
ਹੋਰ ਸੁਰੱਖਿਅਤ ਭਾਈਚਾਰੇ
ਹਰ ਕੋਈ ਆਪਣੇ ਭਾਈਚਾਰੇ ਵਿੱਚ ਸੁਰੱਖਿਅਤ ਮਹਿਸੂਸ ਕਰਨ ਦਾ ਹੱਕਦਾਰ ਹੈ
ਬੀ.ਸੀ. ਹਿੰਸਕ ਅਪਰਾਧ ਦੁਹਰਾਉਣ ਵਾਲੇ ਲੋਕਾਂ ਨੂੰ ਸਾਡੀਆਂ ਸੜਕਾਂ ਤੋਂ ਦੂਰ ਰੱਖਣ ਲਈ ਕਾਨੂੰਨ ਲਾਗੂ ਕਰਨ ਲਈ ਕਦਮ ਚੁੱਕ ਰਿਹਾ ਹੈ ਅਤੇ ਇਸ ਸਮੱਸਿਆ ਨੂੰ ਸੁਲਝਾਉਣ ਲਈ ਸੇਵਾਵਾਂ ਵਧੇਰੇ ਮਜ਼ਬੂਤ ਕਰ ਕੇ ਇਹ ਯਕੀਨੀ ਬਣਾ ਰਿਹਾ ਹੈ ਕਿ ਲੋਕਾਂ ਨੂੰ ਲੋੜੀਂਦਾ ਸਹਾਰਾ ਅਤੇ ਇਲਾਜ ਮਿਲ ਸਕੇ। ਇਕੱਠੇ ਮਿਲਕੇ, ਅਸੀਂ ਹਰੇਕ ਲਈ ਸੁਰੱਖਿਅਤ ਅਤੇ ਸਿਹਤਮੰਦ ਭਾਈਚਾਰਿਆਂ ਦਾ ਨਿਰਮਾਣ ਕਰ ਸਕਦੇ ਹਾਂ।

ਵਿਸਤ੍ਰਿਤ ਸੈੱਲ ਫੋਨ ਕਵਰੇਜ ਦੇ ਨਾਲ ਸੁਰੱਖਿਅਤ ਹਾਈਵੇਅ
ਪੇਂਡੂ ਅਤੇ ਦੂਰ-ਦੁਰਾਡੇ ਦੇ ਇਲਾਕਿਆਂ ਦੇ ਲੋਕ ਬੀ.ਸੀ. ਦੇ ਭਾਈਚਾਰਿਆਂ ਵਿਚਕਾਰ ਸਫ਼ਰ ਕਰਦੇ ਸਮੇਂ ਸੁਰੱਖਿਅਤ ਮਹਿਸੂਸ ਕਰਨੇ ਚਾਹੀਦੇ ਹਨ। ਹਾਈਵੇਅ ‘ਤੇ ਬੇਹਤਰ ਸੈੱਲ ਕਵਰੇਜ ਦਾ ਮਤਲਬ ਹੈ ਕਿ ਲੋਕ ਆਪਸ ਵਿੱਚ ਜੁੜੇ ਰਹਿ ਸਕਦੇ ਹਨ, ਐਮਰਜੈਂਸੀ 911 ਸੇਵਾਵਾਂ ਤੱਕ ਪਹੁੰਚ ਕਰ ਸਕਦੇ ਹਨ ਅਤੇ ਇਸ ਨਾਲ ਬੀ.ਸੀ. ਭਰ ਵਿੱਚ ਸਫ਼ਰ ਕਰਦੇ ਸਮੇਂ ਲੋਕਾਂ ਨੂੰ ਵਧੇਰੇ ਆਤਮ-ਵਿਸ਼ਵਾਸ ਮਹਿਸੂਸ ਹੁੰਦਾ ਹੈ।

ਹਿੰਸਕ ਅਪਰਾਧ ਦੁਹਰਾਉਣ ਵਾਲੇ ਅਪਰਾਧੀਆਂ ਨੂੰ ਸੜਕਾਂ ਤੋਂ ਹਟਾਉਣਾ
ਬੀ.ਸੀ. ਦੇ ਲੋਕ ਇਸ ਗੱਲ ਤੋਂ ਚਿੰਤਤ ਹਨ ਕਿ ਬਾਰ-ਬਾਰ ਹਿੰਸਕ ਜੁਰਮ ਕਰਨ ਵਾਲੇ ਲੋਕ ਸੜਕਾਂ ‘ਤੇ ਆਜ਼ਾਦੀ ਨਾਲ ਘੁੰਮ ਰਹੇ ਹਨ, ਜਿਸ ਨਾਲ ਘੱਟ ਸੁਰੱਖਿਆ ਮਹਿਸੂਸ ਹੁੰਦੀ ਹੈ। ਦੁਹਰਾਊ ਹਿੰਸਕ ਅਪਰਾਧ ਦਖਲਅੰਦਾਜ਼ੀ ਪਹਿਲਕਦਮੀ (Repeat Violent Offending Intervention Initiative) ਕਨੂੰਨੀ ਲਾਗੂਕਰਨ ਨੂੰ ਮਜ਼ਬੂਤ ਕਰੇਗੀ, ਨਿਗਰਾਨੀ ਵਿੱਚ ਸੁਧਾਰ ਕਰੇਗੀ ਅਤੇ ਹਰੇਕ ਭਾਈਚਾਰੇ ਦੀਆਂ ਵਿਲੱਖਣ ਲੋੜਾਂ ਨੂੰ ਪੂਰਾ ਕਰੇਗੀ।

ਗੈਰ-ਸਿਹਮਤੀ ਨਾਲ ਨਿੱਜੀ ਤਸਵੀਰਾਂ ਸਾਂਝੀਆਂ ਕਰਨਾ ਗਲਤ ਹੈ
ਨਿੱਜੀ ਤਸਵੀਰਾਂ ਨੂੰ ਗੈਰ-ਸਿਹਮਤੀ ਨਾਲ ਔਨਲਾਈਨ ਸਾਂਝਾ ਕਰਨਾ, ਬਹੁਤ ਸਾਰੇ ਪੀੜਤਾਂ ਨੂੰ ਬਦਨਾਮੀ ਅਤੇ ਸ਼ਰਮਿੰਦਗੀ ਦੇ ਡਰ ਨਾਲ ਚੁੱਪੀ ਅਤੇ ਬੋਲਣ ਤੋਂ ਡਰ ਦੀ ਹਾਲਤ ਵਿੱਚ ਰੱਖਦਾ ਹੈ। ਨਵਾਂ ‘ਇੰਟੀਮੇਟ ਇਮੇਜ ਪ੍ਰੋਟੈਕਸ਼ਨ ਐਕਟ’ ਨੌਜਵਾਨਾਂ ਸਮੇਤ, ਲੋਕਾਂ ਨੂੰ ਉਹਨਾਂ ਦੀਆਂ ਨਿੱਜੀ ਤਸਵੀਰਾਂ ਅਤੇ ਵੀਡੀਓਜ਼ ਨੂੰ ਇੰਟਰਨੈਟ ਤੋਂ ਹਟਾਉਣ ਦੇ ਨਵੇਂ ਤਰੀਕੇ ਪ੍ਰਦਾਨ ਕਰੇਗਾ ਅਤੇ ਉਹਨਾਂ ਨੂੰ ਆਪਣਾ ਜੀਵਨ ਵਾਪਸ ਕਾਬੂ ਵਿੱਚ ਲਿਆਉਣ ਵਿੱਚ ਮਦਦ ਮਿਲੇਗੀ।

911 ਤੱਕ ਪਹੁੰਚ ਵਿੱਚ ਸੁਧਾਰ
ਬੀ.ਸੀ. ਵਿੱਚ ਲੋਕਾਂ ਨੂੰ ਇੱਕ ਆਧੁਨਿਕ, ਪਹੁੰਚਯੋਗ 911 ਸਿਸਟਮ ਅਤੇ ਭਰੋਸੇਯੋਗ ਤਰੀਕੇ ਨਾਲ ਐਮਰਜੈਂਸੀ ਨਾਲ ਨਜਿੱਠਣ ਦੀ ਲੋੜ ਹੈ। ਅਸੀਂ ‘ਨੈਕਸਟ ਜਨਰੇਸ਼ਨ 911’ ਨੂੰ ਬੇਹਤਰ ਬਣਾਉਣ ਵਿੱਚ ਭਾਈਚਾਰਿਆਂ ਦੀ ਮਦਦ ਕਰ ਰਹੇ ਹਾਂ ਤਾਂ ਜੋ ਲੋੜ ਪੈਣ ‘ਤੇ ਵਧੇਰੇ ਲੋਕਾਂ ਨੂੰ ਅਸਾਨੀ ਨਾਲ ਮਦਦ ਮਿਲ ਸਕੇ।

ਭਾਈਚਾਰਿਆਂ ਨੂੰ ਵਧੇਰੇ ਸੁਰੱਖਿਅਤ ਰੱਖਣ ਵਿੱਚ ਮਦਦ
ਸੂਬਾਈ ਪੁਲਿਸ ਸੇਵਾਵਾਂ ਦੁਆਰਾ ਸੇਵਾ ਪ੍ਰਾਪਤ ਭਾਈਚਾਰਿਆਂ ਲਈ, ਖਾਸ ਕਰਕੇ ਪੇਂਡੂ, ਦੂਰ-ਦੁਰਾਡੇ ਅਤੇ ਇੰਡੀਜਨਸ ਭਾਈਚਾਰਿਆਂ ਲਈ, $230-ਮਿਲੀਅਨ ਦਾ ਵਾਧਾ ਕਨੂੰਨੀ ਲਾਗੂਕਰਨ ਅਤੇ ਅਪਰਾਧਾਂ ਦੀ ਰੋਕਥਾਮ ਦੀ ਸਮਰੱਥਾ ਨੂੰ ਵਧਾਉਣ ਲਈ ਹੋਰ 256 RCMP ਅਫਸਰਾਂ ਨੂੰ ਨਿਯੁਕਤ ਕਰਨ ਵਿੱਚ ਮਦਦ ਕਰੇਗਾ। ਇਸ ਨਾਲ ਪੁਲਿਸ ਨੂੰ ਹਿੰਸਕ ਅਪਰਾਧਾਂ ਅਤੇ ਜਨਤਕ ਸੁਰੱਖਿਆ ਦੇ ਹੋਰ ਅਹਿਮ ਮੁੱਦਿਆਂ ‘ਤੇ ਧਿਆਨ ਕੇਂਦਰਿਤ ਕਰਨ ਵਿੱਚ ਮਦਦ ਮਿਲੇਗੀ।

ਤੁਹਾਡੇ ਭਾਈਚਾਰੇ ਵਿੱਚ ਵਧੇਰੇ ਮਜ਼ਬੂਤ ਜਨਤਕ ਸੁਰੱਖਿਆ ਸੇਵਾਵਾਂ
ਨਵੀਂ ਫੰਡਿੰਗ ਵਿਸ਼ੇਸ਼ ਯੂਨਿਟਾਂ ਲਈ ਹੋਰ ਸਟਾਫ ਰੱਖਣ ਵਿੱਚ ਮਦਦ ਕਰੇਗੀ ਅਤੇ ਬੀ.ਸੀ. ਭਰ ਵਿੱਚ ਪੇਂਡੂ, ਦੂਰ-ਦੁਰਾਡੇ ਅਤੇ ਸ਼ਹਿਰੀ ਭਾਈਚਾਰਿਆਂ ਵਿੱਚ ਲੋਕਾਂ ਦੀ ਸੁਰੱਖਿਆ ਕਰਨ ਵਿੱਚ ਮਦਦ ਕਰੇਗੀ।

ਮਾਨਸਿਕ ਸਿਹਤ ਸੰਕਟ ਨਾਲ ਨਜਿੱਠਣ ਲਈ ਵਧੇਰੇ ਟੀਮਾਂ
ਵਧੇਰੇ ਭਾਈਚਾਰਿਆਂ ਵਿੱਚ ਵਧੇਰੇ ਮੋਬਾਈਲ ਸੰਕਟ ਟੀਮਾਂ ਦਾ ਮਤਲਬ ਹੈ ਕਿ ਸੰਕਟ ਵਿੱਚ ਘਿਰੇ ਲੋਕ ਸਿਹਤ ਸੰਭਾਲ ਕਰਮਚਾਰੀਆਂ ਅਤੇ ਕਮਿਊਨਿਟੀ ਮੈਂਬਰਾਂ ਨੂੰ ਜਲਦੀ ਮਿਲ ਸਕਣਗੇ।

ਅਪਰਾਧ ਦੁਹਰਾਉਣ ਵਾਲੇ ਹਿੰਸਕ ਅਪਰਾਧੀਆਂ ਦੀ ਸੰਭਾਲ ਕਰਨ ਲਈ ਨਵੀਆਂ ਤਾਲਮੇਲ ਵਾਲੀਆਂ ਪ੍ਰਤੀਕਿਰਿਆ ਟੀਮਾਂ
ਪੁਲਿਸ ਅਤੇ ਮਿਹਨਤੀ ਪ੍ਰੌਸੀਕਿਊਟਰਾਂ ਅਤੇ ਪ੍ਰੋਬੇਸ਼ਨ ਅਫਸਰਾਂ ਦੇ ਬਣੇ ਨਵੇਂ ਯੂਨਿਟ ਜੋ ਹਿੰਸਕ ਅਪਰਾਧ ਹੋਣ ਤੋਂ ਪਹਿਲਾਂ ਹੀ ਰੋਕਣ ਲਈ ਮਿਲ-ਜੁਲ ਕੇ ਕੰਮ ਕਰਨਗੇ।

ਵਧੇਰੇ ਇੰਡੀਜਨਸ ਜਸਟਿਸ ਸੈਂਟਰ (IJCs)
ਇੰਡੀਜਨਸ (ਮੂਲਵਾਸੀ) ਲੋਕਾਂ ਨੂੰ ਸੱਭਿਆਚਾਰਕ ਤੌਰ ‘ਤੇ ਢੁਕਵੀਂ ਸਲਾਹ, ਸਹਾਇਤਾ ਅਤੇ ਸੇਵਾਵਾਂ ਪ੍ਰਾਪਤ ਕਰਨ ਵਿੱਚ ਮਦਦ ਕਰਨ ਲਈ ਦਸ ਨਵੇਂ IJCs, ਜੋ ਉਹਨਾਂ ਮੂਲ ਕਾਰਨਾਂ ਨੂੰ ਹੱਲ ਕਰਨਗੇ ਜਿਹੜੇ ਲੋਕਾਂ ਨੂੰ ਨਿਆਂ ਪ੍ਰਣਾਲੀ ਵਿੱਚ ਲੈਕੇ ਆਉਂਦੇ ਹਨ।

ਮਾਨਸਿਕ ਸਿਹਤ ਅਤੇ ਨਸ਼ਾਖੋਰੀ ਦੇ ਇਲਾਜ ਲਈ ਵਧੇਰੇ ਸੇਵਾਵਾਂ
ਸੇਂਟ ਪੌਲਜ਼ ਹਸਪਤਾਲ ਵਿੱਚ ਨਸ਼ਾਖੋਰੀ ਦੀ ਦੇਖਭਾਲ ਦਾ ਇੱਕ ਨਵਾਂ ਮਾਡਲ ਬਣਾਉਣ ਲਈ ਅਗਲੇ ਕਦਮ ਚੁੱਕੇ ਜਾਣਗੇ, ਤਾਂ ਜੋ ਲੋਕ ਐਮਰਜੈਂਸੀ ਰੂਮ ਵਿੱਚ ਸੰਕਟ ਪ੍ਰਤੀਕਿਰਿਆਵਾਂ ਤੋਂ, ਡੀਟੌਕਸ ਵੱਲ ਅਤੇ ਇਲਾਜ ਸੇਵਾਵਾਂ ਵੱਲਆਸਾਨੀ ਨਾਲ ਅੱਗੇ ਵਧ ਸਕਣਗੇ। ਇਹ ਮਾਡਲ ਵੈਨਕੂਵਰ ਕੋਸਟਲ ਹੈਲਥ ਅਤੇ ਪ੍ਰੌਵੀਡੈਂਸ ਹੈਲਥ ਕੇਅਰ ਦੀ ਸਾਂਝੇਦਾਰੀ ਨਾਲ ਬਣੇਗਾ ਅਤੇ ਭਵਿੱਖ ਵਿੱਚ ਇਸ ਮਾਡਲ ਦਾ ਵਿਸਤਾਰ ਕਰਨ ਲਈ ਯੋਜਨਾ ਹੈ।

ਸੰਗਠਿਤ ਅਪਰਾਧੀਆਂ ਦੇ ਐਸ਼ੋ-ਆਰਾਮ ਦੀਆਂ ਚੀਜ਼ਾਂ ਨੂੰ ਜ਼ਬਤ ਕਰਨਾ
2023 ਦੀ ਸਪ੍ਰਿਂਗ ਵਿੱਚ”ਅਨਐਕਸਪਲੇਨਡ ਵੈਲਥ ਆਰਡਰ” ਕਾਨੂੰਨ ਪੇਸ਼ ਕੀਤਾ ਜਾ ਰਿਹਾ ਹੈ ਜੋ ਉਹਨਾਂ ਉੱਚ ਪੱਧਰੀ ਸੰਗਠਿਤ ਅਪਰਾਧੀਆਂ ਦੇ ਘਰਾਂ, ਕਾਰਾਂ ਅਤੇ ਐਸ਼ੋ-ਆਰਾਮ ਦੀਆਂ ਚੀਜ਼ਾਂ ਨੂੰ ਜ਼ਬਤ ਕਰਨ ਲਈ ਹੈ ਜੋ ਜ਼ੁਲਮ ਰਾਹੀਂ ਲਾਭ ਉਠਾਉਂਦੇ ਹਨ।

ਜ਼ਮਾਨਤ ਲਈ ਨਵੀਂ ਪਹੁੰਚ
ਮੌਜੂਦਾ ਫੈਡਰਲ ਕਾਨੂੰਨ ਦੇ ਅੰਦਰ ਹਿੰਸਕ ਅਪਰਾਧ ਦੁਹਰਾਉਣ ਵਾਲੇ ਹਿੰਸਕ ਅਪਰਾਧੀਆਂ ਨੂੰ ਜ਼ਮਾਨਤ ਦੇਣ ਲਈ ਇੱਕ ਸਪੱਸ਼ਟ ਅਤੇ ਸੂਝਵਾਨ ਪਹੁੰਚ ਨੂੰ ਲਾਗੂ ਕਰਨ ਲਈ ਅਟਰਨੀ ਜਨਰਲ ਵੱਲੋਂ ਸਰਕਾਰੀ ਵਕੀਲਾਂ ਨੂੰ ਨਵੀਂ ਦਿਸ਼ਾ ਅਨੁਸਾਰ ਸਾਡੀ ਮੁਕੱਦਮਾ ਪ੍ਰਣਾਲੀ ਵਿੱਚ ਜਨਤਕ ਵਿਸ਼ਵਾਸ ਪੈਦਾ ਕਰਨਾ।

ਕਰੈਕਸ਼ਨਲ ਫੈਸਿਲਿਟੀਆਂ ਵਿੱਚੋਂ ਬਾਹਰ ਆਉਣ ਵਾਲੇ ਲੋਕਾਂ ਲਈ ਵਧੇਰੇ ਸਹਾਇਤਾ
ਸਾਰੇ 10 ਪ੍ਰੋਵਿੰਸ਼ਿਅਲ ਕਰੈਕਸ਼ਨਲ ਸੈਂਟਰਾਂ ਵਿੱਚੋਂ ਬਾਹਰ ਆਉਣ ਵਾਲੇ ਲੋਕਾਂ ਲਈ ਵਧੇਰੇ ਕਮਿਊਨਿਟੀ ਟ੍ਰਾੰਜ਼ੀਸ਼ਨ ਟੀਮਾਂ ਜੋ ਮਾਨਸਿਕ ਸਿਹਤ ਅਤੇ ਨਸ਼ੀਲੇ ਪਦਾਰਥਾਂ ਦੀ ਵਰਤੋਂ ਲਈ ਸੇਵਾਵਾਂ ਵਿੱਚ ਬਿਹਤਰ ਪਹੁੰਚ, ਉਹਨਾਂ ਨੂੰ ਭਾਈਚਾਰੇ ਵਿੱਚ ਸੁਰੱਖਿਅਤ ਅਤੇ ਸਫਲ ਢੰਗ ਨਾਲ ਮੁੜ ਤੋਂ ਵਾਪਸ ਆ ਕੇ ਰਹਿਣ ਵਿੱਚ ਮਦਦ ਅਤੇ ਅਪਰਾਧ ਦੇ ਸਿਲਸਿਲੇ ਨੂੰ ਤੋੜਨ ਵਿੱਚ ਮਦਦ ਕਰਨਗੀਆਂ।

ਅਪਰਾਧ ਦੇ ਪੀੜਤਾਂ ਅਤੇ ਪਿੱਛੇ ਬਚਣ ਵਾਲਿਆਂ ਲਈ ਸੇਵਾਵਾਂ
ਬੀ.ਸੀ. ਵਿੱਚ ਜਿਨਸੀ ਹਮਲੇ ਤੋਂ ਬਚਣ ਵਾਲੇ ਲੋਕ ਕਮਿਊਨਿਟੀ-ਅਧਾਰਿਤ ਸੇਵਾਵਾਂ ਤੱਕ ਪਹੁੰਚ ਕਰ ਸਕਦੇ ਹਨ, ਜਿਵੇਂ ਕਿ ਸੰਕਟ ਵੇਲੇ ਪ੍ਰਤਿਕਿਰਿਆ, ਕਾਊਂਸਲਿੰਗ, ਨਿਰੀਖਣ, ਰਿਪੋਰਟਿੰਗ ਦੀਆਂ ਵਿਧੀਆਂ ਅਤੇ ਬਾਲ ਸੁਰੱਖਿਆ ਸੇਵਾਵਾਂ।
ਪਰਿਵਾਰਕ ਅਤੇ ਜਿਨਸੀ ਹਿੰਸਾ ਸਮੇਤ ਅਪਰਾਧ ਦੇ ਸਾਰੇ ਪੀੜਤ, ਵਿਕਟਿਮਲਿੰਕਬੀਸੀ (VictimLinkBC ) ਰਾਹੀਂ 24/7 ਜਾਣਕਾਰੀ ਅਤੇ ਰੈਫਰਲ ਸੇਵਾਵਾਂ ਪ੍ਰਾਪਤ ਕਰ ਸਕਦੇ ਹਨ। 1-800-563-0808 ‘ਤੇ ਕਾਲ ਕਰੋ ਜਾਂ ਟੈਕਸਟ ਕਰੋ, ਜਾਂ VictimLinkBC@bc211.ca ‘ਤੇ ਈਮੇਲ ਭੇਜੋ

ਕਮਿਊਨਿਟੀ ਸੁਰੱਖਿਆ ਗ੍ਰਾਂਟਾਂ
ਅਪਰਾਧ ਦੀ ਵਧੇਰੇ ਰੋਕਥਾਮ ਅਤੇ ਉਪਚਾਰ ਪ੍ਰੋਜੈਕਟਾਂ ਨੂੰ ਉਤਸ਼ਾਹਿਤ ਕਰਨ ਲਈ ਬੀ.ਸੀ. ਭਰ ਦੀਆਂ ਸੰਸਥਾਵਾਂ ਨੂੰ ਸਾਲਾਨਾ, ਇੱਕ-ਵਾਰ ਦੀ ਫੰਡਿੰਗ ਪ੍ਰਦਾਨ ਕਰਨਾ।

ਕਾਨੂੰਨੀ ਸਹਾਇਤਾ
ਬੀ.ਸੀ. ਅਤੇ ਕੈਨੇਡਾ ਵਿੱਚ ਨਿਆਂ ਤੱਕ ਪਹੁੰਚ ਕਾਨੂੰਨੀ ਪ੍ਰਣਾਲੀ ਦਾ ਇੱਕ ਜ਼ਰੂਰੀ ਹਿੱਸਾ ਹੈ। ਅਪਰਾਧਿਕ ਨਿਆਂ ਪ੍ਰਣਾਲੀ ਤੱਕ ਪਹੁੰਚਣ ਵਿੱਚ ਤੁਹਾਡੀ ਮਦਦ ਕਰਨ ਲਈ ਮੁਫਤ ਅਤੇ ਘੱਟ ਲਾਗਤ ਵਾਲੀਆਂ ਕਾਨੂੰਨੀ ਸੇਵਾਵਾਂ ਅਤੇ ਸਰੋਤ ਉਪਲਬਧ ਹਨ।

ਫਰੰਟਲਾਈਨ ਰਿਸਪੌਂਡਰ
ਬੀ.ਸੀ. ਦੇ ਲੋਕ ਸੰਕਟ ਅਤੇ ਮੈਡੀਕਲ ਐਮਰਜੈਂਸੀ ਦੇ ਸਮੇਂ ਫਰੰਟਲਾਈਨ ਰਿਸਪੌਂਡਰਾਂ ‘ਤੇ ਭਰੋਸਾ ਕਰਦੇ ਹਨ। ਪੈਰਾਮੈਡਿਕਸ ਅਤੇ ਫਰੰਟਲਾਈਨ ਰਿਸਪੌਂਡਰਾਂ ਨੂੰ ਭਰਤੀ ਕਰਨ ਅਤੇ ਸਿਖਲਾਈ ਦੇਣ ਲਈ ਵਧੇਰੇ ਸਹਾਇਤਾ ਦਾ ਮਤਲਬ ਹੈ ਲੋਕਾਂ ਦੀ ਬਿਹਤਰ ਦੇਖਭਾਲ, ਜਦੋਂ ਉਹਨਾਂ ਨੂੰ ਲੋੜ ਹੁੰਦੀ ਹੈ।

ਪਿੰਡਾਂ ਅਤੇ ਦੂਰ-ਦੁਰਾਡੇ ਦੇ ਭਾਈਚਾਰਿਆਂ ਵਿੱਚ ਵਧੇਰੇ ਸੈੱਲ ਫ਼ੋਨ ਸੇਵਾ ਅਤੇ ਹੋਰ ਤੇਜ਼ ਇੰਟਰਨੈੱਟ
ਪ੍ਰਿੰਸ ਜਾਰਜ ਅਤੇ ਪ੍ਰਿੰਸ ਰੂਪਰਟ ਦੇ ਵਿਚਕਾਰ ਹਾਈਵੇਅ 16 ਦੇ ਨਾਲ ਲੱਗਦੇ ਇਲਾਕੇ ਵਿੱਚ ਰਹਿ ਰਹੇ ਅਤੇ ਯਾਤਰਾ ਕਰਨ ਵਾਲੇ ਲੋਕਾਂ ਕੋਲ ਹੁਣ ਉਹਨਾਂ ਦੀ ਸੁਰੱਖਿਆ ਅਤੇ ਆਪਸੀ ਮੇਲ-ਜੋਲ ਰੱਖਣ ਲਈ ਬਿਹਤਰ ਸੈਲੂਲਰ ਸੇਵਾਵਾਂ ਉਪਲੱਭਦ ਹਨ।
ਫਰਸਟ ਨੇਸ਼ਨਜ਼, ਪਿੰਡਾਂ ਅਤੇ ਦੂਰ-ਦੁਰਾਡੇ ਦੇ ਭਾਈਚਾਰਿਆਂ ਵਿੱਚ ਰਹਿ ਰਹੇ ਲੋਕਾਂ ਨੂੰ ਉਹਨਾਂ ਦੇ ਰਹਿਣ ਦੀ ਜਗ੍ਹਾ ‘ਤੇ ਵਧੇਰੇ ਭਰੋਸੇਮੰਦ, ਹਾਈ-ਸਪੀਡ ਇੰਟਰਨੈਟ ਦੀ ਪਹੁੰਚ ਹੋਵੇਗੀ।