁੱਲ-ਟਾਈਮ ਸਟਾਫ਼ ਵਿੱਚ 2022 ਤੋਂ 50% ਤੋਂ ਵੱਧ ਦਾ ਵਾਧਾ ਹੋਇਆ ਹੈ – ਅਤੇ ਹੋਰ ਹੋਣਾ ਬਾਕੀ ਹੈ। ਅਤੇ ਅਸੀਂ ਵਧੇਰੇ ਬਿਨੈਕਾਰਾਂ ਨੂੰ ਆਕਰਸ਼ਿਤ ਕਰ ਰਹੇ ਹਾਂ ਅਤੇ ਲੋਕਾਂ ਨੂੰ ਇਹ ਦੱਸਣ ਲਈ ਉਤਸ਼ਾਹਤ ਕਰਕੇ ਕਿ ਉਹ ਸੂਬੇ ਵਿੱਚ ਕਿੱਥੇ ਕੰਮ ਕਰਨਾ ਚਾਹੁੰਦੇ ਹਨ, ਉਨ੍ਹਾਂ ਦੇ ਸਥਾਨਕ ਗਿਆਨ ਦਾ ਲਾਭ ਉਠਾ ਰਹੇ ਹਾਂ ।

ਨਵਾਂ ਕਮਿਊਨਿਟੀ ਐਮਰਜੈਂਸੀ ਪ੍ਰੀਪੇਅਰਡਨੈਸ ਪ੍ਰੋਜੈਕਟ

ਸੂਬਾ ਕਮਿਊਨਿਟੀ ਐਮਰਜੈਂਸੀ ਪ੍ਰੀਪੇਅਰਡਨੈਸ ਫੰਡ (CEPF) ਰਾਹੀਂ 50 ਤੋਂ ਵੱਧ ਸਥਾਨਕ ਆਫ਼ਤ-ਜੋਖਮ ਘਟਾਉਣ ਅਤੇ ਜਲਵਾਯੂ-ਅਨੁਕੂਲਤਾ ਪ੍ਰੋਜੈਕਟਾਂ ਲਈ ਲਗਭਗ $39 ਮਿਲੀਅਨ ਦਾ ਨਿਵੇਸ਼ ਕਰ ਰਿਹਾ ਹੈ। ਇਸ ਫੰਡਿੰਗ ਦੀ ਵਰਤੋਂ ਸਥਾਨਕ ਸਰਕਾਰਾਂ ਅਤੇ ਫਰਸਟ ਨੇਸ਼ਨਜ਼ ਦੁਆਰਾ ਲੋੜੀਂਦੀਆਂ ਤਬਦੀਲੀਆਂ ਕਰਨ ਲਈ ਕੀਤੀ ਜਾਏਗੀ, ਜਿਵੇਂ ਕਿ ਛੋਟੇ ਪੱਧਰ ਦੇ ਢਾਂਚਾਗਤ ਹੜ੍ਹ ਪ੍ਰੋਜੈਕਟ ਅਤੇ ਹੜ੍ਹ-ਘਟਾਉਣ ਦੀਆਂ ਭਾਈਚਾਰਕ ਕਾਰਜਨੀਤੀਆਂ ਵਿੱਚ ਸੁਧਾਰ, ਜਿਸ ਵਿੱਚ ਵਧੇਰੇ ਸਹੀ ਹੜ੍ਹ ਮੈਪਿੰਗ ਸ਼ਾਮਲ ਹੈ।

ਕੂੜੇ-ਕੱਟੇ ਅਤੇ ਪ੍ਰਦੂਸ਼ਣ ਨੂੰ ਖਤਮ ਕਰਨਾ, ਸਾਡੀ ਹਵਾ, ਜ਼ਮੀਨ ਅਤੇ ਪਾਣੀ ਦੀ ਰੱਖਿਆ ਕਰਨਾ

ਹਾਨੀਕਾਰਕ ਕੂੜੇ-ਕੱਟੇ ਅਤੇ ਪ੍ਰਦੂਸ਼ਣ ਨੂੰ ਖਤਮ ਕਰਨਾ ਅਤੇ ਸਾਡੀ ਹਵਾ, ਜ਼ਮੀਨ ਅਤੇ ਪਾਣੀ ਦਾ ਨਿਰੰਤਰ ਪ੍ਰਬੰਧਨ ਕਰਨਾ ਸਾਡੀ ਸਿਹਤ ਦੀ ਰੱਖਿਆ ਕਰਦਾ ਹੈ ਅਤੇ ਇਹ ਯਕੀਨੀ ਬਣਾਉਂਦਾ ਹੈ ਕਿ ਅਸੀਂ ਆਉਣ ਵਾਲੀਆਂ ਪੀੜ੍ਹੀਆਂ ਲਈ ਬੀ.ਸੀ. ਦੀ ਕੁਦਰਤੀ ਭਰਮਾਰ ‘ਤੇ ਨਿਰਭਰ ਕਰਨਾ ਜਾਰੀ ਰੱਖ ਸਕਦੇ ਹਾਂ।

ਬੀ.ਸੀ. ਦੇ ਸਮੁੰਦਰੀ ਕੰਢਿਆਂ ਦੇ 6,400 ਕਿਲੋਮੀਟਰ ਦੀ ਸਫਾਈ

A person wearing a purple jacket and toque is seen from behind, looking up at a very tall tree in the forest.

ਬੀ.ਸੀ. ਦੇ ਜੰਗਲਾਂ ਲਈ ਵਧੇਰੇ ਕਾਰਵਾਈ ਕਰਨਾ

ਜੰਗਲ ਸਾਡੇ ਜੀਵਨ ਦੀ ਗੁਣਵੱਤਾ ਅਤੇ ਸਾਡੇ ਸਾਂਝੇ ਮੌਕਿਆਂ ਵਿੱਚ ਯੋਗਦਾਨ ਪਾਉਣਾ ਜਾਰੀ ਰੱਖ ਰਹੇ ਹਨ। ਇਸ ਲਈ ਅਸੀਂ ਜੰਗਲੀ ਅੱਗਾਂ, ਸੋਕੇ ਅਤੇ ਸਾਡੇ ਜੰਗਲਾਂ ਨੂੰ ਪ੍ਰਭਾਵਤ ਕਰਨ ਵਾਲੇ ਹੋਰ ਦਬਾਵਾਂ ਦੇ ਸਾਹਮਣੇ ਯੋਜਨਾਬੰਦੀ, ਤਿਆਰੀ, ਪ੍ਰਤੀਕਿਰਿਆ ਅਤੇ ਰਿਕਵਰੀ ਵਿੱਚ ਸੁਧਾਰ ਕਰਨ ਲਈ ਕਾਰਵਾਈ ਕਰ ਰਹੇ ਹਾਂ। ਬ੍ਰਿਟਿਸ਼ ਕੋਲੰਬੀਆ ਜੰਗਲ ਪ੍ਰਬੰਧਨ ਲਈ ਇੱਕ ਨਵੀਂ ਪਹੁੰਚ ਅਪਣਾ ਰਿਹਾ ਹੈ ਜੋ ਯੋਜਨਾਬੰਦੀ ਅਤੇ ਜੰਗਲਾਂ ਦੇ ਸਰਗਰਮ ਪ੍ਰਬੰਧਨ ‘ਤੇ ਅਧਾਰਤ ਹੈ। ਅਸੀਂ ਆਪਣੇ ਜੰਗਲਾਂ ਦੇ ਪ੍ਰਬੰਧਨ ਅਤੇ ਦੇਖਭਾਲ ਦੇ ਬਿਹਤਰ ਤਰੀਕਿਆਂ ਲਈ ਵਚਨਬੱਧ ਹਾਂ ਤਾਂ ਜੋ ਉਹ ਆਉਣ ਵਾਲੀਆਂ ਪੀੜ੍ਹੀਆਂ ਲਈ ਮਜ਼ਬੂਤ ਹੋ ਸਕਣ।

Aerial shot of a small body of water surrounded by lush green forest.

ਬੀ.ਸੀ. ਵਿੱਚ ਪੁਰਾਣੇ ਦਰਖਤਾਂ ਦੀ ਰੱਖਿਆ ਕਰਨਾ

ਫਰਸਟ ਨੇਸ਼ਨਜ਼ ਨਾਲ ਮਜ਼ਬੂਤ ਭਾਈਵਾਲੀ ਵਿੱਚ ਕੰਮ ਕਰਦੇ ਹੋਏ, ਅਤੇ ਟਿਕਾਊ ਸਥਾਨਕ ਨੌਕਰੀਆਂ ਦਾ ਸਮਰਥਨ ਕਰਦੇ ਹੋਏ ਅਸੀਂ ਆਪਣੇ ਬੱਚਿਆਂ ਅਤੇ ਅੱਗੇ ਉਨ੍ਹਾਂ ਦੇ ਬੱਚਿਆਂ ਲਈ ਵਧੇਰੇ ਪੁਰਾਣੇ ਦਰਖਤਾਂ ਦੀ ਸੰਭਾਲ ਕਰ ਰਹੇ ਹਾਂ। ਅਸੀਂ ‘ਓਲਡ ਗਰੋਥ ਸਟ੍ਰੈਟੀਜਿਕ ਰੀਵਿਊ’ (Old Growth Strategic Review) ਵਿੱਚ ਕੀਤੀ ਗਈ ਹਰ ਸਿਫਾਰਸ਼ ਮੁਤਾਬਕ ਕਾਰਵਾਈ ਕਰ ਰਹੇ ਹਾਂ। ਸਾਡੀ ਕਾਰਵਾਈ ਯੋਜਨਾ, ‘ਫ਼੍ਰੌਮ ਰੀਵਿਊ ਟੂ ਐਕਸ਼ਨ’ (From Review to Action), ਅੱਗੇ ਦਾ ਰਸਤਾ ਤਿਆਰ ਕਰਦੀ ਹੈ ਅਤੇ ਸਿਫਾਰਸ਼ਾਂ ਨੂੰ ਲਾਗੂ ਕਰਨ ਲਈ ਸਾਡੇ ਦੁਆਰਾ ਪਹਿਲਾਂ ਹੀ ਚੁੱਕੇ ਗਏ ਕਦਮਾਂ ਦਾ ਵਰਣਨ ਕਰਦੀ ਹੈ।

A Black man holds a spade over his shoulder with a large sack hanging on his hip. He is working in a forested area with young trees.

ਆਪਣਾ ਕੰਮ ਕਰਨ ਵਿੱਚ ਕੁਦਰਤ ਦੀ ਮਦਦ ਕਰਨਾ

Underwater shot of a salmon swimming in shallow waters close to the rock bed.

ਸਾਡੇ ਪਾਣੀ ਨੂੰ ਸਾਫ਼ ਰੱਖਣਾ ਅਤੇ ‘ਹੈਬਿਟੈਟ’ ਦੀ ਰੱਖਿਆ ਕਰਨਾ

ਅਸੀਂ ਸੈਲਮਨ ‘ਹੈਬਿਟੈਟ’ (ਕਿਸੇ ਪੌਦੇ ਜਾਂ ਜਾਨਵਰ ਦਾ ਕੁਦਰਤੀ ਨਿਵਾਸ ਸਥਾਨ) ਦੀ ਰੱਖਿਆ ਕਰਨਾ ਅਤੇ ਆਪਣੇ ਤਾਜ਼ੇ ਪਾਣੀ ਦੇ ਸਰੋਤਾਂ ਨੂੰ ਸੁਰੱਖਿਅਤ ਕਰਨਾ ਜਾਰੀ ਰੱਖ ਰਹੇ ਹਾਂ, ਅਤੇ ਨਾਲ ਹੀ ਸਾਡੇ ਸੁੰਦਰ ਤੱਟ ਅਤੇ ਸਮੁੰਦਰ ਤੋਂ ਪਲਾਸਟਿਕ ਦੇ ਮਲਬੇ ਨੂੰ ਸਾਫ਼ ਕਰਨ ਲਈ ਉਦਯੋਗ ਭਾਈਵਾਲਾਂ ਨਾਲ ਵੀ ਕੰਮ ਕਰ ਰਹੇ ਹਾਂ।

A large panel of wood is seen from below as it is lifted by a crane to the top of a tall wood-panelled building being constructed.

ਘੱਟ ਕਾਰਬਨ ਸਮੱਗਰੀ ਨਾਲ ਵਧੇਰੇ ਨਿਰਮਾਣ ਕਰਨਾ

ਮਾਸ-ਟਿੰਬਰ ਦੀ ਵਰਤੋਂ ਨੂੰ ਅੱਗੇ ਵਧਾਉਂਦੇ ਹੋਏ ਸਾਡੇ ਜਲਵਾਯੂ ਟੀਚਿਆਂ ਨੂੰ ਪੂਰਾ ਕਰਨਾ, ਤਾਂ ਜੋ ‘ਵੈਲੀਯੂ ਐਡਿਡ ਮੈਨਿਊਫ਼ੈਕਚਰਿੰਗ’ (ਮੁੱਲ ਵਧਾਉਣ ਵਾਲੀਆਂ ਉਤਪਾਦਕ ਪ੍ਰਕਿਰਿਆਵਾਂ), ਗ੍ਰੀਨ ਬਿਲਡਿੰਗ (ਅਜਿਹੀ ਇਮਾਰਤ ਜੋ ਜਲਵਾਯੂ ‘ਤੇ ਘੱਟ ਤੋਂ ਘੱਟ ਪ੍ਰਭਾਵ ਪਾਵੇ ਅਤੇ ਊਰਜਾ ਕੁਸ਼ਲ ਹੋਵੇ) ਅਤੇ ਜੰਗਲਾਤ ਖੇਤਰ ਵਿੱਚ ਵਿਭਿੰਨਤਾ ਲਿਆਉਣ ਵਿੱਚ ਨਵੀਆਂ ਨੌਕਰੀਆਂ ਅਤੇ ਲੰਮੇ-ਸਮੇਂ ਦੇ ਨਿਵੇਸ਼ਾਂ ਦਾ ਸਮਰਥਨ ਕੀਤਾ ਜਾ ਸਕੇ।

ਜ਼ਿਆਦਾ ਪ੍ਰਦੂਸ਼ਣ ਫੈਲਾਣ ਵਾਲੇ ਸਰੋਤਾਂ ਨਾਲ ਨਜਿੱਠਣਾ: ਤੇਲ ਅਤੇ ਗੈਸ

ਪ੍ਰਦੂਸ਼ਣ ਦੇ ਵੱਡੇ ਸਰੋਤਾਂ ਨਾਲ ਨਜਿੱਠਣਾ: ਕਲੀਨ ਬੀ ਸੀ ਇੰਡਸਟਰੀ ਫੰਡ

2019 ਤੋਂ ਲੈ ਕੇ ਹੁਣ ਤੱਕ, ‘ਕਲੀਨ ਬੀ ਸੀ’ (CleanBC) ਇੰਡਸਟਰੀ ਫੰਡ ਨੇ ਲਗਭਗ 9 ਮਿਲੀਅਨ ਟਨ ਕਾਰਬਨ ਨਿਕਾਸ ਨੂੰ ਘਟਾਇਆ ਹੈ।

ਸਾਡੇ ਵਾਟਰਸ਼ੈਡਾਂ ਦੀ ਰੱਖਿਆ ਕਰਨਾ ਅਤੇ ਉਨ੍ਹਾਂ ਨੂੰ ਬਿਹਤਰ ਕਰਨਾ

ਅਸੀਂ ਇੱਕ ‘ਵਾਟਰਸ਼ੈਡ ਸੁਰੱਖਿਆ ਕਾਰਜਨੀਤੀ’ (Watershed Security Strategy) ਵਿਕਸਤ ਕੀਤੀ ਹੈ ਅਤੇ ‘ਵਾਟਰਸ਼ੈਡ ਸੁਰੱਖਿਆ ਫੰਡ’ (Watershed Security Fund) ਅਤੇ ‘ਸਿਹਤਮੰਦ ਵਾਟਰਸ਼ੈਡ ਪਹਿਲਕਦਮੀ’ (Healthy Watershed Initiative) ਵਿੱਚ $157 ਮਿਲੀਅਨ ਦਾ ਨਿਵੇਸ਼ ਕੀਤਾ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਭਾਈਚਾਰੇ ਪੀੜ੍ਹੀਆਂ ਤੱਕ ਸੁਰੱਖਿਅਤ, ਸਾਫ ਪਾਣੀ ਤੱਕ ਪਹੁੰਚ ਕਰ ਸਕਣ।

ਸਿਹਤਮੰਦ, ਟਿਕਾਊ ਵਾਟਰਸ਼ੈਡਾਂ ਲਈ ਫਰਸਟ ਨੇਸ਼ਨਜ਼ ਨਾਲ ਭਾਈਵਾਲੀ

ਜ਼ਮੀਨ ਅਤੇ ਪਾਣੀ ਦੀ ਰੱਖਿਆ ਲਈ ਫੈਡਰਲ ਸਰਕਾਰ ਨਾਲ ਭਾਈਵਾਲੀ

ਅਸੀਂ ਵਧੇਰੇ ਪਾਣੀ, ਜ਼ਮੀਨਾਂ ਅਤੇ ਪੁਰਾਣੇ ਦਰਖਤਾਂ ਵਾਲੇ ਜੰਗਲਾਂ ਦੀ ਸੰਭਾਲ ਵਿੱਚ ਮਦਦ ਕਰਨ ਲਈ $1 ਬਿਲੀਅਨ ਦੇ ਮਹੱਤਵਪੂਰਨ ‘ਨੇਚਰ ਐਗਰੀਮੈਂਟ’ (Nature Agreement) ਲਈ ਫੈਡਰਲ ਫੰਡ ਪ੍ਰਾਪਤ ਕੀਤੇ ਹਨ।

‘ਕੰਜ਼ਰਵੇਸ਼ਨ’ ਜਾਂ ਸੰਭਾਲ ਲਈ ਨਵੀਂ ਵਿੱਤੀ ਸਹਾਇਤਾ

ਅਸੀਂ $300 ਮਿਲੀਅਨ ਦਾ ‘ਕੰਜ਼ਰਵੇਸ਼ਨ ਫ਼ਾਇਨੈਂਨਸਿੰਗ ਮੈਕੇਨਿਜ਼ਮ’ (Conservation Financing Mechanism) ਸ਼ੁਰੂ ਕਰਕੇ ਭਾਈਚਾਰਿਆਂ ਅਤੇ ਜੰਗਲੀ ਜੀਵਾਂ ਨੂੰ ਲਾਭ ਪਹੁੰਚਾਉਂਦੇ ਹੋਏ ਬੀ.ਸੀ. ਦੇ ਸਭ ਤੋਂ ਪੁਰਾਣੇ ਰੁੱਖਾਂ ਅਤੇ ਵਿਰਲੇ ਹੈਬਿਟੈਟਸ ਦੀ ਸੁਰੱਖਿਆ ਨੂੰ ਤੇਜ਼ੀ ਨਾਲ ਵਧਾ ਰਹੇ ਹਾਂ।

ਸੈਲਮਨ ਆਬਾਦੀ ਨੂੰ ਰੀਸਟੋਰ ਕਰਨਾ

ਸੰਭਾਲ ਅਤੇ ਸੁਰੱਖਿਆ ਲਈ ਮਿਲ ਕੇ ਕੰਮ ਕਰਨਾ

ਫਰਸਟ ਨੇਸ਼ਨਜ਼ ਨਾਲ ਗਾਰਡੀਅਨ ਪ੍ਰੋਗਰਾਮਾਂ ਦਾ ਸਮਰਥਨ ਕਰਨਾ, ਬੀ.ਸੀ. ਦੀਆਂ ਜ਼ਮੀਨਾਂ, ਪਾਣੀਆਂ ਅਤੇ ਜੰਗਲਾਂ ਦੀ ਰੱਖਿਆ ਅਤੇ ਦੇਖਭਾਲ ਲਈ ਅਸਲ ਕੰਮ ਕਰਨ ਵਾਲੇ ਲੋਕਾਂ ਦੀ ਗਿਣਤੀ ਨੂੰ ਵਧਾਉਣਾ।