
ਇੱਕ ਮਜ਼ਬੂਤ ਆਰਥਿਕਤਾ ਵਿੱਚ ਚੰਗੀਆਂ ਨੌਕਰੀਆਂ ਅਤੇ ਸਿਖਲਾਈ
ਬੀ.ਸੀ. ਰਹਿਣ ਅਤੇ ਕੰਮ ਕਰਨ ਲਈ ਇੱਕ ਵਧੀਆ ਥਾਂ ਹੈ – ਸਾਡੀ ਆਰਥਿਕਤਾ ਵਿੱਚ ਕੈਨੇਡਾ ਵਿੱਚ ਸਭ ਤੋਂ ਮਜ਼ਬੂਤ ਵਿਕਾਸ ਹੋ ਰਿਹਾ ਹੈ, ਸਭ ਤੋਂ ਵੱਧ ਭੁਗਤਾਨ ਹੈ, ਅਤੇ ਦੂਜੀ ਸਭ ਤੋਂ ਘੱਟ ਬੇਰੁਜ਼ਗਾਰੀ ਦਰ ਹੈ।
ਅਸੀਂ ਇਹ ਯਕੀਨੀ ਬਣਾਉਣਾ ਚਾਹੁੰਦੇ ਹਾਂ ਕਿ ਹਰ ਕੋਈ ਸਾਡੀ ਮਜ਼ਬੂਤ, ਅਤੇ ਟਿਕਾਊ ਆਰਥਿਕਤਾ ਵਿੱਚ ਸਫਲ ਹੋਵੇ, ਮੌਕਿਆਂ ਦਾ ਲਾਭ ਉਠਾਵੇ ਅਤੇ ਇੱਥੇ ਇੱਕ ਵਧੀਆ ਜੀਵਨ ਬਿਤਾਉਣ ਲਈ ਤਿਆਰ ਹੋਵੇ।
ਇਸ ਲਈ ਅਸੀਂ ਚੰਗੀਆਂ ਨੌਕਰੀਆਂ ਪੈਦਾ ਕਰਨ, ਉੱਚ ਮੌਕਿਆਂ ਵਾਲੇ ਖੇਤਰਾਂ ਵਿੱਚ ਘੱਟ ਲਾਗਤ ਵਾਲੀ ਅਤੇ ਮੁਫ਼ਤ ਸਿਖਲਾਈ ਦਾ ਵਿਸਤਾਰ ਕਰਨ ਅਤੇ ਕਾਰੋਬਾਰਾਂ ਨੂੰ ਕਾਮਿਆਂ ਨੂੰ ਕੰਮ ‘ਤੇ ਰੱਖਣ ਅਤੇ ਵਾਧੇ ਵਿੱਚ ਮਦਦ ਕਰਨ ਲਈ ਕਾਰਵਾਈ ਕਰ ਰਹੇ ਹਾਂ।

ਚੰਗੀਆਂ ਨੌਕਰੀਆਂ ਦੇ ਨਾਲ ਇੱਕ ਮਜ਼ਬੂਤ ਆਰਥਿਕਤਾ ਦਾ ਵਿਕਾਸ ਕਰਨਾ
ਬੀ.ਸੀ. ਆਰਥਿਕ ਖਤਰਿਆਂ ਨਾਲ ਨਜਿੱਠਣ ਲਈ ਮਜ਼ਬੂਤੀ ਨਾਲ ਖੜ੍ਹਾ ਹੈ। ਅਸੀਂ ਆਪਣੀ ਆਰਥਿਕਤਾ ਨੂੰ ਵਿਭਿੰਨ ਬਣਾਉਣ ਅਤੇ ਇਸ ਵਿੱਚ ਵਾਧਾ ਕਰਨ, ਨਵੇਂ ਵਪਾਰਕ ਭਾਈਵਾਲ ਲੱਭਣ ਅਤੇ ਸੂਬੇ ਭਰ ਵਿੱਚ ਚੰਗੀਆਂ ਨੌਕਰੀਆਂ ਅਤੇ ਦੌਲਤ ਪੈਦਾ ਕਰਨ ਲਈ ਪੂਰੀ ਤਾਕਤ ਨਾਲ ਅੱਗੇ ਵਧ ਰਹੇ ਹਾਂ।

ਕੁਦਰਤੀ ਸਰੋਤ ਪ੍ਰੋਜੈਕਟਾਂ ਨੂੰ ਤੇਜ਼ ਕਰਨਾ
ਬੀ.ਸੀ. ਉਨ੍ਹਾਂ ਪ੍ਰਮੁੱਖ ਕੁਦਰਤੀ ਸਰੋਤ ਪ੍ਰੋਜੈਕਟਾਂ ‘ਤੇ ਪ੍ਰਵਾਨਗੀਆਂ ਅਤੇ ਪਰਮਿਟਾਂ ਨੂੰ ਤੇਜ਼ ਕਰ ਰਿਹਾ ਹੈ ਜੋ ਅੱਗੇ ਵਧਣ ਲਈ ਤਿਆਰ ਹਨ ਅਤੇ ਟੈਰਿਫ਼ਾਂ ਦੇ ਸਾਹਮਣੇ ਸਾਡੀ ਆਰਥਿਕਤਾ ਵਿੱਚ ਯੋਗਦਾਨ ਪਾਉਣਗੇ। 18 ਪ੍ਰੋਜੈਕਟਾਂ ਦੀ ਸ਼ੁਰੂਆਤੀ ਸੂਚੀ $20 ਬਿਲੀਅਨ ਦੀ ਹੈ ਅਤੇ ਇਸ ਨਾਲ 8,000 ਪਰਿਵਾਰਾਂ ਨੂੰ ਸਹਿਯੋਗ ਦੇਣ ਵਾਲੀਆਂ ਨੌਕਰੀਆਂ ਪੈਦਾ ਹੋਣਗੀਆਂ, ਖਾਸ ਕਰਕੇ ਪੇਂਡੂ ਅਤੇ ਦੂਰ-ਦੁਰਾਡੇ ਦੇ ਭਾਈਚਾਰਿਆਂ ਵਿੱਚ।
ਵਧੇਰੇ ਮਜ਼ਬੂਤ ਭਾਈਚਾਰਿਆਂ ਦਾ ਨਿਰਮਾਣ
ਬੱਜਟ 2025 ਉਨ੍ਹਾਂ ਹਸਪਤਾਲਾਂ, ਸਕੂਲਾਂ, ਸੜਕਾਂ ਅਤੇ ਆਵਾਜਾਈ ਦੇ ਨਿਰਮਾਣ ਅਤੇ ਸੁਧਾਰ ਕਰਨ ਲਈ ਟੈਕਸਦਾਤਾਵਾਂ ਦੁਆਰਾ ਸਹਾਇਤਾ ਪ੍ਰਾਪਤ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਵਿੱਚ $45.9 ਬਿਲੀਅਨ ਦਾ ਨਿਵੇਸ਼ ਕਰਦਾ ਹੈ, ਜਿਨ੍ਹਾਂ ਦੀ ਭਾਈਚਾਰਿਆਂ ਨੂੰ ਲੋੜ ਹੈ। ਇਨ੍ਹਾਂ ਪ੍ਰੋਜੈਕਟਾਂ ਨਾਲ ਤਿੰਨ ਸਾਲਾਂ ਵਿੱਚ ਚੰਗੀ ਤਨਖਾਹ ਵਾਲੀਆਂ 180,000 ਨੌਕਰੀਆਂ ਪੈਦਾ ਹੋਣ ਦੀ ਉਮੀਦ ਹੈ।
ਬੀ.ਸੀ. ਦੇ ਤਕਨੀਕੀ ਉਦਯੋਗ ਦਾ ਵਿਕਾਸ
ਬੱਜਟ 2025 ਟੈਕ ਕੰਪਨੀਆਂ ਨੂੰ ‘ਇੰਟੀਗ੍ਰੇਟਿਡ ਮਾਰਕਿਟਪਲੇਸ ਇਨੀਸ਼ੀਏਟਿਵ’ (Integrated Marketplace Initiative) ਰਾਹੀਂ ਅਸਲ ਪਰਿਸਥਿਤੀਆਂ ਵਿੱਚ ਉਤਪਾਦਾਂ ਅਤੇ ਸੇਵਾਵਾਂ ਦੀ ਜਾਂਚ ਕਰਨ ਲਈ ਵਪਾਰਕ ਭਾਈਵਾਲਾਂ ਨਾਲ ਜੁੜਨ ਵਿੱਚ ਸਹਾਇਤਾ ਕਰਦਾ ਹੈ। ਇਸ ਵਿੱਚ ‘ਇੰਟਰਐਕਟਿਵ ਡਿਜੀਟਲ ਮੀਡੀਆ ਟੈਕਸ ਕ੍ਰੈਡਿਟ’ (Interactive Digital Media Tax Credit) ਨੂੰ ਵੀ 25٪ ਤੱਕ ਵਧਾਇਆ ਗਿਆ ਹੈ ਅਤੇ ਇਹ ਕੰਪਨੀਆਂ ਨੂੰ ਉਨ੍ਹਾਂ ਹੁਨਰਮੰਦ ਲੋਕਾਂ ਨੂੰ ਆਕਰਸ਼ਿਤ ਕਰਨ ਵਿੱਚ ਸਹਾਇਤਾ ਕਰਨ ਲਈ ਸਥਾਈ ਬਣਾਉਂਦਾ ਹੈ ਜੋ ਉਨ੍ਹਾਂ ਦੇ ਵਾਧੇ ਅਤੇ ਮੁਕਾਬਲੇਬਾਜ਼ ਬਣਨ ਲਈ ਲੋੜੀਂਦੇ ਹਨ।
ਹੁਣੇ ਨੌਕਰੀ ਅਤੇ ਸਿਖਲਾਈ ਸੰਬੰਧੀ ਮਦਦ ਲੱਭੋ

ਆਪਣੀ ਸਿੱਖਿਆ ਅਤੇ ਸਿਖਲਾਈ ‘ਤੇ ਬਚਤ ਕਰੋ
ਵਿਦਿਆਰਥੀ ਇੱਕ ਸੰਤੁਸ਼ਟੀਜਨਕ ਪੇਸ਼ੇ ਲਈ ਸਿੱਖਿਆ ਅਤੇ ਸਿਖਲਾਈ ਦੇ ਖ਼ਰਚਿਆਂ ਵਿੱਚ ਮਦਦ ਲੈਣ ਲਈ ਵਧੇਰੇ ਫੰਡ ਸਹਾਇਤਾ ਤੱਕ ਪਹੁੰਚ ਕਰ ਸਕਦੇ ਹਨ। ਵਿਦਿਆਰਥੀ ਕਰਜ਼ਿਆਂ ‘ਤੇ ਵਿਆਜ 2019 ਵਿੱਚ ਖਤਮ ਕਰ ਦਿੱਤਾ ਗਿਆ ਸੀ, ਜਿਸ ਨਾਲ ਹਜ਼ਾਰਾਂ ਬ੍ਰਿਟਿਸ਼ ਕੋਲੰਬੀਆ ਵਾਸੀਆਂ ਨੂੰ ਹੁਣ ਤੱਕ $145 ਮਿਲੀਅਨ ਦੀ ਬਚਤ ਹੋਈ ਹੈ।

ਆਪਣੇ ਅੰਤਰਰਾਸ਼ਟਰੀ ਪ੍ਰਮਾਣ ਪੱਤਰ ਲਈ ਤੇਜ਼ੀ ਨਾਲ ਮਾਨਤਾ ਪ੍ਰਾਪਤ ਕਰੋ
ਕੀ ਤੁਸੀਂ ਕੈਨੇਡਾ ਤੋਂ ਬਾਹਰ ਸਿਖਲਾਈ ਪ੍ਰਾਪਤ ਇੱਕ ਇੰਜੀਨੀਅਰ ਜਾਂ ਅਧਿਆਪਕ ਹੋ ਅਤੇ ਤੁਹਾਨੂੰ ਆਪਣੀ ਮੁਹਾਰਤ ਅਨੁਸਾਰ ਕੰਮ ਲੱਭਣਾ ਮੁਸ਼ਕਿਲ ਲੱਗ ਰਿਹਾ ਹੈ? ਬੀ.ਸੀ. ਵਿੱਚ ਆਪਣੇ ਅੰਤਰਰਾਸ਼ਟਰੀ ਪੇਸ਼ੇਵਰ ਪ੍ਰਮਾਣ ਪੱਤਰ (ਕ੍ਰੀਡੈਨਸ਼ੀਅਲ) ਲਈ ਤੇਜ਼ੀ ਨਾਲ ਮਾਨਤਾ ਪ੍ਰਾਪਤ ਕਰੋ।

ਆਪਣੇ ਕਾਰੋਬਾਰ ਵਿੱਚ ਵਾਧੇ ਅਤੇ ਚੰਗੀਆਂ ਨੌਕਰੀਆਂ ਪੈਦਾ ਕਰਨ ਲਈ ਮਦਦ ਲਓ
ਬੀ.ਸੀ. ਚੰਗੀ ਤਨਖਾਹ ਵਾਲੀਆਂ ਵਧੇਰੇ ਨੌਕਰੀਆਂ ਪੈਦਾ ਕਰਨ ਲਈ ਹੋਰ ਮਜ਼ਬੂਤ ਆਰਥਿਕਤਾ ਦਾ ਵਿਕਾਸ ਕਰ ਰਿਹਾ ਹੈ। ਲਾਗਤਾਂ ‘ਤੇ ਬੱਚਤ ਕਰਨ ਲਈ ਆਪਣੇ ਕਾਰੋਬਾਰ ਲਈ ਸਹਾਇਤਾ ਲੱਭੋ ਤਾਂ ਜੋ ਤੁਸੀਂ ਵਿਕਾਸ ਅਤੇ ਰੁਜ਼ਗਾਰ ਦੇ ਨਿਰਮਾਣ ਵਿੱਚ ਵਧੇਰੇ ਨਿਵੇਸ਼ ਕਰ ਸਕੋ।
ਅੱਗੇ ਵਧਣ ਲਈ ਮੁਫ਼ਤ ਜਾਂ ਘੱਟ ਲਾਗਤ ਵਾਲੀ ਸਿੱਖਿਆ ਅਤੇ ਸਿਖਲਾਈ ਪ੍ਰਾਪਤ ਕਰੋ
ਅਸੀਂ ਵਿੱਤੀ ਸਹਾਇਤਾ ਵਧਾਉਣ, ਉੱਚ ਮੰਗ ਵਾਲੇ ਉਦਯੋਗਾਂ ਵਿੱਚ ਵਿਦਿਆਰਥੀ ਥਾਂਵਾਂ ਵਿੱਚ ਵਾਧਾ ਕਰਨ, ਸਿੱਖਿਆ ਦੇ ਵਸੀਲਿਆਂ ਲਈ ਫੰਡ ਸਹਾਇਤਾ ਦੇਣ ਅਤੇ ਵਿਦਿਆਰਥੀ ਰਿਹਾਇਸ਼ਾਂ ਬਣਾਉਣ ਲਈ $1 ਬਿਲੀਅਨ ਤੋਂ ਵੱਧ ਹੋਰ ਉਪਲਬਧ ਕੀਤੇ ਹਨ।
ਅੱਗੇ ਵਧਣ ਲਈ ਲੋੜੀਂਦੀ ਸਿੱਖਿਆ ਅਤੇ ਸਿਖਲਾਈ ਪ੍ਰਾਪਤ ਕਰਨ ਦਾ ਇਹ ਸਭ ਤੋਂ ਵਧੀਆ ਸਮਾਂ ਹੈ।

ਉੱਚ ਮੰਗ ਵਾਲੇ ਕਰੀਅਰ ਲਈ ਆਪਣਾ ਮਾਰਗ ਲੱਭੋ
ਬੀ.ਸੀ. ਵਿੱਚ ਅਗਲੇ ਦਹਾਕੇ ਵਿੱਚ ਲਗਭਗ ਇੱਕ ਮਿਲੀਅਨ ਨੌਕਰੀਆਂ ਦੇ ਮੌਕੇ ਪੈਦਾ ਹੋਣ ਦੀ ਉਮੀਦ ਹੈ। ਨਵਾਂ ‘ਫਾਈਂਡ ਯੌਰ ਪਾਥ’ (Find Your Path) ਡਿਜੀਟਲ ਟੂਲ ਰੁਜ਼ਗਾਰ ਦੇਣ ਵਾਲਿਆਂ, ਕਾਮਿਆਂ ਅਤੇ ਵਿਦਿਆਰਥੀਆਂ ਨੂੰ 250 ਤੋਂ ਵੱਧ ਉੱਚ ਮੰਗ ਵਾਲੇ ਪੇਸ਼ਿਆਂ ਲਈ ਵਿਦਿਅਕ ਮਾਰਗਾਂ ਦੀ ਪੜਚੋਲ ਕਰਨ ਅਤੇ ਤਿਆਰ ਕਰਨ ਵਿੱਚ ਮਦਦ ਕਰਨ ਲਈ ਡਿਜ਼ਾਈਨ ਕੀਤਾ ਗਿਆ ਹੈ। ਇਹ ਜਾਣਨ ਲਈ ਉਤਸੁਕ ਹੋ ਕਿ ਤੁਹਾਡੀ ਸਿੱਖਿਆ ਤੁਹਾਨੂੰ ਕਿੱਥੇ ਲੈ ਜਾ ਸਕਦੀ ਹੈ? ਪੱਕਾ ਨਹੀਂ ਪਤਾ ਕਿ ਆਪਣੇ ਸੁਪਨੇ ਦੀ ਨੌਕਰੀ ਤੱਕ ਕਿਵੇਂ ਪਹੁੰਚਣਾ ਹੈ? ਅੱਜ ਹੀ ਸ਼ੁਰੂਆਤ ਕਰੋ ਅਤੇ ਇੱਕ ਸਫਲ ਭਵਿੱਖ ਵੱਲ ਆਪਣਾ ਰਸਤਾ ਤਿਆਰ ਕਰੋ।

TradeUpBC ‘ਤੇ ਟ੍ਰੇਡ ਦੇ ਖੇਤਰ ਨਾਲ ਸੰਬੰਧਤ ਹੁਨਰ ਅਤੇ ਸਿਖਲਾਈ ਬਾਰੇ ਤਾਜ਼ਾ ਜਾਣਕਾਰੀ ਲਓ
ਜੇ ਤੁਸੀਂ ਟ੍ਰੇਡ ਦੇ ਖੇਤਰ ਨਾਲ ਸੰਬੰਧਤ ਇੱਕ ਤਜਰਬੇਕਾਰ ਕਾਮੇ ਹੋ, ਅਤੇ ਆਪਣੇ ਕਰੀਅਰ ਵਿੱਚ ਅੱਗੇ ਵਧਣ ਅਤੇ ਭਵਿੱਖ ਦੇ ਮੌਕਿਆਂ ਲਈ ਤਿਆਰ ਹੋਣ ਲਈ ਨਵੇਂ ਹੁਨਰ ਅਤੇ ਸਿਖਲਾਈ ਦੀ ਭਾਲ ਕਰ ਰਹੇ ਹੋ, ਤਾਂ ਅੱਜ ਹੀ TradeUpBC ਦੀ ਪੜਚੋਲ ਕਰੋ। ਇਹ ਬੀ.ਸੀ. ਅਤੇ ਯੂਕੌਨ ਭਰ ਦੀਆਂ ਉਨ੍ਹਾਂ ਪੋਸਟ-ਸੈਕੰਡਰੀ ਸੰਸਥਾਵਾਂ ਨੂੰ ਇਕੱਠਾ ਕਰਦਾ ਹੈ ਜੋ ਵਪਾਰਕ ਪੇਸ਼ੇਵਰਾਂ ਲਈ ਮਾਈਕਰੋਕ੍ਰਿਡੈਨਸ਼ੀਆਲ ਅਤੇ ਪੇਸ਼ੇਵਰ ਵਿਕਾਸ ਪ੍ਰੋਗਰਾਮ ਪੇਸ਼ ਕਰਦੇ ਹਨ।

ਰੁਜ਼ਗਾਰ ਦੀਆਂ ਰੁਕਾਵਟਾਂ ਨੂੰ ਦੂਰ ਕਰਨ ਲਈ ਹੁਨਰ ਸਿਖਲਾਈ ਅਤੇ ਸਹਾਇਤਾ ਲੱਭੋ
2019 ਵਿੱਚ ਸ਼ੁਰੂ ਕੀਤੀ ਗਈ, ਰੁਜ਼ਗਾਰ ਪ੍ਰੋਗਰਾਮਾਂ ਲਈ ਹੁਨਰ ਸਿਖਲਾਈ ਲੋਕਾਂ ਨੂੰ ਪ੍ਰੋਗਰਾਮਿੰਗ ਵਿੱਚ ਭਾਗ ਲੈਣ ਅਤੇ ਰੁਜ਼ਗਾਰ ਪ੍ਰਾਪਤ ਕਰਨ ਵਿੱਚ ਰੁਕਾਵਟਾਂ ਨੂੰ ਦੂਰ ਕਰਨ ਲਈ ਹੁਨਰ ਸਿਖਲਾਈ ਅਤੇ ਸੰਗਠਿਤ (ਰੈਪਅਰਾਊਂਡ) ਸਹਾਇਤਾ ਪ੍ਰਦਾਨ ਕਰਦੀ ਹੈ। ਸੂਬੇ ਨੇ ਸੂਬੇ ਭਰ ਦੇ ਭਾਈਚਾਰਿਆਂ ਵਿੱਚ ਲਗਭਗ 7,500 ਸਹਾਇਤਾ ਪ੍ਰਾਪਤ ਲੋਕਾਂ ਦੀ ਗਿਣਤੀ ਵਧਾਉਣ ਲਈ ਤਿੰਨ ਸਾਲਾਂ ਵਿੱਚ $44.5 ਮਿਲੀਅਨ ਦਾ ਨਿਵੇਸ਼ ਕੀਤਾ ਹੈ।
ਚੰਗੀਆਂ ਨੌਕਰੀਆਂ ਲੱਭੋ ਅਤੇ ਆਪਣੀ ਨੌਕਰੀ ਦੀ ਭਾਲ ਲਈ ਮਦਦ ਲਓ
ਸਾਡਾ ਟੀਚਾ ਲੋਕਾਂ ਨੂੰ ਚੰਗੀਆਂ ਨੌਕਰੀਆਂ ਅਤੇ ਕਰੀਅਰ ਨਾਲ ਹੋਰ ਤੇਜ਼ੀ ਨਾਲ ਜੋੜਨਾ ਹੈ।

WorkBC ਰਾਹੀਂ ਰੁਜ਼ਗਾਰ ਦੇਣ ਵਾਲਿਆਂ ਨਾਲ ਜੁੜੋ
ਵਰਕ ਬੀ ਸੀ (WorkBC) ਬ੍ਰਿਟਿਸ਼ ਕੋਲੰਬੀਆ ਵਿੱਚ ਕੰਮ ਦੀ ਦੁਨੀਆ ਵਿੱਚ ਤੁਹਾਨੂੰ ਸਿੱਧੀ ਪਹੁੰਚ ਪ੍ਰਦਾਨ ਕਰਦਾ ਹੈ। ਇਸਦਾ ਮੁੱਖ ਟੀਚਾ ਸਾਰੇ ਬ੍ਰਿਟਿਸ਼ ਕੋਲੰਬੀਆ ਵਾਸੀਆਂ ਲਈ ਬੀ.ਸੀ. ਦੀ ਲੇਬਰ ਮਾਰਕਿਟ ਵਿੱਚ ਕਾਮਯਾਬੀ ਨਾਲ ਮਾਰਗਦਰਸ਼ਨ ਪ੍ਰਦਾਨ ਕਰਨ ਵਿੱਚ ਮਦਦ ਕਰਨਾ ਹੈ। ਵਰਕ ਬੀ ਸੀ ਨੌਕਰੀ ਲੱਭਣ ਵਾਲਿਆਂ ਅਤੇ ਰੁਜ਼ਗਾਰ ਦੇਣ ਵਾਲਿਆਂ ਨੂੰ ਜੋੜਦਾ ਹੈ – ਲੋਕਾਂ ਨੂੰ ਨੌਕਰੀਆਂ ਲੱਭਣ, ਕਰੀਅਰ ਦੇ ਵਿਕਲਪਾਂ ਦੀ ਪੜਚੋਲ ਕਰਨ ਅਤੇ ਉਨ੍ਹਾਂ ਦੇ ਹੁਨਰਾਂ ਨੂੰ ਬਿਹਤਰ ਬਣਾਉਣ ਵਿੱਚ ਮਦਦ ਕਰਦਾ ਹੈ, ਅਤੇ ਰੁਜ਼ਗਾਰ ਦੇਣ ਵਾਲਿਆਂ ਨੂੰ ਸਹੀ ਹੁਨਰਮੰਦ ਕਾਮੇ ਲੱਭਣ ਅਤੇ ਉਨ੍ਹਾਂ ਦੇ ਕਾਰੋਬਾਰਾਂ ਨੂੰ ਵਧਾਉਣ ਵਿੱਚ ਸਹਾਇਤਾ ਕਰਦਾ ਹੈ।

SkillsTradesBC ਰਾਹੀਂ ਪ੍ਰਮਾਣਿਤ ਹੋਵੋ
ਸਰਟੀਫ਼ਾਈਡ (ਪ੍ਰਮਾਣਿਤ) ਹੋਣਾ ਮੌਕਿਆਂ ਦੀ ਦੁਨੀਆ ਦੇ ਦਰਵਾਜ਼ੇ ਖੋਲ੍ਹਦਾ ਹੈ – ਇੱਕ ਉੱਦਮਕਰਤਾ (entrepreneur) ਤੋਂ ਲੈ ਕੇ ਤਰੱਕੀ ਪ੍ਰਾਪਤ ਕਰਨ, ਇੱਕ ਨਵਾਂ ਮੌਕਾ ਲੱਭਣ ਜਾਂ ਇੱਕ ਸਲਾਹਕਾਰ ਬਣਨ ਤੱਕ। ‘ਰੈੱਡ ਸੀਲ ਐਂਡੋਰਸਮੈਂਟ’ (Red Seal Endorsement) ਜਾਂ ਯੋਗਤਾ ਦਾ ਪ੍ਰਮਾਣੀਕਰਨ (Certification of Qualification) ਲੈਣਾ ਬੀ.ਸੀ. ਵਿੱਚ ਹੁਨਰਮੰਦ ਕਿੱਤਿਆਂ ਦੇ ਉੱਚ ਮਿਆਰ ਨੂੰ ਦਰਸਾਉਂਦਾ ਹੈ।
ਆਪਣੇ ਕਾਰੋਬਾਰ ਦੇ ਸਫਲ ਹੋਣ ਲਈ ਲੋੜੀਂਦੀ ਸਹਾਇਤਾ ਪ੍ਰਾਪਤ ਕਰੋ
ਸਾਡਾ ਟੀਚਾ ਬੀ.ਸੀ. ਦੇ ਕਾਰੋਬਾਰਾਂ ਨੂੰ ਚੰਗੀਆਂ ਨੌਕਰੀਆਂ ਪੈਦਾ ਕਰਨ ਅਤੇ ਇੱਕ ਮਜ਼ਬੂਤ, ਟਿਕਾਊ ਆਰਥਿਕਤਾ ਬਣਾਉਣ ਵਿੱਚ ਸਹਾਇਤਾ ਕਰਨਾ ਹੈ, ਜੋ ਹਰ ਕਿਸੇ ਨੂੰ ਲਾਭ ਪਹੁੰਚਾਉਂਦੀ ਹੈ।

ਬੀ.ਸੀ. ਦੇ ਉੱਦਮਕਰਤਾਵਾਂ ਵਾਸਤੇ ਫੰਡ ਸਹਾਇਤਾ ਲਈ ਨਵੀਂ ਇਨ ਬੀ ਸੀ ਇਨਵੈਸਟਮੈਂਟ ਕੌਰਪੋਰੇਸ਼ਨ (InBC Investment Corporation)
ਅਸੀਂ ਇਹ ਯਕੀਨੀ ਬਣਾ ਰਹੇ ਹਾਂ ਕਿ ਉੱਚ ਮੁਨਾਫੇ ਦੀ ਸੰਭਾਵਨਾ ਵਾਲੇ ਕਾਰੋਬਾਰਾਂ ਕੋਲ InBC ਤੋਂ $500 ਮਿਲੀਅਨ ਦੇ ਕਾਰਜਨੀਤਕ ਨਿਵੇਸ਼ ਫੰਡ ਨਾਲ ਕੰਮ ਦੇ ਕਾਰਜ-ਖੇਤਰ ਨੂੰ ਵਧਾਉਣ, ਹੁਨਰਮੰਦ ਕਾਮਿਆਂ ਨੂੰ ਬਰਕਰਾਰ ਰੱਖਣ ਅਤੇ ਚੰਗੀਆਂ ਨੌਕਰੀਆਂ ਪੈਦਾ ਕਰਨ ਦੇ ਵਧੇਰੇ ਮੌਕੇ ਹਨ।

‘ਵਰਕਪਲੇਸ ਇਨੋਵੇਸ਼ਨ ਫੰਡ’ ਲਈ ਅਗਲੇ ਦਾਖਲੇ ਤੋਂ ਪਹਿਲਾਂ ਤਿਆਰ ਰਹੋ
‘ਵਰਕਪਲੇਸ ਇਨੋਵੇਸ਼ਨ ਫੰਡ’ (Workplace Innovation Fund) ਲੇਬਰ ਦੀ ਕਮੀ ਨੂੰ ਦੂਰ ਕਰਨ ਅਤੇ ਕਰਮਚਾਰੀਆਂ ਦੀਆਂ ਚੁਣੌਤੀਆਂ ਨਾਲ ਨਜਿੱਠਣ ਲਈ ਉਤਪਾਦਕਤਾ ਵਧਾਉਣ ਵਾਸਤੇ ਨਵੀਂ ਤਕਨਾਲੋਜੀ ਅਤੇ ਪ੍ਰਕਿਰਿਆਵਾਂ ਨੂੰ ਅਪਣਾਉਣ ਲਈ ਪ੍ਰਮੁੱਖ ਖੇਤਰਾਂ ਦੀ ਸਹਾਇਤਾ ਕਰਦਾ ਹੈ।

ਆਰਥਿਕ ਵਿਕਾਸ ਫੰਡ ਅਤੇ ਗ੍ਰਾਂਟਾਂ ਲੱਭੋ
ਸਾਡੇ ਡਾਟਾਬੇਸ ਨੂੰ ਆਸਾਨੀ ਨਾਲ ਖੋਜ ਕੇ ਆਪਣੀਆਂ ਆਰਥਿਕ ਵਿਕਾਸ ਪਹਿਲਕਦਮੀਆਂ ਲਈ ਵਿੱਤੀ ਸਹਾਇਤਾ ਲੱਭੋ।

ਆਪਣੇ ਕਾਰੋਬਾਰ ਦੀ ਸ਼ੁਰੂਆਤ ਕਰੋ
ਬ੍ਰਿਟਿਸ਼ ਕੋਲੰਬੀਆ ਵਿੱਚ ਆਪਣੇ ਛੋਟੇ ਕਾਰੋਬਾਰ ਨੂੰ ਸ਼ੁਰੂ ਕਰਨ, ਸੰਭਾਲਣ ਅਤੇ ਵਧਾਉਣ ਲਈ ਸਰੋਤ ਅਤੇ ਸਹਾਇਤਾ ਲੱਭੋ।

WorkBC ਰਾਹੀਂ ਕਾਮਿਆਂ ਨਾਲ ਜੁੜੋ
ਵਰਕ ਬੀ ਸੀ (WorkBC) ਬ੍ਰਿਟਿਸ਼ ਕੋਲੰਬੀਆ ਵਿੱਚ ਕੰਮ ਦੀ ਦੁਨੀਆ ਵਿੱਚ ਤੁਹਾਨੂੰ ਸਿੱਧੀ ਪਹੁੰਚ ਪ੍ਰਦਾਨ ਕਰਦਾ ਹੈ। ਇਸਦਾ ਮੁੱਖ ਟੀਚਾ ਸਾਰੇ ਬ੍ਰਿਟਿਸ਼ ਕੋਲੰਬੀਆ ਵਾਸੀਆਂ ਨੂੰ ਬੀ.ਸੀ. ਦੀ ਲੇਬਰ ਮਾਰਕਿਟ ਵਿੱਚ ਸਫਲਤਾਪੂਰਵਕ ਮਾਰਗ ਦਰਸ਼ਨ ਪ੍ਰਦਾਨ ਕਰਨ ਵਿੱਚ ਸਹਾਇਤਾ ਕਰਨਾ ਹੈ। WorkBC ਨੌਕਰੀ ਲੱਭਣ ਵਾਲਿਆਂ ਅਤੇ ਰੁਜ਼ਗਾਰ ਦੇਣ ਵਾਲਿਆਂ ਨੂੰ ਜੋੜਦਾ ਹੈ – ਲੋਕਾਂ ਨੂੰ ਨੌਕਰੀਆਂ ਲੱਭਣ, ਕਰੀਅਰ ਦੇ ਵਿਕਲਪਾਂ ਦੀ ਪੜਚੋਲ ਕਰਨ ਅਤੇ ਉਨ੍ਹਾਂ ਦੇ ਹੁਨਰਾਂ ਨੂੰ ਬਿਹਤਰ ਬਣਾਉਣ ਵਿੱਚ ਮਦਦ ਕਰਦਾ ਹੈ, ਅਤੇ ਰੁਜ਼ਗਾਰ ਦੇਣ ਵਾਲਿਆਂ ਨੂੰ ਸਹੀ ਹੁਨਰਮੰਦ ਕਾਮੇ ਲੱਭਣ ਅਤੇ ਉਨ੍ਹਾਂ ਦੇ ਕਾਰੋਬਾਰਾਂ ਨੂੰ ਵਧਾਉਣ ਵਿੱਚ ਸਹਾਇਤਾ ਕਰਦਾ ਹੈ।
ਭਵਿੱਖ ਲਈ ਤਿਆਰ ਹੋਣ ਲਈ ਕਾਰਵਾਈ ਕਰਨਾ
ਬੀ.ਸੀ. ਦੀ ‘ਸਟ੍ਰੌਂਗਰ ਬੀ ਸੀ ਫਿਊਚਰ ਰੈਡੀ ਕਾਰਵਾਈ ਯੋਜਨਾ’ (StrongerBC Future Ready Action Plan) ਅੱਜ ਦੀਆਂ ਚੁਣੌਤੀਆਂ ਨਾਲ ਨਜਿੱਠਣ ਲਈ ਅਨੁਕੂਲ ਹੈ, ਇਹ ਯਕੀਨੀ ਬਣਾ ਰਹੀ ਹੈ ਕਿ ਲੋਕ ਸਫਲ ਹੋਣ ਲਈ ਤਿਆਰ ਹਨ, ਅਤੇ ਭਵਿੱਖ ਵਿੱਚ ਸਾਡੀ ਮਜ਼ਬੂਤ, ਟਿਕਾਊ ਆਰਥਿਕਤਾ ਵਿੱਚ ਵਾਧਾ ਕਰ ਰਹੇ ਹਨ।
ਇਸ ਬਾਰੇ ਹੇਠਾਂ ਹੋਰ ਜਾਣੋ ਕਿ ਬੀ.ਸੀ. ਚੰਗੀਆਂ ਨੌਕਰੀਆਂ ਪੈਦਾ ਕਰਨ ਲਈ, ਲੋਕਾਂ ਨੂੰ ਉੱਚ-ਮੌਕੇ ਵਾਲੇ ਖੇਤਰਾਂ ਵਿੱਚ ਕੰਮ ਕਰਨ ਲਈ ਸਿਖਲਾਈ ਦੇਣ ਲਈ, ਅਤੇ ਕਾਰੋਬਾਰਾਂ ਨੂੰ ਅਨੁਕੂਲ ਹੋਣ ਅਤੇ ਵਧਣ ਵਿੱਚ ਸਹਾਇਤਾ ਕਰਨ ਲਈ ਕਿਵੇਂ ਕਾਰਵਾਈ ਕਰ ਰਿਹਾ ਹੈ।

ਸਟ੍ਰੌਂਗਰ ਬੀ ਸੀ ਫਿਊਚਰ ਰੈਡੀ ਕਾਰਵਾਈ ਯੋਜਨਾ ਪੜ੍ਹੋ
ਬੀ.ਸੀ. ਦੀ ‘ਸਟ੍ਰੌਂਗਰ ਬੀ ਸੀ ਫਿਊਚਰ ਰੈਡੀ ਕਾਰਵਾਈ ਯੋਜਨਾ’ (StrongerBC Future Ready Action Plan) ਅੱਜ ਦੀਆਂ ਚੁਣੌਤੀਆਂ ਨਾਲ ਨਜਿੱਠਣ ਲਈ ਅਨੁਕੂਲ ਹੈ, ਇਹ ਯਕੀਨੀ ਬਣਾ ਰਹੀ ਹੈ ਕਿ ਲੋਕ ਸਫਲ ਹੋਣ ਲਈ ਤਿਆਰ ਹਨ, ਅਤੇ ਭਵਿੱਖ ਵਿੱਚ ਸਾਡੀ ਮਜ਼ਬੂਤ, ਟਿਕਾਊ ਆਰਥਿਕਤਾ ਵਿੱਚ ਵਾਧਾ ਕਰ ਰਹੇ ਹਨ। ਯੋਜਨਾ ਨੂੰ ਪੜ੍ਹਨ ਲਈ ਹੇਠਾਂ ਕਲਿੱਕ ਕਰੋ।

185,000 ਹੋਰ ਚੰਗੀਆਂ ਨੌਕਰੀਆਂ ਪੈਦਾ ਕਰਨਾ
ਅਸੀਂ ਵਧੇਰੇ ਰਿਹਾਇਸ਼ਾਂ, ਸਕੂਲ, ਹਸਪਤਾਲ ਅਤੇ ਟ੍ਰਾਂਜ਼ਿਟ ਦਾ ਨਿਰਮਾਣ ਕਰਕੇ ਅਤੇ ਇਨ੍ਹਾਂ ਨੂੰ ਉਪਲਬਧ ਕਰਵਾ ਕੇ ਆਪਣੀਆਂ ਵਰਤਮਾਨ ਅਤੇ ਭਵਿੱਖ ਦੀਆਂ ਓਨਾਂ ਜ਼ਰੂਰਤਾਂ ਲਈ ਤਿਆਰੀ ਕਰ ਰਹੇ ਹਾਂ ਜਿਸ ‘ਤੇ ਸਾਡੇ ਭਾਈਚਾਰੇ ਨਿਰਭਰ ਕਰਦੇ ਹਨ। ਬੱਜਟ 2024 ਦੇ ਹਿੱਸੇ ਵਜੋਂ, ਇਹ ਪ੍ਰੋਜੈਕਟ ਅਗਲੇ ਤਿੰਨ ਸਾਲਾਂ ਵਿੱਚ ਸੂਬੇ ਭਰ ਵਿੱਚ ਅਨੁਮਾਨਤ 185,000 ਨੌਕਰੀਆਂ ਪੈਦਾ ਕਰਨਗੇ, ਤਾਂ ਜੋ ਹਰ ਕੋਈ ਇੱਥੇ ਬੀ.ਸੀ. ਵਿੱਚ ਵਧੀਆ ਜ਼ਿੰਦਗੀ ਗੁਜ਼ਾਰ ਸਕੇ।

ਸਾਡੇ ਹੈਲਥ ਕੇਅਰ ਕਾਰਜਬਲ ਨੂੰ ਮਜ਼ਬੂਤ ਕਰਨਾ
ਬੀ.ਸੀ. ਦੇ ਲੋਕ ਅਜਿਹੀ ਪਬਲਿਕ ਹੈਲਥ ਕੇਅਰ ਚਾਹੁੰਦੇ ਹਨ ਜਿਸ ‘ਤੇ ਉਹ ਭਰੋਸਾ ਕਰ ਸਕਣ। ਅਜਿਹੀ ਅਬਾਦੀ ਦੀਆਂ ਮੰਗਾਂ ਨੂੰ ਪੂਰਾ ਕਰਨ ਲਈ, ਜੋ ਉਮਰ ਅਤੇ ਗਿਣਤੀ ਵਿੱਚ ਵੱਧ ਰਹੀ ਹੈ, ਸਾਨੂੰ ਹੈਲਥ ਕੇਅਰ ਦੇ ਖੇਤਰ ਵਿੱਚ ਕੰਮ ਕਰਨ ਲਈ ਵਧੇਰੇ ਲੋਕਾਂ ਦੀ ਜ਼ਰੂਰਤ ਹੈ। ਇਹੀ ਕਾਰਨ ਹੈ ਕਿ ਬੱਜਟ 2024 ਉਨ੍ਹਾਂ ਕਾਮਿਆਂ ਨੂੰ ਆਕਰਸ਼ਿਤ ਕਰਨ ਲਈ ਵਧੇਰੇ ਪ੍ਰੋਤਸਾਹਨ ਪ੍ਰਦਾਨ ਕਰਦਾ ਹੈ ਜਿਨ੍ਹਾਂ ਦੀ ਸਾਨੂੰ ਲੋੜ ਹੈ ਅਤੇ ਜਿਨ੍ਹਾਂ ਨੂੰ ਅਸੀਂ ਸਿਹਤ ਸੇਵਾਵਾਂ ਦੀ ਪੂਰੀ ਲੜੀ ਵਿੱਚ ਬਰਕਰਾਰ ਰੱਖਣਾ ਚਾਹੁੰਦੇ ਹਾਂ। ਇਸ ਵਿੱਚ ਪ੍ਰਾਇਮਰੀ ਅਤੇ ਐਕਿਊਟ ਕੇਅਰ, ਲੌਂਗ-ਟਰਮ ਕੇਅਰ ਅਤੇ ਅਸਿਸਟਿਡ ਲਿਵਿੰਗ, ਹੋਮ ਕੇਅਰ, ਅਤੇ ਮਾਨਸਿਕ ਸਿਹਤ ਅਤੇ ਨਸ਼ੀਲੇ ਪਦਾਰਥਾਂ ਦੀ ਵਰਤੋਂ ਸੰਬੰਧੀ ਸੰਭਾਲ ਸ਼ਾਮਲ ਹੈ।

ਵਿਦਿਆਰਥੀਆਂ ਦੀ ਵਿੱਤੀ ਸਹਾਇਤਾ ਵਿੱਚ ਵਾਧਾ
ਉੱਚ ਸਿੱਖਿਆ ਪ੍ਰਾਪਤ ਕਰਨ ਲਈ ਵਧੇਰੇ ਸਹਾਇਤਾ ਅਤੇ ਢੁੱਕਵੇਂ ਵਸੀਲਿਆਂ ਦੀ ਭਾਲ ਕਰਨ ਵਾਲੇ ਲੋਕ ਵਿਦਿਆਰਥੀ ਕਰਜ਼ਿਆਂ ਅਤੇ ਬਿਹਤਰ ਭੁਗਤਾਨ ਦੀਆਂ ਸ਼ਰਤਾਂ ਰਾਹੀਂ ਵਧੇਰੇ ਪੈਸੇ ਪ੍ਰਾਪਤ ਕਰਨ ਦੇ ਯੋਗ ਹਨ। 2019 ਤੋਂ ਬੀ.ਸੀ. ਦੇ ਵਿਦਿਆਰਥੀ ਕਰਜ਼ੇ ਵਿਆਜ-ਮੁਕਤ ਹੋਣ ਨਾਲ – ਅੱਜ ਤੱਕ ਹਜ਼ਾਰਾਂ ਬ੍ਰਿਟਿਸ਼ ਕੋਲੰਬੀਆ ਵਾਸੀਆਂ ਨੂੰ $145 ਮਿਲੀਅਨ ਦੀ ਬਚਤ ਹੋਈ ਹੈ – ਬੀ.ਸੀ. ਵਿੱਚ ਸਿੱਖਿਆ ਪ੍ਰਾਪਤ ਕਰਨ ਵਾਲੇ ਲੋਕਾਂ ਨੂੰ ਵਧੇਰੇ ਅਨੁਕੂਲ ਵਸੀਲੇ ਅਤੇ ਵਿਕਲਪਾਂ ਤੱਕ ਪਹੁੰਚ ਹੋਵੇਗੀ ਤਾਂ ਜੋ ਉਹ ਪੜ੍ਹਾਈ ਜਾਰੀ ਰੱਖ ਸਕਣ ਅਤੇ ਸਫਲ ਹੋ ਸਕਣ।

ਟੈਕ ਸੰਬੰਧਿਤ ਥਾਂਵਾਂ ਦਾ ਵਿਸਤਾਰ ਕਰਨਾ
ਹੋਰ ਵਿਦਿਆਰਥੀਆਂ ਦੀ ਉੱਚ ਮੰਗ ਵਾਲੇ ਪ੍ਰੋਗਰਾਮਾਂ ਤੱਕ ਪਹੁੰਚ ਹੋਵੇਗੀ ਕਿਉਂਕਿ ਪਬਲਿਕ ਪੋਸਟ-ਸੈਕੰਡਰੀ ਸਿੱਖਿਆ ਪ੍ਰਣਾਲੀ ਵਿੱਚ 3,000 ਹੋਰ ਤਕਨਾਲੋਜੀ-ਸੰਬੰਧਿਤ ਥਾਂਵਾਂ ਉਪਲਬਧ ਹੋ ਜਾਣਗੀਆਂ। ਇਨ੍ਹਾਂ ਥਾਂਵਾਂ ਵਿੱਚ ਸਾਈਬਰ ਸਿਕਿਓਰਿਟੀ, ਸੌਫਟਵੇਅਰ ਇੰਜੀਨੀਅਰਿੰਗ, ਡੇਟਾ ਸਾਇੰਸ, ਜੀਵਨ ਵਿਗਿਆਨ (life sciences), ਕ੍ਰੀਏਟਿਵ ਟੈਕ, ਕਲੀਨ ਟੈਕ ਅਤੇ ਐਗਰੀਟੈਕ ਸਮੇਤ ਕਈ ਖੇਤਰ ਸ਼ਾਮਲ ਹਨ।

ਅਧਿਆਪਕਾਂ ਅਤੇ ਸਿੱਖਿਆ ਸਹਾਇਤਾ ਸਟਾਫ ਦੀ ਭਰਤੀ
ਸਕੂਲ ਸਾਡੇ ਭਾਈਚਾਰਿਆਂ ਦਾ ਧੁਰ ਹਨ। ਇੱਥੇ ਬੀ.ਸੀ. ਵਿੱਚ, ਅਸੀਂ K-12 ਦਾਖਲੇ ਵਿੱਚ ਨਿਰੰਤਰ ਵਾਧਾ ਦੇਖ ਰਹੇ ਹਾਂ। ਸਾਡੀ ਵੱਧ ਰਹੀ ਵਿਦਿਆਰਥੀ ਅਬਾਦੀ ਦਾ ਸਮਰਥਨ ਕਰਨ ਲਈ, ਅਸੀਂ ਵਧੇਰੇ ਅਧਿਆਪਕਾਂ ਅਤੇ ਸਹਾਇਤਾ ਸਟਾਫ ਦੀ ਭਰਤੀ ਕਰ ਰਹੇ ਹਾਂ। ਇਸ ਵਿੱਚ ਸਪੈਸ਼ਲ ਐਜੂਕੇਸ਼ਨ ਦੇ ਅਧਿਆਪਕ, ਅਧਿਆਪਕ ਸਾਇਕੌਲੋਜਿਸਟ (ਮਨੋਵਿਗਿਆਨੀ) ਅਤੇ ਕਾਊਂਸਲਰ ਸ਼ਾਮਲ ਹਨ। ਅਸੀਂ ਬੀ.ਸੀ. ਭਰ ਵਿੱਚ ਸਕੂਲਾਂ ਅਤੇ ਖੇਡ ਦੇ ਮੈਦਾਨਾਂ ਦਾ ਨਿਰਮਾਣ, ਵਿਸਤਾਰ ਅਤੇ ਅਪਗ੍ਰੇਡ ਕਰਨਾ ਵੀ ਜਾਰੀ ਰੱਖ ਰਹੇ ਹਾਂ।

ਵੈਟਰਨਰੀ ਥਾਂਵਾਂ ਨੂੰ ਦੁੱਗਣਾ ਕਰਨਾ
ਬੀ.ਸੀ. ਨੂੰ ਵਧੇਰੇ ਵੈਟਰੀਨੇਰੀਅਨਾਂ (ਪਸ਼ੂਆਂ ਦੇ ਡਾਕਟਰ) ਦੀ ਲੋੜ ਹੈ। ਨਵੀਂ ਫੰਡਿੰਗ ‘ਵੈਸਟਰਨ ਕਾਲਜ ਔਫ ਵੈਟਰਨਰੀ ਮੈਡੀਸਨ’ (Western College of Veterinary Medicine) ਵਿੱਚ ਬੀ.ਸੀ. ਦੇ ਵਿਦਿਆਰਥੀਆਂ ਲਈ ਸਬਸਿਡੀ ਵਾਲੀਆਂ ਵੈਟਰਨਰੀ ਮੈਡੀਸਨ ਸੀਟਾਂ ਨੂੰ ਸਥਾਈ ਤੌਰ ‘ਤੇ ਦੁੱਗਣਾ ਕਰ ਦੇਵੇਗੀ। ਵਧੇਰੇ ਲੋਕਾਂ ਨੂੰ ਗੁਣਵੱਤਾ ਵਾਲੀ ਸਿਖਲਾਈ ਮਿਲੇਗੀ, ਅਤੇ ਸਾਡੇ ਪਾਲਤੂ ਜਾਨਵਰਾਂ ਅਤੇ ਫ਼ਾਰਮ ਦੇ ਜਾਨਵਰਾਂ ਨੂੰ ਉਹ ਸਿਹਤ ਸੰਭਾਲ ਮਿਲ ਸਕਦੀ ਹੈ ਜਿਸਦੀ ਉਨ੍ਹਾਂ ਨੂੰ ਲੋੜ ਹੈ।

ਗ੍ਰੈਜੂਏਟ ਸਕੌਲਰਸ਼ਿਪ ਅਤੇ ਇੰਟਰਨਸ਼ਿਪ ਨੂੰ ਸ਼ਾਮਲ ਕਰਨਾ
ਹੁਨਰਮੰਦ ਲੋਕਾਂ ਦੀ ਅਗਲੀ ਪੀੜ੍ਹੀ ਦਾ ਵਿਕਾਸ ਕਰਨਾ ਬੀ.ਸੀ. ਦੀ ਸਮੁੱਚੀ ਉਤਪਾਦਕਤਾ ਅਤੇ ਮੁਕਾਬਲੇਬਾਜ਼ੀ ਲਈ ਜ਼ਰੂਰੀ ਹੈ। ਆਰਥਿਕਤਾ ਵਿੱਚ, ਨਵੀਨਤਾ ਲਈ ਸਾਡੀ ਸਮਰੱਥਾ ਮਾਸਟਰਜ਼ ਅਤੇ ਡਾਕਟਰੇਟ ਡਿਗਰੀ ਵਾਲੇ ਵਿਸ਼ੇਸ਼ ਗ੍ਰੈਜੂਏਟਾਂ ਦੀ ਨਿਰੰਤਰ ਸਪਲਾਈ ‘ਤੇ ਨਿਰਭਰ ਕਰਦੀ ਹੈ। ਅਸੀਂ ਵਿਗਿਆਨ, ਤਕਨਾਲੋਜੀ, ਇੰਜੀਨੀਅਰਿੰਗ, ਅਤੇ ਗਣਿਤ (STEM) ਖੇਤਰਾਂ ਅਤੇ ਹੋਰ ਵਿਸ਼ਿਆਂ ਵਿੱਚ ਵਿਦਿਆਰਥੀਆਂ ਲਈ ਮੈਰਿਟ-ਅਧਾਰਤ ਗ੍ਰੈਜੂਏਟ ਸਕੌਲਰਸ਼ਿਪ ਦਾ ਵਿਸਤਾਰ ਕਰਕੇ ਹੁਨਰਮੰਦ ਲੋਕਾਂ ਦੀ ਅਗਲੀ ਪੀੜ੍ਹੀ ਨੂੰ ਬੀ.ਸੀ. ਵਿੱਚ ਤਿਆਰ ਕਰ ਰਹੇ ਹਾਂ।

ਅਰਲੀ ਚਾਈਲਡਹੁੱਡ ਐਜੁਕੇਟਰਾਂ ਲਈ ਨੌਕਰੀਆਂ ਅਤੇ ਸਿਖਲਾਈ
ਬੀ.ਸੀ. ਵਿੱਚ ਪਰਿਵਾਰਾਂ ਨੂੰ ਸਾਡੇ ਅਰਲੀ ਚਾਈਲਡਹੁੱਡ ਕਾਰਜਬਲ ਵਿੱਚ ਨਿਵੇਸ਼ ਕਰਕੇ ਲੋੜੀਂਦੀ ਬਾਲ ਸੰਭਾਲ ਪ੍ਰਦਾਨ ਕਰਨਾ।
ਜਦ ਅਸੀਂ ਮਾਪਿਆਂ ਲਈ ਚਾਈਲਡ ਕੇਅਰ (ਬਾਲ ਸੰਭਾਲ) ਤੱਕ ਪਹੁੰਚ ਦਾ ਵਿਸਤਾਰ ਕਰ ਰਹੇ ਹਾਂ, ਅਗਲੇ ਦਹਾਕੇ ਵਿੱਚ ਬੀ.ਸੀ. ਦੇ ਕਾਰਜਬਲ ਵਿੱਚ 10,000 ਤੋਂ ਵੱਧ ਨਵੇਂ ਅਰਲੀ ਚਾਈਲਡਹੁੱਡ ਐਜੁਕੇਟਰਾਂ ਦੀ ਲੋੜ ਪਵੇਗੀ। ਸਿਖਲਾਈ ਲਈ ਫੰਡਿੰਗ, ਅਤੇ ਪੋਸਟ-ਸੈਕੰਡਰੀ ਪ੍ਰੋਗਰਾਮਾਂ ਵਿੱਚ ਨਵੀਆਂ ਸੀਟਾਂ ਦੇ ਨਾਲ, ਅਰਲੀ ਚਾਈਲਡਹੁੱਡ ਐਜੁਕੇਟਰ ਬਣਨ ਲਈ ਸਿਖਲਾਈ ਦੇਣ ਦਾ ਇਸ ਤੋਂ ਵਧੀਆ ਸਮਾਂ ਨਹੀਂ ਹੈ।

K-12 ਕਰੀਅਰ ਕਨੈਕਸ਼ਨਜ਼ ਅਤੇ ਡਿਊਲ ਕ੍ਰੈਡਿਟ ਦਾ ਵਿਸਤਾਰ
ਬੀ.ਸੀ. ਦੇ ਵਿਦਿਆਰਥੀਆਂ ਨੂੰ ਉਨ੍ਹਾਂ ਦੀਆਂ ਦਿਲਚਸਪੀਆਂ ਅਤੇ ਕੰਮਾਂ ਨਾਲ ਮੇਲ ਖਾਂਦੇ ਉੱਚ ਮੰਗ ਵਾਲੇ ਕਰੀਅਰ ਲੱਭਣ ਅਤੇ ਪੜਚੋਲ ਕਰਨ ਦੇ ਵਧੇਰੇ ਮੌਕੇ ਦੇਣਾ, ਸਟ੍ਰੌਂਗਰ ਬੀ ਸੀ ਫਿਊਚਰ ਰੈਡੀ ਕਾਰਵਾਈ ਯੋਜਨਾ ਦਾ ਇੱਕ ਮੁੱਖ ਹਿੱਸਾ ਹੈ। ਇਹ ਪਹਿਲਕਦਮੀਆਂ ਹਾਈ ਸਕੂਲ ਤੋਂ ਗ੍ਰੈਜੂਏਟ ਹੋਣ ਅਤੇ ਪੋਸਟ-ਸੈਕੰਡਰੀ ਸਿੱਖਿਆ ਵਿੱਚ ਤਬਦੀਲ ਹੋਣ ਲਈ ਤਿਆਰ ਹੋਣ ਵਿੱਚ ਵਧੇਰੇ ਵਿਦਿਆਰਥੀਆਂ ਦੀ ਮਦਦ ਕਰਦੀਆਂ ਹਨ, ਅਤੇ ਉੱਚ ਮੰਗ ਵਾਲੇ ਖੇਤਰਾਂ ਵਿੱਚ ਨੌਕਰੀਆਂ ਲੱਭਣ ਲਈ ਲੋੜੀਂਦੇ ਹੁਨਰ ਮੁਹਈਆ ਕਰਦੀਆਂ ਹਨ।

ਕੰਮ-ਏਕੀਕ੍ਰਿਤ ਸਿਖਲਾਈ ਦਾ ਵਿਸਤਾਰ ਕਰਨਾ
ਵਰਕ-ਇੰਟੀਗ੍ਰੇਟਿਡ ਲਰਨਿੰਗ ਜਾਂ ਕੰਮ ਏਕੀਕ੍ਰਿਤ ਸਿਖਲਾਈ (ਸਿੱਖਿਆ ਲਈ ਇੱਕ ਅਜਿਹੀ ਪਹੁੰਚ ਜੋ ਵਿਦਿਆਰਥੀਆਂ ਨੂੰ ਕਲਾਸਰੂਮ ਵਿੱਚ ਜੋ ਕੁਝ ਉਹ ਸਿੱਖ ਰਹੇ ਹਨ, ਉਸ ਨਾਲ ਸਬੰਧਤ ਕੰਮ ਦੇ ਤਜਰਬੇ ਮੁਹਈਆ ਕਰਦੀ ਹੈ) ਦੇ ਮੌਕੇ ਵਿਦਿਆਰਥੀਆਂ ਨੂੰ ਸੰਬੰਧਿਤ ਕੰਮ ਦਾ ਤਜਰਬਾ ਪ੍ਰਾਪਤ ਕਰਨ ਦਾ ਇੱਕ ਵਧੀਆ ਮੌਕਾ ਪ੍ਰਦਾਨ ਕਰਦੇ ਹਨ, ਅਤੇ ਰੁਜ਼ਗਾਰ ਦੇਣ ਵਾਲਿਆਂ ਨੂੰ ਲੋੜ ਅਨੁਸਾਰ ਹੁਨਰਮੰਦ ਕਾਮਿਆਂ ਦੀ ਕਮੀ ਨੂੰ ਦੂਰ ਕਰਨ ਅਤੇ ਕਾਮਿਆਂ ਦੀ ਅਗਲੀ ਪੀੜ੍ਹੀ ਨੂੰ ਸਿਖਲਾਈ ਦੇਣ ਵਿੱਚ ਵੀ ਮਦਦ ਕਰਦੇ ਹਨ। ਬੀ.ਸੀ. ਦੇ ਹਰ ਕੋਨੇ ਵਿੱਚ ਵਧੇਰੇ ਵਿਦਿਆਰਥੀ ਕੋ-ਔਪ ਸਿੱਖਿਆ, ਇੰਟਰਨਸ਼ਿਪ, ਕਲੀਨਿਕਲ ਪਲੇਸਮੈਂਟ, ਸਰਵਿਸ ਲਰਨਿੰਗ ਅਤੇ ਪ੍ਰੈਕਟੀਕਮ ਤੱਕ ਪਹੁੰਚ ਕਰ ਸਕਦੇ ਹਨ।

ਵਿਦਿਆਰਥੀਆਂ ਲਈ ਕੈਂਪਸ ‘ਤੇ ਰਿਹਾਇਸ਼ਾਂ ਪ੍ਰਦਾਨ ਕਰਨਾ
ਇਸ ਸਰਕਾਰ ਦਾ ਮੰਨਣਾ ਹੈ ਕਿ ਵਿਦਿਆਰਥੀਆਂ ਦਾ ਧਿਆਨ ਸਿਰਫ਼ ਉਨ੍ਹਾਂ ਦੀ ਪੜ੍ਹਾਈ ‘ਤੇ ਹੋਣਾ ਚਾਹੀਦਾ ਹੈ, ਨਾ ਕਿ ਆਪਣੇ ਲਈ ਢੁੱਕਵੀਆਂ ਰਿਹਾਇਸ਼ਾਂ ਲੱਭਣ ਅਤੇ ਆਪਣੇ ਬੱਜਟ ‘ਤੇ। 2017 ਤੋਂ, ਸਾਡੀ ਸਰਕਾਰ ਨੇ ਬੀ.ਸੀ. ਦੇ ਹਰ ਖੇਤਰ ਵਿੱਚ ਪੋਸਟ ਸੈਕੰਡਰੀ ਕੈਂਪਸਾਂ ਵਿੱਚ ਲਗਭਗ 9,095 ਨਵੇਂ ਬੈਡਾਂ ਦਾ ਨਿਰਮਾਣ ਪੂਰਾ ਕੀਤਾ ਹੈ ਜਾਂ ਸ਼ੁਰੂ ਕੀਤਾ ਹੈ। ਕੁੱਲ ਮਿਲਾ ਕੇ, ਸਾਡਾ ਸੂਬਾ ਵਿਦਿਆਰਥੀਆਂ ਲਈ 12,000 ਨਵੇਂ ਪੋਸਟ-ਸੈਕੰਡਰੀ ਬੈੱਡ ਸ਼ਾਮਲ ਕਰਨ ਦੇ ਰਾਹ ‘ਤੇ ਹੈ।

ਨਵੀਂ ਫਿਊਚਰ ਸਕਿੱਲਜ਼ ਗ੍ਰਾਂਟ
ਥੋੜ੍ਹੀ ਮਿਆਦ (short-term) ਦੇ ਸਿਖਲਾਈ ਵਿਕਲਪਾਂ ਰਾਹੀਂ ਹਜ਼ਾਰਾਂ ਲੋਕਾਂ ਨੂੰ ਨਵੇਂ ਹੁਨਰ ਅਤੇ ਮੌਕੇ ਦੇਣਾ। ਸੂਬੇ ਭਰ ਵਿੱਚ ਜਨਤਕ ਪੋਸਟ-ਸੈਕੰਡਰੀ ਸੰਸਥਾਵਾਂ ਦੁਆਰਾ ਪ੍ਰਦਾਨ ਕੀਤੀਆਂ ਜਾਣ ਵਾਲੀਆਂ ਉੱਚ-ਮੰਗ ਵਾਲੀਆਂ ਨੌਕਰੀਆਂ ਲਈ ਮਾਈਕਰੋ-ਕ੍ਰਿਡੈਨਸ਼ੀਅਲ ਸਿਖਲਾਈ ਦੀ ਲਾਗਤ ਨੂੰ ਕਵਰ ਕਰਨ ਲਈ ਇਹ ਗ੍ਰਾਂਟ $3,500 ਤੱਕ ਹੈ।

TradeUpBC ਟ੍ਰੇਡ ਦੇ ਖੇਤਰ ਨਾਲ ਸੰਬੰਧਤ ਕਾਮਿਆਂ ਦੇ ਹੁਨਰਾਂ ਦਾ ਨਿਰਮਾਣ, ਅਤੇ ਵਾਧਾ ਕਰਦਾ ਹੈ
ਬ੍ਰਿਟਿਸ਼ ਕੋਲੰਬੀਆ ਵਿੱਚ ਟ੍ਰੇਡ ਦੇ ਖੇਤਰ ਨਾਲ ਸੰਬੰਧਤ ਕਾਮੇ ਸੂਬੇ ਦੀ ਨੀਂਹ ਬਣਾਉਂਦੇ ਹਨ ਜਿਸ ਦਾ ਲਾਭ ਸਾਨੂੰ ਸਭ ਨੂੰ ਹੁੰਦਾ ਹੈ। ਇਹ ਉਨ੍ਹਾਂ ਦੀ ਵਧਦੀ ਮੁਹਾਰਤ, ਹੁਨਰ ਅਤੇ ਨਵੀਨਤਾ ਹੈ ਜੋ ਵਰਤਮਾਨ ਵਿੱਚ ਬੀ.ਸੀ. ਵਿੱਚ ਯੋਗਦਾਨ ਪਾਉਂਦੀ ਹੈ ਅਤੇ ਭਵਿੱਖ ਵਿੱਚ ਯੋਗਦਾਨ ਪਾਉਣਾ ਜਾਰੀ ਰੱਖੇਗੀ। ਬ੍ਰਿਟਿਸ਼ ਕੋਲੰਬੀਆ ਵਿੱਚ ਟ੍ਰੇਡ ਦੇ ਖੇਤਰ ਨਾਲ ਸੰਬੰਧਤ ਕਾਮਿਆਂ ਕੋਲ ਹੁਣ TradeUpBC ਰਾਹੀਂ ਨਵੇਂ ਅਤੇ ਵਿਸ਼ੇਸ਼ ਸਿਖਲਾਈ ਦੇ ਮੌਕਿਆਂ ਤੱਕ ਪਹੁੰਚ ਹੈ। ਇਹ ਇੱਕ ਔਨਲਾਈਨ ਹੱਬ ਹੈ ਜੋ ਟ੍ਰੇਡ ਦੇ ਖੇਤਰ ਨਾਲ ਸੰਬੰਧਤ ਤਜਰਬੇਕਾਰ ਪੇਸ਼ੇਵਰਾਂ ਅਤੇ ਰੁਜ਼ਗਾਰ ਦੇਣ ਵਾਲਿਆਂ ਦੀ ਮਦਦ ਕਰਦਾ ਹੈ।

ਜੰਗਲਾਤ ਦੇ ਖੇਤਰ ਦੇ ਕਾਮਿਆਂ ਦੀ ਸਹਾਇਤਾ ਲਈ ਰੁਜ਼ਗਾਰ ਦੇ ਨਵੇਂ ਮੌਕੇ
ਤਬਦੀਲੀਆਂ ਅਤੇ ਮੰਦੀ ਉਨ੍ਹਾਂ ਭਾਈਚਾਰਿਆਂ ਲਈ ਮੁਸ਼ਕਲ ਹੋ ਸਕਦੀ ਹੈ ਜੋ ਜੰਗਲਾਤ ਖੇਤਰ ‘ਤੇ ਨਿਰਭਰ ਕਰਦੇ ਹਨ, ਅਤੇ ਸਾਡੀ ਸਰਕਾਰ ਉਨ੍ਹਾਂ ਦੀ ਮਦਦ ਲਈ ਮੌਜੂਦ ਹੈ। ਸੂਬੇ ਦੇ ਫੌਰੈਸਟ ਇੰਪਲੌਇਮੈਂਟ ਪ੍ਰੋਗਰਾਮ (FEP) ਦੇ ਤਹਿਤ ਬੀ.ਸੀ. ਦੇ ਪੇਂਡੂ ਇਲਾਕਿਆਂ ਵਿੱਚ ਕੌਂਟਰੈਕਟਰਾਂ ਅਤੇ ਜੰਗਲਾਤ ਦੇ ਕਾਮਿਆਂ ਲਈ ਰੁਜ਼ਗਾਰ ਦੇ ਵਧੇਰੇ ਮੌਕੇ ਆਉਣ ਵਾਲੇ ਹਨ।

ਮੈਨਿਊਫਕਚਰਿੰਗ ਦੇ ਕਾਰਜਬਲ ਦੇ ਵਿਕਾਸ ਦਾ ਵਿਸਤਾਰ
ਮੈਨਿਊਫਕਚਰਿੰਗ ਸਾਡੀ ਅਰਥਵਿਵਸਥਾ ਦਾ ਇੱਕ ਵਧ ਰਿਹਾ ਹਿੱਸਾ ਹੈ ਅਤੇ ਅਗਲੇ 10 ਸਾਲਾਂ ਵਿੱਚ ਇਸ ਖੇਤਰ ਵਿੱਚ 49,000 ਨਵੀਆਂ ਨੌਕਰੀਆਂ ਦੇ ਮੌਕੇ ਆਉਣਗੇ। ਹੁਣ ਸਮਾਂ ਆ ਗਿਆ ਹੈ ਕਿ ਨੌਜਵਾਨਾਂ ਨੂੰ ਇਸ ਖੇਤਰ ਨਾਲ ਜਾਣੂ ਕਰਵਾਇਆ ਜਾਵੇ ਤਾਂ ਜੋ ਉਹ ਉਨ੍ਹਾਂ ਨੌਕਰੀਆਂ ਨੂੰ ਭਰਨ ਲਈ ਤਿਆਰ ਹੋਣ। ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਅਤੇ ਹਾਲ ਹੀ ਦੇ ਗ੍ਰੈਜੂਏਟਾਂ ਨੂੰ ਭਵਿੱਖ ਦੇ ਕਾਰਜਬਲ ਬਣਾਉਣ ਵਿੱਚ ਮਦਦ ਕਰਨ ਲਈ ਤਿਆਰ ਕੀਤੇ ਗਏ ਇੱਕ ਨਵੇਂ ਪ੍ਰੋਗਰਾਮ ਰਾਹੀਂ ਸਥਾਨਕ ਮੈਨਿਊਫਕਚਰਾਂ ਦੀ ਥੋੜ੍ਹੀ ਮਿਆਦ ਦੀਆਂ, ਤਨਖਾਹ ਵਾਲੇ ਕੰਮ ਦੀਆਂ ਪਲੇਸਮੈਂਟਾਂ ਤੱਕ ਪਹੁੰਚ ਹੈ।

ਕੰਸਟ੍ਰਕਸ਼ਨ ਦੇ ਖੇਤਰ ਵਿੱਚ ਉਤਪਾਦਨ ਨੂੰ ਵਧਾਉਣ ਲਈ ਨਵਾਂ ਇਨੋਵੇਸ਼ਨ ਫੰਡ
ਕੰਸਟ੍ਰਕਸ਼ਨ ਦੇ ਖੇਤਰ ਵਿੱਚ ਰੁਜ਼ਗਾਰ ਦੇਣ ਵਾਲਿਆਂ ਅਤੇ ਕਾਮਿਆਂ ਨੂੰ ਬਿਹਤਰ ਸਮਰਥਨ ਮਿਲਦਾ ਹੈ ਕਿਉਂਕਿ ਸੂਬੇ ਨੇ ‘ਵਰਕਪਲੇਸ ਇਨੋਵੇਸ਼ਨ ਫੰਡ’ (Workplace Innovation Fund) ਦੀ ਸ਼ੁਰੂਆਤ ਕੀਤੀ, ਜੋ ਕਿ ਉਤਪਾਦਕਤਾ ਅਤੇ ਕਰਮਚਾਰੀਆਂ ਨੂੰ ਬਰਕਰਾਰ ਰੱਖਣ ਦੇ ਨਵੇਂ ਤਰੀਕਿਆਂ ਦੇ ਨਾਲ-ਨਾਲ ਲੇਬਰ ਸਪਲਾਈ ਅਤੇ ਸ਼ਮੂਲੀਅਤ ‘ਤੇ ਕੇਂਦਰਿਤ ਇੱਕ ਪ੍ਰੋਗਰਾਮ ਹੈ। ‘ਵਰਕਪਲੇਸ ਇਨੋਵੇਸ਼ਨ ਫੰਡ’ ਸੈਕਟਰ-ਵਿਆਪਕ ਹੱਲ ਵਿਕਸਤ ਕਰਨ ਦੇ ਆਲੇ-ਦੁਆਲੇ ਕੇਂਦਰਿਤ ਹੈ ਜੋ ਨਿਰਮਾਣ ਉਤਪਾਦਕਤਾ ਨੂੰ ਵਧਾਉਣ ਅਤੇ ਅੱਗੇ ਆਉਣ ਵਾਲੀਆਂ ਚੁਣੌਤੀਆਂ ਲਈ ਹੁਨਰਮੰਦ ਕਰਮਚਾਰੀਆਂ ਨੂੰ ਤਿਆਰ ਕਰਨ ਵਿੱਚ ਮਦਦ ਕਰ ਸਕਦਾ ਹੈ।

ਸਾਬਕਾ ਸੰਭਾਲ ਵਿੱਚ ਰਹੇ ਨੌਜਵਾਨਾਂ ਲਈ ਸਿੱਖਿਆ ਤੱਕ ਪਹੁੰਚ ਦਾ ਵਿਸਤਾਰ
ਪੋਸਟ-ਸੈਕੰਡਰੀ ਟਿਊਸ਼ਨ ਦੇ ਖ਼ਰਚਿਆਂ ਵਿੱਚ ਮਦਦ ਲਈ ਸਾਬਕਾ ਸੰਭਾਲ ਵਿੱਚ ਰਹੇ ਨੌਜਵਾਨਾਂ ਲਈ ਹੁਣ ਕੋਈ ਉਮਰ ਸੀਮਾ ਨਹੀਂ ਹੈ। ਉਮਰ ਸੀਮਾ ਨੂੰ ਹਟਾਉਣ ਨਾਲ ਲਾਗਤ ਦੀਆਂ ਰੁਕਾਵਟਾਂ ਦੂਰ ਹੋਣਗੀਆਂ ਅਤੇ ਲੋਕਾਂ ਨੂੰ ਚੰਗੀ ਤਨਖਾਹ ਅਤੇ ਸੰਤੁਸ਼ਟੀਜਨਕ ਨੌਕਰੀਆਂ ਪ੍ਰਾਪਤ ਕਰਨ ਵਿੱਚ ਸਹਾਇਤਾ ਮਿਲੇਗੀ। ‘ਪ੍ਰੋਵਿੰਸ਼ੀਅਲ ਟਿਊਸ਼ਨ ਵੇਵਰ ਪ੍ਰੋਗਰਾਮ’ (Provincial Tuition Waiver Program) ਬਹੁਤ ਸਾਰੇ ਵਿਕਲਪਾਂ ਨੂੰ ਕਵਰ ਕਰਦਾ ਹੈ: ਸਰਟੀਫਿਕੇਟ ਪ੍ਰੋਗਰਾਮ, ਡਿਪਲੋਮਾ ਜਾਂ ਅੰਡਰਗ੍ਰੈਜੂਏਟ ਡਿਗਰੀ, ਗੈਰ-ਕ੍ਰੈਡਿਟ ਕੋਰਸ, ਅਪ੍ਰੈਂਟਿਸਸ਼ਿਪ ਪ੍ਰੋਗਰਾਮ ਅਤੇ ਐਜੂਕੇਸ਼ਨ ਕੋਰਸਾਂ ਨੂੰ ਜਾਰੀ ਰੱਖਣਾ।

ਰੁਕਾਵਟਾਂ ਦਾ ਸਾਹਮਣਾ ਕਰਨ ਵਾਲੇ ਵਧੇਰੇ ਲੋਕਾਂ ਕੋਲ ਹੁਨਰ ਸਿਖਲਾਈ ਤੱਕ ਪਹੁੰਚ ਹੈ
ਸਿੱਖਿਆ ਅਤੇ ਹੁਨਰ ਸਿਖਲਾਈ ਅਹਿਮ ਸੰਤੁਲਨ ਪ੍ਰਦਾਨ ਕਰਦੇ ਹਨ, ਜੋ ਜੀਵਨ ਨੂੰ ਬਦਲਣ ਵਿੱਚ ਮਦਦ ਕਰ ਸਕਦਾ ਹੈ। ਸਹੀ ਸਹਾਇਤਾ ਨਾਲ, ਅਸੀਂ ਲੋਕਾਂ ਨੂੰ ਕਾਰਜਬਲ ਵਿੱਚ ਦਾਖਲ ਹੋਣ ਲਈ ਉਨ੍ਹਾਂ ਦੀਆਂ ਚੁਣੌਤੀਆਂ ਨੂੰ ਦੂਰ ਕਰਨ ਵਿੱਚ ਮਦਦ ਕਰ ਸਕਦੇ ਹਾਂ, ਅਤੇ ਉਨ੍ਹਾਂ ਨੂੰ ਇੱਕ ਨਵੀਂ, ਵਧੀਆ ਅਤੇ ਸਾਰਥਕ ਨੌਕਰੀ ਵਿੱਚ ਵਧਣ-ਫੁੱਲਣ ਵਿੱਚ ਮਦਦ ਕਰ ਸਕਦੇ ਹਾਂ। ਉਹ ਲੋਕ ਜੋ ਕਾਰਜਬਲ ਵਿੱਚ ਸ਼ਾਮਲ ਹੋਣਾ ਚਾਹੁੰਦੇ ਹਨ ਪਰ ਰੁਜ਼ਗਾਰ ਲਈ ਕਈ ਰੁਕਾਵਟਾਂ ਦਾ ਸਾਹਮਣਾ ਕਰ ਰਹੇ ਹਨ, ਉਨ੍ਹਾਂ ਕੋਲ ਵਧੇਰੇ ਮੌਕੇ ਹੋਣਗੇ ਕਿਉਂਕਿ ਬੀ.ਸੀ. ਸਰਕਾਰ ਰੁਜ਼ਗਾਰ ਪ੍ਰੋਗਰਾਮਾਂ ਲਈ ਹੁਨਰ ਸਿਖਲਾਈ ਦਾ ਮਹੱਤਵਪੂਰਨ ਵਿਸਤਾਰ ਕਰ ਰਹੀ ਹੈ।

ਅੰਤਰਰਾਸ਼ਟਰੀ ਕ੍ਰਿਡੈਨਸ਼ੀਆਲ (ਪ੍ਰਮਾਣ ਪੱਤਰ) ਮਾਨਤਾ ਨੂੰ ਸੁਚਾਰੂ ਬਣਾਉਣਾ
ਅਸੀਂ ਬੀ.ਸੀ. ਵਿੱਚ ਆਕੇ ਰਹਿਣ ਵਾਲੇ ਲੋਕਾਂ ਨੂੰ ਆਪਣੇ ਪੇਸ਼ਿਆਂ ਵਿੱਚ ਆਪਣੇ ਹੁਨਰਾਂ ਦੀ ਤੇਜ਼ੀ ਨਾਲ ਵਰਤੋਂ ਕਰਨ ਵਿੱਚ ਮਦਦ ਕਰਨ ਲਈ ਕਾਰਵਾਈ ਕਰ ਰਹੇ ਹਾਂ। ਇਹ ਉਸ ਤਰੱਕੀ ਨੂੰ ਅੱਗੇ ਵਧਾਉਂਦਾ ਹੈ ਜੋ ਅਸੀਂ ਪਹਿਲਾਂ ਹੀ ਕੀਤੀ ਹੈ ਤਾਂ ਜੋ ਅੰਤਰਰਾਸ਼ਟਰੀ ਪੱਧਰ ‘ਤੇ ਸਿਖਲਾਈ ਪ੍ਰਾਪਤ ਹੈਲਥ ਕੇਅਰ ਵਰਕਰਾਂ ਲਈ ਸਿਹਤ ਸੰਭਾਲ ਖੇਤਰ ਵਿੱਚ ਕਾਮਿਆਂ ਦੀ ਘਾਟ ਨੂੰ ਪੂਰਾ ਕਰਨਾ ਹੋਰ ਤੇਜ਼ ਅਤੇ ਆਸਾਨ ਬਣਾਇਆ ਜਾ ਸਕੇ। ਇਸ ਨਾਲ ਬੀ.ਸੀ. ਨੂੰ ਉੱਚ ਮੰਗ ਵਾਲੀਆਂ ਨੌਕਰੀਆਂ ਲਈ ਮੌਜੂਦਾ ਅਤੇ ਭਵਿੱਖ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਅਤੇ ਆਰਥਿਕਤਾ ਨੂੰ ਮਜ਼ਬੂਤ ਕਰਨ ਵਿੱਚ ਮਦਦ ਮਿਲੇਗੀ।

ਨਵੀਆਂ ‘ਸਟ੍ਰੌਂਗਰ ਬੀ ਸੀ ਫਾਈਂਡ ਯੌਰ ਪਾਥ’ ਪਹਿਲਕਦਮੀਆਂ
ਬੀ.ਸੀ. ਅਗਲੇ ਦਹਾਕੇ ਵਿੱਚ ਲਗਭਗ ਇੱਕ ਮਿਲੀਅਨ ਨੌਕਰੀਆਂ ਦੇ ਮੌਕੇ ਪੈਦਾ ਹੋਣ ਦੀ ਉਮੀਦ ਕਰ ਰਿਹਾ ਹੈ। ਨਵਾਂ ‘ਫਾਈਂਡ ਯੌਰ ਪਾਥ’ (Find Your Path) ਡਿਜੀਟਲ ਟੂਲ ਰੁਜ਼ਗਾਰ ਦੇਣ ਵਾਲਿਆਂ, ਕਾਮਿਆਂ ਅਤੇ ਵਿਦਿਆਰਥੀਆਂ ਨੂੰ 250 ਤੋਂ ਵੱਧ ਉੱਚ ਮੰਗ ਵਾਲੇ ਪੇਸ਼ਿਆਂ ਲਈ ਵਿਦਿਅਕ ਮਾਰਗਾਂ ਦੀ ਪੜਚੋਲ ਕਰਨ ਅਤੇ ਤਿਆਰ ਕਰਨ ਵਿੱਚ ਸਹਾਇਤਾ ਕਰਨ ਲਈ ਡਿਜ਼ਾਈਨ ਕੀਤਾ ਗਿਆ ਹੈ। ਇਸ ਬਾਰੇ ਉਤਸੁਕ ਹੋ ਕਿ ਤੁਹਾਡੀ ਸਿੱਖਿਆ ਤੁਹਾਨੂੰ ਕਿੱਥੇ ਲੈ ਜਾ ਸਕਦੀ ਹੈ? ਪੱਕਾ ਨਹੀਂ ਪਤਾ ਹੈ ਕਿ ਆਪਣੇ ਸੁਪਨੇ ਦੀ ਨੌਕਰੀ ਤੱਕ ਕਿਵੇਂ ਪਹੁੰਚਣਾ ਹੈ? ਅੱਜ ਹੀ ਸ਼ੁਰੂਆਤ ਕਰੋ ਅਤੇ ਇੱਕ ਸਫਲ ਭਵਿੱਖ ਵੱਲ ਆਪਣਾ ਰਸਤਾ ਤਿਆਰ ਕਰੋ।

ਕਨੈਕਟਿੰਗ ਕਮਿਊਨਿਟੀਜ਼ ਬੀ ਸੀ
ਅਸੀਂ 2027 ਤੱਕ ਬੀ.ਸੀ. ਵਿੱਚ ਵੱਖ-ਵੱਖ ਇਲਾਕਿਆਂ ਵਿੱਚ ਡਿਜੀਟਲ ਕਮੀਆਂ ਨੂੰ ਖਤਮ ਕਰਨ ਲਈ ਫੈਡਰਲ ਸਰਕਾਰ ਨਾਲ ਭਾਈਵਾਲੀ ਕੀਤੀ ਹੈ – ਜਿਸਦਾ ਮਤਲਬ ਹੈ ਕਿ ਬੀ.ਸੀ. ਦੇ ਹਰ ਭਾਈਚਾਰੇ, ਜਿਸ ਵਿੱਚ ਸਭ ਤੋਂ ਵੱਧ ਪੇਂਡੂ ਅਤੇ ਦੂਰ-ਦੁਰਾਡੇ ਦੇ ਲੋਕ ਸ਼ਾਮਲ ਹਨ, ਨੂੰ ਇਸ ਦਹਾਕੇ ਦੇ ਅੰਤ ਤੋਂ ਪਹਿਲਾਂ ਹਾਈ-ਸਪੀਡ ਇੰਟਰਨੈਟ ਦੀ ਪਹੁੰਚ ਹੋਵੇਗੀ।

ਨਵੀਆਂ ਬਾਲ-ਸੰਭਾਲ ਥਾਂਵਾਂ ਲਈ ਫੰਡ ਸਹਾਇਤਾ
ਅਸੀਂ 37,000 ਤੋਂ ਵੱਧ ਨਵੀਆਂ ਲਾਇਸੰਸਸ਼ੁਦਾ ਚਾਈਲਡ ਕੇਅਰ ਥਾਂਵਾਂ ਨੂੰ ਫੰਡ ਦਿੱਤਾ ਹੈ, ਜੋ ਬੀ.ਸੀ. ਦੇ ਇਤਿਹਾਸ ਵਿੱਚ ਨਵੀਆਂ ਚਾਈਲਡ ਕੇਅਰ ਥਾਂਵਾਂ ਬਣਾਉਣ ਲਈ ਸਭ ਤੋਂ ਵੱਡੀ ਕਾਰਵਾਈ ਹੈ ਅਤੇ ਇਹ ਮਾਪਿਆਂ ਨੂੰ ਕਾਰਜਬਲ ਵਿੱਚ ਦੁਬਾਰਾ ਸ਼ਾਮਲ ਹੋਣ ਦੇ ਸਮਰੱਥ ਕਰਦਾ ਹੈ।

ਨਵੀਂ ‘ਬੀ.ਸੀ. ਐਕਸੈਸ ਗ੍ਰਾਂਟ’ ਵਿਦਿਆਰਥੀਆਂ ਲਈ ਜੀਵਨ ਨੂੰ ਵਧੇਰੇ ਕਿਫ਼ਾਇਤੀ ਬਣਾਉਂਦੀ ਹੈ
ਅਸੀਂ ਨਵੀਂ ਬੀ.ਸੀ. ਐਕਸੈਸ ਗ੍ਰਾਂਟ (B.C. Access Grant) ਪੇਸ਼ ਕੀਤੀ ਜੋ ਅੱਜ ਤੱਕ 71,000 ਤੋਂ ਵੱਧ, ਘੱਟ ਅਤੇ ਮੱਧ-ਆਮਦਨੀ ਵਾਲੇ ਵਿਦਿਆਰਥੀਆਂ ਨੂੰ ਟਿਊਸ਼ਨ, ਪਾਠ ਪੁਸਤਕਾਂ, ਲੈਬ ਸਪਲਾਈਆਂ ਅਤੇ ਉਨ੍ਹਾਂ ਦੀ ਸਿਖਲਾਈ ਦੇ ਪ੍ਰੋਗਰਾਮ ਲਈ ਲੋੜੀਂਦੀਆਂ ਹੋਰ ਚੀਜ਼ਾਂ ਲਈ ਭੁਗਤਾਨ ਕਰਨ ਲਈ ਸਲਾਨਾ $4,000 ਤੱਕ ਦੀ ਸਹਾਇਤਾ ਕਰਦੀ ਹੈ। ਇਹ ਗ੍ਰਾਂਟ 2020 ਵਿੱਚ ਸ਼ੁਰੂ ਕੀਤੀ ਗਈ ਸੀ, ਜੋ 15 ਸਾਲਾਂ ਵਿੱਚ ਪਹਿਲਾ ਨਵਾਂ ਗ੍ਰਾਂਟ ਪ੍ਰੋਗਰਾਮ ਸੀ।

ਉੱਚ ਤਨਖਾਹ ਵਾਲੀਆਂ, ਬਿਹਤਰ ਨੌਕਰੀਆਂ ਲਈ ਨਵਾਂ ‘ਸਕਿਲਡ ਟ੍ਰੇਡਜ਼ ਸਰਟੀਫਿਕੇਸ਼ਨ’
ਬਹੁਤ ਲੰਬੇ ਸਮੇਂ ਤੋਂ, ਬੀ.ਸੀ. ਕੈਨੇਡਾ ਦਾ ਇਕਲੌਤਾ ਸੂਬਾ ਰਿਹਾ ਹੈ ਜਿਸ ਕੋਲ ‘ਸਕਿੱਲਡ ਟ੍ਰੇਡਜ਼’ ਸਰਟੀਫਿਕੇਸ਼ਨ ਸਿਸਟਮ ਨਹੀਂ ਹੈ, ਜਿਸ ਨਾਲ ਕਾਮਿਆਂ ਅਤੇ ਮਾਲਕਾਂ ਨੂੰ ਨੁਕਸਾਨ ਹੁੰਦਾ ਹੈ। ਹੁਨਰਮੰਦ ਕਿੱਤਿਆਂ ਦੇ ਸਰਟੀਫਿਕੇਸ਼ਨ ਨੂੰ ਵਾਪਸ ਲਿਆ ਕੇ ਅਤੇ ਵਧਾ ਕੇ, ਅਸੀਂ ਇਸ ਨੂੰ ਬਦਲ ਰਹੇ ਹਾਂ – ਵਧੇਰੇ ਲੋਕਾਂ ਨੂੰ ਕਿੱਤਿਆਂ ਵੱਲ ਆਕਰਸ਼ਿਤ ਕਰਨ ਲਈ ਬਿਹਤਰ ਤਨਖਾਹ ਵਾਲੇ, ਸਥਿਰ ਕੰਮ ਦਾ ਸਮਰਥਨ ਕਰਨਾ ਅਤੇ ਮਾਲਕਾਂ ਨੂੰ ਹੋਰ ਮਜ਼ਬੂਤ ਭਾਈਚਾਰਿਆਂ ਅਤੇ ਵਧੇਰੇ ਮਜ਼ਬੂਤ ਬੀ.ਸੀ. ਬਣਾਉਣ ਲਈ ਲੋੜੀਂਦੇ ਕਾਮਿਆਂ ਨੂੰ ਲੱਭਣ ਵਿੱਚ ਸਹਾਇਤਾ ਕਰਨਾ।

ਬਿਜਲੀ ਦਾ ਸਿਸਟਮ ਬਣਾਉਣ, ਅਤੇ ਨੌਕਰੀਆਂ ਪੈਦਾ ਕਰਨ ਲਈ ਨਵੀਆਂ ਕਾਰਵਾਈਆਂ
ਬੀ.ਸੀ. ਵਾਤਾਵਰਨ ਪੱਖੋਂ ਸਾਫ ਊਰਜਾ ਦਾ ਸਮਰਥਕ ਹੈ। ਅਸੀਂ ਬੀ.ਸੀ. ਦੇ ਬਿਜਲੀ ਦੇ ਸਿਸਟਮ ਦੇ $36 ਬਿਲੀਅਨ ਦੇ ਵਿਸਤਾਰ, 12,500 ਤੋਂ ਵੱਧ ਚੰਗੀਆਂ ਨੌਕਰੀਆਂ ਪੈਦਾ ਕਰਨ ਅਤੇ ਕਾਰੋਬਾਰਾਂ ਅਤੇ ਭਾਈਚਾਰਿਆਂ ਨੂੰ ਵਧਣ ਅਤੇ ਨਿਵੇਸ਼ ਨੂੰ ਆਕਰਸ਼ਿਤ ਕਰਨ ਲਈ ਵਾਤਾਵਰਨ ਪੱਖੋਂ ਸਾਫ, ਕਿਫ਼ਾਇਤੀ ਬਿਜਲੀ ਤੱਕ ਪਹੁੰਚ ਨੂੰ ਯਕੀਨੀ ਬਣਾਉਣ ਵਰਗੇ ਹੱਲਾਂ ਵਿੱਚ ਨਿਵੇਸ਼ ਕਰਕੇ ਬੀ.ਸੀ. ਦੀ ਵਾਤਾਵਰਨ ਪੱਖੋਂ ਸਾਫ ਊਰਜਾ ਸ਼ਕਤੀ ਦਾ ਲਾਭ ਉਠਾ ਰਹੇ ਹਾਂ।
ਨੌਕਰੀ ‘ਤੇ ਆਪਣੇ ਅਧਿਕਾਰਾਂ ਅਤੇ ਵੱਖ-ਵੱਖ ਬੈਨਿਫ਼ਿਟ ਬਾਰੇ ਜਾਣੋ

ਮਿਨਿਮਮ ਵੇਜ ਵਿੱਚ ਵਾਧਾ
ਬੀ.ਸੀ. ਵਿੱਚ ਹਰ ਵਰਕਰ ਆਪਣੇ ਕੰਮ ਲਈ ਉਚਿਤ ਭੁਗਤਾਨ ਦਾ ਹੱਕਦਾਰ ਹੈ। ਇਹੀ ਕਾਰਨ ਹੈ ਕਿ 1 ਜੂਨ, 2024 ਨੂੰ ਬ੍ਰਿਟਿਸ਼ ਕੋਲੰਬੀਆ ਦੀ ‘ਮਿਨਿਮਮ ਵੇਜ’ (ਪ੍ਰਤੀ ਘੰਟਾ ਘੱਟ ਤੋਂ ਘੱਟ ਭੁਗਤਾਨ) $16.75 ਪ੍ਰਤੀ ਘੰਟਾ ਤੋਂ ਵਧ ਕੇ $17.40 ਪ੍ਰਤੀ ਘੰਟਾ ਹੋ ਗਈ ਹੈ।

ਕਾਮਿਆਂ ਨੂੰ ਐਸਬੈਸਟਸ ਤੋਂ ਸੁਰੱਖਿਅਤ ਕਰਨਾ
ਲੋਕਾਂ ਨੂੰ ਐਸਬੈਸਟਸ ਦੇ ਖਤਰੇ ਤੋਂ ਸੁਰੱਖਿਅਤ ਰੱਖਣ ਲਈ ਨਵੇਂ ਨਿਯਮ ਹੁਣ ਲਾਗੂ ਹੋ ਗਏ ਹਨ। ਕਾਮਿਆਂ ਦਾ ਸਰਟੀਫਾਇਡ ਹੋਣਾ ਲਾਜ਼ਮੀ ਹੈ ਅਤੇ ਰੁਜ਼ਗਾਰ ਦੇਣ ਵਾਲਿਆਂ ਕੋਲ ਐਸਬੈਸਟਸ ਅਬੇਟਮੈਂਟ (ਮਨੁੱਖੀ ਸਿਹਤ ਦੇ ਖਤਰੇ ਨੂੰ ਘੱਟ ਤੋਂ ਘੱਟ ਕਰਨ ਲਈ ਐਸਬੈਸਟਸ ਨੂੰ ਹਟਾਉਣ ਜਾਂ ਇਸ ਦੀ ਰੋਕਥਾਮ ਲਈ ਪ੍ਰਕਿਰਿਆਵਾਂ) ਲਈ ਲਾਇਸੈਂਸ ਹੋਣਾ ਲਾਜ਼ਮੀ ਹੈ, ਜਿਸ ਵਿੱਚ ਐਸਬੈਸਟਸ ਨੂੰ ਹਟਾਉਣਾ, ਉਸ ਦੀ ਢੋਆ-ਢੁਆਈ ਕਰਨੀ ਅਤੇ ਨਿਪਟਾਰਾ ਕਰਨਾ ਸ਼ਾਮਲ ਹੈ।
ਐਸਬੈਸਟਸ ਨਾਲ ਸੰਬੰਧਤ ਬਿਮਾਰੀਆਂ ਬੀ.ਸੀ. ਵਿੱਚ ਕੰਮ ਵਾਲੀ ਥਾਂ ਨਾਲ ਸੰਬੰਧਿਤ ਮੌਤਾਂ ਦਾ ਸਭ ਤੋਂ ਵੱਡਾ ਕਾਰਨ ਹਨ, ਅਤੇ ਅਸੀਂ ਕੈਨੇਡਾ ਦਾ ਪਹਿਲਾ ਸੂਬਾ ਹਾਂ ਜਿਸ ਨੇ ਐਸਬੈਸਟਸ ਦੇ ਸੰਪਰਕ ਤੋਂ ਹੋਣ ਵਾਲੇ ਨੁਕਸਾਨ ਨੂੰ ਘਟਾਉਣ ਲਈ ਇੱਕ ਨਿਸ਼ਚਿਤ ਲਾਇਸੈਂਸਿੰਗ ਪ੍ਰੋਗਰਾਮ ਪੇਸ਼ ਕੀਤਾ ਹੈ।

ਐਪ-ਅਧਾਰਿਤ ਗਿੱਗ ਵਰਕਰਾਂ ਲਈ ਕੰਮ ਕਰਨ ਦੀਆਂ ਪਰਿਸਥਿਤੀਆਂ ਵਿੱਚ ਸੁਧਾਰ
ਐਪ-ਅਧਾਰਿਤ ਰਾਈਡ-ਹੇਲ ਅਤੇ ਡਿਲੀਵਰੀ ਸੇਵਾਵਾਂ ਵਾਲੇ ਗਿੱਗ ਵਰਕਰਾਂ ਕੋਲ ਜਲਦੀ ਹੀ ਕੰਮ ਕਰਨ ਦੀਆਂ ਬਿਹਤਰ ਪਰਿਸਥਿਤੀਆਂ ਹੋਣਗੀਆਂ ਕਿਉਂਕਿ ਅਸੀਂ ਇਸ ਖੇਤਰ ਵਿੱਚ ਵੱਡੀਆਂ ਚੁਣੌਤੀਆਂ ਨਾਲ ਨਜਿੱਠ ਰਹੇ ਹਾਂ, ਜਿਸ ਵਿੱਚ ਅਨਿਸ਼ਚਿਤ ਤਨਖਾਹਾਂ, ਬਿਨਾਂ ਚਿਤਾਵਨੀ ਦੇ ਨੌਕਰੀ ਤੋਂ ਹਟਾ ਦਿੱਤੇ ਜਾਣਾ ਅਤੇ ਨੌਕਰੀ ‘ਤੇ ਜ਼ਖਮੀ ਹੋਣ ‘ਤੇ ਵਰਕਰਾਂ ਦੇ ਮੁਆਵਜ਼ੇ (workers’ compensation) ਦੀ ਕਵਰੇਜ ਦੀ ਕਮੀ ਵਰਗੇ ਮੁੱਦੇ ਸ਼ਾਮਲ ਹਨ। ਇਹ ਪਹਿਲਕਦਮੀਆਂ ਐਪ-ਅਧਾਰਿਤ ਵਰਕਰਾਂ ਦੀ ਸਹਾਇਤਾ ਕਰਨ ਲਈ ਸਾਡੀ ਵਚਨਬੱਧਤਾ ਨੂੰ ਦਰਸਾਉਂਦੀਆਂ ਹਨ।

ਬੀ.ਸੀ. ਦੇ ਤਨਖਾਹ ਦੇ ਲਿੰਗ ਅਧਾਰਿਤ ਅੰਤਰ ਨੂੰ ਖਤਮ ਕਰਨ ਵਿੱਚ ਮਦਦ ਕਰਨਾ
ਬੀ.ਸੀ. ਤਨਖਾਹ ਦੇ ਲਿੰਗ ਅਧਾਰਿਤ ਅੰਤਰ ਨੂੰ ਦੂਰ ਕਰਨ ਲਈ ਕਾਰਵਾਈ ਕਰ ਰਿਹਾ ਹੈ। ਰੁਜ਼ਗਾਰ ਦੇਣ ਵਾਲਿਆਂ ਨੂੰ ਹੁਣ ਸਾਰੀਆਂ ਜਨਤਕ ਨੌਕਰੀਆਂ ਦੀਆਂ ਪੋਸਟਿੰਗਾਂ ਵਿੱਚ ਤਨਖਾਹ ਦੀ ਜਾਣਕਾਰੀ ਸ਼ਾਮਲ ਕਰਨ ਦੀ ਲੋੜ ਹੈ ਅਤੇ 1,000 ਜਾਂ ਇਸ ਤੋਂ ਵੱਧ ਕਰਮਚਾਰੀਆਂ ਵਾਲੇ ਮਾਲਕਾਂ ਨੂੰ ਮਰਦਾਂ ਅਤੇ ਔਰਤਾਂ ਲਈ ਅੰਤਰ ਨੂੰ ਜਨਤਕ ਤੌਰ ‘ਤੇ ਉਪਲਬਧ ਕਰਵਾਉਣਾ ਲਾਜ਼ਮੀ ਹੈ। ਇਹ ਤਬਦੀਲੀਆਂ ਉਸ ਭੇਦਭਾਵ ਨੂੰ ਦੂਰ ਕਰਨ ਵਿੱਚ ਮਦਦ ਕਰਨਗੀਆਂ, ਜਿਨ੍ਹਾਂ ਕਾਰਨ ਔਰਤਾਂ ਪਿੱਛੇ ਰਹਿ ਸਕਦੀਆਂ ਹਨ ਅਤੇ ਬੀ.ਸੀ. ਭਰ ਵਿੱਚ ਉਚਿਤ ਮੁਆਵਜ਼ਾ ਯਕੀਨੀ ਬਣਾਉਣ ਵਿੱਚ ਸਹਾਇਤਾ ਕਰਨਗੀਆਂ।

‘ਪੇਡ ਸਿੱਕ ਲੀਵ’ (ਤਨਖਾਹ ਸਮੇਤ ਬਿਮਾਰੀ ਲਈ ਛੁੱਟੀ)
ਕਰਮਚਾਰੀਆਂ ਨੂੰ ਬਿਮਾਰੀ ਦੀ ਹਾਲਤ ਵਿੱਚ ਕੰਮ ’ਤੇ ਜਾਣ ਜਾਂ ਤਨਖਾਹ ਗੁਆਉਣ ਵਿੱਚੋਂ ਚੋਣ ਕਰਨ ਦੀ ਲੋੜ ਨਹੀਂ ਪੈਣੀ ਚਾਹੀਦੀ। ‘ਇੰਪਲੌਇਮੈਂਟ ਸਟੈਂਡਰਡਜ਼ ਐਕਟ’ (Employment Standards Act) ਦੇ ਅਧੀਨ ਆਉਣ ਵਾਲੇ ਜ਼ਿਆਦਾਤਰ ਕਾਮੇ ਰੁਜ਼ਗਾਰ ਦੇਣ ਵਾਲੇ ਦੁਆਰਾ ਪ੍ਰਦਾਨ ਕੀਤੀ ਜਾਂਦੀ ਪ੍ਰਤੀ ਸਾਲ ਪੰਜ ਦਿਨਾਂ ਦੀ ‘ਪੇਡ ਸਿੱਕ ਲੀਵ’ (ਤਨਖਾਹ ਸਮੇਤ ਬਿਮਾਰੀ ਲਈ ਛੁੱਟੀ) ਦੇ ਹੱਕਦਾਰ ਹਨ।
ਤੁਹਾਡੇ ਭਾਈਚਾਰੇ ਵਿੱਚ ਆਰਥਿਕ ਵਿਕਾਸ
ਬੀ.ਸੀ. ਨਿਵੇਸ਼ ਕਰਨ ਲਈ ਇੱਕ ਬਹੁਤ ਵਧੀਆ ਜਗ੍ਹਾ ਹੈ। ਪਿਛਲੇ 2 ਸਾਲਾਂ ਵਿੱਚ, ਬੀ.ਸੀ. ਨੇ ਸਾਡੇ ਸੂਬੇ ਵਿੱਚ ਪੂੰਜੀ ਨਿਵੇਸ਼ ਵਿੱਚ $124 ਬਿਲੀਅਨ ਆਕਰਸ਼ਿਤ ਕਰਕੇ ਰਿਕਾਰਡ ਸਥਾਪਤ ਕੀਤਾ, ਜੋ ਕਿ 2016-2017 ਦੇ ਮੁਕਾਬਲੇ 73٪ ਵੱਧ ਹੈ, ਜਿਸ ਸਦਕਾ ਪ੍ਰੋਜੈਕਟਾਂ ਦੇ ਔਨਲਾਈਨ ਆਉਣ ਨਾਲ ਹਜ਼ਾਰਾਂ ਹੋਰ ਨੌਕਰੀਆਂ ਪੈਦਾ ਹੋਣਗੀਆਂ।

ਬੀ.ਸੀ. ਵਿੱਚ ਥੈਰਾਪਿਊਟਿਕਸ (ਚਿਕਿਤਸਾ ਵਿਗਿਆਨ) ਵਿੱਚ ਸੈਂਕੜੇ ਚੰਗੀਆਂ ਨੌਕਰੀਆਂ ਆ ਰਹੀਆਂ ਹਨ
‘ਐਸਪੈਕਟ ਬਾਇਓਸਿਸਟਮਜ਼’ (Aspect Biosystems) ਅਤੇ ਬੀ.ਸੀ. ਅਤੇ ਕੈਨੇਡਾ ਦੀਆਂ ਸਰਕਾਰਾਂ ਵਿਚਕਾਰ ਲਗਭਗ $200 ਮਿਲੀਅਨ ਦੀ ਭਾਈਵਾਲੀ 200 ਤੋਂ ਵੱਧ ਨੌਕਰੀਆਂ ਪੈਦਾ ਕਰੇਗੀ ਅਤੇ ਬੀ.ਸੀ. ਅਤੇ ਵਿਸ਼ਵ ਭਰ ਦੇ ਲੋਕਾਂ ਲਈ ਅਤਿ ਆਧੁਨਿਕ ਬਾਇਓਪ੍ਰਿੰਟਡ ਟਿਸ਼ੂ ਥੈਰੇਪਿਊਟਿਕਸ ਦੇ ਵਿਕਾਸ ਨੂੰ ਅੱਗੇ ਵਧਾਏਗੀ।

ਰੁਜ਼ਗਾਰ ਪੈਦਾ ਕਰਨ ਲਈ ਪੋਰਟ ਸੰਬੰਧੀ ਨਿਵੇਸ਼, ਆਰਥਿਕ ਸੁਧਾਰ ਨੂੰ ਹੁਲਾਰਾ ਦੇਵੇਗਾ
‘ਪੋਰਟ ਔਫ ਪ੍ਰਿੰਸ ਰੂਪਰਟ’ ਦਾ $750 ਮਿਲੀਅਨ ਦਾ ਰਿਡਲੀ ਆਇਲੈਂਡ ਐਕਸਪੋਰਟ ਲੌਜਿਸਟਿਕਸ ਪ੍ਰੋਜੈਕਟ (Ridley Island Export Logistics Project), ਕੰਸਟ੍ਰਕਸ਼ਨ ਸੰਬੰਧੀ 200 ਨੌਕਰੀਆਂ ਪੈਦਾ ਕਰੇਗਾ ਅਤੇ ਪੋਰਟ (ਬੰਦਰਗਾਹ) ਦੀ ਟਰੱਕ ਸਮਰੱਥਾ ਵਿੱਚ 1,200 ਰੋਜ਼ਾਨਾ ‘ਰਿਟਰਨ ਟਰਿੱਪ’ ਜੋੜੇਗਾ।

500 ਨੌਕਰੀਆਂ ਪੈਦਾ ਕਰਨ ਲਈ McLeod ਲੇਕ ਬੈਂਡ ਨਾਲ ਭਾਈਵਾਲੀ
ਕੈਰੀ ਲੇਕ ਇੰਡੀਅਨ ਰਿਜ਼ਰਵ (Kerry Lake Indian Reserve) ‘ਤੇ $7 ਬਿਲੀਅਨ ਦਾ ਨੈਟ-ਜ਼ੀਰੋ ਨਿਕਾਸ Tse’Khene ਹਾਈਡ੍ਰੋਜਨ ਊਰਜਾ ਕੇਂਦਰ ਕੈਨੇਡਾ ਦੇ ਸਭ ਤੋਂ ਵੱਡੇ ਇੰਡੀਜਨਸ ਊਰਜਾ ਪ੍ਰੋਜੈਕਟਾਂ ਵਿੱਚੋਂ ਇੱਕ ਹੈ, ਜੋ 500 ਚੰਗੀਆਂ ਸਥਾਈ ਨੌਕਰੀਆਂ ਅਤੇ 1,500 ਕੰਸਟ੍ਰਕਸ਼ਨ ਸੰਬੰਧੀ ਨੌਕਰੀਆਂ ਪੈਦਾ ਕਰਦਾ ਹੈ।

‘ਬਲੈਕਵਾਟਰ ਮਾਈਨ’ ਨੌਕਰੀਆਂ, ਅਤੇ ਆਰਥਿਕ ਮੌਕੇ ਪੈਦਾ ਕਰ ਰਹੀ ਹੈ
‘ਆਰਟੇਮਿਸ ਗੋਲਡ’ (Artemis Gold) ਦੀ $730 ਮਿਲੀਅਨ ਦੀ ‘ਬਲੈਕਵਾਟਰ ਮਾਈਨ’ (Blackwater Mine) ਲਗਭਗ ਇੱਕ ਦਹਾਕੇ ਵਿੱਚ ਬੀ.ਸੀ. ਦੀ ਪਹਿਲੀ ਨਵੀਂ ਓਪਨ-ਪਿੱਟ ਖਾਨ ਹੈ, ਅਤੇ ਇਸਨੂੰ ਸਿਰਫ 10 ਮਹੀਨਿਆਂ ਵਿੱਚ ਓਪਰੇਟਿੰਗ ਪਰਮਿਟ ਮਿਲਿਆ ਹੈ, ਜਿਸ ਨਾਲ 450 ਸਥਾਈ ਨੌਕਰੀਆਂ ਜਲਦੀ ਹੀ ਪੈਦਾ ਹੋਣ ਵਾਲੀਆਂ ਹਨ।

ਵਿਲੀਅਮਜ਼ ਲੇਕ ਵਿੱਚ ਉੱਚ-ਮੁੱਲ ਵਾਲੀਆਂ ਮੈਨਿਊਫੈਕਚਰਿੰਗ ਨੌਕਰੀਆਂ
ਵਿਲੀਅਮਜ਼ ਲੇਕ ਵਿੱਚ ਕੈਨੇਡਾ ਦੀ $75 ਮਿਲੀਅਨ ਦੀ ਨਵੀਂ ਵਿਸ਼ਵ ਪੱਧਰੀ 8,400 square-metre (91,000 square foot) ਮਾਸ ਟਿੰਬਰ ਅਤੇ ਪ੍ਰੀ-ਫੈਬ੍ਰੀਕੇਸ਼ਨ ਫੈਸਿਲਿਟੀ 70 ਤੋਂ ਵੱਧ ਤਨਖਾਹ ਵਾਲੀਆਂ ਸਥਾਈ ਨੌਕਰੀਆਂ ਅਤੇ ਸਾਡੇ ਕੁਦਰਤੀ ਸਰੋਤਾਂ ਲਈ ਉੱਚ ਮੁੱਲ ਪੈਦਾ ਕਰੇਗੀ।

ਬੀ.ਸੀ. ਨੇ ਕੈਮਲੂਪਸ ਵਿੱਚ ਐਡਵਾਂਸਡ ਵੁੱਡ ਮੈਨਿੂਫ਼ੈਕਚਰਿੰਗ (advanced wood manufacturing) ਨੂੰ ਹੁਲਾਰਾ ਦਿੱਤਾ
$66 ਮਿਲੀਅਨ ਦਾ ਟੋਲਕੋ ਇੰਡਸਟਰੀਜ਼ (Tolko Industries) ਮਿੱਲ ਪ੍ਰੋਜੈਕਟ ਵਿਸ਼ੇਸ਼ਤਾ, ਉਦਯੋਗਿਕ ਅਤੇ ਇੰਜੀਨੀਅਰਡ ਲੱਕੜ ਉਤਪਾਦਾਂ ਨੂੰ ਸ਼ਾਮਲ ਕਰਨ ਲਈ ਉਤਪਾਦਨ ਵਿੱਚ ਵਿਭਿੰਨਤਾ ਲਿਆਏਗਾ।

ਮੇਪਲ ਰਿਜ ਵਿੱਚ ਸੈਂਕੜੇ ਵਾਤਾਵਰਨ ਪੱਖੋਂ ਸਾਫ਼, ਉੱਚ ਹੁਨਰ ਵਾਲੀਆਂ ਨੌਕਰੀਆਂ ਆ ਰਹੀਆਂ ਹਨ
ਪ੍ਰਾਈਵੇਟ ਸੈਕਟਰ ਦਾ ਨਵਾਂ ਮੈਨਿਊਫੈਕਚਰਿੰਗ ਪਲਾਂਟ ਬੀ.ਸੀ. ਵਿੱਚ 450 ਸਥਾਈ, ਚੰਗੀ ਤਨਖਾਹ ਵਾਲੀਆਂ, ਵਾਤਾਵਰਨ ਪੱਖੋਂ ਸਾਫ਼ ਨੌਕਰੀਆਂ ਲਿਆਏਗਾ। ਇਹ ਪਲਾਂਟ ਲਿਥੀਅਮ ਆਇਨ ਬੈਟਰੀ ਸੈੱਲਾਂ ਦਾ ਉਤਪਾਦਨ ਕਰੇਗਾ – ਜਿਸ ਦੀ ਵਰਤੋਂ ਵੈਕਿਊਮ, ਪਾਵਰ ਟੂਲ ਅਤੇ ਮੈਡੀਕਲ ਉਪਕਰਣਾਂ ਵਰਗੀਆਂ ਚੀਜ਼ਾਂ ਵਿੱਚ ਕੀਤੀ ਜਾਂਦੀ ਹੈ। ਇਹ ਪਹਿਲਕਦਮੀ ਉਨ੍ਹਾਂ ਤਰੀਕਿਆਂ ਵਿੱਚੋਂ ਇੱਕ ਹੈ ਜਿਸ ਨਾਲ ਅਸੀਂ ਬੀ.ਸੀ. ਨੂੰ ਵਾਤਾਵਰਨ ਪੱਖੋਂ ਸਾਫ਼ ਤਕਨਾਲੋਜੀ ਵਿੱਚ ਇੱਕ ਮੋਢੀ ਵਜੋਂ ਸਥਾਪਤ ਕਰਨ ਅਤੇ ਬਿਹਤਰ ਭਵਿੱਖ ਲਈ ਸਾਡੇ ਕਲੀਨ ਬੀ ਸੀ (CleanBC) ਜਲਵਾਯੂ ਕਾਰਜ ਟੀਚਿਆਂ ਨੂੰ ਪੂਰਾ ਕਰਨ ਲਈ ਕੰਮ ਕਰ ਰਹੇ ਹਾਂ।

AbCellera ਭਾਈਵਾਲੀ ਨੌਕਰੀਆਂ ਪੈਦਾ ਕਰੇਗੀ, ਅਤੇ ਸਿਹਤ ਸੰਭਾਲ ਨਾਲ ਸੰਬੰਧਿਤ ਚੁਣੌਤੀਆਂ ਨਾਲ ਨਜਿੱਠੇਗੀ
ਵੈਨਕੂਵਰ ਵਿੱਚ AbCellera ਦਾ ਨਵਾਂ $701 ਮਿਲੀਅਨ ਦਾ ਅਤਿ-ਆਧੁਨਿਕ ਬਾਇਓਟੈਕਨਾਲੋਜੀ ਕੈਂਪਸ ਬੀ.ਸੀ. ਦੇ ਇਤਿਹਾਸ ਵਿੱਚ ਜੀਵਨ-ਵਿਗਿਆਨ (life-science) ਪ੍ਰੋਜੈਕਟ ਵਿੱਚ ਸਭ ਤੋਂ ਵੱਡਾ ਇਕੱਲਾ ਪ੍ਰਾਈਵੇਟ ਨਿਵੇਸ਼ ਹੈ, ਜਿਸ ਨੇ 400 ਤੋਂ ਵੱਧ ਉੱਚ-ਹੁਨਰ ਵਾਲੀਆਂ ਨੌਕਰੀਆਂ ਅਤੇ ਜੀਵਨ ਵਿਗਿਆਨ ਅਤੇ ਬਾਇਓ ਮੈਨਿਊਫੈਕਚਰਿੰਗ ਵਿੱਚ ਨਵੇਂ ਸਿਖਲਾਈ ਦੇ ਮੌਕੇ ਪੈਦਾ ਕੀਤੇ ਹਨ।

ਨਵਾਂ ਐਗ੍ਰੀਟੈਕ ਪਲਾਂਟ ਬੀ.ਸੀ. ਦੀ ਉਦਯੋਗਿਕ ਯੋਜਨਾ ‘ਤੇ ਕੇਂਦਰਿਤ ਹੈ
ਐਬਟਸਫੋਰਡ ਵਿੱਚ ‘ਵਾਇਟੈਲਸ ਨਿਊਟ੍ਰੀਸ਼ਨ’ (Vitalus Nutrition) ਦੀ ਫੈਸਿਲਿਟੀ ਦਾ ਵਿਸਤਾਰ ਬੀ.ਸੀ. ਦੀ ਦੁੱਧ ਪ੍ਰੋਸੈਸਿੰਗ ਸਮਰੱਥਾ ਨੂੰ 50٪ ਵਧਾ ਕੇ, ਖੇਤਰ ਵਿੱਚ ਦੁੱਧ ਉਤਪਾਦਕਾਂ ਦੀ ਸਹਾਇਤਾ ਕਰੇਗਾ ਅਤੇ ਇਹ ਸਾਈਟ ‘ਤੇ 100 ਵਧੇਰੇ ਨੌਕਰੀਆਂ ਪੈਦਾ ਕਰੇਗਾ।

ਬੀ.ਸੀ. ਨਵੇਂ ਉਦਯੋਗਾਂ ਲਈ ਤਰੱਕੀ ਨੂੰ ਹੋਰ ਆਸਾਨ ਬਣਾ ਰਿਹਾ ਹੈ
ਇਲੈਕਟ੍ਰਿਕ ਵਾਹਨ, ਬੀ.ਸੀ. ਵਿੱਚ ਵੇਚੇ ਗਏ ਸਾਰੇ ਨਵੇਂ ਲਾਈਟ-ਡਿਊਟੀ ਯਾਤਰੀ ਵਾਹਨਾਂ ਦਾ ਲਗਭਗ 21٪ ਹਿੱਸਾ ਹਨ, ਜੋ ਕਿ ਕੈਨੇਡਾ ਦੇ ਕਿਸੇ ਵੀ ਸੂਬੇ ਜਾਂ ਖੇਤਰ ਲਈ ਸਭ ਤੋਂ ਵੱਧ ਹੈ, ਅਤੇ ਜਿਸ ਨੇ ਹੁਣ $2 ਬਿਲੀਅਨ ਦੇ ਸੂਬਾਈ EV ਸੈਕਟਰ ਨੂੰ 11,000 ਨੌਕਰੀਆਂ ਤੱਕ ਵਧਣ ਦੇ ਸਮਰੱਥ ਬਣਾਇਆ ਹੈ।

ਬੀ.ਸੀ. ਨੇ ਪ੍ਰਿੰਸ ਜੌਰਜ ਦੀ ਟਿਕਾਊ ਆਰਥਿਕਤਾ ਲਈ ਰਾਹ ਪੱਧਰਾ ਕੀਤਾ ਹੈ
ਪ੍ਰਿੰਸ ਜੌਰਜ ਕੈਨੇਡਾ ਦੀ ਪਹਿਲੀ ਸੁਤੰਤਰ ‘ਰੀਨਿਊਏਬਲ ਡੀਜ਼ਲ ਰਿਫਾਇਨਰੀ’ ਦਾ ਘਰ ਹੈ ਅਤੇ ਸਾਫ ਹਾਈਡ੍ਰੋਜਨ ਲਈ ਇੱਕ ਵਧ ਰਿਹਾ ਪ੍ਰਮੁੱਖ ਕੇਂਦਰ ਹੈ, ਜਿਸ ਵਿੱਚ ਕੈਨਫੋਰ ਦੀ ਪਲਪ ਮਿੱਲ ਨੂੰ ਬਿਜਲੀ ਦੇਣ ਲਈ ‘ਟੇਰਾਲਟਾ ਹਾਈਡ੍ਰੋਜਨ ਸਲਿਊਸ਼ਨਜ਼’ (Teralta Hydrogen Solutions) ਦੇ ਪ੍ਰੋਜੈਕਟ ਵਰਗੇ ਪ੍ਰੋਜੈਕਟ ਹਨ।

ਕੈਸਲਗਾਰ ਵਿੱਚ ਨਵੀਆਂ, ਟਿਕਾਊ ਮੈਨਿਊਫੈਕਚਰਿੰਗ ਨੌਕਰੀਆਂ ਆ ਰਹੀਆਂ ਹਨ
ਬੀ ਸੀ ਮੈਨਿਊਫੈਕਚਰਿੰਗ ਜੌਬਜ਼ ਫੰਡ ਰਾਹੀਂ ਅਸੀਂ ਸਥਾਨਕ ਭਾਈਚਾਰਿਆਂ ਵਿੱਚ ਬੀ.ਸੀ. ਵਿੱਚ ਤਿਆਰ (made-in-B.C.) ਲੱਕੜ ਨਿਰਮਾਣ ਅਤੇ ਜੰਗਲਾਤ ਕਾਰਜਾਂ ਵਿੱਚ ਪ੍ਰਾਈਵੇਟ ਸੈਕਟਰ ਦੇ ਪੂੰਜੀ ਨਿਵੇਸ਼ਾਂ ਵਿੱਚ $500 ਮਿਲੀਅਨ ਤੋਂ ਵੱਧ ਦਾ ਲਾਭ ਉਠਾਇਆ ਹੈ। ਇਹ ਨਿਵੇਸ਼ 2,500 ਤੋਂ ਵੱਧ ਨੌਕਰੀਆਂ ਸੁਰੱਖਿਅਤ ਕਰ ਰਹੇ ਹਨ, ਪੈਦਾ ਕਰ ਰਹੇ ਹਨ, ਅਤੇ ਇਹ ਭਵਿੱਖ ਵਿੱਚ ਹੋਰ ਨੌਕਰੀਆਂ ਉਪਲਬਧ ਵੀ ਕਰਵਾਉਣਗੇ।