
ਹਾਊਸਿੰਗ
ਲੋਕਾਂ ਲਈ ਵਧੇਰੇ ਤੇਜ਼ੀ ਨਾਲ ਘਰ ਉਪਲਬਧ ਕਰਾਉਣਾ
ਬੀ.ਸੀ. ਉਨ੍ਹਾਂ ਚੁਣੌਤੀਆਂ ਨਾਲ ਨਜਿੱਠ ਰਿਹਾ ਹੈ ਜਿਨ੍ਹਾਂ ਦਾ ਸਾਹਮਣਾ ਲੋਕ ਹਰ ਰੋਜ਼ ਕਰ ਰਹੇ ਹਨ, ਅਤੇ ਵਧੇਰੇ ਲੋਕਾਂ ਦੀ ਆਪਣੇ ਪਸੰਦੀਦਾ ਭਾਈਚਾਰੇ ਵਿੱਚ ਕਿਫ਼ਾਇਤੀ ਘਰ ਲੱਭਣ ਵਿੱਚ ਮਦਦ ਕਰ ਰਿਹਾ ਹੈ।
ਅਸੀਂ ਬ੍ਰਿਟਿਸ਼ ਕੋਲੰਬੀਆ ਵਾਸੀਆਂ ਨੂੰ ਸਹਿਯੋਗ ਦੇ ਰਹੇ ਹਾਂ: ਕਿਰਾਏ ਦੇ ਘਰਾਂ ਦੀ ਸਪਲਾਈ ਵਧਾ ਰਹੇ ਹਾਂ, ਪਹਿਲੀ ਵਾਰ ਘਰ ਖ਼ਰੀਦਣ ਵਾਲਿਆਂ ਦੀ ਸਹਾਇਤਾ ਕਰ ਰਹੇ ਹਾਂ, ਅਤੇ ਰਿਹਾਇਸ਼ੀ ਸੱਟੇਬਾਜ਼ੀ ‘ਤੇ ਨਕੇਲ ਕੱਸਣ ਲਈ ਸਖ਼ਤ ਉਪਾਅ ਲਿਆ ਰਹੇ ਹਾਂ। ਅਤੇ ਇਸ ਨਾਲ ਫਰਕ ਪੈ ਰਿਹਾ ਹੈ। ਕਿਰਾਏ ਘੱਟ ਰਹੇ ਹਨ, ਪਹਿਲਾਂ ਨਾਲੋਂ ਵਧੇਰੇ ਨਵੇਂ ਕਿਰਾਏ ਦੇ ਘਰ ਬਣਾਏ ਜਾ ਰਹੇ ਹਨ, ਅਤੇ ਉਸਾਰੀ ਮਜ਼ਬੂਤੀ ਨਾਲ ਚੱਲ ਰਹੀ ਹੈ।
ਬੀ.ਸੀ. ਵਿੱਚ ਹਰ ਕਮਿਊਨਿਟੀ ਵਿੱਚ, ਲੋਕਾਂ ਲਈ ਵਧੇਰੇ ਘਰ ਉਪਲਬਧ ਕਰਵਾਉਣੇ, ਅਤੇ ਹਰੇਕ ਲਈ ਹੋਰ ਉੱਜਲ ਭਵਿੱਖ ਬਣਾਉਣ ਲਈ ਇਹ ਸਾਰਾ ਕੁਝ ਹੋਮਜ਼ ਫ਼ੌਰ ਪੀਪਲ ਐਕਸ਼ਨ ਪਲੈਨ ਦਾ ਹਿੱਸਾ ਹੈ।