ਸਿਹਤ ਸੰਭਾਲ ਨੂੰ ਮਜ਼ਬੂਤ ਕਰਨਾ
ਬੀ.ਸੀ. ਇੱਕ ਖਾਸ ਜਗ੍ਹਾ ਹੈ। ਸਾਡੇ ਮੇਹਨਤੀ ਡਾਕਟਰ, ਨਰਸਾਂ ਅਤੇ ਦੇਖਭਾਲ ਟੀਮਾਂ ਗੁਣਵੱਤਾ ਵਾਲੀ ਸੰਭਾਲ ਪ੍ਰਦਾਨ ਕਰਨ ਵਿੱਚ ਮਾਣ ਮਹਿਸੂਸ ਕਰਦੀਆਂ ਹਨ। ਪਰ ਬਹੁਤ ਸਾਰੀਆਂ ਥਾਵਾਂ ਵਾਂਗ, ਅਸੀਂ ਕਾਮਿਆਂ ਦੀ ਘਾਟ ਅਤੇ ਸੰਭਾਲ ਦੀ ਵਧਦੀ ਮੰਗ ਦੇ ਤਣਾਅ ਨੂੰ ਮਹਿਸੂਸ ਕਰ ਰਹੇ ਹਾਂ। ਭਾਈਚਾਰੇ ਵੱਧ ਰਹੇ ਹਨ। ਲੋਕਾਂ ਦੀ ਉਮਰ ਵੱਧ ਰਹੀ ਹੈ। ਅਤੇ ਬਹੁਤ ਸਾਰੇ ਸਿਹਤ ਸੰਭਾਲ ਪੇਸ਼ੇਵਰ ਰਿਟਾਇਰ ਹੋ ਰਹੇ ਹਨ।
ਅਸੀਂ ਵਧੇਰੇ ਸਿਹਤ ਕਰਮਚਾਰੀਆਂ ਨੂੰ ਨੌਕਰੀ ‘ਤੇ ਰੱਖ ਕੇ, ਵਧੇਰੇ ਲੋਕਾਂ ਨੂੰ ਪਰਿਵਾਰਕ ਡਾਕਟਰਾਂ ਨਾਲ ਜੋੜ ਕੇ, ਦਵਾਈਆਂ ਦੇ ਖ਼ਰਚਿਆਂ ਨੂੰ ਘਟਾ ਕੇ ਅਤੇ ਉਡੀਕ ਦੇ ਸਮੇਂ ਵਿੱਚ ਸੁਧਾਰ ਕਰਕੇ ਸਿਹਤ ਸੰਭਾਲ ਨੂੰ ਮਜ਼ਬੂਤ ਕਰਨ ਲਈ ਸਖਤ ਮਿਹਨਤ ਕਰ ਰਹੇ ਹਾਂ।
ਇਸ ਵਿੱਚ ਸਮਾਂ ਲੱਗੇਗਾ, ਪਰ ਇਸ ਨਾਲ ਫਰਕ ਪੈ ਰਿਹਾ ਹੈ। ਅਸੀਂ ਵਧੇਰੇ ਡਾਕਟਰਾਂ ਨੂੰ ਸ਼ਾਮਲ ਕਰ ਰਹੇ ਹਾਂ, ਹੋਰ ਕਮਿਊਨਿਟੀ ਕਲੀਨਿਕ ਖੋਲ੍ਹ ਰਹੇ ਹਾਂ, ਅਤੇ ਪਹਿਲਾਂ ਨਾਲੋਂ ਵਧੇਰੇ ਹਸਪਤਾਲ ਬਣਾ ਰਹੇ ਹਾਂ। ਅਤੇ ਅਸੀਂ ਬਿਹਤਰ, ਵਧੇਰੇ ਤੇਜ਼ ਸੰਭਾਲ ਮੁਹੱਈਆ ਕਰਨ ਲਈ ਕੰਮ ਕਰਨਾ ਜਾਰੀ ਰੱਖਾਂਗੇ ਚਾਹੇ ਤੁਸੀਂ ਕਿਤੇ ਵੀ ਰਹਿੰਦੇ ਹੋ।
-
ਅਸੀਂ ਇਹ ਯਕੀਨੀ ਬਣਾਉਣ ਲਈ ਕੰਮ ਕਰ ਰਹੇ ਹਾਂ ਕਿ ਹਰ ਕਿਸੇ ਨੂੰ ਪਰਿਵਾਰਕ ਡਾਕਟਰ (ਫੈਮਿਲੀ ਡਾਕਟਰ) ਜਾਂ ਨਰਸ ਪ੍ਰੈਕਟੀਸ਼ਨਰ ਤੱਕ ਪਹੁੰਚ ਹੋਵੇ ਅਤੇ ਉਹਨਾਂ ਨੂੰ ਜਦੋਂ ਅਤੇ ਜਿੱਥੇ ਲੋੜ ਹੋਵੇ, ਸਿਹਤ ਸੇਵਾਵਾਂ ਮਿਲ ਸਕਣ।
-
ਅਸੀਂ ਇਹ ਯਕੀਨੀ ਬਣਾ ਰਹੇ ਹਾਂ ਕਿ ਸਿਹਤ ਸੰਭਾਲ ਹਰੇਕ ਲਈ ਹੋਰ ਬਿਹਤਰ ਤਰੀਕੇ ਨਾਲ ਕੰਮ ਕਰੇ। ਇਸ ਲਈ ਅਸੀਂ ਨਵੀਆਂ ਪਹੁੰਚਾਂ ਅਪਣਾ ਰਹੇ ਹਾਂ ਅਤੇ ਸਫਲ ਤਰੀਕਿਆਂ ਦਾ ਵਿਸਤਾਰ ਕਰ ਰਹੇ ਹਾਂ।
-
ਸਿਹਤ ਕਰਮਚਾਰੀਆਂ ਦੀ ਵਿਸ਼ਵ ਪੱਧਰ ‘ਤੇ ਘਾਟ ਦੇ ਦੌਰਾਨ, ਬੀ.ਸੀ. ਗਿਣਤੀ ਅਤੇ ਉਮਰ ਵਿੱਚ ਵਧ ਰਹੀ ਅਬਾਦੀ ਦੀ ਦੇਖਭਾਲ ਲਈ ਹੋਰ ਡਾਕਟਰਾਂ ਅਤੇ ਨਰਸਾਂ ਨੂੰ ਭਰਤੀ ਕਰਨ, ਉਨ੍ਹਾਂ ਨੂੰ ਕੰਮ ‘ਤੇ ਬਰਕਰਾਰ ਰੱਖਣ ਅਤੇ ਸਿਖਲਾਈ ਦੇਣ ‘ਤੇ ਧਿਆਨ ਦੇ ਰਿਹਾ ਹੈ, ਤਾਂ ਜੋ ਹੋਰ ਬਿਹਤਰ ਸਿਹਤ ਸੰਭਾਲ ਵਧੇਰੇ ਤੇਜ਼ੀ ਨਾਲ ਉਪਲਬਧ ਕਰਵਾਈ ਜਾ ਸਕੇ।
-
ਅਸੀਂ ਸੂਬੇ ਭਰ ਦੇ ਭਾਈਚਾਰਿਆਂ ਵਿੱਚ ਵਧੇਰੇ ਹਸਪਤਾਲ, ਕਲੀਨਿਕ, ਕੈਂਸਰ ਸੈਂਟਰ ਅਤੇ ਲੌਂਗ-ਟਰਮ ਕੇਅਰ ਹੋਮ ਦਾ ਨਿਰਮਾਣ ਕਰਕੇ, ਤੁਹਾਡੇ ਘਰ ਦੇ ਨੇੜੇ ਲੋੜੀਂਦੀ ਸੰਭਾਲ ਹਾਸਲ ਕਰਨ ਵਿੱਚ ਤੁਹਾਡੀ ਮਦਦ ਕਰ ਰਹੇ ਹਾਂ।
-
ਰੋਕਥਾਮ ਸਭ ਤੋਂ ਅਸਰਦਾਰ ਇਲਾਜ ਹੈ। ਅਸੀਂ ਤੁਹਾਨੂੰ ਸੱਟਾਂ ਅਤੇ ਬਿਮਾਰੀਆਂ ਤੋਂ ਬਚਣ ਲਈ ਜ਼ਰੂਰੀ ਸਾਧਨ ਮੁਹੱਈਆ ਕਰਵਾ ਰਹੇ ਹਾਂ, ਤਾਂ ਜੋ ਤੁਸੀਂ ਵਧੇਰੇ ਲੰਬੀ ਅਤੇ ਸਿਹਤਮੰਦ ਜ਼ਿੰਦਗੀ ਜੀ ਸਕੋ।