
ਰਹਿਣ-ਸਹਿਣ ਦੇ ਖ਼ਰਚੇ
ਬੀ.ਸੀ. ਰਹਿਣ ਲਈ ਇੱਕ ਬਹੁਤ ਵਧੀਆ ਥਾਂ ਹੈ, ਪਰ ਕਈ ਲੋਕ ਵਿਸ਼ਵ-ਭਰ ਦੀ ਵੱਧਦੀ ਮਹਿੰਗਾਈ ਅਤੇ ਪਰਿਵਾਰਾਂ ਦੇ ਬੱਜਟ ‘ਤੇ ਦਬਾਅ ਪਾਉਣ ਵਾਲੀਆਂ ਉੱਚੀਆਂ ਵਿਆਜ ਦਰਾਂ ਕਾਰਨ ਵੱਡੀਆਂ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਹਨ।
ਇਹੀ ਕਾਰਨ ਹੈ ਕਿ ਅਸੀਂ ਰੋਜ਼ਾਨਾ ਦੇ ਖ਼ਰਚਿਆਂ ਵਿੱਚ ਵਾਧੇ ਦੇ ਦਬਾਅ ਨੂੰ ਘੱਟ ਕਰਨ ਅਤੇ ਵੱਖ-ਵੱਖ ਬੈਨਿਫ਼ਿਟ ਅਤੇ ਬੱਚਤਾਂ ਨਾਲ ਜੁੜਨਾ ਹੋਰ ਤੇਜ਼ ਅਤੇ ਸੌਖਾ ਬਣਾਉਣ ਲਈ ਕਾਰਵਾਈ ਕਰ ਰਹੇ ਹਾਂ।
ਉਹ ਤਰੀਕੇ ਲੱਭੋ ਜਿਨ੍ਹਾਂ ਨਾਲ ਤੁਸੀਂ ਬੱਚਤ ਕਰ ਸਕਦੇ ਹੋ ਅਤੇ ਜਾਣ ਸਕਦੇ ਹੋ ਕਿ ਅਸੀਂ ਜ਼ਿੰਦਗੀ ਨੂੰ ਵਧੇਰੇ ਕਿਫ਼ਾਇਤੀ ਬਣਾਉਣ ਲਈ ਕਿਵੇਂ ਕੰਮ ਕਰ ਰਹੇ ਹਾਂ।
ਬੱਚਤਾਂ ਤੱਕ ਹੁਣੇ ਪਹੁੰਚ ਕਰੋ

ਬੀ.ਸੀ. ਫੈਮਿਲੀ ਬੈਨਿਫ਼ਿਟ ਬੋਨਸ
18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਵਾਲੇ ਯੋਗ ਪਰਿਵਾਰ, ਜੇਕਰ ਆਪਣੇ 2023 ਦੇ ਟੈਕਸ ਫ਼ਾਈਲ ਕਰਦੇ ਹਨ, ਤਾਂ ਉਨ੍ਹਾਂ ਨੂੰ ਇਸ ਸਾਲ ਔਸਤਨ $445 ਵਧੇਰੇ ਰਕਮ ਮਿਲੇਗੀ।

ਹੋਰ ਘੱਟ ਲਾਗਤ ਵਾਲੀ ਬਾਲ-ਸੰਭਾਲ
ਜ਼ਿਆਦਾਤਰ ਪਰਿਵਾਰ ਬਾਲ ਸੰਭਾਲ (ਚਾਈਲਡ ਕੇਅਰ) ਅਤੇ ਸਕੂਲ ਤੋਂ ਬਾਅਦ ਦੀ ਸੰਭਾਲ ਦੇ ਖ਼ਰਚਿਆਂ ਲਈ ਪ੍ਰਤੀ ਬੱਚਾ ਪ੍ਰਤੀ ਮਹੀਨਾ $900 ਤੱਕ ਦੀ ਬੱਚਤ ਕਰਦੇ ਹਨ।

ਤੁਹਾਡੇ ਬਿਜਲੀ ਦੇ ਬਿੱਲ ‘ਤੇ ਕ੍ਰੈਡਿਟ
ਅਪ੍ਰੈਲ 2024 ਤੋਂ ਪਰਿਵਾਰਾਂ ਨੂੰ ਆਪਣੇ ਬਿਜਲੀ ਦੇ ਬਿੱਲਾਂ ‘ਤੇ ਆਟੋਮੈਟਿਕ ਢੰਗ ਨਾਲ $100 ਦੀ ਛੋਟ ਮਿਲ ਰਹੀ ਹੈ।
ਵੱਖ-ਵੱਖ ਬੈਨਿਫ਼ਿਟ ਅਤੇ ਬੱਚਤਾਂ ਨਾਲ ਜੁੜੋ
ਇਹ ਪਤਾ ਲਗਾਉਣਾ ਕਿ ਪੈਸੇ ਬਚਾਉਣ ਦੇ ਤਰੀਕੇ ਕਿੱਥੇ ਲੱਭਣੇ ਹਨ, ਮਦਦ ਕਰ ਸਕਦਾ ਹੈ, ਖਾਸਕਰ ਜਦੋਂ ਜ਼ਿੰਦਗੀ ਵਿਅਸਤ ਹੁੰਦੀ ਹੈ। ਬੀ.ਸੀ. ਦੇ ਲੋਕਾਂ ਕੋਲ ਹੁਣ ਬੀ ਸੀ ਬੈਨਿਫ਼ਿਟਸ ਕਨੈਕਟਰ ਰਾਹੀਂ ਰੋਜ਼ਾਨਾ ਖ਼ਰਚਿਆਂ ਵਿੱਚ ਮਦਦ ਕਰਨ ਲਈ ਵੱਖ-ਵੱਖ ਬੈਨਿਫ਼ਿਟ ਅਤੇ ਬੱਚਤਾਂ ਨਾਲ ਜੁੜਨ ਦਾ ਇੱਕ ਹੋਰ ਤੇਜ਼ ਅਤੇ ਸੌਖਾ ਤਰੀਕਾ ਉਪਲਬਧ ਹੈ।

ਬੱਚਿਆਂ ਵਾਲੇ ਪਰਿਵਾਰਾਂ ਲਈ ਸਹਾਇਤਾ
ਪਰਿਵਾਰ ਬਾਲ-ਸੰਭਾਲ, ਸਕੂਲ ਜਾਂ ਖੇਡਾਂ ਦੀਆਂ ਫ਼ੀਸਾਂ ਦੀ ਲਾਗਤ ਵਿੱਚ ਮਦਦ ਕਰਨ ਲਈ ਪ੍ਰੋਗਰਾਮਾਂ ਤੱਕ ਪਹੁੰਚ ਕਰ ਸਕਦੇ ਹਨ, ਦੰਦਾਂ, ਐਨਕਾਂ ਅਤੇ ਸੁਣਨ ਦੀ ਮੁੱਢਲੀ ਸੰਭਾਲ ਵਿੱਚ ਮਦਦ ਲੈ ਸਕਦੇ ਹਨ, ਅਤੇ ਪੋਸਟ-ਸੈਕੰਡਰੀ ਲਈ ਬੱਚਤ ਸ਼ੁਰੂ ਕਰ ਸਕਦੇ ਹਨ।

ਕਿਰਾਏਦਾਰਾਂ ਅਤੇ ਮਕਾਨ ਮਾਲਕਾਂ ਲਈ ਸਹਾਇਤਾ
ਕਿਰਾਏਦਾਰਾਂ ਨੂੰ ਕਿਰਾਏ ਵਿੱਚ ਉੱਚ ਵਾਧੇ ਤੋਂ ਸੁਰੱਖਿਅਤ ਕੀਤਾ ਜਾਂਦਾ ਹੈ ਅਤੇ ਉਹ ਅਚਾਨਕ ਵਿੱਤੀ ਸੰਕਟ ਦਾ ਸਾਹਮਣਾ ਕਰਦੇ ਸਮੇਂ ਮਦਦ ਪ੍ਰਾਪਤ ਕਰ ਸਕਦੇ ਹਨ। ਵਧੇਰੇ ਲੋਕ ਹੁਣ ਆਪਣਾ ਪਹਿਲਾ ਘਰ ਖ਼ਰੀਦਣ ਵੇਲੇ ਹਜ਼ਾਰਾਂ ਦੀ ਬੱਚਤ ਕਰ ਸਕਦੇ ਹਨ।

ਬਜ਼ੁਰਗਾਂ ਲਈ ਸਹਾਇਤਾ
ਬਜ਼ੁਰਗ ਘਰ ਵਿੱਚ ਲੰਮੇ ਸਮੇਂ ਤੱਕ ਸੁਤੰਤਰ ਢੰਗ ਨਾਲ ਰਹਿਣ ਲਈ ਰੋਜ਼ਾਨਾ ਦੇ ਕੰਮਾਂ, ਡਾਕਟਰੀ ਸੰਭਾਲ ਅਤੇ ਸਹਾਇਤਾ ਵਿੱਚ ਮਦਦ ਲਈ ਕਈ ਤਰ੍ਹਾਂ ਦੀਆਂ ਸੇਵਾਵਾਂ ਤੱਕ ਪਹੁੰਚ ਕਰ ਸਕਦੇ ਹਨ।

ਲੋਕਾਂ ਲਈ ਸਹਾਇਤਾ ਜਦੋਂ ਉਹਨਾਂ ਨੂੰ ਇਸਦੀ ਸਭ ਤੋਂ ਵੱਧ ਲੋੜ ਹੈ
ਮੁਫ਼ਤ ਕਾਊਂਸਲਿੰਗ, ਲੀਗਲ ਏਡ (ਕਨੂੰਨੀ ਸਹਾਇਤਾ) ਜਾਂ ਰੁਜ਼ਗਾਰ ਸੇਵਾਵਾਂ ਤੱਕ ਪਹੁੰਚ ਕਰੋ, ਸਿਗਰਟ ਛੱਡਣ ਲਈ ਮੁਫ਼ਤ ਸਹਾਇਤਾ ਲਓ, ਜਾਂ ਆਮਦਨੀ ਜਾਂ ਅਪੰਗਤਾ ਸਹਾਇਤਾ ਵਾਸਤੇ ਅਰਜ਼ੀ ਦਿਓ।

ਕਾਰੋਬਾਰ ਦੇ ਮਾਲਕਾਂ ਅਤੇ ਉੱਤਮ ਕਰਤਾਵਾਂ ਲਈ ਸਹਾਇਤਾ
ਪਤਾ ਕਰੋ ਕਿ ਅਸੀਂ ਉੱਤਮ ਕਰਤਾਵਾਂ (entrepreneurs) ਦੀ ਪੈਸੇ ਬਚਾਉਣ ਵਿੱਚ ਕਿਵੇਂ ਮਦਦ ਕਰ ਰਹੇ ਹਾਂ ਤਾਂ ਜੋ ਉਹ ਆਪਣੇ ਛੋਟੇ ਕਾਰੋਬਾਰ ਨੂੰ ਵਧਾਉਣ ਅਤੇ ਮਜ਼ਬੂਤ ਰੱਖਣ ‘ਤੇ ਧਿਆਨ ਕੇਂਦਰਿਤ ਕਰ ਸਕਣ।

ਘਰ ਦੀ ਊਰਜਾ ਦੀਆਂ ਲਾਗਤਾਂ ਵਿੱਚ ਮਦਦ
ਪਰਿਵਾਰਾਂ ਨੂੰ ਇਸ ਸਾਲ ਆਪਣੇ ਬਿਜਲੀ ਦੇ ਬਿੱਲਾਂ ‘ਤੇ ਛੋਟ ਮਿਲੇਗੀ ਅਤੇ ਉਹ ਘਰਾਂ ਨੂੰ ਵਧੇਰੇ ਊਰਜਾ ਕੁਸ਼ਲ ਬਣਾਉਣ ਦੀ ਲਾਗਤ ਨੂੰ ਕਵਰ ਕਰਨ ਲਈ ਰਿਬੇਟਾਂ ਲਈ ਅਰਜ਼ੀ ਦੇ ਸਕਦੇ ਹਨ।

ਆਵਾਜਾਈ ਵਿੱਚ ਬੱਚਤ
ਡਰਾਈਵਰਾਂ ਨੂੰ ਇਸ ਸਾਲ ICBC ਰਿਬੇਟ ਮਿਲੇਗੀ ਅਤੇ ਉਹ ਇਲੈਕਟ੍ਰਿਕਲ ਵਾਹਨ ਖ਼ਰੀਦਣ ‘ਤੇ ਬੱਚਤ ਕਰ ਸਕਦੇ ਹਨ, 12 ਸਾਲ ਅਤੇ ਇਸ ਤੋਂ ਘੱਟ ਉਮਰ ਦੇ ਬੱਚਿਆਂ ਲਈ ਟ੍ਰਾਂਜ਼ਿਟ ਮੁਫ਼ਤ ਹੈ, ਅਤੇ ਅਸੀਂ ਫ਼ੈਰੀ ਦੇ ਕਿਰਾਏ ਨੂੰ ਕਿਫ਼ਾਇਤੀ ਰੱਖਣਾ ਜਾਰੀ ਰੱਖ ਰਹੇ ਹਾਂ।

ਸਿਹਤ ਸੰਭਾਲ ਬੱਚਤਾਂ
ਬੀ.ਸੀ. ਵਿੱਚ ਲੋਕ ਮੁਫ਼ਤ ਗਰਭ ਨਿਰੋਧ, IVF ਦੇ ਇੱਕ ਰਾਊਂਡ, ਓਪੀਔਇਡ ਦੀ ਲਤ ਲਈ ਇਲਾਜ ਤੱਕ ਪਹੁੰਚ ਕਰ ਸਕਦੇ ਹਨ। MSP ਫ਼ੀਸਾਂ ਨੂੰ ਰੱਦ ਕਰ ਦਿੱਤਾ ਗਿਆ ਹੈ ਅਤੇ ‘ਫੇਅਰ ਫਾਰਮਾਕੇਅਰ’ (Fair PharmaCare) ਯੋਜਨਾ ਦਵਾਈਆਂ ਦੇ ਖ਼ਰਚਿਆਂ ਨੂੰ ਘੱਟ ਰੱਖਣ ਵਿੱਚ ਮਦਦ ਕਰ ਰਹੀ ਹੈ।

ਸਿੱਖਿਆ ਅਤੇ ਸਿਖਲਾਈ ਬੱਚਤਾਂ
ਵਿਦਿਆਰਥੀ ਇੱਕ ਨਵਾਂ ਕਰੀਅਰ ਸ਼ੁਰੂ ਕਰਨ ਲਈ ਸਿੱਖਿਆ ਅਤੇ ਸਿਖਲਾਈ ਦੇ ਖ਼ਰਚਿਆਂ ਵਿੱਚ ਮਦਦ ਕਰਨ ਲਈ ਵਧੇਰੇ ਫੰਡ ਸਹਾਇਤਾ ਤੱਕ ਪਹੁੰਚ ਕਰ ਸਕਦੇ ਹਨ। ਵਿਦਿਆਰਥੀ ਕਰਜ਼ਿਆਂ (student loans) ‘ਤੇ ਵਿਆਜ ਖਤਮ ਕਰ ਦਿੱਤਾ ਗਿਆ ਹੈ।