ਰੁਜ਼ਗਾਰ ਅਤੇ ਸਿਖਲਾਈ

ਬੀ ਸੀ ਵੱਲੋਂ ਰੁਜ਼ਗਾਰ ਪੈਦਾ ਕਰਨ, ਉੱਚ ਅਵਸਰਾਂ ਵਾਲੇ ਖੇਤਰਾਂ ਵਿੱਚ ਕੰਮ ਕਰਨ ਲਈ ਲੋਕਾਂ ਨੂੰ ਸਿਖਲਾਈ ਦੇਣ, ਅਤੇ ਕਾਰੋਬਾਰਾਂ ਨੂੰ ਸਥਿਤੀ ਅਨੁਸਾਰ ਢਲਣ ਅਤੇ ਵਿਕਾਸ ਕਰਨ ਵਿੱਚ ਮਦਦ ਦੇਣ ਲਈ ਕਦਮ ਚੁੱਕੇ ਜਾ ਰਹੇ ਹਨ। ਅਸੀਂ ਇਹ ਨਿਸ਼ਚਿਤ ਕਰ ਰਹੇ ਹਾਂ ਕਿ ਲੋਕਾਂ ਕੋਲ ਭਵਿੱਖ ਦੀਆਂ ਨੌਕਰੀਆਂ ਨੂੰ ਭਰਨ ਲਈ ਉਹ ਹੁਨਰ ਹੋਣ ਜਿਨ੍ਹਾਂ ਦੀ ਉਨ੍ਹਾਂ ਨੂੰ ਲੋੜ ਹੈ, ਜਿਸ ਲਈ ਲੋਕ ਨੂੰ ਹਾਈ-ਸਪੀਡ ਇੰਟਰਨੈੱਟ ਨਾਲ ਜੋੜਿਆ ਜਾ ਰਿਹਾ ਹੈ, ਅਤੇ ਬੀ ਸੀ ਦੀਆਂ ਸ਼ਕਤੀਆਂ ਨੂੰ ਮਜ਼ਬੂਤ ਬਣਾਇਆ ਜਾ ਰਿਹਾ ਹੈ।

ਨੌਜਵਾਨ ਲੋਕਾਂ ਲਈ ਰੁਜ਼ਗਾਰ ਅਤੇ ਸਿਖਲਾਈ

ਅਸੀਂ ਨੌਜਵਾਨ ਵਰਗ ਲਈ ਵਧੇਰੇ ਅਵਸਰ ਪੈਦਾ ਕਰ ਰਹੇ ਹਾਂ ਅਤੇ ਇਹ ਨਿਸ਼ਚਿਤ ਕਰ ਰਹੇ ਹਾਂ ਕਿ ਮਹਾਮਾਰੀ ਨਾਲ ਉਨ੍ਹਾਂ ਦੀ ਭਵਿੱਖ ਦੀ ਸਫ਼ਲਤਾ ਵਿੱਚ ਵਿਘਨ ਨਾ ਪਵੇ, ਜਿਸ ਵਿੱਚ ਪੋਸਟ ਸੈਕੰਡਰੀ ਸਿੱਖਿਆ, ਸਿਹਤ ਸੰਭਾਲ ਸਿਖਲਾਈ ਪ੍ਰੋਗਰਾਮਾਂ, ਅਤੇ ਹੁਨਰਮੰਦ ਕਿੱਤਿਆਂ ਨੂੰ ਪ੍ਰਮਾਣਤ ਕਰਨ ਲਈ ਨਵੇਂ ਨਿਵੇਸ਼ ਸ਼ਾਮਲ ਹਨ।

ਹੋਰ ਜਾਣੋ

ਕਾਮਿਆਂ ਲਈ ਅਵਸਰ

ਮੁੱਖ ਪ੍ਰੋਜੈਕਟਾਂ ਲਈ ਕਮਿਉਨਿਟੀ ਬੈਨਿਫ਼ਿਟਸ ਐਗਰੀਮੈਂਟਾਂ ਰਾਹੀਂ ਉਸਾਰੀ ਦੇ ਖੇਤਰ ਵਿੱਚ ਕਾਰਜਬਲ ਵਿੱਚ ਅਵਸਰਾਂ ਦਾ ਦਾਇਰਾ ਵੱਡਾ ਕਰਨ ਨਾਲ ਸਥਾਨਕ ਕਾਮਿਆਂ ਅਤੇ ਘੱਟ ਪ੍ਰਤੀਨਿਧਤਾ ਵਾਲੇ ਸਮੂਹਾਂ ਦੀ ਸਹਾਇਤਾ ਕਰਨਾ।ਸ

ਹੋਰ ਜਾਣੋ

ਬੀ ਸੀ ਦੇ ਕਾਰੋਬਾਰਾਂ ਨੂੰ ਭਰਤੀ ਕਰਨ ਅਤੇ ਵਿਕਾਸ ਕਰਨ ਵਿੱਚ ਮਦਦ

ਇਹ ਨਿਸ਼ਚਿਤ ਕੀਤਾ ਜਾ ਰਿਹਾ ਹੈ ਕਿ ਉੱਚ ਸਮੱਰਥਾ ਵਾਲੇ ਕਾਰੋਬਾਰਾਂ ਨੂੰ ਆਪਣਾ ਪੱਧਰ ਉਪਰ ਚੁੱਕਣ ਲਈ, ਹੁਨਰਮੰਦ ਲੋਕਾਂ ਨੂੰ ਨੌਕਰੀ ਤੇ ਲੱਗੇ ਰਹਿਣ ਲਈ ਪ੍ਰੇਰਿਤ ਕਰਨ ਵਾਸਤੇ ਅਤੇ ਵਧੀਆ ਨੌਕਰੀਆਂ ਪੈਦਾ ਕਰਨ ਲਈ ਇਨ ਬੀ ਸੀ, ਜੋ ਕਿ ਇੱਕ $500 ਮਿਲੀਅਨ ਦਾ ਸਟ੍ਰੈਟਜਿਕ ਇਨਵੈਸਟਮੈਂਟ ਫੰਡ ਹੈ, ਤੋਂ ਮਿਲਣ ਵਾਲੀ ਮਾਲੀ ਮਦਦ ਨਾਲ ਵਧੇਰੇ ਮੌਕੇ ਮਿਲ ਸਕਣ।

ਹੋਰ ਜਾਣੋ

ਕਲਾ ਅਤੇ ਸੱਭਿਆਚਾਰ ਲਈ ਸਹਾਇਤਾ

ਅਸੀਂ ਐਂਪਲੀਫ਼ਾਈ ਬੀ ਸੀ ਰਾਹੀਂ ਕਲਾ ਅਤੇ ਸੱਭਿਆਚਾਰ ਦੀ ਸਹਾਇਤਾ ਲਈ ਮਾਲੀ ਮਦਦ ਦਾ ਟੀਚਾ ਮਿੱਥ ਰਹੇ ਹਾਂ ਅਤੇ ਆਰਟਸ ਇਨਫ਼ਰਾਸਟਰੱਕਚਰ ਪ੍ਰੋਗਰਾਮ ਲਈ ਬਜਟ ਦੁੱਗਣਾ ਕਰ ਰਹੇ ਹਾਂ, ਤਾਂ ਕਿ ਨਵੀਆਂ ਸੱਭਿਆਚਾਰਕ ਥਾਂਵਾਂ ਦੀ ਉਸਾਰੀ, ਮੌਜੂਦਾ ਥਾਂਵਾਂ ਦਾ ਵਿਸਤਾਰ ਕਰਨ ਜਾਂ ਨਵੇਂ ਉਪਕਰਣ ਖ਼ਰੀਦਣ ਵਰਗੀਆਂ ਚੀਜ਼ਾਂ ਵਿੱਚ ਮਦਦ ਦਿੱਤੀ ਜਾ ਸਕੇ।

ਹੋਰ ਜਾਣੋ

ਘੱਟ ਪ੍ਰਤੀਨਿਧਤਾ ਵਾਲੇ ਉੱਦਮੀਆਂ ਲਈ ਅਵਸਰ ਪੈਦਾ ਕਰਨਾ

ਮੂਲਵਾਸੀ ਲੋਕਾਂ ਅਤੇ ਪਰੰਪਰਾਗਤ ਲਿਹਾਜ਼ ਨਾਲ ਘੱਟ ਪ੍ਰਤੀਨਿਧਤਾ ਵਾਲੇ ਸਮੂਹਾਂ ਲਈ ਨਵੀਂ ਉਪਕ੍ਰਮ ਸਿਖਲਾਈ ਅਤੇ ਕਾਰੋਬਾਰ ਵਿੱਚ ਸਹਾਇਤਾ।

ਹੋਰ ਜਾਣੋ

ਕਿੱਤਿਆਂ ਅਤੇ ਤਕਨੀਕ ਦੇ ਖੇਤਰ ਵਿੱਚ ਨੌਕਰੀਆਂ ਹਾਸਲ ਕਰਨ ਲਈ ਲੋਕਾਂ ਨੂੰ ਸਿਖਲਾਈ ਦੇਣਾ।

ਬੀ ਸੀ ਆਈ ਟੀ ਵਿੱਚ ਇੱਕ ਨਵੇਂ ਟ੍ਰੇਡਜ਼ ਐਂਡ ਟੈਕਨਾਲੋਜੀ ਕੰਪਲੈਕਸ ਦਾ ਨਿਰਮਾਣ ਕਰਨਾ ਤਾਂ ਕਿ ਬੀ ਸੀ ਵਿੱਚ ਉਤਪੰਨ ਹੋ ਰਹੀਆਂ ਉੱਚ ਮੰਗ ਵਾਲੀਆਂ ਨੌਕਰੀਆਂ ਨੂੰ ਭਰਨ ਲਈ ਲੋਕਾਂ ਨੂੰ ਸਿਖਲਾਈ ਦਿੱਤੀ ਜਾ ਸਕੇ।

ਹੋਰ ਜਾਣੋ

ਬ੍ਰਿਟਿਸ਼ ਕੋਲੰਬੀਆ ਨਿਵਾਸੀਆਂ ਲਈ 1 ਮਿਲੀਅਨ ਨੌਕਰੀਆਂ

ਅਗਲੇ ਦਹਾਕੇ ਦੌਰਾਨ, ਬੀ ਸੀ ਵਿੱਚ ਸਿਹਤ ਸੰਭਾਲ, ਤਕਨਾਲੋਜੀ, ਸਿੱਖਿਆ, ਸਮਾਜਕ ਸੇਵਾਵਾਂ ਅਤੇ ਹੁਨਰਮੰਦ ਕਿੱਤਿਆਂ ਵਿੱਚ 1 ਮਿਲੀਅਨ ਤੋਂ ਵੱਧ ਨਵੀਆਂ ਨੌਕਰੀਆਂ ਉਤਪੰਨ ਹੋਣਗੀਆਂ। ਇਹਨਾਂ ਨੌਕਰੀਆਂ ਨਾਲ ਲੋਕਾਂ ਨੂੰ ਉਹਨਾਂ ਦੇ ਪਰਿਵਾਰਾਂ ਦੀ ਸਹਾਇਤਾ ਕਰਨ ਵਿੱਚ ਅਤੇ ਸੁਰੱਖਿਅਤ ਭਵਿੱਖ ਦਾ ਨਿਰਮਾਣ ਕਰਨ ਵਿੱਚ ਮਦਦ ਮਿਲੇਗੀ। ਨਵੇਂ ਗ੍ਰੈਜੂਏਟਾਂ ਅਤੇ ਆਪਣੇ ਕਿੱਤਿਆਂ ਦੀ ਦਿਸ਼ਾ ਨੂੰ ਤਬਦੀਲ ਕਰਨ ਦੀ ਯੋਜਨਾ ਬਣਾ ਰਹੇ ਲੋਕਾਂ ਲਈ ਹੁਨਰ ਸਿਖਲਾਈ ਅਤੇ ਰੁਜ਼ਗਾਰ ਦੇ ਅਵਸਰ ਉਪਲਬਧ ਹੋਣਗੇ।

ਅਸੀਂ ਇੱਕ ਸਮਾਵੇਸ਼ੀ ਆਰਥਕਤਾ ਦਾ ਨਿਰਮਾਣ ਕਰ ਰਹੇ ਹਾਂ ਅਤੇ ਇਹ ਨਿਸ਼ਚਿਤ ਕਰ ਰਹੇ ਹਾਂ ਕਿ ਹਰ ਕਿਸੇ ਨੂੰ ਹੁਨਰ ਦਾ ਵਿਕਾਸ ਕਰਨ ਅਤੇ ਭਵਿੱਖ ਦੀਆਂ ਲਾਭਕਾਰੀ ਨੌਕਰੀਆਂ ਹਾਸਲ ਕਰਨ ਦਾ ਮੌਕਾ ਮਿਲੇ।

ਹੋਰ ਜਾਣੋ

ਬੀ ਸੀ ਦੇ ਲਾਈਫ਼ ਸਾਇੰਸਜ਼ ਖੇਤਰ ਦਾ ਵਿਕਾਸ

ਸੂਬੇ ਵਿਚਲੇ ਅਤੇ ਪੂਰੀ ਦੁਨੀਆ ਦੇ ਲੋਕ ਬੀ ਸੀ ਦੇ ਲਾਈਫ਼ ਸਾਇੰਸਜ਼ ਦੇ ਨਵੀਨਤਾਕਾਰੀ ਕਾਰਜ ਤੋਂ ਲਾਭ ਉਠਾਉਣਗੇ ਕਿਉਂਕਿ ਅਸੀਂ ਨਵੇਂ ਹੁਨਰਮੰਦ ਲੋਕਾਂ, ਪ੍ਰਯੋਗਸ਼ਾਲਾ ਲਈ ਸਥਾਨ ਅਤੇ ਸਿਹਤ ਸਬੰਧੀ ਖੋਜ ਵਿੱਚ ਹੋਰ ਨਿਵੇਸ਼ ਕਰ ਰਹੇ ਹਾਂ।

ਹੋਰ ਜਾਣੋ

ਬੀ ਸੀ ਵਿੱਚ ਉਤਪਾਦਨ ਦਾ ਵਿਸਤਾਰ

ਅਸੀਂ ਘਰੇਲੂ ਉਤਪਾਦਨ ਦੀ ਹੋਰ ਜ਼ਿਆਦਾ ਸਮਰੱਥਾ ਪੈਦਾ ਕਰ ਰਹੇ ਹਾਂ, ਅੰਤਰ-ਖੇਤਰ ਸਹਿਯੋਗ ਨੂੰ ਵਧਾ ਰਹੇ ਹਾਂ, ਅਤੇ ਖੇਤਰਾਂ ਦਰਮਿਆਨ ਨਵੀਆਂ ਨੌਕਰੀਆਂ ਅਤੇ ਉੱਚ-ਕੀਮਤ ਵਾਲੀਆਂ ਚਿਰ-ਸਥਾਈ ਚੀਜ਼ਾਂ ਲਈ ਮਦਦ ਦੇ ਰਹੇ ਹਾਂ।

ਹੋਰ ਜਾਣੋ

ਲੋਕਾਂ ਨੂੰ ਸਥਾਨਕ ਪੱਧਰ ਤੇ ਖ਼ਰੀਦਾਰੀ ਕਰਨ ਲਈ ਪ੍ਰੇਰਿਤ ਕਰਨਾ

ਲੋਕਾਂ ਨੂੰ ਆਪਣੇ ਸਥਾਨਕ ਕਿਸਾਨਾਂ, ਕਾਰੋਬਾਰਾਂ ਅਤੇ ਰੁਜ਼ਗਾਰ ਨੂੰ ਮਜ਼ਬੂਤ ਕਰਨ ਲਈ ਸਥਾਨਕ ਪੱਧਰ ਤੇ ਬਾਈ ਬੀ ਸੀ ਰਾਹੀਂ ਖ਼ਰੀਦਾਰੀ ਕਰਨ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ।

ਹੋਰ ਜਾਣੋ

ਸੈਲਾਨੀਆਂ ਦਾ ਦੁਬਾਰਾ ਸਵਾਗਤ ਕਰਨ ਲਈ ਸੈਰ-ਸਪਾਟਾ ਖੇਤਰ ਨੂੰ ਤਿਆਰ ਕਰਨਾ

ਅਸੀਂ ਕਾਰੋਬਾਰ ਅਤੇ ਸੈਰ-ਸਪਾਟਾ ਸੰਚਾਲਕਾਂ ਨਾਲ ਸਹਿਯੋਗ ਕਰਨਾ ਜਾਰੀ ਰੱਖ ਰਹੇ ਹਾਂ ਤਾਂ ਕਿ ਇਹ ਨਿਸ਼ਚਿਤ ਕੀਤਾ ਜਾ ਸਕੇ ਕਿ ਬੀ ਸੀ ਦਾ ਸੈਰ-ਸਪਾਟਾ ਖੇਤਰ ਦੁਨੀਆ ਦਾ ਦੁਬਾਰਾ ਸਵਾਗਤ ਦੀ ਸਥਿਤੀ ਵਿੱਚ ਆ ਸਕੇ।

ਇਸ ਵਿੱਚ ਕਾਰੋਬਾਰ ਅਤੇ ਮਨੋਰੰਜਨ ਸਮਾਗਮਾਂ ਨੂੰ ਮੁੜ ਚਾਲੂ ਕਰਨ ਲਈ ਮਦਦ ਦੇਣਾ, ਬੀ ਸੀ ਦੀ ਮਾਰਕਿਟਿੰਗ ਦਾ ਦਾਇਰਾ ਵਧਾਉਣਾ, ਅਤੇ ਭਵਿੱਖ ਵਿਚ ਆਉਣ ਵਾਲੇ ਸੈਲਾਨੀਆਂ ਲਈ ਤਿਆਰੀ ਕਰਨ ਵਾਸਤੇ ਭਾਈਚਾਰਿਆਂ ਦੀ ਮਦਦ ਕਰਨ ਲਈ ਬੁਨਿਆਦੀ ਢਾਂਚੇ ਵਿੱਚ ਨਿਵੇਸ਼ ਕਰਨਾ ਸ਼ਾਮਲ ਹੈ।

ਹੋਰ ਜਾਣੋ

ਸਿਹਤ ਸੰਭਾਲ ਕਾਮਿਆਂ ਲਈ 3,000 ਨਵੀਆਂ ਨੌਕਰੀਆਂ

ਅਸੀਂ ਆਪਣੇ ਸਿਹਤ ਸੰਭਾਲ ਕਾਰਜਬਲ ਦਾ ਦਾਇਰਾ ਵੱਡਾ ਕਰ ਰਹੇ ਹਾਂ ਅਤੇ ਲੋਕਾਂ ਦੀ ਨਵੀਆਂ ਨੌਕਰੀਆਂ ਹਾਸਲ ਕਰਨ ਵਿੱਚ ਮਦਦ ਕਰ ਰਹੇ ਹਾਂ।

ਹੈੱਲਥ ਕੇਅਰ ਐਕਸੈੱਸ ਪ੍ਰੋਗਰਾਮ ਨਾਲ, ਅਸੀਂ 3,000 ਨਵੀਆਂ ਨੌਕਰੀਆਂ ਪੈਦਾ ਕਰਾਂਗੇ-ਜਿਸ ਲਈ ਭਰਤੀਆਂ ਕੀਤੀਆਂ ਜਾਣਗੀਆਂ ਅਤੇ ਨਵੇਂ ਸਟਾਫ਼ ਨੂੰ ਸਿਖਲਾਈ ਦਿੱਤੀ ਜਾਵੇਗੀ ਅਤੇ ਹਰ ਕਿਸੇ ਲਈ ਇੱਕ ਵਧੇਰੇ ਮਜ਼ਬੂਤ, ਬਿਹਤਰ ਸਿਹਤ ਸੰਭਾਲ ਸਿਸਟਮ ਦਾ ਨਿਰਮਾਣ ਕੀਤਾ ਜਾਵੇਗਾ।

ਹੋਰ ਜਾਣੋ

ਜੰਗਲਾਤ ਕਾਮਿਆਂ ਲਈ ਸਹਾਇਤਾ

ਅਸੀਂ ਇੱਕ ਹਜ਼ਾਰ ਤੋਂ ਵੱਧ ਜੰਗਲਾਤ ਕਾਮਿਆਂ ਨੂੰ ਉਨ੍ਹਾਂ ਦੇ ਭਾਈਚਾਰਿਆਂ ਵਿੱਚ ਰਿਟਾਇਰ ਹੋਣ ਲਈ ਸਹਾਇਤਾ ਦੇਣ ਦੇ ਨਾਲ-ਨਾਲ ਨੌਜਵਾਨ ਉਮਰ ਦੇ ਕਾਮਿਆਂ ਲਈ 600 ਤੋਂ ਵੱਧ ਨੌਕਰੀਆਂ ਪੈਦਾ ਕੀਤੀਆਂ ਹਨ।

ਅਸੀਂ ਉਲਡ ਗ੍ਰੋਥ ਡੈਫ਼ਰਲਜ਼ ਤੋਂ ਪ੍ਰਭਾਵਤ ਹੋਏ ਨੌਜਵਾਨ ਘੱਟ ਉਮਰ ਦੇ ਕਾਮਿਆਂ ਲਈ ਨਵੇਂ ਅਵਸਰਾਂ ਵਾਸਤੇ ਨਿਵੇਸ਼ ਕਰਨਾ ਜਾਰੀ ਰੱਖਣ ਦੇ ਨਾਲ-ਨਾਲ ਵੱਡੀ ਉਮਰ ਦੇ ਕਾਮਿਆਂ ਦੀ ਰਿਟਾਇਰ ਹੋਣ ਵਿੱਚ ਮਦਦ ਕਰ ਰਹੇ ਹਾਂ।

ਹੋਰ ਜਾਣੋ

ਅਰਲੀ ਚਾਈਲਡਹੁਡ ਐਜੂਕੇਟਰਾਂ ਲਈ ਨੌਕਰੀਆਂ ਅਤੇ ਸਿਖਲਾਈ

ਅਸੀਂ ਆਪਣੇ ਅਰਲੀ ਚਾਈਲਡਹੁਡ ਐਜੂਕੇਸ਼ਨ ਕਾਰਜਬਲ ਵਿੱਚ ਨਿਵੇਸ਼ ਕਰਕੇ ਬੀਸੀ ਦੇ ਪਰਿਵਾਰਾਂ ਨੂੰ ਬਾਲ ਸੰਭਾਲ ਮੁਹੱਈਆ ਕਰਵਾ ਰਹੇ ਹਾਂ ਜਿਸ ਦੀ ਉਨ੍ਹਾਂ ਨੂੰ ਜ਼ਰੂਰਤ ਹੈ।

ਕਿਉਂ ਜੋ ਅਸੀਂ ਮਾਪਿਆਂ ਲਈ ਬਾਲ ਸੰਭਾਲ ਦਾ ਦਾਇਰਾ ਵਧਾ ਰਹੇ ਹਾਂ, ਅਗਲੇ ਦਹਾਕੇ ਦੌਰਾਨ, ਬੀ ਸੀ ਵਿੱਚ 10,000 ਤੋਂ ਵੱਧ ਨਵੇਂ ਅਰਲੀ ਚਾਈਲਡਹੁਡ ਐਜੂਕੇਟਰਾਂ ਦੀ ਲੋੜ ਪਵੇਗੀ। ਸਿਖਲਾਈ ਲਈ ਮਾਲੀ ਮਦਦ ਰਾਹੀਂ, ਅਤੇ ਪੋਸਟ ਸੈਕੰਡਰੀ ਪ੍ਰੋਗਰਾਮਾਂ ਵਿੱਚ ਨਵੀਆਂ ਸੀਟਾਂ ਨਾਲ, ਇੱਕ ਅਰਲੀ ਚਾਈਲਡਹੁਡ ਐਜੂਕੇਟਰ ਬਣਨ ਲਈ ਇਸ ਤੋਂ ਵਧੀਆ ਸਮਾਂ ਕੋਈ ਨਹੀਂ ਹੋ ਸਕਦਾ।

ਹੋਰ ਜਾਣੋ

ਬੀ ਸੀ ਦੇ ਹੁਨਰ ਅਤੇ ਪ੍ਰਤਿਭਾ ਵਿਚਲਾ ਪਾੜਾ ਭਰਨਾ

ਜਦ ਕਿ ਅਸੀਂ ਪੂਰੇ ਸੂਬੇ ਵਿੱਚ ਪ੍ਰਤਿਭਾ ਦੇ ਵਿਕਾਸ ਅਤੇ ਹੁਨਰ ਸਿਖਲਾਈ ਵਿੱਚ ਤੇਜ਼ੀ ਲਿਆ ਰਹੇ ਹਾਂ, ਅਸੀਂ ਅੱਜ ਦੇ ਕਾਮਿਆਂ ਦੀ ਉਨ੍ਹਾਂ ਦੇ ਹੁਨਰ ਦਾ ਪੱਧਰ ਵਧਾਉਣ ਅਤੇ ਨਵੀਆਂ ਨੌਕਰੀਆਂ ਲਈ ਸਿਖਲਾਈ ਹਾਸਲ ਕਰਨ ਵਿੱਚ ਵੀ ਮਦਦ ਕਰ ਰਹੇ ਹਾਂ।

ਇਸ ਵਿੱਚ ਨਵੇਂ ਹੁਨਰਮੰਦ ਕਿੱਤਿਆਂ ਨੂੰ ਪ੍ਰਮਾਣਿਤ ਕਰਨਾ ਅਤੇ ਸਿਹਤ ਸੰਭਾਲ ਖੇਤਰ ਵਿੱਚ ਬੇਹੱਦ-ਲੋੜੀਂਦੇ ਕਾਮਿਆਂ ਲਈ ਵਧੇਰੇ ਸਿਖਲਾਈ ਸੀਟਾਂ ਸ਼ਾਮਲ ਹਨ।

ਹੋਰ ਜਾਣੋ

ਬੀ ਸੀ ਐਕਸੈੱਸ ਗ੍ਰਾਂਟਾਂ

ਹਰ ਸਾਲ, ਬੀ ਸੀ ਐਕਸੈੱਸ ਗ੍ਰਾਂਟ ਰਾਹੀਂ, ਬੀ ਸੀ ਵਿੱਚ 40,000 ਤੋਂ ਵੱਧ ਹੇਠਲੀ- ਅਤੇ ਦਰਮਿਆਨੀ-ਆਮਦਨੀ ਵਾਲੇ ਵਿਦਿਆਰਥੀਆਂ ਦੀ ਅੰਡਰ ਗ੍ਰੈਜੂਏਟ ਡਿਗਰੀ, ਡਿਪਲੋਮਾ, ਅਤੇ ਸਰਟੀਫਿਕੇਟ ਪ੍ਰੋਗਰਾਮਾਂ ਵਿੱਚ ਪਬਲਿਕ ਪੋਸਟ ਸੈਕੰਡਰੀ ਸਿੱਖਿਆ ਅਤੇ ਸਿਖਲਾਈ ਤੱਕ ਪਹੁੰਚ ਕਰਨ, ਉਸ ਦਾ ਖਰਚਾ ਚੁੱਕਣ ਅਤੇ ਉਸ ਨੂੰ ਮੁਕੰਮਲ ਕਰਨ ਵਿੱਚ ਮਦਦ ਕੀਤੀ ਜਾਂਦੀ ਹੈ।

ਹੋਰ ਜਾਣੋ

ਬੀ ਸੀ ਵਿੱਚ ਕਾਮਿਆਂ ਲਈ ਤਨਖ਼ਾਹ ਸਮੇਤ ਬੀਮਾਰੀ ਦੀ ਛੁੱਟੀ

ਕਾਮਿਆਂ ਨੂੰ ਬੀਮਾਰ ਹੋਣ ਦੇ ਬਾਵਜੂਦ ਕੰਮ ਤੇ ਜਾਣ ਜਾਂ ਤਨਖ਼ਾਹ ਗਵਾਉਣ ਵਿਚਾਲੇ ਚੋਣ ਕਰਨ ਦੀ ਲੋੜ ਨਹੀਂ ਪੈਣੀ ਚਾਹੀਦੀ।

1 ਜਨਵਰੀ, 2022 ਤੋਂ ਬ੍ਰਿਟਿਸ਼ ਕੋਲੰਬੀਆ ਵਿੱਚ ਕਾਮਿਆਂ ਲਈ ਤਨਖ਼ਾਹ ਸਮੇਤ ਬੀਮਾਰੀ ਦੀਆਂ ਪੰਜ ਛੁੱਟੀਆਂ ਦਾ ਮਿਆਰ ਮਿੱਥ ਦਿੱਤਾ ਗਿਆ ਹੈ। ਕੈਨੇਡਾ ਵਿੱਚ ਬੀਸੀ ਸਭ ਤੋਂ ਪਹਿਲਾ ਸੂਬਾ ਹੈ ਜਿਸ ਨੇ ਹਰ ਸਾਲ ਪੰਜ ਦਿਨਾਂ ਦੀ ਤਨਖ਼ਾਹ ਸਮੇਤ ਬੀਮਾਰੀ ਦੀ ਛੁੱਟੀ ਦਾ ਇੱਕ ਘੱਟੋ-ਘੱਟ ਪੈਮਾਨਾ ਤੈਅ ਕੀਤਾ ਹੈ।

ਹੋਰ ਜਾਣੋ