ਆਰਥਕ ਯੋਜਨਾ

ਸਟ੍ਰੌਂਗਰ ਬੀ ਸੀ (StrongerBC) ਆਰਥਿਕ ਯੋਜਨਾ
ਸਾਡੀ ਆਰਥਿਕ ਯੋਜਨਾ ਲੋਕਾਂ ਨੂੰ ਪਹਿਲ ਦੇ ਰਹੀ ਹੈ, ਸਾਫ਼ ਅਤੇ ਸੰਮਿਲਿਤ ਵਿਕਾਸ ਪ੍ਰਦਾਨ ਕਰ ਰਹੀ ਹੈ, ਤਾਂ ਜੋ ਅਸੀਂ ਸਾਰਿਆਂ ਲਈ ਇੱਕ ਵਧੇਰੇ ਮਜ਼ਬੂਤ ਬੀ.ਸੀ. ਦਾ ਨਿਰਮਾਣ ਕਰ ਸਕੀਏ।
ਸਟ੍ਰੌਂਗਰ ਬੀ ਸੀ (StrongerBC) ਆਰਥਿਕ ਯੋਜਨਾ ਬੀ.ਸੀ. ਲਈ ਲੰਮੇ ਸਮੇਂ ਦੌਰਾਨ ਪੂਰਾ ਕਰਨ ਲਈ ਦੋ ਵੱਡੇ ਟੀਚੇ ਨਿਰਧਾਰਤ ਕਰਦੀ ਹੈ – ਸੰਮਿਲਿਤ ਅਤੇ ਸਾਫ਼ ਵਿਕਾਸ।

ਸੰਮਿਲਿਤ ਵਿਕਾਸ
ਰਹਿਣ-ਸਹਿਣ ਦੇ ਖਰਚਿਆਂ ਨੂੰ ਘਟਾਉਣ ਤੋਂ ਲੈ ਕੇ ਲੋਕਾਂ ਨੂੰ ਆਉਣ ਵਾਲੇ ਕੱਲ੍ਹ ਦੀਆਂ ਨੌਕਰੀਆਂ ਲਈ ਸਿਖਲਾਈ ਦੇਣ ਤੱਕ, ਜ਼ਿੰਦਗੀ ਨੂੰ ਬੇਹਤਰ ਬਣਾਉਣਾ

ਸਾਫ਼ ਵਿਕਾਸ
ਨਵੀਨਤਾ ਨੂੰ ਉਤਸ਼ਾਹਤ ਕਰਨ ਤੋਂ ਲੈ ਕੇ ਬੀ.ਸੀ. ਨੂੰ ਇੱਕ ਘੱਟ-ਕਾਰਬਨ ਵਾਲੀ ਆਰਥਿਕਤਾ ਦੀ ਅਗਵਾਈ ਕਰਨ ਵਾਲੇ ਸੂਬੇ ਵਜੋਂ ਸਥਾਪਤ ਕਰ ਕੇ, ਜਲਵਾਯੂ ਤਬਦੀਲੀ ਨਾਲ ਨਜਿੱਠਣਾ
ਨਿਵੇਸ਼ ਅਤੇ ਨਵੀਨਤਾਕਾਰੀ

ਮੈਰੀਟਾਈਮ ਇੰਡਸਟਰੀਜ਼ ਕਾਰਜਨੀਤੀ
ਨਵੀਂ ਬੀ.ਸੀ. ਮੈਰੀਟਾਈਮ ਇੰਡਸਟਰੀਜ਼ ਕਾਰਜਨੀਤੀ ਕਾਰਬਨ ਨਿਕਾਸ ਨੂੰ ਘੱਟ ਕਰਨ ਦੇ ਨਾਲ ਇੱਕ ਵਧੇਰੇ ਪ੍ਰਤੀਯੋਗੀਸ਼ਾਲੀ, ਆਧੁਨਿਕ ਸਮੁੰਦਰੀ ਖੇਤਰ ਲਈ ਅੱਗੇ ਵਧਣ ਦੀ ਰੂਪ-ਰੇਖਾ ਤਿਆਰ ਕਰੇਗੀ।

ਬੀ.ਸੀ. ਦੀ ਟ੍ਰੇਡ ਡਾਇਵਰਸੀਫਿਕੇਸ਼ਨ ਸਟ੍ਰੈਟੇਜੀ
ਇਹ ਕਾਰਜਨੀਤੀ ਬੀ.ਸੀ. ਦੇ ਮੁਕਾਬਲੇ ਯੋਗ ਗੁਣ ਦੀ ਵਰਤੋਂ, ਨਵੀਆਂ ਟੀਚਾਬੱਧ ਮਾਰਕਿਟਸ ਵਿੱਚ ਨਿਰਯਾਤ ਅਤੇ ਨਿਵੇਸ਼ ਦੇ ਮੌਕਿਆਂ ਨੂੰ ਵਧਾਉਣ, ਮੌਜੂਦਾ ਮਾਰਕਿਟਸ ਵਿੱਚ ਵਿਸਤਾਰ ਕਰਨ ਅਤੇ ਬੀ.ਸੀ. ਦੇ ਨਿਰਯਾਤ ਕਾਰੋਬਾਰਾਂ ਦੀ ਸੰਖਿਆ ਅਤੇ ਵਿਭਿੰਨਤਾ ਨੂੰ ਵਧਾਉਣ ਲਈ ਕਰਦੀ ਹੈ।

ਲਾਈਫ਼ਸਾਇੰਸਿਸ ਅਤੇ ਬਾਇਓਮੈਨੂਫੈਕਚਰਿੰਗ ਸਟ੍ਰੈਟੇਜੀ
ਭਵਿੱਖ ਵਿੱਚ ਹੋਣ ਵਾਲੀਆਂ ਮਹਾਮਾਰੀਆਂ ਅਤੇ ਪਬਲਿਕ ਹੈਲਥ ਐਮਰਜੈਂਸੀਆਂ ਵਿੱਚ ਸਰਕਾਰ ਦੀ ਜਵਾਬੀ ਕਾਰਵਾਈ ਵਿੱਚ ਸੁਧਾਰ ਕਰਦਿਆਂ ਹੋਏ, ਲਾਈਫ਼ਸਾਇੰਸੀਸ ਅਤੇ ਬਾਇਓਮੈਨੂਫੈਕਚਰਿੰਗ ਦੀ ਇਹ ਨਵੀਂ ਕਾਰਜਨੀਤੀ ਬੀ.ਸੀ. ਨੂੰ ਨਵੇਂ ਹੁਨਰਮੰਦ ਕਾਮਿਆਂ ਨੂੰ ਸਿਖਲਾਈ ਦੇਣ ਵਾਲੇ ਇੱਕ ਵਿਸ਼ਵਵਿਆਪੀ ਲਾਈਫ਼ਸਾਇੰਸੀਸ ਹੱਬ ਦੇ ਰੂਪ ਵਿੱਚ ਸਥਾਪਤ ਕਰੇਗੀ ਤਾਂ ਜੋ ਸਥਾਨਕ ਕਾਰੋਬਾਰਾਂ ਦਾ ਵਿਸਤਾਰ ਅਤੇ ਵਿਕਾਸ ਹੋ ਸਕੇ, ਜਿਸ ਨਾਲ ਉੱਚ-ਮੰਗ ਵਾਲੀਆਂ ਨੌਕਰੀਆਂ ਪੈਦਾ ਹੋਣਗੀਆਂ ਅਤੇ ਬ੍ਰਿਟਿਸ਼ ਕੋਲੰਬੀਆ ਦੇ ਲੋਕਾਂ ਲਈ ਕਲਿਨੀਕਲ ਟ੍ਰਾਇਲਜ਼ ਵਿੱਚ ਨਵੀਨਤਾਕਾਰੀ ਇਲਾਜ ਤੱਕ ਪਹੁੰਚ ਕਰਨਾ ਅਸਾਨ ਬਣੇਗਾ।

ਬੀ.ਸੀ. ਲਈ ਭੋਜਨ ਸੁਰੱਖਿਆ ਅਤੇ ਹੋਰ ਉਪਰਾਲੇ
ਵਧੀਆ ਤਨਖਾਹ ਵਾਲੀਆਂ ਸੈਂਕੜੇ ਨੌਕਰੀਆਂ ਪੈਦਾ ਕਰਦੇ ਹੋਏ, ਨਵਾਂ ਬੀ.ਸੀ. ਸੈਂਟਰ ਫ਼ੌਰ ਐਗਰੀਟੈਕ ਇਨੋਵੇਸ਼ਨ, ਸਾਫ਼-ਸੁਥਰੀ ਖੇਤੀਬਾੜੀ ਤਕਨਾਲੋਜੀ ਵਿੱਚ ਸੂਬੇ ਨੂੰ ਇੱਕ ਵਿਸ਼ਵ ਆਗੂ ਵਜੋਂ ਪੇਸ਼ ਕਰਦਾ ਹੈ, ਅਤੇ ਇਸ ਨਾਲ ਬੀ.ਸੀ. ਅਤੇ ਵਿਸ਼ਵ-ਭਰ ਵਿੱਚ ਭੋਜਨ ਸੁਰੱਖਿਆ ਨੂੰ ਬੇਹਤਰ ਬਣਾਉਣ ਵਿੱਚ ਮਦਦ ਵੀ ਮਿਲਦੀ ਹੈ।

ਘੱਟ-ਕਾਰਬਨ ਸਮੱਗਰੀ ਨਾਲ ਵਧੇਰੇ ਨਿਰਮਾਣ ਕਰਨਾ
ਮਾਸ ਟਿੰਬਰ (Mass Timber) ਬੀ.ਸੀ. ਦੀਆਂ ਸਭ ਤੋਂ ਖਾਸ ਕੁਦਰਤੀ ਸੰਪਤੀਆਂ ਵਿੱਚੋਂ ਇੱਕ ਹੈ, ਜੋ ਸਾਡੀ GHG ਨੂੰ ਘਟਾਉਣ ਅਤੇ ਨੌਕਰੀਆਂ ਪੈਦਾ ਕਰਨ ਦੇ ਨਾਲ-ਨਾਲ, ਸਾਡੀ ਵੈਲਯੂ-ਐਡਿਡ (value added) ਜੰਗਲਾਤ ਆਰਥਿਕਤਾ ਵਿੱਚ ਹਰ ਰੁੱਖ ਤੋਂ ਵੱਧ ਤੋਂ ਵੱਧ ਲਾਭ ਲੈਣ ਵਿੱਚ ਸਾਡੀ ਮਦਦ ਕਰਦਾ ਹੈ। ਮਾਸ ਟਿੰਬਰ ਐਕਸ਼ਨ ਪਲਾਨ (Mass Timber Action Plan) ਉਤਪਾਦਨ ਅਤੇ ਇਸ ਉੱਚ-ਮੁੱਲ ਵਾਲੀਆਂ ਉਤਪਾਦਕ ਪ੍ਰਕਿਰਿਆਵਾਂ ਦੀ ਤਕਨਾਲੋਜੀ ਅਤੇ ਵਰਤੋਂ ਵਿੱਚ ਇੱਕ ਵਿਸ਼ਵ ਵਿੱਚ ਇੱਕ ਮੋਹਰੀ ਵਜੋਂ ਬੀ.ਸੀ. ਦੀ ਸਥਿਤੀ ਨੂੰ ਮਜ਼ਬੂਤ ਕਰਦਾ ਹੈ ਜੋ ਬੀ.ਸੀ. ਅਤੇ ਦੁਨੀਆਂ ਭਰ ਵਿੱਚ ਕੰਸਟ੍ਰਕਸ਼ਨ ਵਿੱਚ ਬਦਲਾਅ ਲਿਆਉਣ ਦਾ ਵਾਅਦਾ ਕਰਦੀ ਹੈ।

ਸਥਾਨਕ ਕਲੀਨ ਟੈਕ ਕੰਪਨੀਆਂ ਦੀ ਕਾਰੋਬਾਰ ਵਧਾਉਣ ਅਤੇ ਵਿਕਾਸ ਕਰਨ ਵਿੱਚ ਮਦਦ ਕਰਨਾ
‘ਇੰਟੀਗ੍ਰੇਟਡ ਮਾਰਕਿਟਪਲੇਸ ਇਨਿਸ਼ੀਏਟਿਵ’ ਦੁਆਰਾ ਬੀ.ਸੀ. ਵਿੱਚ $11.5 ਮਿਲੀਅਨ ਦੇ ਨਿਵੇਸ਼ ਨਾਲ ਦੋ ਟੈਸਟ-ਬੈਡ ਸ਼ੁਰੂ ਕੀਤੇ ਗਏ ਸਨ ਤਾਂ ਜੋ ਉਹਨਾਂ ਦੇ ਗ੍ਰੀਨਹਾਊਸ ਗੈਸਾਂ ਦੇ ਨਿਕਾਸ ਨੂੰ ਘਟਾਉਂਦੇ ਹੋਏ, ਉਦਯੋਗਿਕ ਖਰੀਦਦਾਰਾਂ ਨਾਲ ਉਦਯੋਗ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਸਥਾਨਕ ਖੋਜਕਾਰਾਂ ਨੂੰ ਮਿਲਾਇਆ ਜਾ ਸਕੇ। ਪੋਰਟ ਔਫ ਪ੍ਰਿੰਸ ਰੂਪਰਟ ਕੈਨੇਡਾ ਦਾ ਸਭ ਤੋਂ ਹਰਿਆ-ਭਰਿਆ ਪੋਰਟ ਅਤੇ ਵੈਨਕੂਵਰ ਇੰਟਰਨੈਸ਼ਨਲ ਏਅਰਪੋਰਟ ਸਭ ਤੋਂ ਹਰਿਆ-ਭਰਿਆ ਹਵਾਈ-ਅੱਡਾ ਬਣਨ ਦੇ ਰਾਹ ‘ਤੇ ਹੈ।

ਫਿਊਚਰ ਰੈਡੀ ਐਕਸ਼ਨ ਪਲੈਨ
ਅੱਜ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਇੱਕ ਅਜੇਹੀ ਕਾਰਜ ਯੋਜਨਾ, ਜੋ ਇਹ ਯਕੀਨੀ ਬਣਾਉਂਦੀ ਹੈ ਕਿ ਲੋਕ ਸਫ਼ਲ ਹੋਣ ਲਈ ਅਤੇ ਭਵਿੱਖ ਵਿੱਚ ਸਾਡੀ ਹੋਰ ਮਜ਼ਬੂਤ ਆਰਥਿਕਤਾ ਨੂੰ ਅੱਗੇ ਵਧਾਉਣ ਲਈ ਤਿਆਰ ਹਨ।
ਨੌਕਰੀਆਂ ਅਤੇ ਆਰਥਿਕ ਵਿਕਾਸ

ਫਰਸਟ ਨੇਸ਼ਨਜ਼ ਲਈ ਨਵੇਂ ਵਿੱਤੀ ਸਾਧਨ
ਬੀ.ਸੀ., ਸੈਂਟਰ ਔਫ ਐਕਸੀਲੈਂਸ ਇਨ ਫਰਸਟ ਨੇਸ਼ਨਜ਼ ਇਕੋਨੌਮਿਕ ਡਿਵੈਲਪਮੈਂਟ ਦੀ ਸ਼ੁਰੂਆਤ ਕਰਨ ਲਈ, ਬੀ.ਸੀ. ਅਸੈਂਬਲੀ ਔਫ ਫਰਸਟ ਨੇਸ਼ਨਜ਼ ਨੂੰ $1.2 ਮਿਲੀਅਨ ਦੇ ਰਿਹਾ ਹੈ, ਜਿਸ ਨਾਲ ਬੀ.ਸੀ. ਦੀ ਸੰਮਿਲਿਤ ਆਰਥਿਕਤਾ ਵਿੱਚ ਫਰਸਟ ਨੇਸ਼ਨਜ਼ ਦੀ ਭੂਮਿਕਾ ਨੂੰ ਅੱਗੇ ਵਧਾਉਣ ਅਤੇ ਸੱਚੇ ਅਤੇ ਸਥਾਈ ਰਿਕੰਸਲੀਏਸ਼ਨ (ਮੇਲ-ਮਿਲਾਪ) ਵੱਲ ਕੰਮ ਕਰਨ ਵਿੱਚ ਮਦਦ ਮਿਲੇਗੀ।

ਪੇਂਡੂ ਆਰਥਿਕ ਵਿਭਿੰਨਤਾ ਅਤੇ ਬੁਨਿਆਦੀ ਢਾਂਚਾ ਪ੍ਰੋਗਰਾਮ
ਬੀ.ਸੀ. ਸਥਾਨਕ ਸਰਕਾਰਾਂ, ਫਰਸਟ ਨੇਸ਼ਨਜ਼ ਅਤੇ ਗੈਰ-ਮੁਨਾਫਾ ਸੰਸਥਾਵਾਂ ਨਾਲ ਕੰਮ ਕਰ ਰਿਹਾ ਹੈ ਜੋ ਪੇਂਡੂ ਆਰਥਿਕ ਵਿਭਿੰਨਤਾ ਅਤੇ ਬੁਨਿਆਦੀ ਢਾਂਚਾ ਪ੍ਰੋਗਰਾਮ ਦੁਆਰਾ $66 ਮਿਲੀਅਨ ਦਾ ਨਿਵੇਸ਼ ਕਰ ਰਹੇ ਹਨ ਤਾਂ ਜੋ ਉਹਨਾਂ ਪ੍ਰੋਜੈਕਟਾਂ ਦਾ ਸਮਰਥਨ ਕੀਤਾ ਜਾ ਸਕੇ ਜੋ ਆਉਣ ਵਾਲੇ ਸਾਲਾਂ ਵਿੱਚ ਲੋਕਾਂ ਲਈ ਚੰਗੀਆਂ, ਸਥਿਰ ਨੌਕਰੀਆਂ ਦਾ ਸਮਰਥਨ ਕਰਨ ਲਈ ਸਥਾਨਕ ਆਰਥਿਕਤਾਵਾਂ ਵਿੱਚ ਵਿਭਿੰਨਤਾ ਲਿਆਉਣ ਵਿੱਚ ਮਦਦ ਕਰਦੇ ਹਨ।

ਬੀ.ਸੀ. ਮੈਨੂਫੈਕਚਰਿੰਗ ਜੌਬਜ਼ ਫ਼ੰਡ
ਸਾਡੇ ਪੂਰੇ ਸੂਬੇ ਨੂੰ ਉਦੋਂ ਲਾਭ ਹੁੰਦਾ ਹੈ ਜਦੋਂ ਸਥਾਨਕ ਕਾਮੇ ਅਤੇ ਉਹਨਾਂ ਦੇ ਪਰਿਵਾਰ, ਉਹਨਾਂ ਪੇਂਡੂ ਭਾਈਚਾਰਿਆਂ ਵਿੱਚ ਚੰਗੀਆਂ ਜ਼ਿੰਦਗੀਆਂ ਦਾ ਨਿਰਮਾਣ ਕਰਨ ਦੇ ਯੋਗ ਹੁੰਦੇ ਹਨ, ਜਿਨ੍ਹਾਂ ਨੂੰ ਉਹ ਆਪਣਾ ਘਰ ਸਮਝਦੇ ਹਨ। ਪੇਂਡੂ, ਦੂਰ-ਦੁਰਾਡੇ ਵਾਲੇ ਅਤੇ ਇੰਡੀਜਨਸ (ਮੂਲਵਾਸੀ) ਭਾਈਚਾਰਿਆਂ ਵਿੱਚ ਸਾਫ਼ ਅਤੇ ਸੰਮਿਲਿਤ ਵਿਕਾਸ ਉਤਸ਼ਾਹਤ ਕਰਨ ਲਈ ਉੱਚ-ਮੁੱਲ ਵਾਲੇ ਉਦਯੋਗਿਕ ਅਤੇ ਨਿਰਮਾਣ ਪ੍ਰੋਜੈਕਟਾਂ ਨੂੰ ਸਹਿਯੋਗ ਦੇਣ ਲਈ, ਬੀ.ਸੀ. ਮੈਨੂਫੈਕਚਰਿੰਗ ਜੌਬਜ਼ ਫ਼ੰਡ ਦੇ ਰਾਹੀਂ, ਬੀ.ਸੀ. $90 ਮਿਲੀਅਨ ਦਾ ਨਿਵੇਸ਼ ਕਰ ਰਿਹਾ ਹੈ

ਬੀ.ਸੀ. ਵਿੱਚ ਬਣੇ ਵਧੇਰੇ ਸਮਾਨ ਨੂੰ ਮਾਰਕਿਟ ਵਿੱਚ ਲਿਆਉਣ ਵਿੱਚ ਮਦਦ ਕਰਨਾ
ਬਦਲਦੀਆਂ ਮਾਰਕਿਟਸ ਦੇ ਅਨੁਕੂਲ ਹੋਣ ਅਤੇ CleanBC ਟੀਚਿਆਂ ਨੂੰ ਪੂਰਾ ਕਰਨ ਲਈ ਬੀ.ਸੀ. ਦੇ ਮਾਲ ਦੀ ਆਵਾਜਾਈ ਦੇ ਖੇਤਰ ਦਾ ਸਮਰਥਨ ਕਰਨਾ।

ਕਾਰੋਬਾਰਾਂ ਦੀ ਗਲੋਬਲ ਮਾਰਕਿਟਸ ਤੱਕ ਪਹੁੰਚ ਕਰਨ ਵਿੱਚ ਮਦਦ ਕਰਨਾ
ਵਪਾਰ ਨੂੰ ਉਤਸ਼ਾਹਤ ਕਰਨਾ, ਬੀ.ਸੀ. ਉਤਪਾਦ ਅਤੇ ਸੇਵਾਵਾਂ ਨੂੰ ਨਿਰਯਾਤ ਕਰਨ ਦੇ ਮੌਕੇ ਵਧਾਉਣਾ, ਅਤੇ ਬੀ.ਸੀ. ਨੂੰ ਮਾਰਕਿਟ ਦੀ ਅਸਥਿਰਤਾ ਨਾਲ ਨਜਿੱਠਣ ਲਈ ਵਧੇਰੇ ਮਜ਼ਬੂਤ ਬਣਾਉਣਾ।