ਬੀ.ਸੀ. ਵਿੱਚ ਸਾਡੇ ਕੋਲ ਸਫਲਤਾ ਲਈ ਲੋੜੀਂਦਾ ਸਭ ਕੁਝ ਹੈ – ਉਹ ਸਰੋਤ ਜੋ ਦੁਨੀਆ ਨੂੰ ਚਾਹੀਦੇ ਹਨ, ਉਹ ਬੰਦਰਗਾਹ ਜਿਨ੍ਹਾਂ ਰਾਹੀਂ ਅਸੀਂ ਇਹ ਸਰੋਤ ਮਾਰਕਿਟ ਤੱਕ ਪਹੁੰਚਾਉਂਦੇ ਹਾਂ, ਅਤੇ ਉਹ ਲੋਕ ਜੋ ਇਹ ਸਭ ਕੁਝ ਸੰਭਵ ਬਣਾਉਂਦੇ ਹਨ।

ਅਸੀਂ ਇਹ ਯਕੀਨੀ ਬਣਾਉਣਾ ਚਾਹੁੰਦੇ ਹਾਂ ਕਿ ਹਰ ਕੋਈ ਵਧੀਆ ਨੌਕਰੀਆਂ ਅਤੇ ਮੌਕਿਆਂ ਨੂੰ ਹਾਸਲ ਕਰਨ ਲਈ ਤਿਆਰ ਹੋਵੇ, ਅਤੇ ਇੱਥੇ ਇੱਕ ਚੰਗੀ ਜ਼ਿੰਦਗੀ ਬਿਤਾ ਸਕੇ।

ਇਸ ਲਈ ਅਸੀਂ ਨੌਕਰੀਆਂ ਪੈਦਾ ਕਰਨ ਵਾਲੇ ਮੁੱਖ ਪ੍ਰੋਜੈਕਟਾਂ ਨੂੰ ਵਧੇਰੇ ਤੇਜ਼ੀ ਨਾਲ ਪੂਰਾ ਕਰਨ, ਹੁਨਰ ਸਿਖਲਾਈ ਦਾ ਵਿਸਤਾਰ ਕਰਨ ਅਤੇ ਕਾਰੋਬਾਰਾਂ ਨੂੰ ਵਧਣ ਅਤੇ ਨੌਕਰੀਆਂ ਦੇਣ ਵਿੱਚ ਸਹਾਇਤਾ ਕਰਨ ਲਈ ਕੰਮ ਕਰ ਰਹੇ ਹਾਂ। ਬੀ.ਸੀ. ਉਦੋਂ ਸਫਲ ਹੁੰਦਾ ਹੈ ਜਦੋਂ ਅਸੀਂ ਇਕੱਠੇ ਸਫਲ ਹੁੰਦੇ ਹਾਂ।

ਜਾਣੋ ਕਿ ਅਸੀਂ ਲੋਕਾਂ ਲਈ ਹੋਰ ਵਧੀਆ ਕੰਮ ਕਰਨ ਵਾਲੀ ਵਧੇਰੇ ਮਜ਼ਬੂਤ ਆਰਥਿਕਤਾ ਕਿਵੇਂ ਬਣਾ ਰਹੇ ਹਾਂ, ਅਤੇ ਟੈਰਿਫ਼ਾਂ ਅਤੇ ਵਿਸ਼ਵ-ਪੱਧਰੀ ਅਸਥਿਰਤਾ ਤੋਂ ਪੈਦਾ ਹੋਣ ਵਾਲੀਆਂ ਚੁਣੌਤੀਆਂ ਦਾ ਮੁਕਾਬਲਾ ਕਰਨ ਲਈ ਸਾਡੀ ‘ਲੁੱਕ ਵੈਸਟ’ ਯੋਜਨਾ ਪੜ੍ਹੋ।


‘ਲੁੱਕ ਵੈਸਟ’ ਬੀ.ਸੀ. ਦੀ ਉਸ ਪਹੁੰਚ ਨੂੰ ਦਰਸਾਉਂਦਾ ਹੈ ਜੋ ਟਰੰਪ ਦੇ ਟੈਰਿਫ਼ਾਂ ਅਤੇ ਵੱਧ ਰਹੀ ਵਿਸ਼ਵ-ਪੱਧਰੀ ਅਸਥਿਰਤਾ ਨਾਲ ਆਈਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਅਪਣਾਈ ਗਈ ਹੈ।

ਇਹ ਇੱਕ ਟੀਚਾਬੱਧ ਕਾਰਜਨੀਤੀ ਹੈ ਜੋ ਮੁੱਖ ਪ੍ਰੋਜੈਕਟਾਂ ਨੂੰ ਹੋਰ ਤੇਜ਼ੀ ਨਾਲ ਪੂਰਾ ਕਰਨ, ਹੁਨਰ ਸਿਖਲਾਈ ਦਾ ਵਿਸਤਾਰ ਕਰਨ ਅਤੇ ਮੁੱਖ ਖੇਤਰਾਂ ਨੂੰ ਮਜ਼ਬੂਤ ਕਰਨ ਲਈ ਤਿਆਰ ਕੀਤੀ ਗਈ ਹੈ।

ਇਹ ਬੀ.ਸੀ. ਦੀਆਂ ਵਿਸ਼ੇਸ਼ਤਾਵਾਂ ‘ਤੇ ਅਧਾਰਿਤ ਹੈ ਅਤੇ ਅੱਗੇ ਦੇ ਰਸਤੇ ਲਈ ਤਰਜੀਹਾਂ ਦਰਸਾਉਂਦੀ ਹੈ – ਤਾਂ ਜੋ ਬੀ.ਸੀ. ਨੂੰ ਕੈਨੇਡਾ ਦੀ ਆਰਥਿਕਤਾ ਵਿੱਚ ਪ੍ਰਮੁੱਖ ਯੋਗਦਾਨ ਪਾਉਣ ਵਾਲੇ ਸੂਬੇ ਵਜੋਂ ਸਥਾਪਤ ਕੀਤਾ ਜਾ ਸਕੇ ਅਤੇ ਲੋਕਾਂ ਲਈ ਨੌਕਰੀਆਂ ਅਤੇ ਮੌਕੇ ਮੁਹੱਈਆ ਕੀਤੇ ਜਾ ਸਕਣ।