ਭਾਈਚਾਰਿਆਂ ਨੂੰ ਸੁਰੱਖਿਅਤ ਰੱਖਣਾ

ਹਰ ਭਾਈਚਾਰੇ ਵਿੱਚ ਰਹਿਣ ਵਾਲਾ ਹਰ ਵਿਅਕਤੀ ਸੁਰੱਖਿਅਤ ਮਹਿਸੂਸ ਕਰਨਾ ਚਾਹੁੰਦਾ ਹੈ

ਅਸੀਂ ਜਾਣਦੇ ਹਾਂ ਕਿ ਲੋਕ ਪਿਛਲੇ ਕੁਝ ਸਾਲਾਂ ਤੋਂ ਕਾਫੀ ਸੰਘਰਸ਼ ਕਰ ਰਹੇ ਹਨ। ਅਪਰਾਧ, ਹਿੰਸਾ ਅਤੇ ਨਫ਼ਰਤ ਦੀਆਂ ਘਟਨਾਵਾਂ ਜੋ ਅਸੀਂ ਇੱਥੇ ਅਤੇ ਦੁਨੀਆ ਭਰ ਵਿੱਚ ਦੇਖ ਰਹੇ ਹਾਂ, ਚਿੰਤਾਜਨਕ ਹਨ।

ਅਤੇ ਲੋਕਾਂ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਜਿਵੇਂ ਕਿ ਜ਼ਹਿਰੀਲੇ ਨਸ਼ੀਲੇ ਪਦਾਰਥ, ਬੇਘਰੀ ਅਤੇ ਮਾਨਸਿਕ ਸਿਹਤ, ਹੋਰ ਵੀ ਮੁਸ਼ਕਲ ਹੋ ਗਈਆਂ ਹਨ।

ਇਸ ਲਈ ਅਸੀਂ ਇਨ੍ਹਾਂ ਚੁਣੌਤੀਆਂ ਨਾਲ ਨਜਿੱਠਣ ਅਤੇ ਮੂਲ ਕਾਰਨਾਂ ਤੱਕ ਪਹੁੰਚਣ ਲਈ ਕਾਰਵਾਈ ਕਰ ਰਹੇ ਹਾਂ ਤਾਂ ਜੋ ਅਸੀਂ ਲੋਕਾਂ ਨੂੰ ਸੁਰੱਖਿਅਤ ਅਤੇ ਭਾਈਚਾਰਿਆਂ ਨੂੰ ਮਜ਼ਬੂਤ ਰੱਖ ਸਕੀਏ। ਅਤੇ ਇਸ ਨਾਲ ਫਰਕ ਪੈਣਾ ਸ਼ੁਰੂ ਹੋ ਗਿਆ ਹੈ।

ਆਪਣੀਆਂ ਨਿੱਜੀ ਤਸਵੀਰਾਂ ਵਾਪਸ ਲਓ

ਜੇ ਤੁਹਾਡੀ ਕੋਈ ਨਿੱਜੀ ਤਸਵੀਰ ਤੁਹਾਡੀ ਸਹਿਮਤੀ ਤੋਂ ਬਿਨਾਂ ਸਾਂਝੀ ਕੀਤੀ ਗਈ ਸੀ ਜਾਂ ਜੇ ਕਿਸੇ ਨੇ ਇਸਨੂੰ ਸਾਂਝਾ ਕਰਨ ਦੀ ਧਮਕੀ ਦਿੱਤੀ ਹੈ, ਤਾਂ ਮਦਦ ਲਓ।

ਅਪਰਾਧ ਦੇ ਪੀੜਤਾਂ ਲਈ ਸਹਾਇਤਾ

ਅਪਰਾਧ ਦੇ ਸਾਰੇ ਪੀੜਤਾਂ ਲਈ ਜਿਸ ਵਿੱਚ ਪਰਿਵਾਰਕ ਅਤੇ ਜਿਨਸੀ ਹਿੰਸਾ, ਮਨੁੱਖੀ ਤਸਕਰੀ ਸ਼ਾਮਲ ਹੈ, VictimLinkBC ‘ਤੇ 150 ਭਾਸ਼ਾਵਾਂ ਵਿੱਚ ਉਪਲਬਧ 24/7 ਸੇਵਾਵਾਂ ਤੱਕ ਪਹੁੰਚ ਕੀਤੀ ਜਾ ਸਕਦੀ ਹੈ।

ਆਪਣੇ ਛੋਟੇ ਕਾਰੋਬਾਰ ਨੂੰ ਸੁਰੱਖਿਅਤ ਕਰੋ

ਭੰਨਤੋੜ ਦੀ ਮੁਰੰਮਤ ਅਤੇ ਅਪਰਾਧ ਨੂੰ ਰੋਕਣ ਦੇ ਖਰਚਿਆਂ ਦੇ ਭੁਗਤਾਨ ਵਿੱਚ ਮਦਦ ਕਰਨ ਲਈ ‘ਸਮੌਲ ਬਿਜ਼ਨੈਸ ਰਿਬੇਟ’ (ਛੋਟੇ ਕਾਰੋਬਾਰ ਲਈ ਛੋਟ) ਲਈ ਅਰਜ਼ੀ ਦਿਓ।

ਬੱਜਟ 2024 – ਤੁਹਾਡੇ ਲਈ ਕਾਰਵਾਈ ਕਰਦਾ ਹੈ

ਫਰਸਟ ਨੇਸ਼ਨਜ਼ ਭਾਈਚਾਰਿਆਂ ਲਈ ਸੁਰੱਖਿਅਤ ਪਹੁੰਚ

ਕਨੂੰਨੀ ਸਹਾਇਤਾ ਸੇਵਾਵਾਂ ਦਾ ਵਿਸਤਾਰ ਕਰਨਾ

ਜਾਨਾਂ ਬਚਾਉਣ ਲਈ ਨੁਕਸਾਨ ਘਟਾਉਣ ਦੀਆਂ ਪਹਿਲਕਦਮੀਆਂ ਦਾ ਵਿਸਤਾਰ ਕਰਨਾ

ਉਹ ਰਹਿਣ-ਸਹਿਣ ਦੇ ਖਰਚਿਆਂ ਦੀਆਂ ਚੁਣੌਤੀਆਂ ਜੋ ਅਸੀਂ ਇੱਥੇ ਅਤੇ ਦੁਨੀਆ ਭਰ ਵਿੱਚ ਦੇਖ ਰਹੇ ਹਾਂ, ਵਧੇਰੇ ਕਮਜ਼ੋਰ ਲੋਕਾਂ ਨੂੰ ਬੇਘਰ ਹੋਣ ਵੱਲ ਧੱਕ ਰਹੀਆਂ ਹਨ। ਕੈਂਪਾਂ ਵਿੱਚ ਰਿਹਾਇਸ਼ਾਂ ਇਸ ਦਾ ਹੱਲ ਨਹੀਂ ਹਨ। ਇਹੀ ਕਾਰਨ ਹੈ ਕਿ ਅਸੀਂ ਵਧੇਰੇ ਘਰਾਂ ਅਤੇ ਸਹਾਇਤਾਵਾਂ ਉਪਲਬਧ ਕਰਨ ਲਈ ਹਰ ਸੰਭਵ ਕੋਸ਼ਿਸ਼ ਕਰ ਰਹੇ ਹਾਂ, ਤਾਂ ਜੋ ਲੋਕ ਸਥਾਈ ਘਰਾਂ ਵਿੱਚ ਜਾ ਸਕਣ ਅਤੇ ਬੇਘਰ ਹੋਣ ਦੇ ਸਿਲਸਿਲੇ ਨੂੰ ਹਮੇਸ਼ਾ ਲਈ ਛੱਡਣ ਲਈ ਲੋੜੀਂਦੀ ਸਹਾਇਤਾ ਪ੍ਰਾਪਤ ਕਰ ਸਕਣ।

ਬੀ ਸੀ ਬੇਘਰ ਯੋਜਨਾ ਵਿੱਚ ਸ਼ਾਮਲ ਹੋਣਾ

ਬੇਘਰ ਹੋਣ ਦੇ ਜੋਖਮ ਵਾਲੇ ਲੋਕਾਂ ਨੂੰ ਵਧੇਰੇ ਸਹਾਇਤਾ ਪ੍ਰਦਾਨ ਕਰਕੇ ਅਤੇ ਇਸ ਦਾ ਕਾਰਨ ਬਣਨ ਵਾਲੇ ਕਾਰਕਾਂ ਨੂੰ ਹੱਲ ਕਰਕੇ ਬੇਘਰੀ ਨੂੰ ਰੋਕਣ ਅਤੇ ਘਟਾਉਣ ਲਈ ਕੰਮ ਕਰਨਾ।

ਬੇਘਰ ਹੋਣ ਦਾ ਅਨੁਭਵ ਕਰ ਰਹੇ ਜਾਂ ਬੇਘਰੀ ਦੇ ਜੋਖਮ ਵਾਲੇ ਲੋਕਾਂ ਦੀ ਸਹਾਇਤਾ ਕਰਨਾ

ਲੋੜਵੰਦ ਲੋਕਾਂ ਲਈ ਵਧੇਰੇ ਸ਼ੈਲਟਰ ਖੋਲ੍ਹਣਾ ਅਤੇ ਵਧੇਰੇ ਕਿਫ਼ਾਇਤੀ ਅਤੇ ‘ਸੁਪੋਰਟਿਵ ਹੋਮਜ਼’ (ਇਕੱਲੇ ਬਾਲਗਾਂ, ਬਜ਼ੁਰਗਾਂ ਅਤੇ ਬੇਘਰ ਹੋਣ ਦੇ ਜੋਖਮ ਵਾਲੇ ਜਾਂ ਅਨੁਭਵ ਕਰਨ ਵਾਲੇ, ਅਪੰਗਤਾਵਾਂ ਵਾਲੇ ਲੋਕਾਂ ਲਈ ਸਹਾਇਤਾਵਾਂ ਸਮੇਤ ਸਬਸਿਡੀ ਵਾਲੀਆਂ ਰਿਹਾਇਸ਼ਾਂ) ਦਾ ਨਿਰਮਾਣ ਕਰਨਾ, ਅਤੇ ਕਿਰਾਏ ਵਿੱਚ ਵਾਧੇ ਨੂੰ ਸੀਮਤ ਕਰਕੇ ਅਤੇ ਅਚਨਚੇਤ ਵਿੱਤੀ ਸੰਕਟ ਦਾ ਸਾਹਮਣਾ ਕਰ ਰਹੇ ਕਿਰਾਏਦਾਰਾਂ ਦੀ ਸਹਾਇਤਾ ਕਰਕੇ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਨੂੰ ਰੱਖਣ ਵਿੱਚ ਸਹਾਇਤਾ ਕਰਨਾ।

ਕੈਂਪਾਂ ਵਿੱਚ ਅਸਥਾਈ ਰਿਹਾਇਸ਼ਾਂ ਨਾਲ ਤੇਜ਼ੀ ਨਾਲ ਨਜਿੱਠਣਾ

ਬਾਹਰ ਅਸੁਰੱਖਿਅਤ ਪਰਿਸਥਿਤੀਆਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਉਹਨਾਂ ਸਿਹਤ ਅਤੇ ਸਮਾਜਕ ਸੇਵਾਵਾਂ ਤੱਕ ਪਹੁੰਚ ਕਰਨ ਅਤੇ ਸੁਰੱਖਿਅਤ ਸ਼ੈਲਟਰਾਂ ਅਤੇ ਸਥਿਰ ਰਿਹਾਇਸ਼ਾਂ ਵਿੱਚ ਜਾਣ ਵਿੱਚ ਮਦਦ ਕਰਨ ਲਈ ਤੇਜ਼, ਤਾਲਮੇਲ ਵਾਲੀ ਅਤੇ ਵਿਅਕਤੀਗਤ ਸਹਾਇਤਾ ਪ੍ਰਦਾਨ ਕਰਨਾ।

ਅਸੀਂ ਮਾਨਸਿਕ ਸਿਹਤ ਅਤੇ ਨਸ਼ੇ ਦੀ ਲਤ ਸੰਬੰਧੀ ਸੰਭਾਲ ਪ੍ਰਦਾਨ ਕਰਨ ਲਈ ਕੰਮ ਕਰ ਰਹੇ ਹਾਂ ਜਿਸ ਦੀ ਲੋਕਾਂ ਨੂੰ ਪੂਰੀ ਅਤੇ ਸਿਹਤਮੰਦ ਜ਼ਿੰਦਗੀ ਜਿਉਣ ਲਈ ਲੋੜ ਹੈ, ਜਿਸ ਵਿੱਚ ਰੋਕਥਾਮ, ਸ਼ੁਰੂਆਤੀ ਦਖਲਅੰਦਾਜ਼ੀ, ਨੁਕਸਾਨ ਘਟਾਉਣਾ, ਇਲਾਜ ਅਤੇ ਰਿਕਵਰੀ ਸ਼ਾਮਲ ਹਨ।

ਜਲਦੀ ਦਖਲ ਦੇਣਾ

ਸਕੂਲਾਂ ਵਿੱਚ ਸਹਾਇਤਾ ਵਧਾ ਕੇ, ਨੌਜਵਾਨਾਂ ਲਈ ਫਾਊਂਡਰੀ ਸੈਂਟਰਾਂ ਦਾ ਵਿਸਤਾਰ ਕਰਕੇ, ਮੁਫਤ ਜਾਂ ਘੱਟ ਲਾਗਤ ਵਾਲੀ ਕਮਿਊਨਿਟੀ ਕਾਊਂਸਲਿੰਗ ਪ੍ਰਦਾਨ ਕਰਕੇ ਅਤੇ ਮਾਪਿਆਂ ਅਤੇ ਸੰਭਾਲ ਕਰਨ ਵਾਲਿਆਂ ਦੀ ਸਹਾਇਤਾ ਕਰਕੇ ਲੋਕਾਂ ਨੂੰ ਜਲਦੀ ਹੀ ਸੰਭਾਲ ਤੱਕ ਪਹੁੰਚ ਕਰਨ ਵਿੱਚ ਮਦਦ ਕਰਨਾ।

ਲੋਕਾਂ ਨੂੰ ਸੰਭਾਲ ਨਾਲ ਜੋੜਨਾ

ਇਲਾਜ ਦੇ ਵਿਕਲਪਾਂ ਦਾ ਵਿਸਤਾਰ ਕਰਨਾ ਅਤੇ ਸੂਬੇ ਭਰ ਵਿੱਚ ਵਧੇਰੇ ਇਲਾਜ ਅਤੇ ਰਿਕਵਰੀ ਬੈੱਡ ਖੋਲ੍ਹਣਾ ਤਾਂ ਜੋ ਲੋਕਾਂ ਨੂੰ ਘਰ ਦੇ ਨੇੜੇ ਲੋੜੀਂਦੀ ਸੰਭਾਲ ਮਿਲ ਸਕੇ।

ਚੱਲ ਰਹੀ ਤੰਦਰੁਸਤੀ ਅਤੇ ਰਿਕਵਰੀ ਦਾ ਸਮਰਥਨ ਕਰਨਾ

ਰਿਕਵਰੀ ਲਈ ਰਸਤੇ ਬਣਾਉਣਾ ਤਾਂ ਜੋ ਲੋਕ ਕਮਿਊਨਿਟੀ ਵਿੱਚ ਆਪਸੀ ਸੰਬੰਧ, ਸਥਿਰਤਾ, ਤੰਦਰੁਸਤੀ, ਜੀਵਨ-ਹੁਨਰ (life-skills) ਪ੍ਰੋਗਰਾਮਿੰਗ ਅਤੇ ਰੀਲੈਪਸ (ਸੁਧਾਰ ਤੋਂ ਬਾਅਦ ਕਿਸੇ ਬਿਮਾਰੀ ਦੇ ਲੱਛਣਾਂ ਦਾ ਦੁਬਾਰਾ ਵਾਪਰਨਾ) ਰੋਕਥਾਮ ਦਾ ਨਿਰਮਾਣ ਕਰ ਸਕਣ।

ਪੀਅਰ ਅਸਿਸਟਡ ਕੇਅਰ ਟੀਮਾਂ ਦਾ ਵਿਸਤਾਰ ਕਰਨਾ

ਸਿਖਲਾਈ ਪ੍ਰਾਪਤ ਮਾਨਸਿਕ ਸਿਹਤ ਪੇਸ਼ੇਵਰਾਂ ਅਤੇ ਪੀਅਰ ਸੁਪੋਰਟਿਡ (ਉਹ ਪ੍ਰਕਿਰਿਆ ਜਿਸ ਰਾਹੀਂ ਲੋਕ ਇੱਕੋ ਜਿਹੇ ਤਜਰਬੇ ਸਾਂਝੇ ਕਰਦੇ ਹਨ ਅਤੇ ਉਹਨਾਂ ਦੇ ਅਧਾਰ ‘ਤੇ ਮਦਦ ਪ੍ਰਾਪਤ ਕਰਦੇ ਹਨ) ਵਰਕਰਾਂ ਦੀ ਅਗਵਾਈ ਵਿੱਚ ਮਾਨਸਿਕ ਸਿਹਤ ਪ੍ਰਤੀਕਿਰਿਆ ਟੀਮਾਂ ਦਾ ਵਿਸਤਾਰ ਕਰਨਾ ਤਾਂ ਜੋ ਸੰਕਟ ਵਿੱਚ ਫਸੇ ਲੋਕਾਂ ਨੂੰ ਟ੍ਰੌਮਾ-ਇੰਫ਼ੌਰਮਡ ਸੰਭਾਲ (ਅਜਿਹੀ ਸੰਭਾਲ ਜਿਸ ਵਿੱਚ ਕਿਸੇ ਵਿਅਕਤੀ ਦੇ ਸਦਮੇ ਅਤੇ ਉਸ ਦੇ ਉਨ੍ਹਾਂ ਦੇ ਵਿਵਹਾਰ, ਮਾਨਸਿਕ ਸਿਹਤ ‘ਤੇ ਹੋਏ ਅਸਰ ‘ਤੇ ਅਧਾਰਤ ਸੰਭਾਲ) ਮਿਲ ਸਕੇ ਅਤੇ ਪੁਲਿਸ ਅਪਰਾਧ ‘ਤੇ ਧਿਆਨ ਕੇਂਦਰਿਤ ਕਰ ਸਕੇ।

ਕਮਿਊਨਿਟੀ ਸੁਰੱਖਿਆ ਸਥਿਤੀ ਟੇਬਲਾਂ (community safety situation tables) ਦਾ ਵਿਸਤਾਰ ਕਰਨਾ

ਫਰੰਟ ਲਾਈਨ ਜਨਤਕ ਸੁਰੱਖਿਆ, ਸਿਹਤ ਅਤੇ ਸਮਾਜਕ ਸੇਵਾਵਾਂ ਦੇ ਸਟਾਫ ਨੂੰ ਦਖਲ ਦੇਣ ਅਤੇ ਕਮਜ਼ੋਰ ਲੋਕਾਂ ਨੂੰ ਜੋੜਨ ਲਈ ਇਕੱਠੇ ਕਰਨਾ ਤਾਂ ਜੋ ਪੀੜਤ ਹੋਣ, ਆਪਣੇ ਆਪ ਨੂੰ ਜਾਂ ਦੂਜਿਆਂ ਨੂੰ ਨੁਕਸਾਨ ਪਹੁੰਚਾਉਣ, ਜਾਂ ਅਪਰਾਧਿਕ ਅਪਮਾਨ ਦੇ ਜੋਖਮ ਨੂੰ ਘੱਟ ਕਰਨ ਵਿੱਚ ਮਦਦ ਕੀਤੀ ਜਾ ਸਕੇ।

ਵਧੇਰੇ ਫਰਸਟ ਰਿਸਪੌਂਡਰਾਂ ਨੂੰ ਲਿਆਉਣਾ

ਵਧੇਰੇ ਪੈਰਾਮੈਡਿਕਸ ਅਤੇ ਫਰਸਟ ਰਿਸਪੌਂਡਰਾਂ ਨੂੰ ਭਰਤੀ ਕਰਨਾ ਅਤੇ ਸਿਖਲਾਈ ਦੇਣਾ ਤਾਂ ਜੋ ਲੋਕਾਂ ਨੂੰ ਸੰਕਟ ਅਤੇ ਮੈਡੀਕਲ ਐਮਰਜੈਂਸੀ ਦੇ ਸਮੇਂ ਲੋੜੀਂਦੀ ਸੰਭਾਲ ਮਿਲ ਸਕੇ।