ਸਟ੍ਰੌਂਗਰ ਬੀ ਸੀ ਇੱਕ ਆਰਥਕ ਯੋਜਨਾ ਹੈ ਜਿਹੜੀ ਤੁਹਾਡੇ ਲਈ ਕੰਮ ਕਰਦੀ ਹੈ। ਜ਼ਿੰਦਗੀ ਨੂੰ ਵਧੇਰੇ ਕਿਫ਼ਾਇਤੀ ਬਣਾਉਣ ਤੋਂ ਲੈ ਕੇ, ਭਵਿੱਖ ਦੀਆਂ ਨੌਕਰੀਆਂ ਲਈ ਸਿਖਲਾਈ ਤੱਕ, ਜਲਵਾਯੂ ਪਰਿਵਰਤਨ ਨਾਲ ਨਜਿੱਠਣ ਤੱਕ, ਇਹ ਲੋਕਾਂ ਲਈ ਅਵਸਰ ਪੈਦਾ ਕਰਦੀ ਹੈ- ਅਤੇ ਬੀ ਸੀ ਨੂੰ ਵਿਸ਼ਵ ਆਰਥਕਤਾ ਵਿੱਚ ਜਿੱਤ ਹਾਸਲ ਕਰਨ ਦੀ ਸਥਿਤੀ ਵਿੱਚ ਲੈ ਕੇ ਆਉਂਦੀ ਹੈ।
ਡਾਕਟਰੀ ਸਬੰਧਤ ਉਡੀਕ ਸਮੇਂ ਨੂੰ ਘੱਟ ਕਰਨਾ
ਅਸੀਂ ਲੋਕਾਂ ਨੂੰ ਉਹ ਦੇਖਭਾਲ ਅਤੇ ਇਲਾਜ ਮੁਹੱਈਆ ਕਰਾ ਰਹੇ ਹਾਂ, ਤੇਜ਼ੀ ਨਾਲ, ਜਿਸ ਲਈ ਉਪਰੇਸ਼ਨਾਂ, ਐਂਬੂਲੈਂਸਾਂ, ਡਾਇਗਨੌਸਟਿਕ ਅਤੇ ਕੈਂਸਰ ਸਕਰੀਨਿੰਗ ਸੇਵਾਵਾਂ ਲਈ ਉਡੀਕ ਸਮਾਂ ਘਟਾਇਆ ਜਾ ਰਿਹਾ ਹੈ ਅਤੇ ਨਤੀਜੇ ਤੇਜ਼ੀ ਨਾਲ ਪ੍ਰਦਾਨ ਕੀਤੇ ਜਾ ਰਹੇ ਹਨ।
ਫ਼ੀਸਾਂ ਘੱਟ ਕਰਨਾ
ਛੇ ਸਾਲ ਤੋਂ ਘੱਟ ਦੀ ਉਮਰ ਦੇ ਬੱਚਿਆਂ ਲਈ ਪੂਰੇ ਸਮੇਂ ਦੀ ਦੇਖਭਾਲ ਦੀਆਂ ਫੀਸਾਂ 'ਤੇ ਮਾਪਿਆਂ ਨੂੰ ਔਸਤਨ 50% ਦੀ ਬੱਚਤ ਕਰਾਉਣਾ, ਜਿਸ ਦੇ ਨਾਲ ਨਾਲ ਮਾਰਚ 2028 ਤੱਕ 40,000 ਨਵੀਆਂ ਲਾਇਸੈਂਸਸ਼ੁਦਾ ਥਾਂਵਾਂ ਮੁਹੱਈਆ ਕਰਾਈਆਂ ਜਾਣਗੀਆਂ।
ਸਿਖਲਾਈ ਲਈ ਵਧੇਰੇ ਅਵਸਰ
ਹੁਨਰਮੰਦ ਕਿੱਤਿਆਂ, ਸਿਹਤ ਸੰਭਾਲ ਅਤੇ ਲਾਈਫ਼ ਸਾਇੰਸਜ਼ ਦੇ ਖੇਤਰ ਵਿੱਚ ਸਿਖਲਾਈ ਦੇ ਮੌਕਿਆਂ ਵਿੱਚ ਨਿਵੇਸ਼ ਕਰਕੇ ਕਾਮਿਆਂ ਲਈ ਅਵਸਰ ਪੈਦਾ ਕਰਨਾ।
ਜਲਵਾਯੂ ਪਰਿਵਰਤਨ ਨਾਲ ਮੁਕਾਬਲਾ
ਸ਼ੁੱਧ ਊਰਜਾ ਅਤੇ ਢੋਆ-ਢੁਆਈ ਨੂੰ ਲੋਕਾਂ ਅਤੇ ਕਾਰੋਬਾਰਾਂ ਲਈ ਵਧੇਰੇ ਕਿਫ਼ਾਇਤੀ ਵਿਕਲਪ ਬਣਾ ਕੇ ਬੀ ਸੀ ਦੇ ਅਲਪ-ਕਾਰਬਨ ਭਵਿੱਖ ਦਾ ਨਿਰਮਾਣ ਕਰਨਾ।
ਅਸੀਂ ਅੱਜ ਲਈ ਕਦਮ ਚੁੱਕ ਰਹੇ ਹਾਂ ਅਤੇ ਸਾਡੇ ਕੋਲ ਭਵਿੱਖ ਲਈ ਇੱਕ ਯੋਜਨਾ ਹੈ।

ਬਿਹਤਰ ਸੇਵਾਵਾਂ
ਸਿਹਤ ਸੰਭਾਲ, ਬਾਲ ਸੰਭਾਲ ਅਤੇ ਰਿਹਾਇਸ਼ਾਂ ਵਰਗੀਆਂ ਸੇਵਾਵਾਂ ਜਿਨ੍ਹਾਂ 'ਤੇ ਲੋਕ ਨਿਰਭਰ ਕਰਦੇ ਹਨ, ਰਾਹੀਂ ਇਸ ਮਹਾਮਾਰੀ ਅਤੇ ਹਾਲੀਆ ਜਲਵਾਯੂ-ਸਬੰਧਤ ਆਫ਼ਤਾਂ ਦੌਰਾਨ ਲੋਕਾਂ ਨੂੰ ਮਦਦ ਮਿਲੀ ਹੈ।
ਅਸੀਂ ਸੇਵਾਵਾਂ ਨੂੰ ਬਿਹਤਰ ਬਣਾਉਣ ਲਈ ਅਤੇ ਲੋਕਾਂ ਨੂੰ ਪਹਿਲ ਦੇਣ ਲਈ ਕੰਮ ਕਰ ਰਹੇ ਹਾਂ।

ਕਿਫ਼ਾਇਤ
ਅਸੀਂ ਬਾਲ ਸੰਭਾਲ, ਰਿਹਾਇਸ਼ਾਂ ਅਤੇ ਢੋਆ-ਢੁਆਈ ਵਿੱਚ ਵੱਡੇ ਨਿਵੇਸ਼ ਕਰ ਰਹੇ ਹਾਂ ਤਾਂ ਕਿ ਹੋਰ ਜ਼ਿਆਦਾ ਲੋਕਾਂ ਅਤੇ ਪਰਿਵਾਰਾਂ ਲਈ ਜ਼ਿੰਦਗੀ ਵਧੇਰੇ ਕਿਫ਼ਾਇਤੀ ਬਣ ਸਕੇ।

ਰੁਜ਼ਗਾਰ ਅਤੇ ਸਿਖਲਾਈ
ਬੀ ਸੀ ਵੱਲੋਂ ਰੁਜ਼ਗਾਰ ਪੈਦਾ ਕਰਨ, ਉੱਚ ਅਵਸਰਾਂ ਵਾਲੇ ਖੇਤਰਾਂ ਵਿੱਚ ਕੰਮ ਕਰਨ ਲਈ ਲੋਕਾਂ ਨੂੰ ਸਿਖਲਾਈ ਦੇਣ ਲਈ ਅਤੇ ਕਾਰੋਬਾਰਾਂ ਨੂੰ ਹਾਲਾਤ ਅਨੁਸਾਰ ਢਲਣ ਅਤੇ ਵਿਕਾਸ ਕਰਨ ਵਿੱਚ ਮਦਦ ਦੇਣ ਲਈ ਕਦਮ ਚੁੱਕੇ ਜਾ ਰਹੇ ਹਨ।
ਅਸੀਂ ਇਹ ਨਿਸ਼ਚਿਤ ਕਰ ਰਹੇ ਹਾਂ ਕਿ ਭਵਿੱਖ ਦੀਆਂ ਨੌਕਰੀਆਂ ਨੂੰ ਭਰਨ ਲਈ ਲੋਕਾਂ ਕੋਲ ਉਹ ਹੁਨਰ ਹੋਣ ਜਿਨ੍ਹਾਂ ਦੀ ਉਨ੍ਹਾਂ ਨੂੰ ਲੋੜ ਹੈ, ਜਿਸ ਲਈ ਹੋਰ ਜ਼ਿਆਦਾ ਲੋਕਾਂ ਨੂੰ ਹਾਈਸਪੀਡ ਇੰਟਰਨੈੱਟ ਨਾਲ ਜੋੜਿਆ ਜਾ ਰਿਹਾ ਹੈ ਅਤੇ ਬੀ ਸੀ ਦੀਆਂ ਸ਼ਕਤੀਆਂ ਦਾ ਨਿਰਮਾਣ ਕੀਤਾ ਜਾ ਰਿਹਾ ਹੈ।

ਜਲਵਾਯੂ ਪ੍ਰਤੀ ਕਾਰਵਾਈ
ਹਾਲੀਆ ਸਾਲਾਂ ਦੌਰਾਨ ਜਲਵਾਯੂ-ਸਬੰਧਤ ਆਫ਼ਤਾਂ ਜਿਸ ਵਿੱਚ ਜੰਗਲੀ ਅੱਗਾਂ, ਹੜ੍ਹ ਅਤੇ ਅੱਤ ਦੀ ਗਰਮੀ ਸ਼ਾਮਲ ਸਨ, ਨੇ ਬੀ ਸੀ ਵਿੱਚ ਲੋਕਾਂ ਦੀਆਂ ਜ਼ਿੰਦਗੀਆਂ ਨੂੰ ਪ੍ਰਭਾਵਤ ਕੀਤਾ ਹੈ।
ਸਾਨੂੰ ਇਸੇ ਵੇਲੇ ਕਦਮ ਚੁੱਕਣ ਦੀ ਲੋੜ ਹੈ।
ਇਹੀ ਕਾਰਣ ਹੈ ਕਿ ਅਸੀਂ ਅੰਤਰਰਾਸ਼ਟਰੀ ਪੱਧਰ 'ਤੇ ਮਾਨਤਾ ਪ੍ਰਾਪਤ ਆਪਣੀ ਕਲੀਨ ਬੀ ਸੀ ਜਲਵਾਯੂ ਯੋਜਨਾ ਨੂੰ ਮਜ਼ਬੂਤ ਕਰਨ ਦੇ ਨਾਲ ਨਾਲ ਸ਼ੁੱਧ ਵਿਕਲਪਾਂ ਨੂੰ ਵਧੇਰੇ ਕਿਫ਼ਾਇਤੀ ਬਣਾ ਰਹੇ ਹਾਂ ਅਤੇ ਬੀ ਸੀ ਦੇ ਸਭ ਤੋਂ ਵੱਡੇ ਪ੍ਰਦੂਸ਼ਣ ਦੇ ਸ੍ਰੋਤਾਂ ਤੋਂ ਹੋਣ ਵਾਲੇ ਉਤਸਰਜਨ ਵਿੱਚ ਕਮੀ ਲਿਆ ਰਹੇ ਹਾਂ।

ਸਟ੍ਰੌਂਗਰ ਬੀ ਸੀ ਆਰਥਕ ਯੋਜਨਾ
ਇਸ ਯੋਜਨਾ ਨਾਲ ਲੋਕਾਂ ਅਤੇ ਪਰਿਵਾਰਾਂ ਲਈ ਜ਼ਿੰਦਗੀ ਬਿਹਤਰ ਬਣਾਉਣ ਵੱਲ ਸਾਡੀ ਪ੍ਰਗਤੀ ਮਜ਼ਬੂਤ ਹੁੰਦੀ ਹੈ। ਅਜੋਕੀਆਂ ਚੁਣੌਤੀਆਂ ਨਾਲ ਨਜਿੱਠ ਕੇ ਇਹ ਬੀ ਸੀ ਦੀ ਆਰਥਕਤਾ ਦੇ ਵਿਕਾਸ ਲਈ ਇੱਕ ਚਿਰਕਾਲੀ ਯੋਜਨਾ ਦਾ ਖ਼ਾਕਾ ਤਿਆਰ ਕਰਦੀ ਹੈ।
ਬੀ ਸੀ ਵਿੱਚ 1 ਮਿਲੀਅਨ ਤੋਂ ਵੱਧ ਨੌਕਰੀਆਂ ਪੈਦਾ ਹੋ ਰਹੀਆਂ ਹਨ। ਕੋਈ ਅਜਿਹੀ ਨੌਕਰੀ ਲੱਭੋ ਜੋ ਤੁਹਾਡੇ ਲਈ ਸਹੀ ਹੈ
ਅਸੀਂ ਬੀ ਸੀ ਨੂੰ ਸਹੀ ਰਸਤੇ 'ਤੇ ਰੱਖਣ ਲਈ-ਕੈਨੇਡਾ ਦੀ ਆਰਥਕ ਮੁੜ-ਬਹਾਲੀ ਵਿੱਚ ਅਗਵਾਈ ਕਰਦਿਆਂ-ਲੋਕਾਂ ਨੂੰ ਪਹਿਲ ਦੇ ਰਹੇ ਹਾਂ। ਅਸੀਂ ਇਹ ਨਿਸ਼ਚਿਤ ਕਰ ਰਹੇ ਹਾਂ ਕਿ ਲੋਕਾਂ ਕੋਲ ਭਵਿੱਖ ਦੀਆਂ ਨੌਕਰੀਆਂ ਨੂੰ ਭਰਨ ਲਈ ਲੋੜੀਂਦੇ ਹੁਨਰ ਹੋਣ, ਜਿਸ ਲਈ ਜ਼ਿਆਦਾ ਲੋਕ ਹਾਈਸਪੀਡ ਇੰਟਰਨੈੱਟ ਨਾਲ ਜੁੜ ਸਕਣ ਅਤੇ ਬੀ ਸੀ ਦੀਆਂ ਸ਼ਕਤੀਆਂ ਮਜ਼ਬੂਤ ਹੋਣ।

ਆਪਣੀ ਅਗਲੀ ਨੌਕਰੀ ਅਤੇ ਸਿਖਲਾਈ ਲਈ ਅਵਸਰ ਤਲਾਸ਼ ਕਰੋ
ਵਰਕ ਬੀ ਸੀ 'ਤੇ ਕਿਸੇ ਨਵੇਂ ਕਿੱਤੇ ਲਈ ਨੌਕਰੀ ਲੱਭਣ ਜਾਂ ਸਿਖਲਾਈ ਹਾਸਲ ਕਰਨ ਲਈ ਹਜ਼ਾਰਾਂ ਹੀ ਮੌਕੇ ਮੌਜੂਦ ਹਨ। ਵਰਕ ਬੀ ਸੀ ਤੁਹਾਡੇ ਲਈ ਮੁਨਾਸਬ ਥਾਂ ਲੱਭਣ ਲਈ ਤੁਹਾਡੀ ਮਦਦ ਕਰ ਸਕਦਾ ਹੈ-ਭਾਵੇਂ ਤੁਸੀਂ ਮੁਢਲੇ ਦੌਰ ਵਿੱਚ ਹੋ ਜਾਂ ਆਪਣੇ ਹੁਨਰ ਦੇ ਪੱਧਰ ਵਿੱਚ ਵਾਧਾ ਕਰਨਾ ਚਾਹੁੰਦੇ ਹੋ।

ਆਪਣੇ ਕਾਰੋਬਾਰ ਨੂੰ ਸਥਿਤੀ ਅਨੁਸਾਰ ਢਾਲਣ ਅਤੇ ਵਿਕਸਤ ਕਰਨ ਲਈ ਮਦਦ ਹਾਸਲ ਕਰੋ
ਵਰਕ ਬੀ ਸੀ ਸਥਿਤੀ ਅਨੁਸਾਰ ਢਲਣ ਵਿੱਚ, ਭਰਤੀਆਂ ਕਰਨ ਵਿੱਚ, ਸਿਖਲਾਈ ਦੇਣ ਲਈ ਅਤੇ ਚੰਗੇ ਕਾਮਿਆਂ ਨੂੰ ਕੰਮ 'ਤੇ ਲੱਗੇ ਰਹਿਣ ਲਈ ਪ੍ਰੇਰਿਤ ਕਰਨ ਵਾਸਤੇ ਤੁਹਾਡੀ ਸਹਾਇਤਾ ਕਰ ਸਕਦਾ ਹੈ। ਉਹ ਪ੍ਰੋਗਰਾਮ ਜਿਹੜੇ ਤੁਹਾਡੇ ਕਾਰੋਬਾਰ ਨੂੰ ਵਿਕਾਸ ਕਰਨ ਵਿੱਚ ਸਹਾਇਤਾ ਕਰ ਸਕਦੇ ਹਨ, ਬਾਰੇ ਹੋਰ ਜਾਣਕਾਰੀ ਲਉ ਅਤੇ ਇਹ ਜਾਣੋ ਕਿ ਹਜ਼ਾਰਾਂ ਹੀ ਨੌਕਰੀ ਲੱਭ ਰਹੇ ਲੋਕਾਂ ਤੱਕ ਤੁਹਾਡੇ ਨੌਕਰੀਆਂ ਦੇ ਇਸ਼ਤਿਹਾਰਾਂ ਦੀ ਜਾਣਕਾਰੀ ਕਿਵੇਂ ਪਹੁੰਚ ਸਕਦੀ ਹੈ।